The following is an excerpt from Michael Hardt and Antonio Negri's book THE MULTITUDE. It makes an interesting reading and gives radical insights to re-envision the politics of resistence.
DEMONIC MULTITUDES: DOSTOYEVSKY READS THE BIBLE
The multitude has a dark side. The well known New Testament parable of the Gerasene Demoniac, recounted with variations by Mark, Luke, and Matthew, throws some light on the demonic face of the multitude. Jesus comes across a man possessed by devils and asks him his name, since a name is required for exorcism. The demoniac responds enigmatically, “my name is Legion; for we are many.” The devils ask Jesus to send them from the man into a nearby herd of pigs. The pigs, now possessed, rush off a cliff and drown in the water below in an act of mass suicide. The man, now free of the devils, sits gratefully at the feet of Jesus.
One of the troubling and curious aspects of this parable is the grammatical confusion of singular and plural subjects. The demoniac is at once both “I” and “we.” There is a multitude in there. Perhaps this confusion between the singular and the plural subject is itself a demonic attribute. The threat is emphasized by the demoniac’s name, Legion. The Latin word legio was widely used in Aramaic and Greek to mean a great number but the term also referred, as it continues today in modern languages, to the Roman military unit of about six thousand men. Why is Legion the demoniac’s name? because he has such powerful destructive force? Because the multitude inside him can act together? Perhaps the real threat of this demonic multitude is more metaphysical: since it is at once singular and plural, it destroys numerical distinction itself. Think of the great lengths to which theologians have gone to prove there are not many gods but one. Linguists similarly have long been troubled by nouns that have indeterminate number, at once singular and plural, such as deer and sheep. The threat to political order is perhaps even more clear: political thoughts since the time of the ancients has been based on the distinctions among the one, the few, and the many. The demonic multitude violates all such distinctions. It is both one and many. The indefinite number of the multitude threatens all these principles of order. Such trickery is the devil’s work.
