Wednesday, September 14, 2016

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਪ੍ਰਭਸ਼ਰਨਬੀਰ ਸਿੰਘ 
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ
ਆਧੁਨਿਕਤਾ ਦੀ ਲੁਕਵੀਂ ਚਾਲਕ ਸ਼ਕਤੀ 'ਤਰੱਕੀ ਦੀ ਮਿੱਥ' (Myth of Progess) ਹੈ। ਤਰੱਕੀ ਦੀ ਮਿੱਥ ਯੌਰਪ ਵਿੱਚ ਜਾਗ੍ਰਤੀ ਦੌਰ ਦੌਰਾਨ ਹੋਂਦ ਵਿਚ ਆਈ ਜਦੋਂ ਵਿਗਿਆਨ ਅਤੇ ਤਕਨਾਲੋਜੀ ਦੀਆਂ ਖੋਜਾਂ ਪੁਰਾਣੀਆਂ ਵਿਸ਼ਵ-ਦ੍ਰਿਸ਼ਟੀਆਂ ਲਈ ਨਿੱਤ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀਆਂ ਸਨ। ਇਸ ਮਿੱਥ ਅਨੁਸਾਰ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨਾਲ ਇੱਕ ਦਿਨ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਇੱਕ ਆਦਰਸ਼ਕ ਜਗਤ (Utopia) ਦੀ ਸਥਾਪਨਾ ਹੋ ਜਾਵੇਗੀ। ਇਸੇ ਮਿੱਥ ਨੇ ਹੀ ਆਧੁਨਿਕ ਜੀਵਨ ਤਰਜ਼ ਨੂੰ ਇਸਦਾ ਨੈਤਿਕ ਆਧਾਰ ਮੁਹੱਈਆ ਕਰਵਾਇਆ। ਗਿਣਾਤਮਕ ਤਰਕਸ਼ੀਲਤਾ (Calculative Rationality) ਨੂੰ ਹਰ ਇੱਕ ਚੀਜ਼, ਸਮੇਤ ਜ਼ਿੰਦਗੀ ਦੇ ਸੂਖਮ ਮਸਲਿਆਂ ਦੇ, ਦਾ ਆਖਰੀ ਪੈਮਾਨਾ ਮਿਥ ਲਿਆ ਗਿਆ। ਜ਼ਿੰਦਗੀ ਵਿੱਚੋਂ ਕੋਮਲ ਕਲਾਵਾਂ, ਕਵਿਤਾ, ਅਤੇ ਪਵਿੱਤਰਤਾ ਦੀ ਹਾਜ਼ਰੀ ਘਟਣ ਲੱਗੀ। ਬੇਸ਼ੁਮਾਰ ਸੁੱਖ-ਸਹੂਲਤਾਂ ਪੈਦਾ ਹੋਣ ਦੇ ਨਾਲ ਨਾਲ ਜ਼ਿੰਦਗੀ ਨੇ ਬਹੁਤ ਕੁਝ ਗੁਆਇਆ ਵੀ।
ਵੀਹਵੀਂ ਸਦੀ ਦੇ ਆਗਾਜ਼ ਨਾਲ ਆਧੁਨਿਕਤਾ ਦੇ ਹਨ੍ਹੇਰੇ ਪੱਖ ਬਹੁਤ ਬੇਕਿਰਕ ਤਰੀਕੇ ਨਾਲ ਦੁਨੀਆਂ ਦੇ ਸਾਹਮਣੇ ਆਏ। ਦੋਹਾਂ ਸੰਸਾਰ ਜੰਗਾਂ ਦੌਰਾਨ ਜਿਹੜੀ ਭਿਆਨਕ ਤਬਾਹੀ ਹੋਈ ਉਸਨੇ ਮਨੁੱਖੀ ਇਤਿਹਾਸ ਦੇ ਸਭ ਤੋਂ ਸਿਆਹ ਪੰਨਿਆਂ ਨੂੰ ਵੀ ਫਿੱਕਾ ਪਾ ਦਿੱਤਾ। ਏਨੀ ਵਿਆਪਕ ਤਬਾਹੀ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨੇ ਮਨੁੱਖ ਨੂੰ ਅਜਿਹੇ ਸਾਧਨ ਮੁਹੱਈਆ ਕਰਵਾ ਦਿੱਤੇ ਸਨ ਜਿਹਨਾਂ ਨੇ ਲੱਖਾਂ ਜ਼ਿੰਦਗੀਆਂ ਦੇ ਘਾਣ ਨੂੰ ਖਿਣਾਂ-ਪਲ਼ਾਂ ਦੀ ਖੇਡ ਬਣਾ ਦਿੱਤਾ। ਨਾਜ਼ੀਆਂ ਦੇ ਗੈਸ-ਚੈਂਬਰ ਅਤੇ ਅਮਰੀਕਾ ਵੱਲੋਂ ਜਾਪਾਨ ਉੱਤੇ ਸੁੱਟੇ ਗਏ ਪ੍ਰਮਾਣੂ ਬੰਬ ਇਸ ਦੀਆਂ ਦੋ ਉੱਘੜਵੀਆਂ ਮਿਸਾਲਾਂ ਹਨ। ਮੌਤ ਨੇ ਇੱਕ ਸਨਅਤ ਦਾ ਰੂਪ ਧਾਰਨ ਕਰ ਲਿਆ। ਤ੍ਰਾਸਦੀ ਇਹ ਹੈ ਕਿ ਐਨੀ ਵਿਆਪਕ ਤਬਾਹੀ ਤੋਂ ਕਿਸੇ ਨੇ ਕੋਈ ਸਬਕ ਨਹੀਂ ਸਿੱਖਿਆ। 'ਮੌਤ ਦੀ ਸਨਅਤ' ਅੱਜ ਵੀ 'ਨਵਉਦਾਰਵਾਦ' ਅਤੇ 'ਦਹਿਸ਼ਤ ਵਿਰੁੱਧ ਜੰਗ' ਵਰਗੇ ਨਾਵਾਂ ਹੇਠ ਆਪਣਾ ਕਹਿਰ ਵਰਤਾ ਰਹੀ ਹੈ।
ਦੁਨੀਆਂ ਭਰ ਵਿੱਚ ਰਾਜਨੀਤਕ ਸੱਤਾ ਭੋਗਣ ਵਾਲੇ ਅਤੇ ਆਰਥਿਕ ਅਜਾਰੇਦਾਰੀ ਹੰਢਾਉਣ ਵਾਲੇ ਕੁਲੀਨ ਵਰਗ ਨੇ ਭਾਵੇਂ ਇਸ ਤਬਾਹੀ ਤੋਂ ਕੋਈ ਸਬਕ ਨਾ ਸਿੱਖਿਆ ਹੋਵੇ ਪਰ ਯੌਰਪ ਦੀਆਂ ਕੁਝ ਸੰਵੇਦਨਸ਼ੀਲ ਰੂਹਾਂ ਨੇ ਇਸਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ। ਮਾਨਵੀ ਪੀੜ ਦੇ ਇਸ ਡੂੰਘੇ ਅਹਿਸਾਸ ਵਿੱਚੋਂ ਹੀ ਆਧੁਨਿਕਤਾ ਬਾਰੇ ਪੁਨਰ-ਵਿਚਾਰ ਕਰਨ ਦੀ ਲੋੜ ਉਤਪੰਨ ਹੋਈ। ਜੰਗ ਤੋਂ ਬਾਅਦ ਪੈਦਾ ਹੋਏ ਫਲਸਫੇ ਨੇ ਆਧੁਨਿਕਤਾ ਨੂੰ ਕਟਿਹਰੇ ਵਿੱਚ ਖੜ੍ਹਾ ਕਰਦਿਆਂ ਇਸਦੀਆਂ ਮੁੱਢਲੀਆਂ ਮਾਨਤਾਵਾਂ, ਜਿਵੇਂ 'ਤਰੱਕੀ ਦੀ ਮਿੱਥ', ਨੂੰ ਸੁਆਲਾਂ ਦੇ ਘੇਰੇ ਹੇਠ ਲਿਆਂਦਾ। ਮਾਰਕਸਵਾਦ, ਪੂੰਜੀਵਾਦ ਅਤੇ ਆਧੁਨਿਕਤਾ ਵਰਗੇ ਮਹਾਂ-ਬਿਰਤਾਂਤਾਂ ਦੀ ਚੰਗੇਰਾ ਸਮਾਜ ਸਿਰਜ ਸਕਣ ਦੀ ਸਮਰੱਥਾ ਵੀ ਸ਼ੱਕੀ ਲੱਗਣ ਲੱਗ ਪਈ। ਇਸਦੇ ਨਾਲ ਹੀ ਇੱਕ ਅਹਿਮ ਸੁਆਲ ਇਹ ਪੈਦਾ ਹੋਇਆ ਕਿ ਐਨੀ ਭਿਅੰਕਰ ਤਬਾਹੀ ਦੀ ਪੇਸ਼ਕਾਰੀ ਕਿਵੇਂ ਕੀਤੀ ਜਾਵੇ? ਕੀ ਅਜਿਹੀ ਅਣਮਨੁੱਖੀ ਬਰਬਰਤਾ ਦੀ ਪੇਸ਼ਕਾਰੀ ਸੰਭਵ ਵੀ ਹੈ?
ਇਸ ਸੁਆਲ ਨੂੰ ਮੁਖਾਤਬ ਹੁੰਦਿਆਂ ਥਿਓਡੋਰ ਅਡੋਰਨੋ ਦਾ ਇਹ ਕਥਨ ਅਕਸਰ ਹੀ ਦੁਹਰਾਇਆ ਜਾਂਦਾ ਹੈ: "ਆਸ਼ਵਿਟਜ਼ (ਯਹੂਦੀਆਂ ਦੇ ਸਰਬਨਾਸ਼ ਲਈ ਵਰਤੇ ਗਏ ਇੱਕ ਕੰਸਨਟਰੇਸ਼ਨ ਕੈਂਪ ਦਾ ਨਾਂ) ਤੋਂ ਬਾਅਦ ਕਵਿਤਾ ਲਿਖਣਾ ਬਰਬਰਤਾ ਹੈ"। ਇਸ ਕਥਨ ਨੂੰ ਅਕਸਰ ਹੀ ਇਸ ਪਰਿਪੇਖ ਵਿਚ ਵਰਤਿਆ ਜਾਂਦਾ ਹੈ ਕਿ ਅਜਿਹੀ ਭਿਅੰਕਰ ਤਬਾਹੀ ਦੇ ਸਾਹਮਣੇ ਜ਼ਿੰਦਗੀ ਦੇ ਸੁਹਜ ਦਾ ਗੀਤ ਗਾਉਣਾ ਨਿਰਾਰਥਕ ਹੈ। ਇਸਤੋਂ ਇਹ ਭਾਵ ਵੀ ਲਿਆ ਜਾਂਦਾ ਹੈ ਕਿ ਜਦੋਂ ਬਰਬਰਤਾ ਦਾ ਤਾਂਡਵ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਲਵੇ ਤਾਂ ਇਸਦੀ ਕਾਵਿਕ ਪੇਸ਼ਕਾਰੀ ਸੰਭਵ ਨਹੀਂ ਰਹਿੰਦੀ। ਯੌਰਪ ਵਿਚ ਭਾਂਵੇਂ ਸ਼ੁਰੂ ਤੋਂ ਹੀ, ਪਰ ਖਾਸ ਤੌਰ ਤੇ ਆਧੁਨਿਕਤਾ ਦੇ ਆਗਾਜ਼ ਤੋਂ ਬਾਅਦ, ਜੀਵਨ ਦੀਆਂ ਸਮੱਸਿਆਵਾਂ ਨੂੰ ਸਮਝਣ, ਇਹਨਾਂ ਨਾਲ ਸਿੱਝਣ ਅਤੇ ਇਹਨਾਂ ਨੂੰ ਪੇਸ਼ ਕਰਨ ਦਾ ਮੁੱਖ ਜ਼ਰੀਆ ਫਲਸਫਾ ਹੀ ਰਿਹਾ ਹੈ।
ਫਲਸਫੇ ਦੀ ਇਹ ਸਰਦਾਰੀ ਯੌਰਪੀ ਸੱਭਿਅਤਾ ਦਾ ਖਾਸਾ ਤਾਂ ਹੈ ਪਰ ਹਰ ਸੱਭਿਆਚਾਰ ਵਿਚ ਇਉਂ ਨਹੀਂ ਹੁੰਦਾ; ਹਰ ਸੱਭਿਆਚਾਰ ਦਾ ਕਾਵਿ ਅਤੇ ਦਰਸ਼ਨ ਨਾਲ ਰਿਸ਼ਤਾ ਨਿਵੇਕਲਾ ਹੁੰਦਾ ਹੈ। ਪੰਜਾਬੀ ਸੱਭਿਆਚਾਰ ਵਿਚ ਕਾਵਿ ਨੂੰ ਦਰਸ਼ਨ ਨਾਲੋਂ ਵਧੇਰੇ ਅਹਿਮ ਸਥਾਨ ਪ੍ਰਾਪਤ ਹੈ। ਪੰਜਾਬੀ ਬੋਲੀ ਅਤੇ ਜ਼ਿੰਦਗੀ ਦੋਵੇਂ ਕਾਵਿਕ ਧੜਕਣ ਨਾਲ ਸਰਸ਼ਾਰ ਹਨ। ਪੰਜਾਬ ਜ਼ਿੰਦਗੀ ਦੀ ਪਵਿੱਤਰਤਾ ਅਤੇ ਸੁਹਜ ਦੇ ਨਾਲ ਨਾਲ ਇਸਦੇ ਦਿਲ-ਵਿੰਨ੍ਹਵੇਂ ਹਾਦਸਿਆਂ ਅਤੇ ਬੇਕਿਰਕ ਹਿੰਸਾ ਨੂੰ ਵੀ ਕਵਿਤਾ ਰਾਹੀਂ ਹੀ ਸਨਮੁੱਖ ਹੋਇਆ ਹੈ। ਇਸਦੀ ਸਭ ਤੋਂ ਖੂਬਸੂਰਤ ਮਿਸਾਲ ਗੁਰੂ ਨਾਨਕ ਸਾਹਿਬ ਨੇ ਬਾਬਰਵਾਣੀ ਰਾਹੀਂ ਪੈਦਾ ਕੀਤੀ। ਗੁਰੂ ਗ੍ਰੰਥ ਸਾਹਿਬ ਦੇ ਰਚਣਹਾਰ ਜ਼ਿੰਦਗੀ ਦੇ ਸੁਹਜ ਅਤੇ ਮੌਤ ਦੇ ਕਹਿਰ, ਦੋਹਾਂ ਨਾਲ ਹੀ ਰਾਗਾਂ ਨਾਲ ਸ਼ਿੰਗਾਰੇ ਬੋਲਾਂ ਰਾਹੀਂ ਸਾਂਝ ਪਾਉਂਦੇ ਹਨ।
ਇੱਥੇ ਕੋਈ ਇਹ ਇਤਰਾਜ਼ ਵੀ ਉਠਾ ਸਕਦਾ ਹੈ ਕਿ ਅਡੋਰਨੋ ਨੇ ਆਧੁਨਿਕਤਾ ਦੀ ਹਿੰਸਾ ਦੀ ਗੱਲ ਕੀਤੀ ਹੈ ਜਿਹੜੀ ਕਿ ਹਿੰਸਾ ਦੇ ਪ੍ਰੰਪਰਾਗਤ ਰੂਪਾਂ ਤੋਂ ਵੱਧ ਭਿਅੰਕਰ ਹੈ। ਕੀ ਕਵਿਤਾ, ਵੀਹਵੀਂ ਅਤੇ ਇੱਕੀਵੀਂ ਸਦੀ ਦੀ ਤਕਨਾਲੋਜੀ ਰਾਹੀਂ ਮਧਿਅਸਥ ਹੋ ਰਹੀ ਹਿੰਸਾ ਨੂੰ ਵੀ ਪੇਸ਼ ਕਰਨ ਦੇ ਸਮਰੱਥ ਹੈ? ਇਸ ਸੁਆਲ ਨੂੰ ਮੁਖਾਤਬ ਹੋਣ ਤੋਂ ਪਹਿਲਾਂ ਅਡੋਰਨੋ ਦੇ ਕਥਨ ਦੇ ਪਰਿਪੇਖ ਨੂੰ ਸਮਝਣਾ ਜ਼ਰੂਰੀ ਹੈ। ਇਹ ਕਥਨ ਲਿਖਣ ਵੇਲੇ ਅਡੋਰਨੋ ਦਾ ਫਿਕਰ (ਜੋ ਕਿ ਸੱਚਾ ਵੀ ਹੈ) ਇਹ ਸੀ ਕਿ ਬਰਬਰਤਾ ਦੀ ਪੇਸ਼ਕਾਰੀ ਕਰਦਿਆਂ ਕਵਿਤਾ ਕਿਤੇ ਵਿਚਾਰਧਾਰਕ ਸਿੱਥਲਤਾ ਦਾ ਸ਼ਿਕਾਰ ਨਾ ਹੋ ਜਾਵੇ। ਬਾਅਦ ਵਿਚ ਛਪੀ ਆਪਣੀ ਪੁਸਤਕ 'ਨੈਗੇਟਿਵ ਡਾਇਆਲੈਕਟਿਕਸ' ਵਿਚ ਉਹ ਗੱਲ ਨੂੰ ਸਪੱਸ਼ਟ ਕਰਦਾ ਲਿਖਦਾ ਹੈ: "ਸਦੀਵੀ ਦੁੱਖ ਨੂੰ ਆਪਣੀ ਪੇਸ਼ਕਾਰੀ ਦਾ ਓਨਾ ਹੀ ਹੱਕ ਹੈ ਜਿੰਨਾ ਤਸ਼ੱਦਦ ਸਹਿ ਰਹੇ ਕਿਸੇ ਵਿਅਕਤੀ ਨੂੰ ਚੀਕਣ ਦਾ। ਸੋ ਇਹ ਕਹਿਣਾ ਗਲਤ ਵੀ ਹੋ ਸਕਦਾ ਹੈ ਕਿ ਆਸ਼ਵਿਟਜ਼ ਤੋਂ ਬਾਅਦ ਤੁਹਾਨੂੰ ਕਵਿਤਾ ਲਿਖਣ ਦਾ ਹੱਕ ਨਹੀਂ ਹੈ।" ਇਸੇ ਤਰ੍ਹਾਂ ਆਪਣੇ ਇੱਕ ਲੈਕਚਰ ਕੋਰਸ ਦੌਰਾਨ ਵੀ ਉਸਨੇ ਸਪੱਸ਼ਟ ਕੀਤਾ ਸੀ ਕਿ ਕਵਿਤਾ ਬਾਰੇ ਉਸਦੀ ਟਿੱਪਣੀ ਅਸਲ ਵਿਚ ਉਸ ਵੇਲੇ ਪੁਨਰ-ਸੁਰਜੀਤ ਕੀਤੇ ਜਾ ਰਹੇ ਸੱਭਿਆਚਾਰ ਦੇ ਖੋਖਲੇਪਣ ਬਾਰੇ ਸੀ। ਉਹ ਕਹਿੰਦਾ ਹੈ ਕਿ ਆਸ਼ਵਿਟਜ਼ ਬਾਰੇ ਅੱਜ ਇਹ ਵੀ ਕਿਹਾ ਜਾ ਸਕਦੈ ਕਿ ਆਸ਼ਵਿਟਜ਼ ਤੋਂ ਬਾਅਦ ਕਵਿਤਾ ਜ਼ਰੂਰ ਲਿਖਣੀ ਚਾਹੀਦੀ ਹੈ। ਪਰ ਇਸਦਾ ਇਹ ਮਤਲਬ ਨਹੀਂ ਕਿ ਜੀਵਨ ਜਿਉਣਾ ਹੀ ਛੱਡ ਦਿੱਤਾ ਜਾਵੇ। ਬਲਕਿ ਜੀਵਨ ਇਸ ਢੰਗ ਨਾਲ ਜੀਵਿਆ ਜਾਵੇ ਕਿ ਆਸ਼ਵਿਟਜ਼ ਮੁੜ ਨਾ ਵਾਪਰੇ। ਪਰ ਸੋਚਣ ਵਾਲ਼ੀ ਗੱਲ ਹੈ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਆਸ਼ਵਿਟਜ਼ ਵਰਗੇ ਹਾਦਸੇ ਮੁੜ ਮੁੜ ਵਾਪਰ ਰਹੇ ਹਨ।
