ਨਾਮ

ਨਾਮ


ਕੀਕਣ ਮਨ ਦੀ ਮੈਲ ਨੂੰ ਲਾਹਾਂ
ਸੁੱਕੜੇ ਰੁੱਖੜੇ ਪ੍ਰੀਤਾਂ ਦੇ
ਨਾ ਮੈਂ ਹੱਸਾਂ ਨਾ ਰੋ ਸੱਕਾਂ
ਭੁੱਲੜੇ ਮੁੱਖੜੇ ਗੀਤਾਂ ਦੇ।

ਗੀਤ ਪੁਰਾਣੇ ਕੀਕਣ ਗਾਵਾਂ
ਮਨੂਆ ਰੁੱਸਿਆ ਨਾਲ ਮਿਰੇ
ਢਹਿ ਗਏ ਮਹਿਲ ਮਲ੍ਹਾਰਾਂ ਵਾਲੇ
ਕੱਲਰ ਕੰਧੀ ਵਾਂਗ ਕਿਰੇ।

ਰੁੱਠੜਿਆ ਇਹ ਫਿਰੇ ਵਿਛੁੱੜਿਆ
ਗਾਹੁੰਦਾ ਬੀਆਬਾਨਾਂ ਨੂੰ
ਦਾਤ ਓਸ ਦੀ ਸਾਰ ਨਾ ਜਾਣੇ
ਪਾਕ ਸੁੱਚੇ ਅਰਮਾਨਾਂ ਨੂੰ।

ਮਨ ਤੇ ਦੇਹੀ ਮੀਤ ਨਾ ਹੋਏ
ਕੀਕਣ ਵਾਟ ਮੁਕਾਵਾਂ ਮੈਂ
ਸੜਦੇ ਭੁੱਜਦੇ ਦੋਵੇਂ ਤਪਦੇ
ਬਾਤ ਚਾਵਾਂ ਦੀ ਪਾਵਾਂ ਮੈਂ।

ਮਨ ਮੇਰੇ ਤੂੰ ਕਿਉਂ ਬਿਲਲਾਵੇਂ
ਸੁੱਕੜੇ ਹਰੇ ਨਾ ਹੋਵਣ ਵੇ
ਭੁੱਲ ਗਏ ਸੱਜਣ ਪਿਆਰਿਆਂ ਦੇ
ਸੁਪਨੇ ਦਰਸ ਨਾ ਹੋਵਣ ਵੇ।

ਭੁੱਲਿਆ ਦਰਸ ਜੁਗਾਦੀ ਸੋਹਣਾ
ਭੁੱਲ ਗਏ ਗੀਤ ਬਹਾਰਾਂ ਦੇ
ਖੰਭ ਬੋਟਾਂ ਦੇ ਉੱਗ ਨਾ ਸੱਕੇ
ਮੁੱਕੜੇ ਚਾਅ ਉਡਾਰਾਂ ਦੇ।

ਕਿਵਕਰ ਗੀਤ ਸੱਚਾ ਉਹ ਗਾਈਏ
ਭੁੱਲੀ ਰਸਨਾ ਪ੍ਰੀਤਾਂ ਦੀ
ਨਦਰਿ ਤੇਰੀ ਨੂੰ ਹੁਣ ਮੈਂ ਚਾਹਾਂ
ਉਹੀਓ ਦਾਤੀ ਗੀਤਾਂ ਦੀ।

ਦੁੱਖ ਘਣੇਰਾ ਦੇਹੀ ਲੱਗਾ
ਕਿਤ ਬਿਧ ਮਿਲਣਾ ਚਾਹੀਏ
ਨਦਰਿ ਤੇਰੀ ਦੀ ਆਸ ਆਖਰੀ
ਫਿਰ ਘਰਿ ਸਾਜਨ ਪਾਈਏ।

ਤੇਰੀ ਨਜ਼ਰ ਨਦਰਿ ਦੀ ਦਾਤੀ
ਭਾਗ ਵੱਡਾ ਕਿਵ ਹੋਵੇ
ਇੱਕ ਵਾਰੀ ਤੂੰ ਤੱਕ ਲੈ ਸੱਜਣਾ
ਮਨੂਆ ਮੁਸ ਮੁਸ ਰੋਵੇ।

ਤੇਰੇ ਚੋਜ ਨਿਰਾਲੇ ਡਿੱਠੇ
ਦੇਵੇਂ ਆਪ ਹੀ ਖੋਵੇਂ
ਦੇਵੇਂ ਖੋਹੇਂ ਫਿਰ ਫਿਰ ਦੇਵੇਂ
ਦੇ ਦੇ ਝੋਲ ਭਰੋਵੇਂ।

ਭੁੱਖ ਹੋਰ ਮੈਨੂੰ ਰਹੀ ਨਾ ਕਾਈ
ਬਾਝੋਂ ਦਰਸ ਤੇਰੇ ਦੀ
ਪਰ ਇਹ ਅੱਖੜੀ ਝੱਲ ਨਾ ਸਕਦੀ
ਝਾਲ ਤੇਰੇ ਦਰਸਨ ਦੀ।

ਕਰਕੇ ਮਿਹਰਾਂ ਬਖਸ਼ ਉੱਚੜਿਆ
ਬਾਲਕ ਭੁੱਲੜੇ ਪਿਆਰੇ ਨੂੰ
ਥੰਮ੍ਹ ਨਾਮ ਦਾ ਲਾ ਦੇਹੀ ਨੂੰ
ਡਿੱਗਦੇ ਮਹਿਲ ਮੁਨਾਰੇ ਨੂੰ।

ਨਾਮ ਤੇਰੇ ਦੇ ਵਿੱਚ ਮੈਂ ਜੀਵਾਂ
ਨਾਮੇ ਵਿੱਚ ਹੀ ਮਰਸਾਂ
ਨਾਮ ਤੇਰਾ ਮੈਂਡਾ ਤਾਰਕ ਬਣਿਆ
ਨਾਮ ਨਾਮ ਮੈਂ ਕਰਸਾਂ।


- ਪ੍ਰਭਸ਼ਰਨਬੀਰ ਸਿੰਘ

Comments

 1. This has to my favorite Punjabi Poem. I wish I can write such beautiful poems. I read this poem alound and I can almost feel the sweetness of my mother tongue.
  I really like you name too.


  Regards,
  Fellow Faridkoti!

  ReplyDelete
 2. Will you please let me know your identity? It will be my honour to know you more closely. Thanx for your encouraging comments.

  ReplyDelete
 3. Prabsharanbir Singh Ji-
  No honour in knowing me more closely ( I am nothing!). I am from Faridkot district ( Ah! we Malwais!) and I used to love Punjabi literature ( I don't get to read it anymore). Read lot of Punjabi fiction in 7th and 8th class). I still remember Dhoda ( sweet) from Kotakupara and that Fatak ( railway stop) and traffic.

  ReplyDelete
 4. Beta Prabhsharanbir Singh ji
  Vaheguru Ji Ka Khalsa
  Vaheguru Ji Ki Fateh

  This so beautiful poem. It touched my heart so much that I feel like sharing it with sangat at gurudwara here in Tampa Florida, with your permission.
  If possible can you email all that you write.

  Keep writing such a good stuff.

  Guru Rakha

  Jaswinder kaur
  sardarnijk@yahoo.com

  ReplyDelete

Post a Comment

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?