Fyodor Dostoyevsky grapples with the torment caused by these demonic multitudes in his great 1873 novel, The Devils. Dostoyevsky’s Russia is infested with dark, dangerous forces. The serfs have been liberated, the traditional social order is callapsing, and foreign influences are leading toward moral and social catastrophe. Good Russians are acting as if they have been possessed-but what or who possesses them? Who are Dostoyevsky’s devils? The novel is set in a calm Russian village where we find the widower Stepan Verkhovensky spending his twilight years courting the affections of the widow Varvara Stavrogina, the wealthiest woman in town. Verkhovensky’s son Peter, recently returns from years of traveling in the capitals of Europe, charms the young women in town. Perhaps he could fall in love with a respectable young woman in the village, and the social order could be reproduced as it had been for all eternity. As the novel develops, however, we learn that beneath the timeless rituals of Russian village life is breeding an ultrasecret pseudorevolutionary political organization, which is bent on mindless destruction and includes members of some of the village’s best families, with Peter Verkhovensky himself its egotistical leader. The mysterious group’s activities lead to a series of catastrophic events. Everyone in the village seems to be unknowingly manipulated or influenced by the sinister plot in some way. By the end of the novel, however, all the members of the clandestine conspiracy have either committed suicide, been killed by their own comrades, or are safely away in prison or exile. Stepan Verkhovensky reflects in the final pages of the novel on the biblical parable of the Geraene Demoniac. It is exactly like our Russia, he exclaims, which has been infected by devils for centuries! Perhaps we are the pigs who have been possessed by the devils and we will thus now rush over the cliff to drown in the water so that Russia can be saved at the feet of Jesus!
Stepan Verkhovensky (and Dostoyevsky himself) tries to soothe his fears with a naïve view of the exorcism of demonic multitudes and the Christian redemption of Russia. Once he casts the political conspiracy, and especially its scheming leader as demonic, then he can isolate it from the real, eternal, redeemable essence of Russia. That may be a consoling conception, but what he refuses to see is that the real demonic force is Russian multitude