ਪੰਜਾਬ ਦੇ ਸੰਦਰਭ ਵਿਚ ਇਹ ਵਿਚਾਰ-ਚਰਚਾ ਵੱਡੀ ਅਹਿਮੀਅਤ ਰੱਖਦੀ ਹੈ ਕਿਉਂਕਿ ਪੰਜਾਬ ਨੇ ਵੀਹਵੀਂ ਸਦੀ ਦੌਰਾਨ ਦੋ ਵੱਡੇ ਹਾਦਸੇ, ੧੯੪੭ ਅਤੇ ੧੯੮੪, ਆਪਣੇ ਪਿੰਡੇ ਉੱਤੇ ਹੰਢਾਏ ਹਨ। ਦੋਹਾਂ ਦੀ ਪੀੜ ਨੂੰ, ਭਾਵੇਂ ਅੰਸ਼ਿਕ ਰੂਪ ਵਿਚ ਹੀ ਸਹੀ, ਕਵਿਤਾ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਾਵਿਕ ਪੇਸ਼ਕਾਰੀ ਵੀ ਦੋ ਤਰ੍ਹਾਂ ਦੀ ਹੈ: ਵਿਚਾਰਧਾਰਕ ਵਲਗਣਾਂ ਤੋਂ ਆਜ਼ਾਦ ਕਵਿਤਾ ਅਤੇ ਵਿਚਾਰਧਾਰਕ ਸੰਕੀਰਣਤਾ ਦੀ ਸ਼ਿਕਾਰ ਕਵਿਤਾ।
ਹਰਿੰਦਰ ਸਿੰਘ ਮਹਿਬੂਬ ਦੀਆਂ ਲੰਮੀਆਂ ਕਵਿਤਾਵਾਂ 'ਕੁਰਲਾਉਂਦੇ ਕਾਫਲੇ' ਅਤੇ 'ਸ਼ਹੀਦ ਦੀ ਅਰਦਾਸ' ਪਹਿਲੀ ਕਿਸਮ ਦੀ ਕਵਿਤਾ ਦੀਆਂ ਉਦਾਹਰਣਾਂ ਹਨ। ਇਹ ਕਵਿਤਾਵਾਂ ਵਿਚਾਰਧਾਰਕ ਸਿੱਥਲਤਾ ਤੋਂ ਆਜ਼ਾਦ ਕਵਿਤਾਵਾਂ ਹਨ। ਇਹ ਕਵਿਤਾਵਾਂ ੧੯੪੭ ਅਤੇ ੧੯੮੪ ਦੀ ਪੀੜ ਨੂੰ ਸਥਾਨਕ ਪੀੜ ਵਜੋਂ ਨਹੀਂ ਵੇਖਦੀਆਂ, ਸਗੋਂ ਮਨੁੱਖੀ ਇਤਿਹਾਸ ਦੇ ਇੱਕ ਜੁਜ਼ ਵਜੋਂ ਬਿਆਨਦੀਆਂ ਹਨ। ਕੋਈ ਵੀ ਇਤਿਹਾਸਕ ਜੁੱਗਗਰਦੀ, ਭਾਵੇਂ ਕਿੰਨੀ ਵੀ ਭਿਅੰਕਰ ਕਿਉਂ ਨਾ ਹੋਵੇ, ਕਵੀ ਦੇ ਮਾਸੂਮ ਬੋਲਾਂ ਨੂੰ ਕਤਲ ਨਹੀਂ ਕਰ ਸਕਦੀ, ਬਸ਼ਰਤੇ ਕਿ ਕਵੀ ਆਪਣੇ ਬੋਲਾਂ ਦੀ ਮਾਸੂਮੀਅਤ ਨੂੰ ਵਿਚਾਰਧਾਰਕ ਵਲਗਣਾਂ ਵਿਚ ਕੈਦ ਨਾ ਹੋਣ ਦੇਵੇ। ਕਵੀ ਦਾ ਸਰੀਰਕ ਕਤਲ ਵੀ ਅਜਿਹੇ ਹਾਲਾਤ ਵਿਚ ਉਸਦੇ ਬੋਲਾਂ ਨੂੰ ਸਦੀਵਤਾ ਹੀ ਪ੍ਰਦਾਨ ਕਰਦਾ ਹੈ। ੧੯੪੭ ਦੀ ਅਕਹਿ ਅਤੇ ਅਸਹਿ ਵੇਦਨਾ ਵਿੱਚੋਂ ਸਰੀਰਕ ਅਤੇ ਆਤਮਿਕ ਰੂਪ ਵਿਚ ਨਿਕਲਣ ਤੋਂ ਬਾਅਦ ਵੀ ਕਵੀ ਇਹ ਕਹਿਣ ਦਾ ਜੇਰਾ ਰੱਖਦਾ ਹੈ:
ਨਭ ਕਾਲ ਧਰਤੀ ਦੀਆਂ ਸੜੀਆਂ
ਹਰੀਆਂ ਕੀਤੀਆਂ ਨੀਂਹਾਂ।
ਵਰ੍ਹ ਰਾਵੀ ਦੇ ਨੈਣਾਂ ਵਿਚੋਂ
ਝਿਮ ਝਿਮ ਤਰਸ ਦੇ ਮੀਂਹਾਂ।
ਜੀਵਨ ਵੱਡੇ ਤੋਂ ਵੱਡੇ ਤਸ਼ੱਦਦ ਅੱਗੇ ਵੀ ਅਜਿੱਤ ਰਹਿੰਦਾ ਹੈ। ਦਇਆਵਾਨ ਦਰਿਆਦਿਲੀ ਘੋਰ ਕਲਜੁਗ ਅੰਦਰ ਵੀ ਜ਼ਿੰਦਗੀ ਦੇ ਰੁੱਖ ਨੂੰ ਹਰਾ ਕਰ ਦੇਵੇਗੀ, ਇਹ ਕਵੀ ਦਾ ਨਿਸਚਾ ਹੈ। ਕਵੀ ਧਰਤੀ ਨੂੰ ਮਾਸੂਮ ਰੀਝਾਂ ਦੇ ਖਿੜੇ ਹੋਏ ਬਾਗ ਵਜੋਂ ਵੇਖਣ ਦੇ ਧਰਵਾਸ ਨਾਲ ਜਿਉਂਦਾ ਹੈ। ਜਦੋਂ ਕਵੀ ਅਜਿਹਾ ਧਰਵਾਸ ਤਿਆਗ ਦੇਵੇ ਤਾਂ ਉਸਦੀ ਕਵਿਤਾ ਉੱਤੇ ਨਿਰਾਸ਼ਤਾ ਦਾ ਪ੍ਰਛਾਵਾਂ ਪੈ ਜਾਂਦਾ ਹੈ। ਸੁਰਜੀਤ ਪਾਤਰ ਦੀ ਕਵਿਤਾ ਅਜਿਹੀ ਹੀ ਮਿਸਾਲ ਪੇਸ਼ ਕਰਦੀ ਹੈ ਜਦੋਂ ਉਹ ਲਿਖਦੇ ਹਨ:
ਮਾਤਮ
ਹਿੰਸਾ
ਖੌਫ
ਬੇਬਸੀ
ਤੇ ਅਨਿਆਂ
ਇਹ ਨੇ ਅੱਜ-ਕੱਲ੍ਹ ਮੇਰੇ ਦਰਿਆਵਾਂ ਦੇ ਨਾਂ।
ਦਰਿਆਵਾਂ ਦੀ ਰਵਾਨੀ ਪੰਜਾਬ ਦੀ ਧੜਕਣ ਵਿਚ ਵਸੀ ਹੋਈ ਹੈ। ਪੰਜਾਬ ਦੇ ਦਰਿਆਵਾਂ ਦੀ ਆਵਾਜ਼ ਫਕੀਰਾਂ ਦੀ ਫਕੀਰੀ, ਆਸ਼ਕਾਂ ਦੀ ਸ਼ਿੱਦਤ, ਯੋਧਿਆਂ ਦੀ ਦਲੇਰੀ, ਅਤੇ ਸੰਤਾਂ ਦੇ ਸਿਮਰਨ ਵਿੱਚ ਪਰੁੱਚੀ ਹੋਈ ਹੈ। ਇਸਨੂੰ ਨਾਕਾਰਾਤਮਕ ਭਾਵਨਾਵਾਂ ਤੱਕ ਸੀਮਤ ਕਰ ਦੇਣਾ ਕਵੀ ਦੇ ਰੋਗੀ ਮਨ ਦੀ ਨਿਸ਼ਾਨੀ ਹੈ। ਪਾਤਰ ਦੀ ਕਵਿਤਾ ਡਿਪਰੈਸ਼ਨ ਦੀ ਕਵਿਤਾ ਹੈ। ਉਸ ਦੀ ਕਵਿਤਾ ਦੀ ਵਿਚਾਰਧਾਰਕ ਨੀਂਹ ਆਧੁਨਿਕਤਾ ਅਤੇ ਪੱਛਮ ਦੇ ਮਾਨਵਵਾਦੀ ਫਲਸਫੇ ਵਿਚ ਕੈਦ ਹੈ। ਇਹ ਕਵਿਤਾ ਪੱਛਮੀ ਫਲਸਫੇ ਨੂੰ ਕਿਸੇ ਆਜ਼ਾਦ ਫਿਜ਼ਾ ਵਿਚ ਨਹੀਂ ਮਿਲਦੀ ਸਗੋਂ ਪੱਛਮ ਦੀ ਗਿਆਨਾਤਮਕ ਅਜਾਰੇਦਾਰੀ ਦੇ ਦਬਾਅ ਹੇਠ ਆ ਕੇ ਉਸਦੀ ਪਿਛਲੱਗ ਬਣ ਜਾਂਦੀ ਹੈ। ਪੱਛਮ ਨਾਲ ਸੰਵਾਦ ਪੱਛਮੀ ਫਲਸਫੇ ਦੀਆਂ ਵਿਚਾਰਧਾਰਕ ਵਲਗਣਾਂ ਦੇ ਅੰਦਰ ਰਹਿ ਕੇ ਨਹੀਂ ਕੀਤਾ ਜਾ ਸਕਦਾ, ਸਗੋਂ ਆਪਣੀ ਸੱਭਿਆਚਾਰਕ ਹਸਤੀ ਦੇ ਨਿਆਰੇਪਣ ਨੂੰ ਬਰਕਰਾਰ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ਉਸਦੀ ਕਵਿਤਾ ਦੇ ਇਹ ਵਿਚਾਰਧਾਰਕ ਆਧਾਰ ਹੀ ਉਸਦੀ ਕਵਿਤਾ ਨੂੰ ਆਜ਼ਾਦ ਨਹੀਂ ਹੋਣ ਦਿੰਦੇ। ਉਸਦੀ ਕਵਿਤਾ ਬਰਬਰਤਾ ਦੇ ਹਨ੍ਹੇਰੇ ਤੋਂ ਪਾਰ ਸਹਿਕ ਰਹੀ ਜੀਵਨ ਦੀ ਲੋਅ ਨੂੰ ਵੇਖ ਸਕਣ ਦਾ ਤਾਣ ਨਹੀਂ ਰੱਖਦੀ। ਉਸਦੀ ਕਵਿਤਾ 'ਮੌਤ ਦੀ ਸਨਅਤ' ਦੀਆਂ ਮਕਾਨਕੀ ਆਵਾਜ਼ਾਂ ਤੋਂ ਏਨੀ ਭੈਅ-ਭੀਤ ਹੈ ਕਿ ਮੌਤ ਤੋਂ ਪਾਰ ਗੂੰਜਦੇ ਜ਼ਿੰਦਗੀ ਦੇ ਗੀਤ ਨੂੰ ਗੁਣਗੁਣਾ ਨਹੀਂ ਸਕਦੀ।
ਕਵਿਤਾ ਦਾ ਇਹ ਸੰਕੀਰਣ ਰੂਪ ਉਦੋਂ ਪੈਦਾ ਹੁੰਦਾ ਹੈ ਜਦੋਂ ਕਵਿਤਾ ਦਰਸ਼ਨ ਦੀਆਂ ਡੂੰਘਾਈਆਂ ਨੂੰ ਆਪਣੇ ਨਾਲ ਤੋਰ ਸਕਣ ਦਾ ਤਾਣ ਗੁਆ ਲੈਂਦੀ ਹੈ। ਪੰਜਾਬੀ ਸੱਭਿਆਚਾਰ ਵਿਚ ਕਵਿਤਾ ਦੀ ਪ੍ਰਾਥਮਿਕਤਾ ਦਾ ਭਾਵ ਇਹ ਨਹੀਂ ਕਿ ਪੰਜਾਬ ਵਿਚ ਫਲਸਫੇ ਲਈ ਕੋਈ ਥਾਂ ਨਹੀਂ। ਪੰਜਾਬੀ ਮਨ ਕਾਵਿ ਅਤੇ ਦਰਸ਼ਨ ਦੇ ਮਸਨੂਈ ਵਿਰੋਧ ਨੂੰ ਮੰਨਣ ਤੋਂ ਇਨਕਾਰੀ ਹੈ। ਪੰਜਾਬ, 'ਕਾਵਿਕ-ਦਰਸ਼ਨ' ਦੇ ਰੂਪ ਵਿਚ ਵਿਸ਼ਵ ਨੂੰ ਇੱਕ ਵਿਲੱਖਣ ਤੋਹਫਾ ਦੇਣ ਦੀ ਸੰਭਾਵਨਾ ਰੱਖਦਾ ਹੈ। 'ਜਪੁਜੀ ਸਾਹਿਬ' ਕਾਵਿਕ-ਦਰਸ਼ਨ ਦੀ ਉੱਚਤਮ ਮਿਸਾਲ ਅਤੇ ਅਜਿਹਾ ਤੋਹਫਾ ਹੀ ਹੈ, ਭਾਵੇਂ ਕਿ 'ਜਪੁਜੀ ਸਾਹਿਬ' ਨੂੰ ਕਵਿਤਾ, ਦਰਸ਼ਨ, ਜਾਂ ਦੋਹਾਂ ਦੇ ਕਿਸੇ ਸੁਮੇਲ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਆਧੁਨਿਕਤਾ ਦੀਆਂ ਉਪਭੋਗ ਅਤੇ ਨਸ਼ੇ ਵਰਗੀਆਂ ਅਲਾਮਤਾਂ ਤੋਂ ਆਪਣੀ ਮਾਸੂਮੀਅਤ ਨੂੰ ਬਚਾ ਕੇ ਰੱਖਣ ਵਾਲਾ ਪੰਜਾਬ ਦੀ ਜਵਾਨੀ ਦਾ ਜਿਹੜਾ ਥੋੜ੍ਹਾ ਜਿਹਾ ਹਿੱਸਾ ਹੈ, ਉਸਦੇ ਸਾਹਮਣੇ ਅੱਜ ਸਭ ਤੋਂ ਵੱਡੀ ਚੁਣੌਤੀ ਸਮਕਾਲੀ ਬਰਬਰਤਾ ਨੂੰ ਵਿਸ਼ਵ-ਦਰਸ਼ਨ ਵਿਚ ਪਰੁੱਚੀ ਕਵਿਤਾ ਰਾਹੀਂ ਰੂਪਮਾਨ ਕਰਨਾ ਹੈ। ਅਜਿਹੀ ਕਵਿਤਾ ਹੀ ਸਮਕਾਲੀ ਪੰਜਾਬ ਦੀ ਸੱਭਿਆਚਾਰਕ ਵੀਰਾਨਗੀ ਨੂੰ ਜ਼ਰਖੇਜ਼ ਕਲਾਤਮਕਤਾ ਵਿਚ ਤਬਦੀਲ ਕਰਨ ਦੀ ਸੰਭਾਵਨਾ ਰੱਖਦੀ ਹੈ।
ਫੋਨ: 001-778-836-7901
[ਇਹ ਲੇਖ ਚੰਡੀਗੜ੍ਹ ਤੋਂ ਛਪਦੇ ਪੰਜਾਬੀ ਟ੍ਰਿਬਿਊਨ ਦੇ 11 ਸਤੰਬਰ ਦੇ ਅੰਕ ਅਤੇ ਅਮਰੀਕਾ ਤੋਂ ਛਪਦੇ ਪੰਜਾਬ ਟਾਈਮਜ਼ ਦੇ 10-17 ਸਤੰਬਰ ਵਾਲੇ ਅੰਕ ਵਿਚ ਛਪਿਆ ਹੈ]

Wednesday, May 22, 2013

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ


ਪ੍ਰਭਸ਼ਰਨਬੀਰ ਸਿੰਘ
[ਇਹ ਲੇਖ ‘ਫਿਲਹਾਲ’ ਵਿਚ ‘ਏਜੰਡਾ ਪੰਜਾਬ’ ਤਹਿਤ ਚੱਲ ਰਹੀ ਬਹਿਸ ਵਿਚ ਭਾਗ ਲੈਣ ਦੇ ਮਨਸ਼ੇ ਨਾਲ ਭੇਜਿਆ ਗਿਆ ਸੀ ਪਰ ‘ਫਿਲਹਾਲ’ ਦੇ ਸੰਪਾਦਕ ਗੁਰਬਚਨ ਨੇ ਇਸ ਲੇਖ ਨੂੰ ਇਹ ਕਹਿੰਦਿਆਂ ਛਾਪਣ ਤੋਂ ਇਨਕਾਰ ਕਰ ਦਿੱਤਾ ਕਿ ਇਹ polemical ਹੈ। ਇਸ ਸੰਬੰਧੀ ਉਹਨਾਂ ਦੀ ਈ-ਮੇਲ ਲੇਖਕ ਕੋਲ ਮੌਜੂਦ ਹੈ। ਉਹਨਾਂ ਇਹ ਵੀ ਇਤਰਾਜ ਜਤਾਇਆ ਹੈ ਕਿ ਲੇਖ ਵਿਚ ਉਹਨਾਂ ਦਾ ਨਾਂ ਕਿਉਂ ਲਿਖਿਆ ਗਿਆ। ਨਾਂ ਇਸ ਲਈ ਲਿਖਿਆ ਗਿਆ ਕਿਉਂਕਿ ਇਸ ਲੇਖ ਰਾਹੀਂ ਮੈਂ ਖਾਸ ਤੌਰ ਤੇ ਉਹਨਾਂ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਮਹੀਨਿਆਂ ਦੌਰਾਨ ਮੈਂ ਉਹਨਾਂ ਦੀਆਂ ਲਗਪਗ ਸਾਰੀਆਂ ਪੁਸਤਕਾਂ ਪੜ੍ਹੀਆਂ ਹਨ। ਆਪਣੀਆਂ ਲਿਖਤਾਂ ਵਿਚ ਉਹ ਪੰਜਾਬੀ ਦੇ ਲੇਖਕਾਂ ਉੱਤੇ ਇਨਾਮਾਂ ਲਈ ਲਿਖਣ ਦਾ ਦੋਸ਼ ਲਾਉਂਦੇ ਹਨ ਤੇ ਬਹੁਤ ਸਾਰੇ ਲੇਖਕਾਂ ਦੀ ਨਿੱਜੀ ਜਿੰਦਗੀ ਉੱਤੇ (ਨਾਂ ਲੈ ਕੇ) ਕੋਝੀਆਂ ਟਿੱਪਣੀਆਂ ਵੀ ਕਰਦੇ ਹਨ। ਇਸ ਸੰਬੰਧੀ ਉਹਨਾਂ ਦੀ ਕਿਤਾਬ ‘ਕਿਸ ਕਿਸ ਤਰ੍ਹਾਂ ਦੇ ਸਿਕੰਦਰ’ ਵੇਖੀ ਜਾ ਸਕਦੀ ਹੈ। ਪਰ ਜਦੋਂ ਉਹਨਾਂ ਦੀ ਲਿਖਤ ਸੰਬੰਧੀ ਕੁਝ ਸੁਆਲ ਉਠਾਏ ਗਏ ਹਨ ਤਾਂ ਇਕਦਮ ਸੈਂਸਰ ਦੀ ਕੁਹਾੜੀ ਚਲਾ ਦਿੱਤੀ। ਕੀ ਇਹੀ ਉਹਨਾਂ ਦਾ ਪੰਜਾਬ ਬਾਰੇ ‘ਏਜੰਡਾ’ ਹੈ?  ਇਹ ਲੇਖ ਯਾਦਵਿੰਦਰ ਕਰਫਿਊ ਵੱਲੋਂ ਚਲਾਏ ਜਾਂਦੇ ਬਲਾਗ 'ਗੁਲਾਮ ਕਲਮ' ਨੂੰ ੭ ਮਈ ਨੂੰ ਭੇਜਿਆ ਗਿਆ ਸੀ ਪਰ ਉਹਨਾਂ ਨੇ ਵੀ ਅਜੇ ਤੱਕ ਛਾਪਿਆ ਨਹੀਂ। ਅਕਾਲੀਆਂ ਤੇ ਕਾਂਗਰਸੀਆਂ ਨੇ ਜਿਸ ਤਰ੍ਹਾਂ ਪੰਜਾਬ ਦੀ ਸਿਆਸਤ ਨੂੰ ਬੁਰਛਾਗਰਦੀ ਦੇ ਹਵਾਲੇ ਕੀਤਾ ਹੈ, ਕੀ ਹੁਣ ਪੰਜਾਬ ਦਾ ਸਾਹਿਤਕ ਪਿੜ ਵੀ ਇਸੇ ਦਿਸ਼ਾ ਵੱਲ ਤਾਂ ਨਹੀਂ ਜਾ ਰਿਹਾ?]