itself. The liberation of the serfs and the radical movements of the 1860s set in motion a wave of agitation that threatened the old order and would in the coming years bring it tumbling down completely. What is so fearsome about the multitude is its indefinite number, at the same time many and one. If there were only one unified conspiracy against the old social order, like Dostoyevsky imagines, then it could be known, confronted and defeated. Or if instead there were many separate, isolated social threats, they too could be managed. The multitude, however, is legion; it is composed of innumerable elements that remain different, one from the other, and yet communicate, collaborate, and act in common. Now that is really demonic!
Wednesday, August 23, 2006
Sunday, August 13, 2006
ਨਾਮ
ਨਾਮ
ਕੀਕਣ ਮਨ ਦੀ ਮੈਲ ਨੂੰ ਲਾਹਾਂ
ਸੁੱਕੜੇ ਰੁੱਖੜੇ ਪ੍ਰੀਤਾਂ ਦੇ
ਨਾ ਮੈਂ ਹੱਸਾਂ ਨਾ ਰੋ ਸੱਕਾਂ
ਭੁੱਲੜੇ ਮੁੱਖੜੇ ਗੀਤਾਂ ਦੇ।
ਗੀਤ ਪੁਰਾਣੇ ਕੀਕਣ ਗਾਵਾਂ
ਮਨੂਆ ਰੁੱਸਿਆ ਨਾਲ ਮਿਰੇ
ਢਹਿ ਗਏ ਮਹਿਲ ਮਲ੍ਹਾਰਾਂ ਵਾਲੇ
ਕੱਲਰ ਕੰਧੀ ਵਾਂਗ ਕਿਰੇ।
ਰੁੱਠੜਿਆ ਇਹ ਫਿਰੇ ਵਿਛੁੱੜਿਆ
ਗਾਹੁੰਦਾ ਬੀਆਬਾਨਾਂ ਨੂੰ
ਦਾਤ ਓਸ ਦੀ ਸਾਰ ਨਾ ਜਾਣੇ
ਪਾਕ ਸੁੱਚੇ ਅਰਮਾਨਾਂ ਨੂੰ।
ਮਨ ਤੇ ਦੇਹੀ ਮੀਤ ਨਾ ਹੋਏ
ਕੀਕਣ ਵਾਟ ਮੁਕਾਵਾਂ ਮੈਂ
ਸੜਦੇ ਭੁੱਜਦੇ ਦੋਵੇਂ ਤਪਦੇ
ਬਾਤ ਚਾਵਾਂ ਦੀ ਪਾਵਾਂ ਮੈਂ।
ਮਨ ਮੇਰੇ ਤੂੰ ਕਿਉਂ ਬਿਲਲਾਵੇਂ
ਸੁੱਕੜੇ ਹਰੇ ਨਾ ਹੋਵਣ ਵੇ
ਭੁੱਲ ਗਏ ਸੱਜਣ ਪਿਆਰਿਆਂ ਦੇ
ਸੁਪਨੇ ਦਰਸ ਨਾ ਹੋਵਣ ਵੇ।
ਭੁੱਲਿਆ ਦਰਸ ਜੁਗਾਦੀ ਸੋਹਣਾ
ਭੁੱਲ ਗਏ ਗੀਤ ਬਹਾਰਾਂ ਦੇ
ਖੰਭ ਬੋਟਾਂ ਦੇ ਉੱਗ ਨਾ ਸੱਕੇ
ਮੁੱਕੜੇ ਚਾਅ ਉਡਾਰਾਂ ਦੇ।
ਕਿਵਕਰ ਗੀਤ ਸੱਚਾ ਉਹ ਗਾਈਏ
ਭੁੱਲੀ ਰਸਨਾ ਪ੍ਰੀਤਾਂ ਦੀ
ਨਦਰਿ ਤੇਰੀ ਨੂੰ ਹੁਣ ਮੈਂ ਚਾਹਾਂ
ਉਹੀਓ ਦਾਤੀ ਗੀਤਾਂ ਦੀ।
ਦੁੱਖ ਘਣੇਰਾ ਦੇਹੀ ਲੱਗਾ
ਕਿਤ ਬਿਧ ਮਿਲਣਾ ਚਾਹੀਏ
ਨਦਰਿ ਤੇਰੀ ਦੀ ਆਸ ਆਖਰੀ
ਫਿਰ ਘਰਿ ਸਾਜਨ ਪਾਈਏ।
ਤੇਰੀ ਨਜ਼ਰ ਨਦਰਿ ਦੀ ਦਾਤੀ
ਭਾਗ ਵੱਡਾ ਕਿਵ ਹੋਵੇ
ਇੱਕ ਵਾਰੀ ਤੂੰ ਤੱਕ ਲੈ ਸੱਜਣਾ
ਮਨੂਆ ਮੁਸ ਮੁਸ ਰੋਵੇ।
ਤੇਰੇ ਚੋਜ ਨਿਰਾਲੇ ਡਿੱਠੇ
ਦੇਵੇਂ ਆਪ ਹੀ ਖੋਵੇਂ
ਦੇਵੇਂ ਖੋਹੇਂ ਫਿਰ ਫਿਰ ਦੇਵੇਂ
ਦੇ ਦੇ ਝੋਲ ਭਰੋਵੇਂ।
ਭੁੱਖ ਹੋਰ ਮੈਨੂੰ ਰਹੀ ਨਾ ਕਾਈ
ਬਾਝੋਂ ਦਰਸ ਤੇਰੇ ਦੀ
ਪਰ ਇਹ ਅੱਖੜੀ ਝੱਲ ਨਾ ਸਕਦੀ
ਝਾਲ ਤੇਰੇ ਦਰਸਨ ਦੀ।
ਕਰਕੇ ਮਿਹਰਾਂ ਬਖਸ਼ ਉੱਚੜਿਆ
ਬਾਲਕ ਭੁੱਲੜੇ ਪਿਆਰੇ ਨੂੰ
ਥੰਮ੍ਹ ਨਾਮ ਦਾ ਲਾ ਦੇਹੀ ਨੂੰ
ਡਿੱਗਦੇ ਮਹਿਲ ਮੁਨਾਰੇ ਨੂੰ।
ਨਾਮ ਤੇਰੇ ਦੇ ਵਿੱਚ ਮੈਂ ਜੀਵਾਂ
ਨਾਮੇ ਵਿੱਚ ਹੀ ਮਰਸਾਂ
ਨਾਮ ਤੇਰਾ ਮੈਂਡਾ ਤਾਰਕ ਬਣਿਆ
ਨਾਮ ਨਾਮ ਮੈਂ ਕਰਸਾਂ।
- ਪ੍ਰਭਸ਼ਰਨਬੀਰ ਸਿੰਘ
ਕੀਕਣ ਮਨ ਦੀ ਮੈਲ ਨੂੰ ਲਾਹਾਂ
ਸੁੱਕੜੇ ਰੁੱਖੜੇ ਪ੍ਰੀਤਾਂ ਦੇ
ਨਾ ਮੈਂ ਹੱਸਾਂ ਨਾ ਰੋ ਸੱਕਾਂ
ਭੁੱਲੜੇ ਮੁੱਖੜੇ ਗੀਤਾਂ ਦੇ।
ਗੀਤ ਪੁਰਾਣੇ ਕੀਕਣ ਗਾਵਾਂ
ਮਨੂਆ ਰੁੱਸਿਆ ਨਾਲ ਮਿਰੇ
ਢਹਿ ਗਏ ਮਹਿਲ ਮਲ੍ਹਾਰਾਂ ਵਾਲੇ
ਕੱਲਰ ਕੰਧੀ ਵਾਂਗ ਕਿਰੇ।
ਰੁੱਠੜਿਆ ਇਹ ਫਿਰੇ ਵਿਛੁੱੜਿਆ
ਗਾਹੁੰਦਾ ਬੀਆਬਾਨਾਂ ਨੂੰ
ਦਾਤ ਓਸ ਦੀ ਸਾਰ ਨਾ ਜਾਣੇ
ਪਾਕ ਸੁੱਚੇ ਅਰਮਾਨਾਂ ਨੂੰ।
ਮਨ ਤੇ ਦੇਹੀ ਮੀਤ ਨਾ ਹੋਏ
ਕੀਕਣ ਵਾਟ ਮੁਕਾਵਾਂ ਮੈਂ
ਸੜਦੇ ਭੁੱਜਦੇ ਦੋਵੇਂ ਤਪਦੇ
ਬਾਤ ਚਾਵਾਂ ਦੀ ਪਾਵਾਂ ਮੈਂ।
ਮਨ ਮੇਰੇ ਤੂੰ ਕਿਉਂ ਬਿਲਲਾਵੇਂ