ਜਸਪਾਲ ਸਿੰਘ ਸਿੱਧੂ ਨੇ ਆਪਣੇ ਲੇਖ ਵਿਚ ਪੰਜਾਬੀ ਖੱਬੇਪੱਖੀਆਂ ਦੀ ਇਸ ਗੱਲੋਂ ਤਿੱਖੀ ਆਲੋਚਨਾ ਕੀਤੀ ਹੈ ਕਿ ਸਿੱਖ ਸੰਘਰਸ਼ ਦੇ ਵਰ੍ਹਿਆਂ ਦੌਰਾਨ ਉਹਨਾਂ ਨੇ ਭਾਰਤੀ ਹਕੂਮਤ ਵੱਲੋਂ ਸਿੱਖਾਂ ਤੇ ਢਾਹੇ ਗਏ ਅਣਮਨੁੱਖੀ ਤਸ਼ੱਦਦ ਦੀ ਚੁੱਪ ਰਹਿ ਕੇ ਹੀ ਹਮਾਇਤ ਨਹੀਂ ਕੀਤੀ ਬਲਕਿ ਸੁਚੇਤ ਰੂਪ ਵਿਚ ਕ੍ਰਿਆਸ਼ੀਲ ਹੋ ਕੇ ਸਟੇਟ ਦੀ ਮੱਦਦ ਕੀਤੀ। ਗੁਰਬਚਨ ਨੇ ਸਿੱਧੂ ਦੇ ਲੇਖ ਦੇ ਪ੍ਰਸੰਗ ਵਿਚ ਲਿਖੇ ਆਪਣੇ ਲੇਖ ਵਿਚ ਇਸ ਗੱਲ ਦੀ ਸ਼ਾਹਦੀ ਭਰੀ ਹੈ ਕਿ ਖੱਬੇਪੱਖੀਆਂ ਨੇ ਪੰਜਾਬ ਦੇ ਮਸਲੇ ਨੂੰ ਸਹੀ ਢੰਗ ਨਾਲ ਨਹੀਂ ਸਮਝਿਆ ਅਤੇ ਕੇਂਦਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਭਰਵੀਂ ਆਵਾਜ ਉਠਾਉਣ ਵਿਚ ਨਾਕਾਮਯਾਬ ਰਹੇ। ਪਰ ਨਾਲ ਹੀ ਉਹਨਾਂ ਸਿੱਖ ਸੰਘਰਸ਼ ਦੀ ਬੁਨਿਆਦ ਵੱਲ ਨਿਸ਼ਾਨਾ ਸੇਧਿਤ ਕਰਦਿਆਂ ਕਿਹਾ ਹੈ ਕਿ ਧਰਮ ਆਧਾਰਿਤ ਰਾਜਨੀਤੀ ਹੁਣ ਵੇਲਾ ਵਿਹਾ ਚੁੱਕੀ ਹੈ ਅਤੇ ਪਿਛਾਂਹਖਿਚੂ ਪ੍ਰਵਿਰਤੀ ਦੀ ਨਿਸ਼ਾਨੀ ਹੈ। ਉਨ੍ਹਾਂ ਇਸ ਗੱਲ ਤੇ ਜੋਰ ਦਿੱਤਾ ਹੈ ਕਿ ਅੱਜ ਸਾਨੂੰ ‘ਆਧੁਨਿਕ ਤਰਜ ਦੇ ਨਵ-ਜਾਗਰਣ’ ਦਾ ਰਾਹ ਫੜ ਕੇ ਪੰਜਾਬ ਦੀ ਸਥਾਨਿਕਤਾ ਨੂੰ ਬੌਧਿਕ ਜੁਗਤਾਂ ਰਾਹੀਂ ਮਜਬੂਤ ਕਰਨ ਦੀ ਲੋੜ ਹੈ। ਇਸ ਲੇਖ ਨੂੰ ਉਹਨਾਂ ਦੀਆਂ ਹੋਰਨਾਂ ਲਿਖਤਾਂ ਦੇ ਪ੍ਰਸੰਗ ਵਿਚ ਪੜ੍ਹਿਆਂ ਪਤਾ ਲਗਦਾ ਹੈ ਕਿ ਉਹ ਸੈਕੂਲਰ ਖੱਬੇਪੱਖੀ ਕਿਸਮ ਦੀ ਰਾਜਨੀਤੀ ਨੂੰ ਹੀ ਇਕੋ-ਇਕ ਸਰਬ-ਕਲਿਆਣਕਾਰੀ ਰਾਜਨੀਤਕ ਰਾਹ ਮੰਨਦੇ ਹਨ ਤੇ ਹਰ ਹੀਲੇ ‘ਆਧੁਨਿਕ ਸੰਵੇਦਨਾ’ ਪ੍ਰਾਪਤ ਕਰਨ ਦੀ ਵਕਾਲਤ ਕਰਦੇ ਹਨ ਭਾਵੇਂ ਇਸ ‘ਆਧੁਨਿਕ ਸੰਵੇਦਨਾ’ ਨੂੰ ਪ੍ਰੀਭਾਸ਼ਿਤ ਕਰਨ ਦੀ ਕਦੇ ਵੀ ਖੇਚਲ ਨਹੀਂ ਕਰਦੇ
ਇਸ ਲੇਖ ਰਾਹੀਂ ਮੈਂ ਉਹਨਾਂ ਦੀ ਪਹੁੰਚ ਨਾਲ ਆਪਣੀ ਅਸਹਿਮਤੀ ਦਰਜ ਕਰਵਾਉਣੀ ਚਾਹੁੰਦਾ ਹਾਂ ਪਰ ਇਸ ਅਸਹਿਮਤੀ ਦਾ ਆਧਾਰ ਕੇਵਲ ਮੇਰਾ subjective opinion ਨਹੀਂ ਬਲਕਿ ਇਹਨਾਂ ਮਸਲਿਆਂ ਪ੍ਰਤੀ ਮੇਰੇ ਨਜਰੀਏ ਦਾ ਵਖਰੇਵਾਂ ਵੀ ਹੈ। (ਇਕ ਗੱਲ ਹੋਰ ਇਹ ਕਿ ਹਥਲਾ ਲੇਖ ਬਹਿਸ ਵਿਚ ਹਾਜਰੀ ਲਗਵਾਉਣ ਦਾ ਨਿਮਾਣਾ ਜਿਹਾ ਜਤਨ ਹੈ। ਵਿਚਾਰੇ ਗਏ ਮਸਲੇ ਬਹੁਤ ਗੰਭੀਰ ਹਨ ਅਤੇ ਜਿਆਦਾ ਵਿਸਥਾਰ ਵਿਚ ਵਿਆਖਿਆ ਦੀ ਮੰਗ ਕਰਦੇ ਹਨ)ਗੁਰਬਚਨ ਦਾ ਲੇਖ ਕੁਝ ਇਕ ਪੂਰਵ-ਧਾਰਨਾਵਾਂ ਉੱਤੇ ਆਧਾਰਿਤ ਹੈ ਜਿਹਨਾਂ ਨੂੰ ਉਹਨਾਂ ਨੇ ਸਵੈ-ਸਿੱਧ ਸੱਚਾਈਆਂ ਮੰਨਿਆ ਹੋਇਆ ਹੈ। ਨਾ ਹੀ ਉਹ ਆਪਣੇ ਲੇਖ ਵਿਚਲੇ ਕੁਝ ਅਹਿਮ ਨੁਕਤਿਆਂ ਨੂੰ ਪ੍ਰੀਭਾਸ਼ਿਤ ਕਰਨ ਦੀ ਕੋਈ ਲੋੜ ਸਮਝਦੇ ਹਨ। ਹੇਠ ਲਿਖਿਆਂ ਪੂਰਵ-ਧਾਰਨਾਵਾਂ ਗੁਰਬਚਨ ਦੇ ਲੇਖ ਵਿਚ ਸਵੈ-ਸਿੱਧ ਸੱਚਾਈਆਂ ਦੇ ਤੌਰ ਤੇ ਕੰਮ ਕਰਦੀਆਂ ਹਨ:
੧) ਧਰਮ ਇਕ ਇਕਾਈ ਹੈ ਅਤੇ ਸਾਰੇ ਧਰਮ ਪ੍ਰਗਟਾਵੇ ਵਿਚ ਵੱਖਰੇ ਹਨ ਬੁਨਿਆਦੀ ਤੌਰ ਤੇ ਨਹੀਂ।
੨) ਆਧੁਨਿਕ ਸੰਵੇਦਨਾ ਹਰ ਹਾਲਾਤ ਵਿਚ ਸਾਕਾਰਾਤਮਕ ਹੈ ਅਤੇ ਇਸਨੂੰ ਅਪਣਾਉਣ ਨਾਲ ਹੀ ਸੁਚੱਜੇ ਰਾਜਨੀਤਕ ਕਰਮ ਵੱਲ ਵਧਿਆ ਜਾ ਸਕਦਾ ਹੈ।
੩) ਨੇਸ਼ਨ ਸਟੇਟ ਭਾਰਤ ਦੇ ਪ੍ਰਸੰਗ ਵਿਚ ਸਾਕਾਰ ਹੋ ਚੁੱਕੀ ਵਾਸਤਵਿਕਤਾ (fait accompli) ਹੈ।
੪) ਪੰਜਾਬੀ ਕੌਮੀਅਤ ਅਤੇ ਪੰਜਾਬ ਦੀ ਸਥਾਨਿਕਤਾ।
ਆਪਣੀਆਂ ਹੋਰਨਾਂ ਲਿਖਤਾਂ ਵਿਚ ਗੁਰਬਚਨ ਅਕਸਰ ਹੀ ਇਹ ਗਿਲਾ ਕਰਦੇ ਹਨ ਕਿ ਪੰਜਾਬੀ ਲੇਖਕਾਂ ਨੇ ਬੌਧਿਕਤਾ ਦਾ ਪੱਲਾ ਛੱਡਿਆ ਹੋਇਆ ਹੈ ਤੇ ਹੋਰਨਾਂ ਬੌਧਿਕ ਪ੍ਰੰਪਰਾਵਾਂ, ਖਾਸ ਕਰਕੇ ਪੱਛਮੀ ਬੌਧਿਕ ਪ੍ਰੰਪਰਾ ਨਾਲ ਭਰਵਾਂ ਸੰਵਾਦ ਪੈਦਾ ਨਹੀਂ ਕੀਤਾ। ਪਰ ਜਿਹੜੀਆਂ ਪੂਰਵ-ਧਾਰਨਾਵਾਂ ਉਹਨਾਂ ਦੀਆਂ ਲਿਖਤਾਂ ਪਿੱਛੇ ਕੰਮ ਕਰਦੀਆਂ ਹਨ ਉਹਨਾਂ ਦੀ ਅਣਆਲੋਚਨਾਤਮਿਕ ਪ੍ਰਵਾਨਗੀ ਤੋਂ ਇਹੀ ਪਤਾ ਲਗਦਾ ਹੈ ਕਿ ਵਿਸ਼ਵ ਚਿੰਤਨ ਨਾਲ ਡੂੰਘਾ ਰਾਬਤਾ ਖੁਦ ਗੁਰਬਚਨ ਨੇ ਵੀ ਪੈਦਾ ਨਹੀਂ ਕੀਤਾ।
ਇਹਨਾਂ ਨੁਕਤਿਆਂ ਦੀ ਇਕ ਇਕ ਕਰਕੇ ਪੜਚੋਲ ਕਰਨ ਦੀ ਜਰੂਰਤ ਹੈ।
੧) ਧਰਮ ਨੂੰ ਇਕ ਇਕਾਈ ਵਜੋਂ ਬਸਤੀਵਾਦ ਦੇ ਕਰਿੰਦੇ ਬਣ ਕੇ ਕੰਮ ਕਰਨ ਵਾਲੇ ਪੂਰਬਵਾਦੀ ਚਿੰਤਕਾਂ ਨੇ ਚਿਤਵਿਆ। Tomoko Masuzawa ਨੇ ਆਪਣੀ ਕਿਤਾਬ The Invention of World Religions ਵਿਚ ਇਸ ਨੁਕਤੇ ਦੀ ਵਿਸਥਾਰ ਸਹਿਤ ਵਿਆਖਿਆ ਕਰਦਿਆਂ ਦੱਸਿਆ ਹੈ ਕਿ ਵਿਸ਼ਵ ਧਰਮਾਂ ਦਾ ਪ੍ਰਵਚਨ ਅਸਲ ਵਿਚ ਯੌਰਪੀਅਨਾਂ ਵੱਲੋਂ ਆਪਣੀ ਚਿੰਤਨ ਸ਼ੈਲੀ ਨੂੰ ਬਹੁਲਤਾਵਾਦ ਦੀ ਭਾਸ਼ਾ ਵਰਤ ਕੇ ਸਰਬਾਂਗੀ ਸਿੱਧ ਕਰਨ ਦਾ ਯਤਨ ਸੀ। ਇਸੇ ਤਰ੍ਹਾਂ Arvind-pal Singh Mandair ਨੇ ਆਪਣੀ ਪੁਸਤਕ Religion and the Specter of the West ਵਿਚ ਧਰਮ ਨੂੰ ਇਕ ਸੰਕਲਪੀ ਇਕਾਈ ਵਜੋਂ ਵਰਤਣ ਦੇ ਰੁਝਾਨ ਦੀ ਪੈੜ ਹੇਗਲ ਦੇ ਫਲਸਫੇ ਵਿਚ ਜਾ ਨੱਪੀ ਹੈ। ਮੰਡੇਰ ਨੇ ਦਿਖਾਇਆ ਹੈ ਕਿ ਧਰਮ ਬਾਰੇ ਅਜੋਕਾ ਚਿੰਤਨ ਅਜੇ ਤੱਕ ਹੇਗਲ ਦੇ ਪ੍ਰਛਾਵੇਂ ਤੋਂ ਬਾਹਰ ਨਹੀਂ ਆ ਸਕਿਆ। ਗੁਰਬਚਨ ਜਦੋਂ ਧਰਮ ਬਾਰੇ ਬਸਤੀਵਾਦੀ ਨਜਰੀਏ ਨੂੰ ਦੁਹਰਾਉਂਦਾ ਹੈ ਤਾਂ ਜਾਂ ਤਾਂ ਉਹ ਅਜੋਕੇ ਚਿੰਤਨ ਤੋਂ ਉੱਕਾ ਹੀ ਅਣਜਾਣ ਹੈ ਤੇ ਜਾਂ ਫਿਰ ਇਸ ਨੂੰ ਜਾਣ ਬੁੱਝ ਕੇ ਨਜਰਅੰਦਾਜ ਕਰ ਰਿਹਾ ਹੈ।
੨) ਆਧੁਨਿਕ ਸੰਵੇਦਨਾ ਬਾਰੇ। ਆਧੁਨਿਕਤਾ ਨੇ ਮਨੁੱਖ ਨੂੰ ਪ੍ਰਸ਼ਨ ਪੁੱਛਣੇ ਸਿਖਾਏ। ਆਧੁਨਿਕਤਾ ਨੇ ਹਰ ਚੀਜ ਪ੍ਰਸ਼ਨ ਦੇ ਘੇਰੇ ਵਿਚ ਲਿਆਂਦੀ, ਰੱਬ, ਸਮਾਜਿਕ ਮਾਨਤਾਵਾਂ, ਸਟੇਟ, ਆਦਿ। ਕਾਂਟ ਨੇ ਆਪਣੇ ਮਸ਼ਹੂਰ ਲੇਖ What is Enlightenment ਵਿਚ ਨਾਹਰਾ ਦਿੱਤਾ- Sapere Aude. ਇਸਦਾ ਭਾਵ ਹੈ ਗਿਆਨ ਹਾਸਲ ਕਰਨ ਦਾ ਹੌਂਸਲਾ ਕਰ। ਯੌਰਪ ਵਿਚ ਗਿਆਨ ਹਾਸਲ ਕਰਨ ਲਈ ਪੈਦਾ ਹੋਈ ਤਾਕਤਵਰ ਇੱਛਾ ਸ਼ਕਤੀ ਹੀ ਆਧੁਨਿਕਤਾ ਦੀ ਚਾਲਕ ਸ਼ਕਤੀ ਸੀ। ਪਰ ਇਸਦਾ ਦੂਸਰਾ ਪੱਖ ਇਹ ਸੀ ਕਿ ਜੇਕਰ ਹਰ ਚੀਜ ਬਾਰੇ ਪ੍ਰਸ਼ਨ ਕੀਤਾ ਜਾ ਸਕਦਾ ਹੈ ਤਾਂ ਆਧੁਨਿਕਤਾ ਬਾਰੇ ਕਿਉਂ ਨਹੀਂ? ਸੋ ਵੀਹਵੀਂ ਸਦੀ ਦੇ ਅੱਧ ਤੱਕ ਪੁੱਜਦਿਆਂ ਆਧੁਨਿਕਤਾ ਵੀ ਪ੍ਰਸ਼ਨਾਂ ਵਿਚ ਘਿਰ ਗਈ। ਆਧੁਨਿਕਤਾ ਬਾਰੇ ਉੱਠੇ ਪ੍ਰਸ਼ਨ ਕਿਸੇ ਵਿਹਲੇ ਫਿਲਾਸਫਰ ਦੇ ਦਿਮਾਗ ਦੀ ਉਪਜ ਹੀ ਨਹੀਂ ਸਨ, ਸਗੋਂ ਇਹ ਵੀਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਵਾਪਰੇ ਅਤਿ ਭਿਆਨਕ ਨਰਸੰਘਾਰਾਂ ਦੇ ਡੂੰਘੇ ਕਾਰਨਾਂ ਦੀ ਤਲਾਸ਼ ਵਿਚੋਂ ਪੈਦਾ ਹੋਏ। ਮਨੁੱਖੀ ਸਮਾਜ ਦੀ ਤਾਰਕਿਕ ਯੋਜਨਾਬੰਦੀ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਪਿਛਲੇ ਦਹਾਕਿਆਂ ਦੌਰਾਨ ਪੈਦਾ ਹੋਈ ਵਾਤਾਵਰਣ ਬਾਰੇ ਚੇਤਨਾ ਨੇ ਇਹਨਾਂ ਸਵਾਲਾਂ ਨੂੰ ਹੋਰ ਪੁਖਤਾ ਬਣਾਇਆਇਸ ਨਾਲ ਆਧੁਨਿਕਤਾ ਦੀ ਚੂਲ - ਤਰਕ ਵਿਚ ਅੰਨ੍ਹੀਂ ਸ਼ਰਧਾ - ਟੁੱਟ ਗਈ। ਆਧੁਨਿਕਤਾ ਨੇ ਤਰਕ ਨੂੰ ਰੱਬ ਦਾ ਥਾਂ ਦਿੱਤਾ। ਹੋਲੋਕਾਸਟ ਅਤੇ ਵਿਸ਼ਵ ਜੰਗਾਂ ਦੀ ਤਬਾਹੀ ਦੌਰਾਨ ਇਸ ‘ਤਰਕ’ ਦੀ ਵੀ ਮੌਤ ਹੋ ਗਈ। John Caputo ਇਸਨੂੰ ‘ਰੱਬ ਦੀ ਮੌਤ’ ਦੀ ਮੌਤ ਕਹਿੰਦਾ ਹੈਆਧੁਨਿਕਤਾ ਤੋਂ ਪਹਿਲੀਆਂ ਪ੍ਰੰਪਰਾਵਾਂ ਬਾਰੇ ਪੁਨਰ-ਚਿੰਤਨ ਸ਼ੁਰੂ ਹੋਇਆ। ਇਸੇ ਪੁਨਰ-ਚਿੰਤਨ ਵਿਚੋਂ ਪੂਰਬਵਾਦ ਅਤੇ ਉੱਤਰ-ਬਸਤੀਵਾਦ ਵਰਗੀਆਂ ਤਾਕਤਵਰ ਚਿੰਤਨ-ਧਾਰਾਵਾਂ ਦਾ ਜਨਮ ਹੋਇਆ। ਇਸ ਸਭ ਨਾਲ ਸਥਿਤੀ ਨੇ ਦਿਲਚਸਪ ਪਲਟਾ ਖਾਧਾ। ਆਪਣੇ ਆਪ ਨੂੰ ਮਨੁੱਖੀ ਆਜਾਦੀ ਦੇ ਝੰਡਾ ਬਰਦਾਰ ਸਮਝਣ ਵਾਲੇ ਆਧੁਨਿਕੀਏ ਤੇ ਮਾਰਕਸੀਏ ਆਜਾਦੀ ਦੇ ਕਾਤਲ ਬਣ ਗਏ। ਲੰਮੇ ਸਮੇਂ ਤੱਕ ਉਹ ਸਤਾਲਿਨ ਦੇ ਨਰਸੰਘਾਰਾਂ ਤੇ ਪੋਚੇ ਮਾਰਨ ਦਾ ਜਤਨ ਕਰਦੇ ਰਹੇ ਪਰ ਆਖਿਰ ਤਾਂ ਸੱਚ ਨੇ ਬਾਹਰ ਆਉਣਾ ਹੀ ਸੀ। ਛਟਪਟਾਹਟ ਵਿਚ ਉਹ ਵੀਹਵੀਂ ਸਦੀ ਦੇ ਦੂਜੇ ਅੱਧ ਦੌਰਾਨ ਪੈਦਾ ਹੋਏ ਸਾਰੇ ਚਿੰਤਨ ਨੂੰ ਪੋਸਟਮਾਡਰਨ ਨਾਨਸੈਂਸ ਕਹਿ ਕੇ ਭੰਡਦੇ ਰਹੇ (Continental Philosophy ਅਤੇ Postmodernism ਦੇ ਵਖਰੇਵੇਂ ਬਾਰੇ ਵੱਖਰੇ ਲੇਖ ਵਿਚ ਚਰਚਾ ਕਰਨ ਦੀ ਜਰੂਰਤ ਹੈ)। ਗੁਰਬਚਨ ਨਾਲ ਗਿਲਾ ਇਹ ਨਹੀਂ ਕਿ ਉਹ ਇਸ ਚਿੰਤਨ ਨਾਲ ਇਤਫਾਕ ਨਹੀਂ ਰੱਖਦਾ, ਗਿਲਾ ਇਹ ਹੈ ਕਿ ਉਹ ਇਸ ਨਾਲ ਸੰਵਾਦ ਰਚਾਏ ਬਗੈਰ ਹੀ ਆਪਣੀ ਗੱਲ ਕਰ ਜਾਂਦਾ ਹੈ ਜਿਵੇਂ ਆਧੁਨਿਕਤਾ ਬਾਰੇ ਅਜੇ ਤੱਕ ਕਿਸੇ ਨੇ ਕੋਈ ਸੁਆਲ ਹੀ ਨਾ ਉਠਾਇਆ ਹੋਵੇ।
੩) ‘ਨੇਸ਼ਨ ਸਟੇਟ’ ਭਾਰਤ ਦੇ ਪ੍ਰਸੰਗ ਵਿਚ ਸਾਕਾਰ ਹੋ ਚੁੱਕੀ ਵਾਸਤਵਿਕਤਾ (fait accompli) ਹੈ। ਗੁਰਬਚਨ ਨੇ ਆਪਣੇ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਹੋਰ ਵਿਆਖਿਆ ਕਰਨ ਦੀ ਲੋੜ ਨਹੀਂ ਸਮਝੀ। ਪਰ ਪਾਠਕਾਂ ਵਜੋਂ, ਸਾਨੂੰ ਇਹ ਹੱਕ ਹੈ ਕਿ ਇਸਦੀ ਪੁਖਤਗੀ ਦੀ ਪੜਚੋਲ ਕੀਤੀ ਜਾਵੇ। ਮੈਰੀਅਮ ਵੈਬਸਟਰ ਡਿਕਸ਼ਨਰੀ ਵਿਚ fait accompli ਦੇ ਇਉਂ ਅਰਥ ਕੀਤੇ ਗਏ ਹਨ: a thing accomplished and presumably irreversible. ਸੁਆਲ ਪੈਦਾ ਹੁੰਦਾ ਹੈ ਕਿ ਕੀ ਗੁਰਬਚਨ ਵਾਕਿਆ ਹੀ ਭਾਰਤੀ ਨੇਸ਼ਨ-ਸਟੇਟ ਨੂੰ ਅਮੋੜ ਵਰਤਾਰਾ ਸਮਝਦਾ ਹੈ ਜਾਂ ਉਸਨੇ ਇਹ fancy phrase ਅਣਗਹਿਲੀ ਵਿਚ ਵਰਤ ਲਿਆ। ਕਿਸੇ ਵੀ ਸਲਤਨਤ ਜਾਂ ਨੇਸ਼ਨ-ਸਟੇਟ ਨੂੰ ਅਮੋੜ ਵਰਤਾਰੇ ਦਾ ਨਾਂ ਦੇਣਾ ਤਾਂ ਅਸਲੋਂ ਹਾਸੋਹੀਣੀ ਤੇ ਨਾਮੰਨਣਯੋਗ ਗੱਲ ਹੈ। ਪਿਛਲੇ ਪੰਜ ਹਜਾਰ ਸਾਲ ਦੇ ਮਨੁੱਖੀ ਇਤਿਹਾਸ ਦਾ ਚੁੰਝ ਭਰ ਗਿਆਨ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਇਹ ਮੰਨਣਾ ਅਸੰਭਵ ਹੈ। ਸਿਕੰਦਰ ਤੋਂ ਲੈ ਕੇ ਚੰਗੇਜ ਖਾਨ, ਮੁਗਲ, ਬ੍ਰਿਟਿਸ਼ ਤੇ ਰੂਸੀ ਸਾਮਰਾਜੀ ਸਲਤਨਤਾਂ ਨੂੰ ਰਾਖ ਹੁੰਦਿਆਂ ਲੋਕਾਂ ਨੇ ਆਪਣੇ ਅੱਖੀਂ ਤੱਕਿਆ ਹੈ। ਕੋਈ ਵੀ ਨੇਸ਼ਨ-ਸਟੇਟ ਕਦੇ ਵੀ fait accompli ਨਹੀਂ ਹੁੰਦੀ। ਨੇਸ਼ਨ-ਸਟੇਟ ਹਮੇਸ਼ਾ ਬਣਨ ਦੇ ਅਮਲ ਚੋਂ ਗੁਜਰਦੀ ਰਹਿੰਦੀ ਹੈ ਤੇ ਕਦੇ ਵੀ ਪੂਰੀ (accomplished) ਨਹੀਂ ਹੁੰਦੀ। ਪੰਜਾਬ, ਕਸ਼ਮੀਰ ਤੇ ਭਾਰਤ ਦੇ ਹੋਰ ਹਿੱਸਿਆਂ ਚ ਚੱਲ ਰਹੇ ਸੰਘਰਸ਼ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਰਤੀ ਨੇਸ਼ਨ-ਸਟੇਟ ਦੀ ਬਣਤਰ ਵੀ ਅਜੇ ਅਧੂਰੀ ਹੈ