ਸੁੱਕੜੇ ਹਰੇ ਨਾ ਹੋਵਣ ਵੇ
ਭੁੱਲ ਗਏ ਸੱਜਣ ਪਿਆਰਿਆਂ ਦੇ
ਸੁਪਨੇ ਦਰਸ ਨਾ ਹੋਵਣ ਵੇ।
ਭੁੱਲਿਆ ਦਰਸ ਜੁਗਾਦੀ ਸੋਹਣਾ
ਭੁੱਲ ਗਏ ਗੀਤ ਬਹਾਰਾਂ ਦੇ
ਖੰਭ ਬੋਟਾਂ ਦੇ ਉੱਗ ਨਾ ਸੱਕੇ
ਮੁੱਕੜੇ ਚਾਅ ਉਡਾਰਾਂ ਦੇ।
ਕਿਵਕਰ ਗੀਤ ਸੱਚਾ ਉਹ ਗਾਈਏ
ਭੁੱਲੀ ਰਸਨਾ ਪ੍ਰੀਤਾਂ ਦੀ
ਨਦਰਿ ਤੇਰੀ ਨੂੰ ਹੁਣ ਮੈਂ ਚਾਹਾਂ
ਉਹੀਓ ਦਾਤੀ ਗੀਤਾਂ ਦੀ।
ਦੁੱਖ ਘਣੇਰਾ ਦੇਹੀ ਲੱਗਾ
ਕਿਤ ਬਿਧ ਮਿਲਣਾ ਚਾਹੀਏ
ਨਦਰਿ ਤੇਰੀ ਦੀ ਆਸ ਆਖਰੀ
ਫਿਰ ਘਰਿ ਸਾਜਨ ਪਾਈਏ।
ਤੇਰੀ ਨਜ਼ਰ ਨਦਰਿ ਦੀ ਦਾਤੀ
ਭਾਗ ਵੱਡਾ ਕਿਵ ਹੋਵੇ
ਇੱਕ ਵਾਰੀ ਤੂੰ ਤੱਕ ਲੈ ਸੱਜਣਾ
ਮਨੂਆ ਮੁਸ ਮੁਸ ਰੋਵੇ।
ਤੇਰੇ ਚੋਜ ਨਿਰਾਲੇ ਡਿੱਠੇ
ਦੇਵੇਂ ਆਪ ਹੀ ਖੋਵੇਂ
ਦੇਵੇਂ ਖੋਹੇਂ ਫਿਰ ਫਿਰ ਦੇਵੇਂ
ਦੇ ਦੇ ਝੋਲ ਭਰੋਵੇਂ।
ਭੁੱਖ ਹੋਰ ਮੈਨੂੰ ਰਹੀ ਨਾ ਕਾਈ
ਬਾਝੋਂ ਦਰਸ ਤੇਰੇ ਦੀ
ਪਰ ਇਹ ਅੱਖੜੀ ਝੱਲ ਨਾ ਸਕਦੀ
ਝਾਲ ਤੇਰੇ ਦਰਸਨ ਦੀ।
ਕਰਕੇ ਮਿਹਰਾਂ ਬਖਸ਼ ਉੱਚੜਿਆ
ਬਾਲਕ ਭੁੱਲੜੇ ਪਿਆਰੇ ਨੂੰ
ਥੰਮ੍ਹ ਨਾਮ ਦਾ ਲਾ ਦੇਹੀ ਨੂੰ
ਡਿੱਗਦੇ ਮਹਿਲ ਮੁਨਾਰੇ ਨੂੰ।
ਨਾਮ ਤੇਰੇ ਦੇ ਵਿੱਚ ਮੈਂ ਜੀਵਾਂ
ਨਾਮੇ ਵਿੱਚ ਹੀ ਮਰਸਾਂ
ਨਾਮ ਤੇਰਾ ਮੈਂਡਾ ਤਾਰਕ ਬਣਿਆ
ਨਾਮ ਨਾਮ ਮੈਂ ਕਰਸਾਂ।
- ਪ੍ਰਭਸ਼ਰਨਬੀਰ ਸਿੰਘ
Tuesday, August 08, 2006
Read a brilliant essay by Prof. Jagdish Singh
ਅਗਨ ਕਥਾ ਦਾ ਸਰਵਰਕਪ੍ਰੋ ਜਗਦੀਸ਼ ਸਿੰਘ
ਸ੍ਰੀ ਅੰਮ੍ਰਿਤਸਰ
ਅਗਨ-ਕਥਾ ਕਾਵਿ ਸੰਗ੍ਰਹਿ ਦੇ ਲੇਖਕ ਗੁਰਭਜਨ ਗਿੱਲ ਹਨ।
ਅਗਨ-ਕਥਾ ਇਸੇ ਪੁਸਤਕ ਵਿਚ ਇਕ ਲੰਮੀ ਕਵਿਤਾ ਵੀ ਹੈ। ਪਰ ਇਸ ਕਾਵਿ ਸੰਗ੍ਰਹਿ ਦਾ ਨਾਮ ਸਿਰਫ ਉਸ ਕਵਿਤਾ ਦੀ ਪ੍ਰਮੁੱਖਤਾ ਕਾਰਨ ਹੀ ਨਹੀਂ ਰੱਖਿਆ ਗਿਆ।
ਅੱਗ ਖੂਬਸੂਰਤ ਹੈ ਤੇ ਰਿਗਵੇਦ ਵਿਚ ਪ੍ਰਮੁੱਖ ਦੇਵਤੇ ਦੇ ਰੂਪ ਵਿਚ ਰਿਸ਼ੀਆਂ ਲਈ ਸ਼ੁੱਧ ਅਹਿਸਾਸ ਦਾ ਸੋਮਾ ਹੈ। ਬੁੱਧ ਧਰਮ ਵਿਚ ਲੱਕੜਾਂ ’ਚੋਂ ਅੱਗ ਦੀ ਖੂਬਸੂਰਤ ਲਾਟ ਦਾ ਨਿਕਲਣਾ ਤੇ ਅਕਾਸ਼ ਵਿਚ ਅਲੋਪ ਹੋ ਜਾਣਾ ਨਿਰਵਾਣ ਦੀ ਖੂਬਸੂਰਤ ਉਦਾਹਰਨ ਮੰਨਿਆ ਗਿਆ ਹੈ ਪਰ ‘ਅਗਨ ਕਥਾ’ ਅਧਿਆਤਮਕ ਪਰੰਪਰਾ ਦੇ ਇਨ੍ਹਾਂ ਅਰਥਾਂ ’ਚੋਂ ਜਨਮਿਆ ਨਾਮ ਨਹੀਂ। ਅਗਨ ਹਰ ਬਦੀ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਹਰ ਸ਼ੈਅ ਅੱਗ ਦੀ ਪਰਖ ’ਚੋਂ ਲੰਘ ਕੇ ਆਪਣੀ ਨੇਕੀ ਦਾ ਸਬੂਤ ਦਿੰਦੀ ਹੈ। ਪਹਿਲਾਂ ਇਸ ਸੁਮਾਸ ਅੰਦਰਲੇ ਅਹਿਸਾਸ ਨੇਕੀ ਵਲੋਂ ਬਦੀ ਦੀ ਪਰਖ ਵੱਲ ਸਫਰ ਕਰਦੇ ਸਨ। ਪਰ ਇਸ ਦੁਆਲੇ ਉਸਰੇ ਇਤਿਹਾਸਕ ਅਮਲ ਨੇ ਇਸ ਦੇ ਅਰਥ ਉਲਟਾ ਦਿੱਤੇ। ਆਹਿਸਤਾ ਆਹਿਸਤਾ ਇਸ ਦੇ ਅਰਥ ਨੇਕੀ ਦੀ ਪੁਸ਼ਾਕ ’ਚ ਸਥਾਪਤ ਬਦੀ ਵਲੋਂ ਨਵੀਂ ਉਠ ਰਹੀ ਤਬਦੀਲੀ ਮੰਗਦੀ ਨੇਕੀ ਦੀ ਪਰਖ ਘੜੀ ਬਣ ਗਏ।
ਭਾਰਤੀ ਪਰੰਪਰਾ ’ਚ ਹਰਨਾਖਸ਼ ਵਲੋਂ ਪ੍ਰਹਿਲਾਦ ਭਗਤ ਦੀ ਪਰਖ ਉਪਰੋਕਤ ਸੱਚ ਨੂੰ ਦ੍ਰਿੜ੍ਹ ਕਰਾਉਂਦੀ ਹੈ। ਉਂਝ ਤਾਂ ਰਿਗ ਵੇਦ ਦੇ ਪ੍ਰਮੁੱਖ ਦੇਵਤੇ ‘ਅਗਨੀ’ ਸਾਹਮਣੇ ਖੂਬਸੂਰਤ ਅਰਦਾਸਾਂ ਕੀਤੀਆਂ ਗਈਆਂ ਹਨ ਤੇ ਉਸਦੇ ਖੂਬਸੂਰਤ ਸਰੂਪ ਨੂੰ ਚਿਤਰਿਆ ਗਿਆ ਹੈ ਪਰ ਇਤਿਹਾਸ ਵਿਚ ਉਸਰੇ ਕਰਮਕਾਂਡੀ ਸਵਾਰਥੀ ਬਿਰਤੀਆਂ ਵਾਲੇ ਆਪਹੁਦਰੇ ਰੂਪਾਂ ਨੇ ਸਾਡੇ ਕਲਚਰ ਵਿਚ ਅੱਗ ਦੀ ਖੂਬਸੂਰਤੀ ਵਾਲੇ ਹਿੱਸੇ ਦੀ ਥਾਂ ਇਹਦੇ ਵਿਨਾਸ਼ਕਾਰੀ ਰੂਪ ਨੂੰ ਹੀ ਅੱਗੇ ਤੋਰਿਆ ਹੈ। ਕਵਿਤਾ ਕਿਉਂਕਿ ਇਕੱਲੇ ਬਾਹਰੀ ਦ੍ਰਿਸ਼ਾਂ ’ਤੇ ਹੀ ਨਿਰਭਰ ਨਹੀਂ ਰਹਿ ਸਕਦੀ। ਉਸਨੇ ਦ੍ਰਿਸ਼ਾਂ ਦੇ ਅੰਦਰੂਨੀ ਸੰਸਾਰ ਦੀ ਹਾਥ ਪਾਉਣੀ ਹੀ ਹੁੰਦੀ ਹੈ ਅਤੇ ਉਸੇ ਅੰਦਰੂਨੀ ਜਗਤ ਦੀ ਅਦ੍ਰਿਸ਼ਟਤਾ ਦਾ ਬਾਹਰੀ ਦ੍ਰਿਸ਼ ਨਾਲ ਸੰਤੁਲਨ ਸਥਾਪਿਤ ਕਰ ਰਸਦਾਰ, ਲੈਅਮਈ ਨਵਾਂ ਸੰਸਾਰ ਉਤਪੰਨ ਕਰਨਾ ਹੁੰਦਾ ਹੈ। ਕਵਿਤਾ ਦੇ ਇਸੇ ਮਨੋਰਥ ਨੂੰ ਸਾਹਮਣੇ ਰੱਖ ਅਸੀਂ ਇਸ ਕਾਵਿ ਸੰਗ੍ਰਹਿ ਦੇ ਨਾਮਕਰਨ ਪਿੱਛੇ ਕਾਰਜਸ਼ੀਲ ਤੱਤਾਂ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਇਸ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਇਸੇ ਸਿਰਲੇਖ ਦਾ ਵਿਸਥਾਰ ਹੀ ਹਨ।