੪) ਪੰਜਾਬੀ ਕੌਮੀਅਤ ਕੀ ਹੈ? ਪੰਜਾਬੀ ਕੌਣ ਹੈ? ਕੀ ਪੰਜਾਬੀ ਕੌਮੀਅਤ ਦਾ ਸੰਕਲਪ exclusionary ਨਹੀਂ ਹੈ? ਜਿਸ ਨੇ ਪੰਜਾਬ ਵਿਚ ਜਨਮ ਲਿਆ ਪਰ ਪੰਜਾਬੀ ਬੋਲਣ ਤੋਂ ਇਨਕਾਰੀ ਹੈ, ਕੀ ਉਸਨੂੰ ਪੰਜਾਬੀ ਮੰਨਿਆ ਜਾ ਸਕਦਾ ਹੈ? ਪੰਜਾਬ ਦੇ ਹਿੰਦੀ ਭਾਸ਼ੀ ਆਰੀਆ ਸਮਾਜੀ ਤੇ ਪਾਕਿਸਤਾਨ ਦਾ ਉਰਦੂ ਬੋਲਣ ਵਾਲਾ ਪੰਜਾਬ ਵਿਚ ਜੰਮਿਆ ਜਾਇਆ ਰਾਜਨੀਤਕ ਕੁਲੀਨ ਵਰਗ ਕੀ ਪੰਜਾਬੀ ਹਨ? ਕੀ ਪੰਜਾਬੀ ਨੂੰ ਬੋਲੀ ਵਜੋਂ ਕਿਸੇ ਤੇ ਜਬਰਦਸਤੀ ਥੋਪਿਆ ਜਾ ਸਕਦਾ ਹੈ? ਗੁਰਬਚਨ ਇਹਨਾਂ ਸੁਆਲਾਂ ਦੇ ਮੁਖਾਤਬ ਨਹੀਂ ਹੁੰਦਾ। ਉਸ ਲਈ ਤਾਂ ਪੰਜਾਬੀ ਕੌਮੀਅਤ ਇਕ ਰੈਡੀਮੇਡ ਨੁਸਖਾ ਹੈ ਜਿਸ ਨਾਲ ‘ਧਰਮ’ ਦੇ ਵੰਡ-ਪਾਊ ਅਸਰ ਨੂੰ ਰੋਕਿਆ ਜਾ ਸਕਦਾ ਹੈ। ਵਿਤਕਰਾ ਤਾਂ ਬੋਲੀ ਦੇ ਆਧਾਰ ਤੇ ਵੀ ਹੋ ਸਕਦਾ ਹੈ। ਕੈਨੇਡਾ ਦੇ ਕਿਉਬੈੱਕ ਸੂਬੇ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਕੈਨੇਡਾ ਵਿਚ ਫਰੈਂਚ ਬੋਲਣ ਵਾਲੇ ਤੇ ਅੰਗਰੇਜੀ ਬੋਲਣ ਵਾਲੇ ਦੋਵੇਂ ਇਸਾਈ ਹਨ, ਪਰ ਫੇਰ ਵੀ ਵਿਤਕਰਾ ਹੈ
ਗੁਰਬਚਨ ਨੇ ਇਤਰਾਜ ਉਠਾਇਆ ਹੈ ਕਿ ਪੰਜਾਬ ਵਿਚ ਪਛਾਣ ਦੀ ਰਾਜਨੀਤੀ ਨੇ ਬੌਧਿਕ ਪਰੰਪਰਾ ਨੂੰ ਪਨਪਨ ਨਹੀਂ ਦਿੱਤਾ। ਕੀ ਪੰਜਾਬੀ ਕੌਮੀਅਤ ਦੀ ਰਾਜਨੀਤੀ ਪਛਾਣ ਦੀ ਰਾਜਨੀਤੀ ਨਹੀਂ? ਪਛਾਣ ਤਾਂ ਪਛਾਣ ਹੀ ਹੈ, ਭਾਵੇਂ ਧਾਰਮਿਕ ਪਛਾਣ ਹੋਵੇ ਜਾਂ ਭਾਸ਼ਾਈ ਪਛਾਣ। ਦੁਨੀਆ ਦੇ ਕਈ ਹਿੱਸਿਆਂ ਵਿਚ ਭਾਸ਼ਾਈ ਪਛਾਣ ਵੀ ਹਿੰਸਾ ਦਾ ਕਾਰਣ ਬਣੀ ਹੈ, ਜਿਵੇਂ ਕਿਉਬੈੱਕ, ਸਰਬੀਆ, ਕਰੋਸ਼ੀਆ ਆਦਿ ਵਿਚ। ਇਹ ਦਾਅਵਾ ਕਿਵੇਂ ਕੀਤਾ ਜਾ ਸਕਦਾ ਹੈ  ਕਿ ਪੰਜਾਬੀ ਬੋਲੀ ਤੇ ਆਧਾਰਿਤ ਕੌਮਵਾਦ ਵਿਚੋਂ ਅਜਿਹੀ ਹਿੰਸਾ ਪੈਦਾ ਨਹੀਂ ਹੋਵੇਗੀ? ਇੱਥੇ ਇਹਨਾਂ ਸੁਆਲਾਂ ਨੂੰ ਪੁੱਛਣ ਦਾ ਮਕਸਦ ਪੰਜਾਬੀ ਕੌਮੀਅਤ ਦੇ ਸੰਕਲਪ ਦੀ ਆਲੋਚਨਾ ਨਾਲੋਂ ਗੁਰਬਚਨ ਦੇ ਲਿਖਣ-ਢੰਗ ਨੂੰ ਸੁਆਲਾਂ ਦੇ ਘੇਰੇ ਵਿਚ ਲਿਆਉਣਾ ਹੈ। ਅਜਿਹਾ ਕਰਨ ਨਾਲ ਗੁਰਬਚਨ ਦਾ ਪੈਗੰਬਰੀ ਲਹਿਜਾ ਬੇਨਕਾਬ ਹੁੰਦੈ। ਉਹ ਸਮਝਦੈ ਕਿ ਉਹ ਕੁਝ ਵੀ ਕਹਿ ਸਕਦੈ, ਬੁਨਿਆਦੀ ਮਸਲਿਆਂ ਦੀ ਵਿਆਖਿਆ ਕੀਤੇ ਬਿਨਾਂ
ਹੁਣ ਕੁਝ ਗੱਲਾਂ ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀਆਂ ਬਾਰੇ।
ਪੰਜਾਬ ਵਿਚ ਸਿੱਖ ਸੰਘਰਸ਼ ਪ੍ਰਤੀ ਕਾਮਰੇਡਾਂ ਦਾ ਮੁੱਖ ਰੂਪ ਵਿਚ ਦੋ ਤਰ੍ਹਾਂ ਦਾ ਨਜਰੀਆ ਰਿਹਾ ਹੈ। ਪਹਿਲੇ ਰਵਾਇਤੀ ਮਾਰਕਸੀਏ, ਜਿਹਨਾਂ ਨੇ ਸਟੇਟ ਦੇ ਹੱਕ ਵਿਚ ਸਿੱਧਾ ਸਟੈਂਡ ਲਿਆ, ਖਾੜਕੂਆਂ ਦੀਆਂ ਮੁਖਬਰੀਆਂ ਕੀਤੀਆਂ ਤੇ ਕਈ ਵਾਰੀ ਸਰਕਾਰੀ ਹਥਿਆਰਾਂ ਨਾਲ ਬੇਗੁਨਾਹ ਸਿੱਖ ਬਜੁਰਗਾਂ ਤੇ ਔਰਤਾਂ ਦੇ ਕਤਲੇਆਮ ਵੀ ਕੀਤੇ। ਇਹਨਾਂ ਵਿੱਚੋਂ ‘ਨਵਾਂ ਜਮਾਨਾ’ ਅਖਬਾਰ ਦੇ ਐਡੀਟਰ ਜਗਜੀਤ ਸਿੰਘ ਅਨੰਦ ਨੇ ‘ਜਗ ਬਾਣੀ’ ਅਖਬਾਰ ਵਿਚ ਗੋਬਿੰਦ ਰਾਮ ਦੇ ਹੱਕ ਵਿਚ ਲੇਖ ਵੀ ਲਿਖਿਆ।
ਦੂਜੀ ਕਿਸਮ ਦੇ ਮਾਰਕਸੀਏ ਉਹ ਹਨ ਜਿਹਨਾਂ ਨੇ ਇਸ ਸੰਘਰਸ਼ ਨੂੰ ਦੋਪਾਸੀ ਆਤੰਕ ਦਾ ਨਾਂ ਦਿੱਤਾ। ਗੁਰਬਚਨ ਤੇ ਪਾਸ਼ ਇਸ ਵਰਗ ਵਿਚ ਆਉਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਦੂਜਾ ਨਜਰੀਆ ਸਟੇਟ ਦੇ ਜਿਆਦਾ ਰਾਸ ਆਉਂਦਾ ਹੈ। ਤਸ਼ੱਦਦ ਦੇ ਦੌਰ ਦੌਰਾਨ ਲੋਕਾਂ ਵਿਚ ਸਟੇਟ ਦੀ ਦਰਿੰਦਗੀ ਬੇਨਕਾਬ ਹੋ ਜਾਂਦੀ ਹੈ। ਲੋਕਾਂ ਨੂੰ ਸਟੇਟ ਵੱਲੋਂ ਬੋਲਿਆ ਜਾ ਰਿਹਾ ਹਰੇਕ ਝੂਠ ਸਾਫ ਸਮਝ ਆਉਣ ਲਗਦਾ ਹੈ। ਅਜਿਹੇ ਵਿਚ ਸਟੇਟ ਨੂੰ ਇਕ ਤੀਜੀ ਧਿਰ ਦੀ ਲੋੜ ਹੁੰਦੀ ਹੈ, ਜਿਹੜੀ ਸਟੇਟ ਤੇ ਲੋਕਾਂ ਦੇ ਸੰਘਰਸ਼ ਦੋਵਾਂ ਦੀ ਆਲੋਚਨਾ ਕਰੇਇਸ ਨਾਲ ਇਹ ਪ੍ਰਭਾਵ ਪੈਦਾ ਹੁੰਦਾ ਹੈ ਕਿ ਸਟੇਟ ਤੇ ਇਹਦੇ ਖਿਲਾਫ ਲੜ ਰਹੀ ਧਿਰ ਤਾਕਤ ਅਤੇ ਨੈਤਿਕ ਗਿਰਾਵਟ ਪੱਖੋਂ ਇੱਕੋ ਜਿਹੀਆਂ ਹਨ। ਸਟੇਟ ਉੱਤੇ ਤਾਂ ਇਸਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਸਟੇਟ ਕੋਲ ਪਾਵਰ ਹੁੰਦੀ ਹੈ ਪਰ ਲੜ ਰਹੀ ਧਿਰ, ਪਹਿਲਾਂ ਹੀ ਤਸ਼ੱਦਦ ਦੀ ਸ਼ਿਕਾਰ ਹੋਣ ਕਰਕੇ ਅਤੇ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲੋੜੀਂਦੇ ਸਾਧਨ ਨਾ ਹੋਣ ਕਰਕੇ ਮਾਤ ਖਾ ਜਾਂਦੀ ਹੈ। ਗੁਰਭਗਤ ਸਿੰਘ ਨੇ ਆਪਣੇ ਇਕ ਲੇਖ ਵਿਚ ਸਿੱਖ ਸੰਘਰਸ਼ ਬਾਰੇ ਕਿਹਾ ਸੀ ਕਿ ਇਹ ਸਮੱਸਿਆ ਤਾਂ ਕੇਵਲ ਸ਼ਾਸਕ ਗਰੋਹ ਲਈ ਹੈ, ਦੁਨੀਆ ਭਰ ਵਿਚ ਆਪਣੀ ਆਜਾਦੀ ਦੀ ਲੜਾਈ ਲੜ ਰਹੀਆਂ ਕੌਮਾਂ ਲਈ ਇਹ ਸੰਘਰਸ਼ ਇਕ ਵਾਅਦੇ ਦੀ ਰਿਸ਼ਮ ਹੈ। ਸਟੇਟ ਦੇ ਨਾਲ ਖੜੇ ਜਿਹਨਾਂ ‘ਬੁੱਧੀਜੀਵੀਆਂ’ ਤੇ ‘ਕਵੀਆਂ’ ਨੂੰ ਇਹ ਸੰਘਰਸ਼ ਆਤੰਕ ਨਜਰ ਆਉਂਦਾ ਹੈ, ਉਹਨਾਂ ਨੂੰ ਅਨੂਪ ਵਿਰਕ ਦਾ ਇਹ ਬੰਦ ਰੋਜ ਪੜ੍ਹਨਾ ਚਾਹੀਦਾ ਹੈ:
ਇਕ ਖਤ ਤੈਨੂੰ ਯਾਰ ਲਿਖਣਗੇ, ਸ਼ਾਇਰਾ ਕੂੜ ਨਹੀਂ ਬੋਲੀਦਾ,
ਕੁੰਜ ਸੱਪ ਦੀ, ਖੰਭ ਮੋਰ ਦਾ, ਇਕ ਪੱਲੜੇ ਨਹੀਂ ਤੋਲੀਦਾ।

Thursday, November 01, 2012

Genocide 1984: Long Search For Culprits


By Shamsul IslamIt is generally believed that the Congress cadres were behind this genocide. This is true but there were other forces too which actively participated in this massacre and whose role has never been investigated. Those who were witness to the genocide of 1984 were stunned by the swiftness and military precision of the killer marauding gangs (later on witnessed during the Babri mosque demolition, burning alive of Dr. Graham Steins with his two sons and recent pogrom of the Muslims in Gujarat) who went on a burning spree of the innocent Sikhs. This was beyond the capacity of the Congress thugs.
I have an important RSS document which may throw some light on the unhidden aspects of the genocide. It was authored and circulated by a veteran ideologue of the RSS, Nana Deshmukh on November 8, 1984. Interestingly, this document was published in the Hindi Weekly Pratipaksh edited by George Fernandes (Defence Minister of India 1999-2004, and presently a great pal of the RSS) in its edition of November 25, 1984 titled ‘Indira Congress-RSS collusion’ with the following editorial comment:
“The author of the following document is known as an ideologue and policy formulator of the RSS. After the killing of Prime Minister (Indira Gandhi) he distributed this document among prominent politicians. It has a historical significance that is why we have decided to publish it, violating policy of our Weekly. This document highlights the new affinities developing between the Indira Congress and the RSS. We produce here the Hindi translation of the document.”
This document may help in unmasking the whole lot of criminals involved in the massacre of innocent Sikhs who had nothing to do with the killing of Indira Gandhi. This document may also throw light on where the cadres came from, who meticulously organized the killing of Sikhs. Nana Deshmukh in this document is seen outlining the justification of the massacre of the Sikh community in 1984. According to him the massacre of Sikhs was not the handiwork of any group or anti-social elements but the result of a genuine feeling of anger among Hindus of India.
This document also shows the true degenerated and fascist attitude of the RSS towards all the minorities of India. The RSS has been arguing that they are against Muslims and Christians because they are the followers of foreign religions. Here we find them justifying the butchering of Sikhs who according to their own categorization happened to be the followers of an indigenous religion.
The RSS often poses as a firm believer in Hindu-Sikh unity. But in this document we will hear from the horse’s mouth that the RSS like the then Congress leadership, believed that the massacre of the innocent Sikhs was justified. Nana Deshmukh in this document is seen outlining the justification of the massacre of the Sikh community in 1984. His defence of the carnage can be summed up as in the following.
1. The massacre of Sikhs was not the handiwork of any group or anti-social elements but the result of a genuine feeling of anger among Hindus of India.
2. Deshmukh did not distinguish the action of the two security personnel of Mrs. Indira Gandhi, who happened to be Sikhs, from that of the whole Sikh community. From his document it emerges that the killers of Indira Gandhi were working under some kind of mandate of their community. Hence attacks on Sikhs were justified.
3. Sikhs themselves invited these attacks, thus advancing the Congress theory of justifying the massacre of the Sikhs.
4. He glorified the ‘Operation Blue Star’ and described any opposition to it as anti-national. When Sikhs were being killed in thousands he was warning the country of Sikh extremism, thus offering ideological defense of those killings.
5. It was Sikh community as a whole which was responsible for violence in Punjab.
6. Sikhs should have done nothing in self-defence but showed patience and tolerance against the killer mobs.
7. These were Sikh intellectuals and not killer mobs which were responsible for the massacre. They had turned Sikhs into a militant community, cutting them off from their Hindu roots, thus inviting attacks from the nationalist Indians. Interestingly, Deshmukh would not mind having militant Hindus. Moreover, he treated all Sikhs as part of the same gang and defended attacks on them as a reaction of the nationalist Hindus.
8. He described Indira Gandhi as the only leader who could keep the country united and on the killing of such a great leader such killings could not be avoided.
9. Rajiv Gandhi who succeeded Mrs. Gandhi as the Prime Minister of India and justified the nation- wide killings of Sikhs by saying, “When a huge tree falls there are always tremors felt”, was lauded and blessed by Nana Deshmukh at the end of the document.
10. Shockingly, the massacre of Sikhs was being equated with the attacks on the RSS cadres after the killing of Gandhiji and we find Deshmukh advising Sikhs to suffer silently. Everybody knows that the killing of Gandhiji was inspired by the RSS and the Hindutva Ideology whereas the common innocent Sikhs had nothing to do with the murder of Mrs. Indira Gandhi.
11. There was not a single sentence in the Deshmukh document demanding, from the then Congress Government at the Centre, remedial measures for controlling the violence against the minority community. Mind this, that Deshmukh circulated this document on November 8, 1984, and from October 31 to this date Sikhs were left alone to face the killing gangs. In fact November 5-10 was the period when the maximum killings of Sikhs took place. Deshmukh was just not bothered about all this.
Deshmukh document did not happen in isolation. It represented the real RSS attitude towards Sikh genocide of 1984. The RSS is very fond of circulating publicity material, especially photographs of its khaki shorts- clad cadres doing social work. For the 1984 violence they have none. In fact, Deshmukh’s article also made no mention of the RSS cadres going to the rescue of Sikhs under siege. This shows up the real intentions of the RSS during the genocide.
There is not a single sentence in the Deshmukh document demanding, from the then Congress Government at the Centre, remedial measures for controlling the violence against the minority community. Importantly, Deshmukh circulated this document on November 8, 1984, and from October 31 to this date Sikhs were left alone to face the killing gangs. George Fernandes while making this document public in 1984 wrote that it showed ‘Indira Congress-RSS collusion’. Nanavati Commission must investigate whether this collusion was confined to political sphere or went beyond to killing fields.
The Deshmukh document is reproduced below. It is translated here from Hindi
MOMENTS OF SOUL SEARCHING
Indira Gandhi ultimately did secure a permanent place at the doorstep of history as a great martyr. With her dynamism borne out of her fearlessness and dexterity, she was able to take the country forward like a colossus for over a decade and was able to build an opinion that she alone understood the realities of the country, that she alone had the ability to run the decadent political system of our corrupt and divided society, and probably that she alone could keep the country united. She was a great lady and her death as a brave leader had added to her greatness. She was killed by a person in whom she kept faith despite several complaints. Such an influential and busy personality was killed by a person who had the duty to protect her person. This act came as a blow not only to her admirers in the country and the world but also her critics. This cowardly and treacherous act of killing not only ended the life of a great leader but also killed, in the name of the Panth, the mutual faith of humanity. Explosion of sudden arson and violent hysteria throughout the country was probably a direction-less and improper expression of the hurt, anger and feeling of loss of her followers. Lakhs of her followers used to see her as the only defender, powerful protector, and a symbol of united India. It is a different matter whether this is right or wrong.
For these innocent and uninformed followers, the treacherous murder of Indira Gandhi was the tragic culmination of the poisonous campaign of separatism, antagonism and violence conducted over the previous three years in which hundreds of innocents had to lose their invaluable lives and the sanctity of religious places was destroyed. This campaign assumed an ominous pace after the painful army action in June which, in the eyes of most of the people of the country, had become necessary to protect the sanctity of the religious places. Barring a few exceptions, the Sikh community observed silence for a long time on the barbaric massacres and heinous killings of innocent people, but they condemned the long-pending army action with anger and dangerous explosiveness. The country was stunned at their attitude. The army action was compared to the “gallu ghara” action of Ahmed Shah Abdali in 1762 to desecrate the Harmandir Sahib. Without going into the objectives of the two incidents, Mrs. Gandhi was pushed into the category of Ahmed Shah Abdali. She was termed the enemy of the Sikh panth and big prizes were announced on her head. On the other hand Bhindrawale who was guilty of heinous crimes against humanity in the name of religion was hailed as a martyr. Open display of such feelings in different parts of the country and abroad played a special role in increasing the distrust and alienation between the Sikhs and the rest of Indians. In the background of this distrust and alienation, stunned and bewildered people accepted the validity of the rumours of celebrations by the Sikhs at the heinous murder of Indira Gandhi by her Sikh bodyguards in retaliation of the army action. Of these the most hurting explanation was that of Giani Kripal Singh who being the Head Granthi considered himself to be the sole spokesman of the Sikh community. He said that he expressed no sorrow at the death of Indira Gandhi. This statement added fuel to the fire of boiling anger. No immediate and natural condemnation of this despicable statement by an important leader came from responsible Sikh leaders, intellectuals or organization. Therefore the already angered common and unimaginative people took it as correct that the Sikhs celebrated the death of Indira Gandhi. Because of this belief, selfish elements could succeed in making the common people become violent against the hapless Sikhs.
This was a most explosive situation which needed utmost patience and skilful conduct on behalf of our Sikh brothers. I am saying this, being a life member of the RSS, because on January 30, 1948 a Hindu fanatic, who was a Marathi and had no relation with the RSS, rather was a bitter critic of the Sangh, committed unfortunate killing of Mahatma Gandhi. On this occasion we also suffered the sudden eruption of hysteria, loot and atrocities of misdirected people. We ourselves saw how selfish elements who were well acquainted with this incident, deliberately declared a murderer to be a member of the RSS and also spread the rumour that the RSS people were celebrating throughout the country death of Mahatma Gandhi, and thus they succeeded in diverting the love and the feeling of loss and hurt in the hearts of people for Gandhi. Such feelings were spread against Swayamsewaks and their families, particularly in Mahrashtra.
Having gone through such experiences myself, I can understand the strong reaction and feeling of innocent Sikh brothers who became of victims of sudden eruption of people’s violent hysteria. In fact, I would like to condemn in strongest words the inhuman barbarity and cruelty on Sikh brothers in Delhi and elsewhere. I feel proud of all those Hindu neighbours who protected lives and property of troubled Sikh brothers without caring for their lives. Such things one being heard from all over Delhi. These things have practically increased the faith in natural goodness of human behavior and particularly faith in Hindu nature.
I am also worried at the Sikh reaction in such delicate and explosive situation. As an activist engaged in national reconstruction and unity for half a century and being a well wisher of Sikh community I am hesitating in saying that if reactive armed action by Sikhs is even partly true then they have not been able to evaluate the situation correctly and comprehensively and as a result could not respond according to the situation. Here I wish to draw the attention of all my countrymen including Sikhs that in a similar difficult situation arising out of murder of Mahatma Gandhi when in the hysteria against the RSS crimes of destruction of property, heinous burning alive of children, inhuman cruelty etc. were being committed and the news was reaching Nagpur from all over India, then the ‘dictator’ of the RSS known as the so-called big private army, the then head of the Sangh late M.S. Golwalkar issued an appeal in Nagpur on February 1, 1948 to the lakhs of armed young followers throughout the country in the following unforgettable words:
‘I direct all my Swayamsewak brothers that despite spread of provocation due to lack of understanding, they should adopt cordial attitude towards all and remember that this mutual distrust and improper hysteria is the result of the love and respect that the whole country has for Mahatma who made the country great in the eyes of the world. We salute such great respected departed soul’.
These were not empty words to hide cowardice and helplessness in the hopeless situation. In those life threatening serious moments he proved that every word of his appeal had a meaning. On the evening of February 1, hundreds of Swayamsewaks in Nagpur urged for armed resistance and resisting till the last drop of their blood to stop the probable attack on their leader the same night. And some associates of Guruji told him of a conspiracy against his life and requested to shift his residence to a safe place before the attack, Guruji told them in such a black moment also that if the same people whom he had truly and with full ability, served throughout his life wanted to take his life, then why and for whom he should save his life. Thereafter he cautioned them in stern voice that even if a drop of blood of his countrymen was shed in saving him, then such a life would be useless for him. History is a witness that lakhs of Swayamsewaks spread throughout the country followed this directive word by word. Though they had to digest vulgarities in exchange of their patience and tolerance but there was a faith to give them patience that whatever may happen to them in present condition, history will definitely prove them innocent.
I hope that in present difficult situation my Sikh brothers will also show the above-referred patience and tolerance. But I am deeply pained to know that rather than displaying such tolerance and patience at some places they have retaliated against the crowd with arms and played into the hands of such selfish elements who were eager to spread the trouble. I am surprised how a section of our society considered to be most disciplined, organized and religious, adopted such a negative and self-defeating attitude. May be they could not get proper leadership at the moments of such a crisis. Through my scanty study and understanding of Sikh history I consider that such a nonpolitical reaction of Sikhs in moments of such a crisis came from their complete involvement with teachings of love, tolerance and sacrifice of Sikh nature. Warrior nature of Sikh religion was a short time provision against barbarity of foreign Mughals which was taught by tenth Guru. For him Khalsa was a relatively small part of a broad Hindu-Sikh brotherhood and was designed as an armed hand to defend Hindu community and its traditions. Guru Govind Singh laid down for Khalsa followers five KS (Kesh, Kripan, Kangha, Kara and Kachha) and ‘Singh’ in the name of Khalsas. This was a symbol of their being soldiers. But unfortunately today these only are being projected as basic and necessary forms of Sikh religion.
I am sorry to say that Sikh intellectuals too have failed to understand that conversion of Sikh religion into Khalsaism is a much later event and this was due to deliberate plan of British imperialists to divide and rule in Punjab. Its aim was to cut the Sikhs off from their Hindu environ. Unfortunately, after independence power hungry politicians kept alive for their own interest the unnaturally born problems of separation and equal existence, and carried forward the game of imperialists to divide and rule by their vote bank politics. This improper equating of Sikhs with militant Khalsaism is not only the basic root of separatist tendencies in some parts of Sikh community, but it also raised militancy and faith in the power of weapons to the level of religious worship.
This religious worship gave rise to terrorist movement like Babbar Khalsa in the second decade and recently Indira Gandhi was killed as a result of terrorist wave under the leadership of Bhindrawale and a long ‘hit list’ is yet to be executed.
I used to imagine that Sikh community has freed itself totally from illiteracy, ignorance, frustration and defeatism in which it was in the fifth decade of 19th century after losing its freedom and which was exploited by cunning British imperialists and selfish Sikh elites for their selfish interests. It is clear that in eighth decade Sikhs adorning the places of high responsibility represent highly educated, laborious, vigilant, relatively rich, enlightened and active section of Indian society in every walk of life. In nineteenth century their experiences and vision was limited to the boundaries of the then Punjab but today they are spread not only throughout India but throughout the world, and they are in a situation to directly know the conspiracies of big powers which are being hatched against independent and united India rising strongly in the world. In such an advantageous situation they should know their historical development as an integral part of India.
Such a revaluation of history will give them the opportunity to see many wrong formulations of their own religion and past which has been systematically drilled into their brains by wrong and distorted historical writings by British administrators and intellectuals about nature and development of their religion. Such an attempt will take them to their real roots.
This is the time that our Sikh brothers should search their hearts so that they can get rid of the false description inserted by British imperialists and power greedy opportunist people into their basic religious nature. Removal of such false descriptions is necessary to bridge the gulf of distrust and alienation between two communities of similar destiny, nature and similar traditions. I am afraid that without such a self-introspection and revaluation of history they would not be able to live with peace among themselves and with other countrymen. A disinterested analysis of their own enlightened interests will be enough to make them understand that their fate is indivisibly linked with the destiny of India. Such an understanding will save them from falling prey to the disruptive and destructive interests of foreign powers.
I disbelieve (sic) that my Sikh brothers will accept the cautious words of spiritual expression of a well-wisher.
Lastly, it is not to deny the truth that sudden removal of Indira Gandhi from Indian political scene has created a dangerous void in the Indian common life. But India has always displayed a characteristic inner strength in the moments of such crisis and uncertainty. According to our traditions, responsibility of power has been placed on the inexperienced shoulders of relatively young person in a lively and peaceful manner. It will be hasty to judge the potentialities of his leadership at this time. We should give him some time to show his ability.
On such challenging juncture of the country, in the meanwhile he is entitled to get full cooperation and sympathy from the countrymen, though they may belong to any language, religion, caste or political belief.
In the capacity of a nonpolitical constructive worker I only hope and pray that God bless him with more mature, balanced, inner strength and ability to give an impartial Govt. to the people so that he can take the country to real prosperous unity and glory.
Guru Nanak Divas
November 8, 1984
Nana Deshmukh

This article is being reproduced from the Countercurrents.org. Original Articles can be found here.