ਕਿਤਾਬ ਦੀ ਜਿਲਦ ’ਤੇ ਹੀ ਅਗਨ-ਕਥਾ ਦੇ ਥੱਲੇ ਲਾਲ ਸੂਹੇ ਫੁੱਲਾਂ ਦਾ ਸੋਹਣਾ ਝੁਰਮਟ ਦਿਖਾਇਆ ਗਿਆ ਹੈ, ਜੋ ਇਸਨੂੰ ਹਜ਼ਰਤ ਇਬਰਾਹੀਮ ਦੀ ਅਗਨ ਪ੍ਰੀਖਿਆ ਨਾਲ ਜੁੜਿਆ ਦਰਸਾਉਂਦਾ ਹੈ। ਜਦੋਂ ਹਜ਼ਰਤ ਇਬਰਾਹੀਮ ਦੀ ਚੇਤਨਾ ਨੇ ਬੁੱਤ ਦੀ ਹਰ ਲਿਸ਼ਕਦੀ ਤੋਂ ਲਿਸ਼ਕਦੀ ਹਾਲਤ ਨੂੰ ਫ਼ਤਹ ਕਰਨ ਦਾ ਨਾਅਰਾ ਬੁਲੰਦ ਕੀਤਾ ਤਾਂ ਬੁੱਤ ਪ੍ਰਸਤ ਈਰਾਨੀ ਬਾਦਸ਼ਾਹ ਨਮਰੂਦ ਨੇ ਇਕ ਬਹੁਤ ਵੱਡੀ ਚਿਖਾ ਤਿਆਰ ਕਰਵਾ ਇਬਰਾਹੀਮ ਦੀ ਪਰਖ ਕੀਤੀ। ਜਦੋਂ ਇਬਰਾਹੀਮ ਨੇ ਅੱਗ ’ਚ ਛਾਲ ਮਾਰ ਦਿੱਤੀ ਤਾਂ ਲਪਟਾਂ ਛੱਡਦੀ ਅੱਗ ਗੁਲਾਬ ਦੇ ਸੂਹੇ ਫੁੱਲਾਂ ਵਿਚ ਤਬਦੀਲ ਹੋ ਗਈ। ਗ਼ੁਲਾਬ ਦਾ ਫੁੱਲ (ਸਬਜ਼ ਰੰਗ) ਬਾਅਦ ਵਿਚ ਪੀਰਾਨੇ ਪੀਰ ਸ਼ੈਖ ਅਬਦੁਲ ਕਾਦਿਰ ਜੀਲਾਨੀ ਦੇ ਕਾਦਰੀ ਘਰਾਣੇ ਦਾ ਚਿੰਨ੍ਹ ਬਣਿਆ। ਭਾਵੇਂ ਭਾਈ ਗੁਰਦਾਸ ਜੀ ਨੇ ਭਗਤ ਪ੍ਰਹਿਲਾਦ ਦੀ ਕਮਲ ਫੁੱਲ ਨਾਲ ਤੁਲਨਾ ਕੀਤੀ ਹੈ ਪਰ ਉਸਦਾ ਸਬੰਧ ਅਗਨ ਨਾਲੋਂ ਕੱਲਰ ਜ਼ਮੀਨ ਦੇ ਸਬੰਧ ’ਚ ਜ਼ਿਆਦਾ ਉਘੜਦਾ ਹੈ। ਭਾਰਤੀ ਯੋਗ ਪਰੰਪਰਾ ’ਚ ਜਿਸਮ ’ਚ ਕਮਲ ਦੇ ਫੁੱਲ ਨੂੰ ਸਿੱਧੇ ਕਰਨ ਦੀ ਗੱਲ ਆਈ ਹੈ, ਜਿਸ ਨੂੰ ਉਰਧ ਕੰਵਲ ਕਿਹਾ ਜਾਂਦਾ ਹੈ। ਸੋ ‘ਅਗਨ-ਕਥਾ’ ਦੇ ਸਰਵਰਕ ’ਤੇ ਅਗਨ ਦੇ ਸੰਦਰਭ ਵਿਚ ਫੁੱਲਾਂ ਦਾ ਆਉਣਾ ਦੱਸਦਾ ਹੈ ਕਿ ਉਨ੍ਹਾਂ ਦਾ ਸਬੰਧ ਭਾਰਤੀ ਪਰੰਪਰਾ ਨਾਲੋਂ ਈਰਾਨੀ ਸੰਦਰਭ ਵਿਚ ਜ਼ਿਆਦਾ ਜੁੜਦਾ ਹੈ।
ਅੱਗ ’ਚੋਂ ਫੁੱਲਾਂ ਦਾ ਖੇੜਾ ਹੀ ‘ਅਗਨ-ਕਥਾ’ ਦਾ ਅਸਲ ਰਹੱਸ ਹੈ। ਅੱਗ ਦੀ ਇਹ ਪ੍ਰਸਤਿਸ਼ ਬੁੱਤ ਪੂਜ ਮਾਨਸਿਕਤਾ ਦੇ ਹੱਥ ਆਈ ਹੈ। ਬੁੱਤ ਹਰ ਸ਼ੈਅ ਹਰ ਪਰਵਾਜ਼ ਦੇ ਹਰ ਖਿਆਲ ਵਿਚ ਇਕ ਖਾਸ ਮੁਕਾਮ ਉਤੇ ਲਿਆਂਦੀ ਖੜੋਤ ਦਾ ਨਾਂ ਹੈ। ਸਥੂਲ ਤੋਂ ਖਿਆਲ ਦੀ ਮਹੀਨ ਪਰਵਾਜ਼ ਤਕ ਬੁੱਤ ਮਨੁੱਖੀ ਸੁਰਤਿ ਦਾ ਪਿੱਛਾ ਕਰਦਾ ਹੈ। ਉਸਦੀ ਅਨੰਤ ਅਨਿਸ਼ਚਿਤਤਾ ਤੇ ਅਨੇਕਤਾ ਦੀ ਇਕਸੁਰਤਾ ਵਾਲੀ ਅਸੰਖਤਾ ਦੀ ਰਸੀਲੀ ਲੈਅ ਨੂੰ ਦਾਇਰਿਆਂ ਦੀ ਨਿਸ਼ਚਿਤ ਗੋਲਾਈ ਵਿਚ ਬੰਦ ਕਰ ਖੁਸ਼ਕ ਅਲਹਿਦਗੀ ਵਿਚ ਢਾਲਣਾ ਬੁੱਤ ਦਾ ਮਕਸਦ ਹੈ। ਬੁੱਤ ਕਾਇਰ ਮਾਨਸਿਕਤਾ ਉਪਜਾਉਂਦੇ ਹਨ ਅਤੇ ਖਿਆਲ ਦੇ ਸਥਿਰ ਸੰਕਲਪਾਂ ’ਚ ਜੀਵਨ ਦੀ ਤਰਲਤਾ ਨੂੰ ਕੈਦ ਕਰਨਾ ਚਾਹੁੰਦੇ ਹਨ। ਬੁੱਤ ਫਜ਼ੂਲ ਨਹੀਂ, ਇਕ ਖਾਸ ਮੁਕਾਮ ’ਤੇ ਆਈ ਖੜੋਤ ਹੈ ਅਤੇ ਹਠੀ ਤੇ ਜ਼ਿੱਦੀ ਰੂਪ ਧਾਰਨ ਕਰ ਅਗਲੇ ਸਫਰਾਂ ’ਚ ਰੁਕਾਵਟ ਹਨ। ਪਰ ਜਿੱਥੇ ਜ਼ਿੰਦਗੀ ਦੀ ਸੱਚੀ ਹਮਦਰਦੀ ਤੇ ਪਹਿਚਾਣ ਦੇ ਰਾਹ ਦਰੁਸਤ ਹਨ, ਉਹ ਬੁੱਤ ਦੀ ਕੈਦ ਤੋਂ ਮੁਕਤੀ ਦੀ ਅਵਸਥਾ ਹੈ। ਇਰਾਨ ਦੇ ਬੁਤ-ਪ੍ਰਸਤ ਹਜ਼ਰਤ ਇਬਰਾਹੀਮ ਨੂੰ ਅੱਗ ਦੇ ਹਵਾਲੇ ਕਰਦੇ ਹਨ, ਹਰਨਾਖਸ਼ ਪ੍ਰਹਿਲਾਦ ਨੂੰ ਅੱਗ ਦੇ ਹਵਾਲੇ ਕਰਦਾ ਹੈ ਪਰ ਇਸ਼ਕ ਦਾ ਨੂਰੀ ਚਾਨਣ ਦੋਹਾਂ ਹਾਲਤਾਂ ਵਿਚ ਅਗਨ ’ਤੇ ਵਿਜੈ ਪਾਉਂਦਾ ਹੈ।
ਮਹਾਂਭਾਰਤ ਵਿਚ ਦੁਰਯੋਧਨ ਨੂੰ ਆਪਣੀ ਮੌਤ ਦਾ ਭੁਲੇਖਾ ਪਾਉਣ ਲਈ ਧਰਮ ਪੁੱਤਰ ਯੁਧਿਸ਼ਟਿਰ ਆਪਣੇ ਭਰਾਵਾਂ ਤੇ ਮਾਤਾ ਕੁੰਤੀ ਦਾ ਭੀਲਣੀ ਤੇ ਉਸਦੇ ਪੰਜ ਪੁੱਤਰਾਂ ਨੂੰ ਲਾਖ ਦੇ ਘਰ ਵਿਚ ਅੱਗ ਲਾ ਕੇ ਨਿਕਲਣ, ਰਮਾਇਣ ਵਿਚ ਹਨੂਮਾਨ ਜੀ ਅਤੇ ਹੋਰ ਵਾਨਰ ਸੈਨਾ ਦਾ ਲੋਕਾਂ ਨੂੰ ਅੱਗ ਲਾ ਖੁਸ਼ੀ ਵਿਚ ਨੱਚਣਾ, ਸੰਨ 84 ’ਚ ਦਰਬਾਰ ਸਾਹਿਬ ਹਮਲੇ ਸਮੇਂ ਲਾਇਬ੍ਰੇਰੀ ਨੂੰ ਅੱਗ ਲਾ ਸਿੱਖ ਲਿਖਤਾਂ ਦਾ ਪਿਛੋਕੜ ਤਬਾਹ ਕਰਨਾ, ਦਿੱਲੀ ਦੰਗਿਆਂ ’ਚ ਸਿੱਖਾਂ ਗਲ ਟਾਇਰ ਪਾ ਅੱਗ ਲਾਉਣੀ ਤੇ ਬੱਚਿਆਂ ਦੇ ਮੂੰਹ ’ਚ ਪੈਟਰੋਲ ਭਰ ਉਨ੍ਹਾਂ ਦੇ ਮੂੰਹਾਂ ਨੂੰ ਅੱਗ ਲਾ ਉਨ੍ਹਾਂ ਦੇ ਚੀਥੜੇ ਉਡਦੇ ਦੇਖ ਨੱਚਣਾ, ਚੰਦੂ ਦਾ ਪੰਚਮ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਛਾਲੇ-ਛਾਲੇ ਜਿਸਮ ਤੱਕ ਕੇ ਕੋਈ ਵਹਿਸ਼ੀ ਸਵਾਦ ਪਾਲਣਾ, ਨਾਨਕਮੱਤੇ ’ਚ ਜੋਗੀਆਂ ’ਤੇ ਗੁਰੂ ਨਾਨਕ ਦੀ ਫ਼ਤਹ ਦੀ ਨਿਸ਼ਾਨੀ ਪਿੱਪਲ ਨੂੰ ਖੁਣਸ ਖਾਧੇ ਜੋਗੀਆਂ ਦਾ ਅੱਗ ਲਾਉਣਾ, ਕਾਹਨੂੰਵਾਨ ਦੇ ਛੰਬ ’ਚ ਘਿਰੇ ਸਿੰਘਾਂ ਨੂੰ ਲਖਪਤ ਰਾਏ ਦਾ ਅੱਗ ਲਾ ਸਾੜਨਾ, ਇਸਾਈ ਪਾਦਰੀ ਨੂੰ ਪਰਿਵਾਰ ਸਮੇਤ ਸਾੜਨਾ, ਹਜ਼ਰਤ ਬੱਲ (ਜਿੱਥੇ ਮੁਹੰਮਦ ਸਾਹਿਬ ਦਾ ਮੂਏ ਮੁਬਾਰਕ ਹੈ) ਨੂੰ ਅੱਗ ਲਾਉਣਾ ਅਤੇ ਗੁਜਰਾਤ ਵਿਚ ਮੁਸਲਮਾਨਾਂ ’ਤੇ ਅੱਗ ਦੇ ਬਹਾਨੇ ਝੁੱਲਿਆ ਅੱਗ ਦਾ ਤਾਂਡਵ ਆਦਿ ਗ਼ੁਲਾਮੀ ਝੱਲਦੀ ਪੰਜਾਬੀ ਮਾਨਸਿਕਤਾ ਲਈ ਅਗਨ-ਕਥਾ ਦੇ ਨਵੇਂ ਪ੍ਰਸੰਗ ਹਨ।
ਸਰਵਰਕ ’ਤੇ ਪੰਜ ਪੰਖੜੀਆਂ ਵਾਲੇ ਫੁੱਲਾਂ ਦੇ ਝੁਰਮੁਟ ਦਾ ਰੰਗ ਲਾਲ ਹੈ। ਲਾਲ ਰੰਗ ਦੀ ਪੰਜਾਬੀ ਪਰੰਪਰਾ ਸੁਹਾਗ ਦੇ ਰੰਗ ਦੀ ਹੈ। ਜਿਵੇਂ ਰਾਮ ਚੰਦਰ ਜੀ ਦਾ ਗ੍ਰਹਿਸਤ ’ਚ ਹੋਣ ਕਾਰਨ ਰੰਗ ਲਾਲ ਹੈ ਤੇ ਕ੍ਰਿਸ਼ਨ ਜੀ ਦਾ ਗੋਪੀਆਂ ਦੇ ਨਿਰਤ ਦਰਮਿਆਨ ਨਿਰਲੇਪਤਾ ਕਾਰਨ ਨੀਲਾ ਰੰਗ ਸਾਡੇ ਅਧਿਆਤਮਕ ਤੇ ਕਲਾ ਦੀ ਸੂਖਮਤਾ ਨੇ ਪ੍ਰਵਾਨ ਕੀਤਾ ਹੈ। ਜਿਵੇਂ ‘ਓਡੀਸੀ’ ਮਹਾਂਕਾਵਿ (ਰਚਿਤ ਹੋਮਰ) ਵਿਚ ਕੁਆਰੇ ਜੋਬਨ ਦੇ ਉਠਦੇ ਲੂੰਆਂ ਥੱਲੇ ਨੀਲੀ ਭਾਹ ਦਾ ਜ਼ਿਕਰ ਆਉਂਦਾ ਹੈ। ਪਰ ਅਗਨ-ਕਥਾ ਦੇ ਫੁਲਾਂ ਦਾ ਲਾਲ ਰੰਗ ਪੰਜਾਬੀ ਮਾਨਸਿਕਤਾ ਨੂੰ ਨਾ ਸਮਝਦੀ ਸਾਹਿਤਕ ਨਾਅਰੇ ਸਿਰਜਦੀ ਲਹਿਰ ਦੇ ‘ਇਨਕਲਾਬੀ’ ਰੰਗ ਦੇ ਭਰਮ ਦਾ ਸ਼ਿਕਾਰ ਹੈ। ਕਿਸੇ ਕੌਮ ਦੀ ਸਾਂਝੀ ਮਾਨਸਿਕਤਾ ਵਿਚ ਉਤਰੇ ਰੰਗਾਂ ਨੂੰ ਪੇਤਲੇ ਅਨੁਭਵਾਂ ਅਤੇ ਜ਼ਿੱਦੀ ਸ਼ੋਰੀਲੇ ਨਾਅਰਿਆਂ ਨਾਲ ਬਦਲਿਆ ਨਹੀਂ ਜਾ ਸਕਦਾ। ਇਸ ਜ਼ਿੱਦ ਜਾਂ ਉਲਾਰ ਕਾਰਨ ਕਾਵਿਕ-ਅਨੁਭਵ ਧਰਤੀ ਦੇ ਰਗੋ-ਰੇਸ਼ੇ ਵਿਚ ਫੈਲਦਾ ਨਹੀਂ ਤੇ ਇਕਪਾਸੜ ਇਕਹਿਰਾ ਹੋ ਸਮੁੱਚੇ ਮਨ ਦੀ ਧੜਕਣ ਤੋਂ ਸੱਖਣਾ ਹੋ ਜਾਂਦਾ ਹੈ। ਜ਼ਿੰਦਗੀ ਨਾਲ ਸੱਚੀ ਪ੍ਰੀਤ ਤੋਂ ਸੱਖਣਾ ਹੋ ਸੁਹਜ ਤੇ ਸੰਗੀਤ ’ਚੋਂ ਸੱਖਣਾ ਖੁਸ਼ਕੀਆਂ ਵਿਚ ਜਾ ਗਰਕਦਾ ਹੈ। ਲਾਲ ਰੰਗ ਸਬੰਧੀ ਇਹੀ ਭਰਮ ਗੁਰਭਜਨ ਗਿੱਲ ਦੀ ਤਾਕਤਵਰ ਕਾਵਿਕ ਪ੍ਰਤਿਭਾ ਨੂੰ ਮਹਾਨਤਾ ਦੇ ਆਲਮ ’ਚ ਜਾਣ ਤੋਂ ਰੁਕਾਵਟ ਦਾ ਸੂਚਕ ਵੀ ਹੈ ਤੇ ਉਹਦੀ ਚੇਤਨਾ ’ਚ ਅਚੇਤ ਹੀ ਹੋਈ ਦਖਲ-ਅੰਦਾਜ਼ੀ ਹੈ।
ਫੁੱਲਾਂ ਦੀਆਂ ਪੰਜ-ਪੰਖੜੀਆਂ ਅਤੇ ਉਨ੍ਹਾਂ ਦੁਆਲੇ ਪੰਜ-ਲਕੀਰਾਂ ਪੰਜਾਬੀ ਪਰੰਪਰਾ ’ਚ ਪੰਜ ਦੀ ਸਿੱਖ ਜਗਤ ਵਲੋਂ ਸਥਾਪਤ ਮਰਿਆਦਾ ਦਾ ਸੂਚਕ ਹੈ। ਹਰੇਕ ਸਭਿਆਚਾਰ ਵਿਚ ਗਿਣਤੀ ਦੇ ਵੱਖਰੇ-ਵੱਖਰੇ ਹਿੰਦਸੇ ਕੌਮਾਂ ਦੀ ਜਿੰਦ-ਜਾਨ ਹੁੰਦੇ ਹਨ ਤੇ ਉਨ੍ਹਾਂ ਦੁਆਲੇ ਵਲਿਆ ਅਹਿਸਾਸ ਕੌਮਾਂ ਨੂੰ ਸਾਂਭਦਾ ਹੈ। ਪ੍ਰਸਿੱਧ ਹਿਸਾਬਦਾਨ ਅਤੇ ਅਧਿਆਤਮਵਾਦੀ ਓਸਪੈਂਸਕੀ ਆਪਣੀ ਪੁਸਤਕ ‘ਟਰਸ਼ੀਅਮ ਆਰਗੈਨਮ’ ਵਿਚ ਦੱਸਦਾ ਹੈ ਕਿ ਸੁਰਤਿ ਦੇ ਪੜਾਅ ਦੀ ਉਚਾਈ ਨਾਲ ਜਿੱਥੇ ਰੂਹ ਉਚੇ ਮੰਡਲਾਂ ਵਿਚ ਜਾਂਦੀ ਹੈ ਉਥੇ ਮਨੁੱਖ ਦਾ ਸਮਾਂ ਖਲਾਅ, ਮਨੋਵਿਗਿਆਨ, ਤਰਕ, ਵਿਗਿਆਨ, ਸੰਗੀਤ ਤੇ ਹਿਸਾਬ ਵੀ ਬਦਲ ਜਾਂਦੇ ਹਨ। ਇਸੇ ਪ੍ਰਕਾਰ ਵੱਖ-ਵੱਖ ਸਭਿਆਚਾਰਾਂ ਵਿਚ ਹਿਸਾਬੀ ਇਕਾਈਆਂ ਪਿੱਛੇ ਸੁਰਤਿ ਦੇ ਜਲਵੇ ਪ੍ਰਵਾਹਤ ਹੁੰਦੇ ਹਨ। ਸਿੱਖ ਜਗਤ ਦੇ ਪੰਜ ਪਿਆਰਿਆਂ ਦੀ ਕਮਾਈ ਅਗਨ ਦੇ ਸਾਰੇ ਰੂਪਾਂ ਵਿਚ ਫ਼ਤਹ ਦਾ ਨਿਸ਼ਾਨ ਝੁਲਾਉਂਦੀ ਹੈ। ‘ਅਗਨ-ਕਥਾ’ ਦੇ ਸਰਵਰਕ ’ਚੋਂ ਉਭਰਦੇ ਪਸਾਰਾਂ ’ਚ ਇਹ ਦਿਸ਼ਾ ਅਚੇਤ ਰੂਪ ਵਿਚ ਸ਼ਾਮਲ ਹੈ ਕਿ ਅਗਨ ਦੇ ਸਗਲ ਰੂਪਾਂ ਨੂੰ ਪੰਜ ਦੀ ਰਾਮ ਕਾਰ (ਪੰਜ ਲਕੀਰਾਂ) ਹੀ ਠੱਲ੍ਹ ਸਕਦੀ ਹੈ ਅਤੇ ਪੰਜ ਪੰਖੜੀਆਂ ਦਾ ਖੇੜਾ ਸਰਬੱਤ ਦੇ ਭਲੇ ਵਜੋਂ ਉਜਾਗਰ ਹੋਵੇਗਾ। ਫੁੱਲਾਂ ਪਿਛਲੀ ਹਰਿਆਵਲ ਇਹਨੂੰ ਪੰਜਾਬ ਨਾਲ ਜੋੜਦੀ ਹੈ।