Wednesday, June 13, 2012

Saturday, November 19, 2011

Goodbye, Mr. Chouchani


Even his many admirers - one of whom was the philosopher Emmanuel Levinas - did not know his real name, nor where he came from. Who was this eternal vagabond, ragged and grimy, who was considered one of the most brilliant teachers of the 20th century?

By Yair Sheleg
Nobel Prize winner Elie Wiesel writes that he would not be the person, the Jew, that he is today were it not for the fact that one day, an amazing, rather curious vagabond came along and informed him that he understood nothing. Noted French-Jewish philosopher Emmanuel Levinas called the same man a "wonderful teacher" and claimed he was able to decipher any Talmudic text. Levinas repeatedly emphasized that his own understanding of the Talmud (as expressed in his book "Nine Talmudic Readings," translated by Annette Aronowicz) is only the "shadow of the shadow" of what he learned from his great teacher. Shalom Rosenberg, Hebrew University professor of Jewish philosophy, who met this same man a few years before he died in South America 35 years ago, regards him as his most influential teacher and continues to regret that he has not done enough to disseminate his teachings.
Friends and students knew him only as "Mr. Chouchani" (pronounced "Shoushani"). He would sometimes call himself "Prof. Chouchani," but that was apparently only one of the names he used. He spent his life traveling in East Europe, France, the United States, British Mandatory Palestine, North Africa and South America. A solitary, eternal wanderer, he always wore pauper's clothes and sought food and lodging among friends. He zealously concealed his past, yet wherever he went, he left behind many admirers who were astounded by the scope of his knowledge - in both Jewish and general fields - and his skill at integrating various realms to produce stunning innovations. In his memoirs, Wiesel wrote that, wherever he mentioned Chouchani in the world, he invariably encountered people who had met him and had been profoundly influenced by him.

Less Than Nothing: Hegel and the Shadow of Dialectical Materialism

by Slavoj Žižek, forthcoming (April 2012), 1200 pages.


For the last two centuries, Western philosophy has developed in the shadow of Hegel, whose influence each new thinker tries in vain to escape: whether in the name of the pre-rational Will, the social process of production, or the contingency of individual existence. Hegel’s absolute idealism has become the bogeyman of philosophy, obscuring the fact that he is the dominant philosopher of the epochal historical transition to modernity; a period with which our own time shares startling similarities. Today, as global capitalism comes apart at the seams, we are entering a new transition. In “Less Than Nothing”, the pinnacle publication of a distinguished career, Slavoj Zizek argues that it is imperative that we not simply return to Hegel but that we repeat and exceed his triumphs, overcoming his limitations by being even more Hegelian than the master himself. Such an approach not only enables Zizek to diagnose our present condition, but also to engage in a critical dialogue with the key strands of contemporary thought – Heidegger, Badiou, speculative realism, quantum physics and cognitive sciences. Modernity will begin and end with Hegel.

Wednesday, October 19, 2011

ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ

ਮੌਤ ਦੀ ਮੰਝਧਾਰ ਵਿੱਚ ਪਹੁੰਚਕੇ ਆਪਣੀ ਫ਼ਤਿਹ ਦਾ ਅਤਿ ਅਲਬੇਲਾ ਰੂਪ ਵੇਖਣਾ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਜੋ ਗਏ ਹਨ, ਉਹ ਮੁੜ ਆਉਣਗੇ। ਬਸ ਸੰਘਰਸ਼ਾਂ ਵਿੱਚ ਪਲੇ ਜੁਝਾਰੂ ਸਿਦਕ ਦੀ ਲੋੜ ਹੈ।

-ਪ੍ਰੋ. ਹਰਿੰਦਰ ਸਿੰਘ ਮਹਿਬੂਬ

Tuesday, October 11, 2011

ਕੀ ਏਜੰਡਾ ਹੋਵੇ ਨਵੇਂ ਪੰਜਾਬ ਦੀ ਉਸਾਰੀ ਦਾ?

ਡਾ. ਗੁਰਭਗਤ ਸਿੰਘ

ਸਿੱਖ ਹਸਤੀ ਦੀ ਵਿਆਖਿਆ ਵੀ ਸਮਕਾਲੀ ਹੱਦਾਂ ਵਿੱਚ ਹੀ ਹੋ ਸਕਦੀ ਹੈ। ਵਿਆਖਿਆ ਲਈ ਇਹ ਗਿਆਨ ਹੋਣਾ ਵੀ ਜ਼ਰੂਰੀ ਹੈ ਕਿ ਦੁਸ਼ਮਣ ਕੌਣ ਹੈ ਅਤੇ ਮਿੱਤਰ ਕੌਣ, ਹੁਣ ਜ਼ਿੰਦਗੀ ਦਾ ਸੰਗਠਨ ਕੀ ਹੈ? ਇਸ ਵਿੱਚੋਂ ਲੰਘਣਾ ਕਿਵੇਂ ਹੈ? ਇਸ ਸੰਗਠਨ ਨੂੰ ਤੋੜ ਕੇ, ਸੁਧਾਰ ਕੇ ਜਾਂ ਨਵੇਂ ਸਿਰਿਓਂ ਸਿਰਜ ਕੇ? ਇਸ ਸਮੇਂ ਇਹ ਸੰਦਰਭ ਤਿੰਨ ਹਨ : ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ। ਅੰਤਰਰਾਸ਼ਟਰੀ ਸਥਿਤੀ ਇਹ ਹੈ ਕਿ ਸਨਾਤਨੀ ਪੂੰਜੀਵਾਦ ਅਤੇ ਸਨਾਤਨੀ ਸਮਾਜਵਾਦ ਦੋਹਾਂ ਦੀ ਸਰਦਾਰੀ ਖ਼ਤਮ ਹੋ ਚੁੱਕੀ ਹੈ। ਸਨਾਤਨੀ ਸਮਾਜਵਾਦ ਦੀ ਸਰਦਾਰੀ ਮੁੱਕਣ ਦਾ ਕਾਰਨ ਇਹ ਹੈ ਕਿ ਇਸ ਨੇ ਹਰ ਥਾਂ ਇੱਕੋ ਮਾਡਲ ਦਾ ਪ੍ਰਬੰਧ ਬਣਾਉਣ ਦਾ ਯਤਨ ਕੀਤਾ। ਉਸ ਪ੍ਰਬੰਧ ਵਿੱਚ ਵਿਲੱਖਣ ਕੌਮਾਂ ਨੂੰ ਕੀਤੇ ਵਾਅਦੇ ਅਨੁਸਾਰ ਗੌਲਣ ਦਾ ਮੌਕਾ ਨਾ ਦਿੱਤਾ ਗਿਆ।
ਲੈਨਿਨ ਨੇ ਸਟਾਲਿਨ ਤੋਂ 1913 ਵਿੱਚ ''ਮਾਰਕਸਵਾਦ ਅਤੇ ਕੌਮੀ ਪ੍ਰਸ਼ਨ'' ਵਿਸ਼ੇ ਉੱਤੇ ਜੋ ਪੱਤਰ ਲਿਖਵਾਇਆ ਸੀ, ਉਸ ਵਿੱਚ ਸੋਵੀਅਤ ਯੂਨੀਅਨ ਵਿੱਚ ਮੌਜੂਦ ਸਭ ਕੌਮਾਂ ਅਤੇ ਸੱਭਿਆਚਾਰਾਂ ਨੂੰ ਉਨ੍ਹਾਂ ਦੀ ਹਸਤੀ ਅਤੇ ਮੌਲਿਕਤਾ ਅਨੁਸਾਰ ਮੌਲਣ ਲਈ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਸ ਉੱਤੇ ਅਮਲ ਨਾ ਕੀਤਾ ਗਿਆ, ਦੂਜੀਆਂ ਕੌਮਾਂ ਨੂੰ ਵਿਕਸਿਤ ਕਰਨ ਦੇ ਬਹਾਨੇ ਰੂਸੀ ਕੌਮ ਨੂੰ ਉਨ੍ਹਾਂ ਖੇਤਰਾਂ ਵਿੱਚ ਭੇਜ ਕੇ ਖੇਤਰੀ ਕੌਮ ਦੇ ਮਾਣ ਨੂੰ ਠੇਸ ਪਹੁੰਚਾਈ ਗਈ। ਪੂਰਬੀ ਯੂਰਪ ਵਿੱਚ, ਵਿਸ਼ੇਸ਼ ਕਰਕੇ ਚੈਕੋਸਲਵਾਕੀਆ ਵਿੱਚ ਕੌਮੀ ਭਾਵਨਾਵਾਂ ਨੂੰ ਦਬਾਉਣ ਲਈ ਫ਼ੌਜੀ ਐਕਸ਼ਨ ਕੀਤੇ ਗਏ। ਸੋਵੀਅਤ ਯੂਨੀਅਨ ਵਿੱਚ ਕੌਮੀ ਕਮਿਊਨਿਸਟ ਪਾਰਟੀ ਨੇ ਅੰਤਰ-ਕੌਮੀ ਵਾਅਦਿਆਂ ਨੂੰ ਨਾ ਨਿਭਾਇਆ। ਸੁਧਾਰਵਾਦੀ ਅਤੇ ਉਦਾਰਚਿੱਤ ''ਪਰੈਸਤਰੋਇਕਾ'' ਦੇ ਲੇਖਕ, ਗੋਰਬਾਚੇਵ ਨੇ ਵੀ ਅਲਬਾਨੀਆ ਵਿੱਚ ਵੱਧ ਰਹੀ ਕੌਮੀ ਅਸੰਤੁਸ਼ਟਤਾ ਨੂੰ ਫ਼ੌਜੀ ਢੰਗ ਨਾਲ ਹੱਲ ਕਰਨ ਦਾ ਯਤਨ ਕੀਤਾ, ਜਿਸ ਕਾਰਨ ਸੋਵੀਅਤ ਸੰਘ ਦਾ ਸ਼ੀਰਾਜ਼ਾ ਬਿੱਖਰ ਗਿਆ। ਨਵੀਂ ਰੂਸੀ ਫੈਡਰੇਸ਼ਨ ਵਿੱਚ ਜੋ ਅਸਲ ਵਿੱਚ ਕਨਫੈਡਰੇਸ਼ਨ ਹੀ ਹੈ, ਮਾਰਕਿਟ ਆਰਥਿਕਤਾ ਵੀ ਸਵੀਕਾਰ ਕਰ ਲਈ ਹੈ, ਤਾਂ ਕਿ ਹਰ ਕੌਮ ਆਪਣੀਆਂ ਲੋੜਾਂ ਅਨੁਸਾਰ ਇੱਕ ਲਚਕੀਲੇ ਪ੍ਰਬੰਧ ਵਿੱਚ ਵਿਗਸ ਸਕੇ। ਚੀਨ ਨੇ ਵੀ ਪੂੰਜੀਵਾਦ ਦੀਆਂ ਅਰਥਚਾਰੇ ਵਿੱਚ ਸੀਮਿਤ ਮੁਕਾਬਲੇ ਨਾਲ ਸੰਬੰਧਿਤ ਕੁੱਝ ਵਿਸ਼ੇਸ਼ਤਾਵਾਂ ਨੂੰ ਮੰਨਿਆ ਹੈ ਅਤੇ ਕੱਟੜ ਸਮਾਜਵਾਦੀ ਢਾਂਚੇ ਨੂੰ ਤਿਲਾਂਜਲੀ ਦੇ ਦਿੱਤੀ ਹੈ। ਸਨਾਤਨੀ ਸਮਾਜਵਾਦ ਦੀ ਅਸਫ਼ਲਤਾ ਦਾ ਵੱਡਾ ਕਾਰਨ ਇਹ ਹੈ ਕਿ ਇਸ ਨੇ ਟਪਲਾ ਖਾਧਾ ਕਿ ਮਾਰਕਸਵਾਦ ਦਾ ਮੰਤਵ ਕੇਵਲ ਵਿਕਾਸ ਹੈ।

Monday, October 03, 2011

The Burden- ਮਨਿੰਦਰ ਸਿੰਘ ਕਾਂਗ ਰਚਿਤ ਪੰਜਾਬੀ ਕਹਾਣੀ ਭਾਰ- ਇਕ ਪੁਲਿਸ ਕੈਟ ਦੀ ਗਾਥਾ ਦਾ ਅੰਗਰੇਜੀ ਅਨੁਵਾਦ


The Burden
Maninder Singh Kaang
Translated from Punjabi by Swaraj Raj


Punjabi version can be read here.When they called me, as it was my wont, I was lying supine on an old bed sheet spread on the floor. By now I had got used to sleeping on the floor though it was very difficult in the beginning. On the one hand repeated police beatings had made my bones utterly mushy and on the other, I had led a life of comfort. Because I was used to a life of comfort, I slept in a cot even during my days of hiding. Otherwise like others of my ilk I too would have been hiding in some sugarcane fields. But I had told the jathedars – group leaders – very clearly that I would be spending my nights in some dera1. The jathedars were in great awe of my being educated and otherwise too, what objection could they have had? Rather I only did all their work and I enjoyed a better reputation as a junior jathedar.
*

Wednesday, July 06, 2011