ਗੁਰਭਜਨ ਗਿੱਲ ਨੇ ਆਪਣੀ ਸ਼ਾਇਰੀ ’ਚ ਅਗਨ ਦੇ ਅੰਦਰਲੇ ਪਸਾਰਾਂ ਨੂੰ ਫਰੋਲ ਪੰਜਾਬੀ ਚੇਤਨਾ ਵਿਚ ਉਸਦਾ ਅਰਥ-ਵਿਸਥਾਰ ਕੀਤਾ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿਚ ਸ਼ਾਇਰ ਨੇ ਅਹਿਸਾਸ ਦੀ ਜ਼ੋਰਾਵਰ ਸ਼ਿੱਦਤ ਨਾਲ ਅੱਗ ਦੀ ਕਥਾ ਨੂੰ ਹੰਢਾਇਆ ਹੈ। ਉਹ ਅਜੋਕੇ ਬਹੁਚਰਚਿਤ ਸ਼ਾਇਰਾਂ ਵਾਂਗ ਅਕਲ ’ਚ ਹੀ ਅਰਥਾਂ ਦੇ ਪਾਸਾਰ ਨਹੀਂ ਕਰਦਾ ਤੇ ਸੋਚੀਆਂ ਜਾਂ ਯਾਦ ਕੀਤੀਆਂ ਜੁਗਤਾਂ ’ਚੋਂ ਜ਼ਿੰਦਗੀ ਨੂੰ ਨਹੀਂ ਲੰਘਾਉਂਦਾ। ਬਲਕਿ ਖ਼ਿਆਲਾਂ, ਸੰਕਲਪਾਂ ਨੂੰ ਜ਼ਿੰਦਗੀ ਦੀ ਜ਼ੋਰਾਵਰ ਛੱਲ ਦਾ ਸੁਆਦ ਚਖਾਉਂਦਾ ਮਨੁੱਖ ਦੇ ਸਮੁੱਚੇ ਮਨ ਵਿਚ ਅਰਥਾਂ ਤੇ ਅਹਿਸਾਸ ਦਾ ਫੈਲਾਅ ਕਰਦਾ ਹੈ।
‘ਅਗਨ-ਕਥਾ’ ਵਿਚ ਅਗਨ, ਜ਼ੁਲਮ, ਲਿਆਕਤ ਦਾ ਝੂਠ, ਹਕੂਮਤੀ ਕਹਿਰ, ਜੀਵਨ ਦੀ ਬੇਲੋੜੀ ਦੌੜ-ਭੱਜ, ਇਕੱਲਤਾ, ਅਕਲੋਂ ਟੁੱਟੇ ਜਜ਼ਬੇ, ਕੁਦਰਤ ਤੋਂ ਟੁੱਟ, ਬੰਦ ਕਮਰਿਆਂ ’ਚ ਕੈਦ ਜੀਵਨ, ਸ਼ਹਿਰ ਦੀ ਤਰੱਕੀ ਦਾ ਬੇਵਜ੍ਹਾ ਰੌਲਾ, ਦਰਬਾਰ ਸਾਹਿਬ ’ਤੇ ਹੋਇਆ ਹਮਲਾ, ਚਿੰਤਾ, ਅਜੋਕੇ ਮਨੁੱਖ ਦਾ ਹਰ ਘੜੀ ਸਵਾਲਾਂ ’ਚ ਘਿਰੇ ਹੋਣਾ, ਜੀਵਨ ਦੀ ਖੜੋਤ ਆਦਿ ਦੇ ਰੂਪ ’ਚ ਆਪਣੇ ਅਰਥ ਪਸਾਰ ਕਰਦੀ ਹੈ ਤੇ ਜ਼ਿੰਦਗੀ ਦੀ ਹਰਿਆਵਲ ਨੂੰ ਚੂਸ ਜਾਂਦੀ ਹੈ।
ਰਿਗਵੇਦ ਵਿਚ ਅਗਨੀ ਤੇ ਹੋਰ ਦੇਵਤਿਆਂ ਸਾਹਮਣੇ ਕੀਤੀਆਂ ਅਰਦਾਸਾਂ ਵਿਚਲੀ ਪਦਾਰਥਕ ਬਿਰਤੀ ਇਸ ਨੂੰ ਸਥੂਲਤਾ ’ਚ ਢਾਲਣ ਦੀ ਸੰਭਾਵਨਾ ਵੀ ਅੱਗੇ ਤੋਰਦੀ ਹੈ ਤੇ ਬਹੁਤ ਹੱਦ ਤਕ ਅਗਨ ਦੇ ਚਿੰਨ੍ਹਾਤਮਕ ਅਰਥ-ਪਸਾਰਾਂ ’ਤੇ ਦੁਨਿਆਵੀ ਲੋਭ ਦਾ ਭਾਰ ਚੜ੍ਹਾ ਰਹੀ ਹੈ। ਦਾਸ ਗੁਪਤਾ ਆਪਣੇ ਲੇਖ ‘ਸੈਕਰੀਫਾਈਸ਼ਲ ਮਿਸਟੀਸਿਜ਼ਮ’ ਵਿਚ ਲਿਖਦੇ ਹਨ ਕਿ ਰਿਗਵੇਦ ਦੀਆਂ ਅਰਦਾਸਾਂ ਵਿਚ ਜੂਆ ਜਿੱਤਣ, ਡੰਗਰ-ਵੱਛਾ ਨਾ ਮਰਨ, ਸੋਹਣੀ ਇਸਤਰੀ ਦੇ ਸਾਥ, ਹੜਾਂ ’ਚ ਘਰ ਨਾ ਰੁੜ੍ਹਨ ਆਦਿ ਦੀਆਂ ਅਰਦਾਸਾਂ ਇਹਨੂੰ ਧਰਮ ਦੇ ਸੁੱਚੇ ਅਰਥਾਂ ’ਚ ਤਬਦੀਲ ਨਹੀਂ ਹੋਣ ਦਿੰਦੀਆਂ। ‘ਮੁੰਡਕ ਉਪਨਿਸ਼ਦ’ ਵਿਚ ਯੱਗ ਹਵਨ ਤੋਂ ਫਾਇਦਾ ਲੈਣ ਵਾਲੇ ਨੂੰ ਮੂਰਖ ਕਿਹਾ ਹੈ ਅਤੇ ਮਾਂਡੂਕਯਾ ਉਪਨਿਸ਼ਦ ਵਿਚ ਅਸ਼ਵਮੇਘ ਯੱਗ ਦੇ ਬਾਹਰੀ ਦ੍ਰਿਸ਼ ਨੂੰ ਅੰਦਰੂਨੀ ਰੂਪ ਦੇ ਗਿਆਨ-ਕਾਂਡ ਦਾ ਮੁੱਢਲਾ ਸਰੂਪ ਤਾਂ ਦਿੱਤਾ ਗਿਆ ਹੈ ਪਰ ਹਿੰਦੂ ਸਮਾਜ ਗਿਆਨ ਦੇ ਇਸ ਸੰਕਲਪਕ ਬ੍ਰਹਮ ਗਿਆਨ ਦੇ ਮੁਕਾਬਲੇ ਵਿਹਾਰਕ ਪੱਖੋਂ ਬੁੱਤ ਦੀ ਪ੍ਰਾਸਤਿਸ਼ ’ਚ ਜ਼ਿਆਦਾ ਲੀਨ ਰਹੇਗਾ। ਸੋ ਅੱਗ ਦੇ ਬਾਹਰੀ ਸਰੂਪ ਦੀ ਪ੍ਰਤੀਤੀ ਦੇ ਬਾਵਜੂਦ ਅਗਨ ਦੁਆਲੇ ਜੁੜੀ ਪਦਾਰਥਕ ਲਾਲਸਾ ਉਹਨੂੰ ‘ਜੋਤ’ ਵਿਚ ਤਬਦੀਲ ਨਹੀਂ ਹੋਣ ਦਿੰਦੀ।
ਇਸ ਚਰਚਾ ਦਾ ਮਨੋਰਥ ਇਹ ਹੈ ਕਿ ਅਗਨ ਕਥਾ ਕਾਵਿ-ਸੰਗ੍ਰਹਿ ਦੇ ਜਨਮ ਦੇ ਪਿਛੋਕੜ ’ਚ ਕੰਮ ਕਰਦੇ ਸਭਿਆਚਾਰ, ਲੋਕ-ਮਾਨਸਿਕਤਾ, ਅਧਿਆਤਮਕ ਜਗਤ ਦੀਆਂ ਪਰੰਪਰਾਵਾਂ ’ਤੇ ਉਥੋਂ ਦੇ ਸਿਰਜਨਾਤਮਕ ਮਾਹੌਲ ’ਚ ਅਗਨ ਦੇ ਕਿਹੜੇ ਰੂਪ ਪਏ ਹਨ ਜਿਹੜੇ ਉਥੋਂ ਦੇ ਮਾਨਸਿਕ ਤਾਣੇ-ਬਾਣੇ ਦਾ ਹਿੱਸਾ ਹਨ।
ਜਦੋਂ ਕੋਈ ਦ੍ਰਿਸ਼ ਕਿਸੇ ਧਰਤੀ ਦੇ ਸਮੂਹਕ ਮਨ ’ਚ ਥਾਂ ਹਾਸਲ ਕਰਦਾ ਹੈ ਤਾਂ ਉਹਦਾ ਅਰਥ ਪਾਸਾਰ ਸਗਲ ਬ੍ਰਹਿਮੰਡ ’ਚ ਫੈਲ ਮਨੁੱਖੀ ਚੇਤਨਾ ਦੇ ਹਰੇਕ ਧਰਾਤਲ ਨੂੰ ਆਪਣੇ ਰੰਗ ਵਿਚ ਰੰਗ ਸਕਦਾ ਹੈ। ਕਵੀ ਦਾ ਕਮਾਲ ਵੀ ਇਸੇ ਵਿਚ ਹੈ ਕਿ ਉਹ ਅਜਿਹੇ ਦ੍ਰਿਸ਼ ਜਾਂ ਅਹਿਸਾਸ ਨੂੰ ਕਿੱਥੋਂ ਤਕ ਫੈਲਾਉਂਦਾ ਹੈ। ਉਚੀ ਕਵਿਤਾ ਦਾ ਕਰਮ-ਖੇਤਰ ਅਜਿਹੇ ਵਿਰਸੇ ਦੀ ਪਹਿਚਾਣ ਜ਼ਰੂਰ ਕਰਦਾ ਹੈ। ਕਵੀ, ਵਿਰਸੇ ’ਚੋਂ ਪ੍ਰਾਪਤ ਚੀਜ਼ਾਂ ਨੂੰ ਆਪਣੇ ਸਿਰਜਣਾਤਮਕ ਅਮਲ ਨਾਲ ਕਿਹੜੇ ਨਵੇਂ ਸਿਰਜੇ ਬ੍ਰਹਿਮੰਡਾਂ ਤਕ ਲੈ ਜਾਂਦਾ ਹੈ, ਇਹ ਉਸਦੀ ਕਾਵਿ-ਪ੍ਰਤਿਭਾ ਦੀ ਨਿਸ਼ਾਨੀ ਹੈ। ਕਾਵਿ-ਪ੍ਰਤਿਭਾ ਨਿਰੀ ਪੁਰੀ ਮਸਲਿਆਂ ’ਤੇ ਲਿਖੀਆਂ ਪੰਕਤੀਆਂ ਨਹੀਂ, ਜਿਵੇਂ ਅਜੋਕੇ ਸਾਹਿਤ ਸਭਾਵਾਂ ਦੇ ਪੈਦਾ ਕੀਤੇ ਕਾਗਜ਼ ਦੇ ਢੇਰਾਂ ਲਈ ਇਹ ਨਾਂ ਵਰਤੇ ਜਾ ਰਹੇ ਹਨ। ਇਹ ਅਮਲ ਤਾਂ ਭੂਤ ਭਵਾਨ ’ਚ ਵੱਲ ਚੱਲ ਰਹੇ ਅਦ੍ਰਿਸ਼ਟ ਪਸਾਰਾਂ ਨਾਲ ਆਪਣੀ ਸਾਂਝ ਪਾ ਜ਼ਿੰਦਗੀ ਨੂੰ ਵਾਲਹੁ ਨਿੱਕੀ ਪੁਰਸਲਾਤ ’ਤੇ ਤੋਰਨਾ ਹੈ, ਖੰਡੇ ਦੀ ਧਾਰ ’ਤੇ ਜੀਵਨ ਅਮਲ ਨੂੰ ਲਟਕਾ ਧਰਤੀ ਦੇ ਹਰੇਕ ਕਿਣਕੇ ਨਾਲ ਇਨਸਾਫ ਕਰਨ ਦਾ ਨਾਂ ਹੈ। ਹਦੀਸੇ ਮੁਬਾਰਕ ਅਨੁਸਾਰ ਠਵਿਦਵਾਨ ਦੀ ਕਲਮ ਦੀ ਸਿਆਹੀ ਸ਼ਹੀਦ ਦੇ ਖੂਨ ਤੋਂ ਪਵਿੱਤਰ ਹੁੰਦੀ ਹੈ।ੂ
ਇਤਿਹਾਸ ਵਿਚ ਜੰਗ ਦੀ ਵਿਨਾਸ਼ਕਾਰੀ ਵਧਾਉਣ ਲਈ ਤਾਂ ਸ਼ਹਿਰਾਂ ਨੂੰ ਅੱਗ ਲਾਉਣੀ ਤਾਂ ਆਮ ਦਿਖਾਈ ਦਿੰਦਾ ਹੈ। ਪਰ ਮਨੁੱਖਾਂ ਦੇ ਵਿਸ਼ਾਲ ਸਮੂਹਾਂ ਨੂੰ ਅਗਨ ਭੇਟ ਕਰ ਅਨੰਦ ਲੈਣਾ ਹਿੰਦੂ ਇਤਿਹਾਸ ਦਾ ਉਭਰਵਾਂ ਦਾਗੀ ਮੱਥਾ ਹੀ ਹੈ। ਸੇਂਟ-ਜੋਨ, ਭਾਈ ਸਤੀ ਦਾਸ ਆਦਿ ਅਗਨ ਭੇਟ ਹੋਏ, ਸ਼ਹੀਦਾਂ ਦੇ ਸਬੰਧ ਵਿਚ ਸਬੰਧਿਤ ਧਿਰਾਂ ਆਪਣੇ ਇਸ ਕਾਰੇ ਤੋਂ ਪਛਤਾਵੇ ਵਿਚ ਵੀ ਰਹੀਆਂ ਹਨ ਅਤੇ ਅਗਨ ਭੇਟ ਕਰਨ ਦੇ ਪਿੱਛੇ ਉਨ੍ਹਾਂ ਦੀ ਅਧਿਆਤਮਕ ਪਰੰਪਰਾ ਦੀ ਕੋਈ ਭਟਕਣ ਦਾ ਅੱਗ ਸਬੰਧੀ ਕੋਈ ਸਿੱਧਾ ਦਖਲ ਨਹੀਂ। ਮੁਸਲਮਾਨ ਅੱਗ ’ਚ ਸੜ ਮਰਨ ਨੂੰ ਨਾਪਾਕ ਮੰਨਦਾ ਹੈ ਤੇ ਆਪਣੀ ਆਖ਼ਰਤ ਦੀ ਮਿਹਰ ਗਵਾਉਣਾ ਮੰਨਦਾ ਹੈ ਸੋ ਮਨੁੱਖੀ ਦੇਹ ਸਬੰਧੀ ਅਗਨ ਕਥਾ ਬੁੱਤ ਪੂਜ ਮਾਨਸਿਕਤਾ ’ਚੋਂ ਹੀ ਇਕ ਭਿਅੰਕਰਤਾ ਅਖਤਿਆਰ ਕਰਦੀ ਹੈ। ਇਸਦੇ ਠੀਕ ਵਿਸ਼ਲੇਸ਼ਣ ਨਾਲ ਹੀ ਇਸ ਮਾਨਸਿਕਤਾ ਨੂੰ ਇਸ ਨਰਕ ’ਤੋਂ ਛੁਟਕਾਰਾ ਦਿਵਾ ਮਨੁੱਖਤਾ ਦੇ ਮੱਥੇ ਤੋਂ ਇਹ ਦਾਗ ਧੋਤਾ ਜਾ ਸਕਦਾ ਹੈ।
ਗੁਰਭਜਨ ਗਿੱਲ ਆਪਣੇ ਕਾਵਿ ਅਨੁਭਵ ਦੀਆਂ ਦਿਸ਼ਾਵਾਂ ਚੋਂ ਪੰਜਾਬੀ ਮਾਂ-ਬੋਲੀ ਦੇ ਵਿਤਕਰੇ, ਪ੍ਰਦੇਸ਼ੀਂ ਵਸਦੇ ਪੁੱਤਾਂ ਦੇ ਮਾਪਿਆਂ ਦੀ ਦਾਸਤਾਂ, ਯੂਨੀਵਰਸਿਟੀਆਂ ਦੇ ਪੜ੍ਹੇ ਲਿਖੇ ਚਿੰਤਕਾਂ ਤੇ ਚੇਤਨ ਜੀਵ ਕਹਾਉਂਦੇ ਭਰਮੀ ਲੋਕਾਂ ਨੂੰ ਸਨੇਹੇ, ਦੇਸ਼-ਭਗਤੀ ਦੇ ਨਿਰਜਿੰਦ ਨਕਸ਼ੇ ਦੀ ਹਿਫਾਜ਼ਤ ’ਚ ਨਿੱਤ ਸੂਲੀ ਟੰਗੇ ਜਾ ਰਹੇ ਲੋਕਾਂ ਦੇ ਇਮਤਿਹਾਨ ਦੀ ਹਮਦਰਦੀ, ਬਾਬਰੀ ਮਸਜ਼ਿਦ ਦਾ ਢਾਹੁਣਾ, ਪੰਜਾਬ ਦੇ ਦੁਖਦਾਈ ਸਾਲਾਂ ’ਚ ਬਾਬਰ ਦਾ ਲਸ਼ਕਰ ਇਸ ਵਾਰ ਕਾਬੁਲ ਤੋਂ ਨਹੀਂ ਧਾਇਆ, ਕਹਿ ਆਪਣਿਆਂ ਦੇ ਬੇਗਾਨੇ ਹੋ ਪੰਜਾਬ ਨੂੰ ਉਜਾੜਨਾ ਤੇ ਹੋਰ ਪੰਗੂੜੇ ਨਾਲ ਉਜਾੜਨ ਦੀਆਂ ਅਰਦਾਸਾਂ ਹਨ। ਗਰਜਾਂ ਦੇ ਸੰਗਲ, ਕਰਮ-ਕਾਂਡਾਂ, ਨਾਵਾਂ ’ਚ ਘਿਰੇ ਹੋਏ ਗਿਆਨ ਧਰਮ ਤੇ ਫਲਸਫੇ, ਦੁਖ ਜਰਦੀ ਮਾਂ ਦਾ ਅਣਖੀਲਾ ਸਫਰ ਆਦਿ ਸਭ ਅਗਨ-ਕਥਾ ਦੇ ਪਸਾਰ ਹਨ। ਜੀਵਨ ਦੇ ਦੁੱਖ, ਪੰਜਾਬੀ ਬੋਲੀ, ਵਿਦਿਆ ਦੇ ਅਨਪੜ੍ਹਤਾ, ਲਿਆਕਤ, ਇਕੱਲਤਾ ਆਦਿ ਨੂੰ ਪੇਸ਼ ਕਰਦਾ ਹੋਇਆ ਕਵੀ ਦੁੱਖ ਦੇ ਸਥਾਨਕ ਤੇ ਦਿਸਦੇ ਰੂਪਾਂ ਨੂੰ ਕਿਸੇ ਨਿੱਜੀ ਆਦ੍ਰਿਸ਼ਟ ਜਗਤ ਨਾਲ ਬਹੁਤ ਘੱਟ ਜੋੜਦਾ ਹੈ। ਇਸ ਤੋਂ ਬਗ਼ੈਰ ਕਵਿਤਾ ਵਿਚ ਗਹਿਰਾਈ, ਸੁੰਦਰਤਾ ਦਾ ਪੰਜਾਬੀ ਮਨ ਦਾ ਸਮੁੱਚਾ ਅਹਿਸਾਸ ਤੇ ਸੰਗੀਤਕ ਵਹਾਅ ਵਿਚਲੀਆਂ ਤਰਬਾਂ ਦਾ ਇਕਹਿਰਾਪਣ ਆ ਜਾਂਦਾ ਹੈ। ਕਵਿਤਾ ਨਖਰਿਆਂ ਭਰੀ ਲਚਕ ਤੋਂ ਸੱਖਣੀ ਹੋ ਜਾਂਦੀ ਹੈ। ‘ਅਗਨ-ਕਥਾ’ ਵਿਚ ਜੰਗ ਦੇ ਲੇਟਵੇਂ ਪਸਾਰ ਵਾਲੇ ਦ੍ਰਿਸ਼ ਤੇ ਫੈਲਾਅ ਗਿਣਤੀਆਂ ਦੇ ਭਾਰ ਥੱਲੇ ਆ ਜਾਂਦੇ ਹਨ। ਕਵਿਤਾ ਦਾ ਅਸਲ ਉਸਾਰੂ ਪਹਿਲੂ ਵੀ ਸਥਾਨਕਤਾ ਤੋਂ ਮੁਕਤ ਨਹੀਂ ਹੋ ਸਕਿਆ। ਕਵੀ ਨੇ ਸਥਾਨਕ ਰੰਗਾਂ ਨੂੰ ਪਰੰਪਰਾ ਦੇ ਜਰਖੇਜ਼ ਹਿੱਸਿਆਂ ਦੀ ਉਚਤਾ ਤੇ ਵਿਸ਼ਾਲਤਾ ਦੇ ਅੰਗ ਸੰਗ ਰਹਿ ਕੇ ਵੀ ਬਿਆਨ ਕਰਦਿਆਂ ਕਿਸੇ ਅਦ੍ਰਿਸ਼ ਅਨਿਸਚਿਤ ਸੂਖਮ ਜਗਤ ਵਿਚ ਦਾਖਲ ਹੋਣਾ ਹੁੰਦਾ ਹੈ। ਇਸ ਪੁਸਤਕ ਵਿਚ ਦਰਜ ‘ਸਾਰੇ ਹੀ ਫੁਲ ਖਿਡਣ ਦਿਓ’ ਕਵਿਤਾ ਖਿਆਲ ਦੀ ਬਹੁਰੰਗਤਾ ਨੂੰ ਪ੍ਰਵਾਨ ਕਰਦੀ ਹੈ ਭਾਵੇਂ ਇਹ ਦੇਖਣ ਨੂੰ ਮਾਓ ਦੇ ਕਥਨ ਨਾਲ ਜੁੜਦਾ ਪ੍ਰਤੀਤ ਹੁੰਦਾ ਹੈ। ਪਰ ਕਾਰਲ ਪੌਪਰ ਨੇ ਆਪਣੀ ਪੁਸਤਕ ਓਪਨ ਸੁਸਾਇਟੀ ਐਂਡ ਇਟਸ ਐਨੀਮੀਜ਼ ਵਿਚ ਮਾਰਕਸੀ ਸਮਾਜ ’ਚ ਖਿਆਲ ਦੀ ਅਜ਼ਾਦੀ ਨੂੰ ਮਨਫੀ ਦਿਖਾਇਆ ਹੈ। ਵਿਗਿਆਨ ਵਿਚ ਆਈ ਅਨਿਸਚਿਤਤਾ ਨੇ ਮਾਰਕਸੀ ਸਮਾਜਿਕ ਪੜਾਵਾਂ ਦੀ ਨਿਸਚਿਤਤਾ ਦੇ ਸਮਾਜਿਕ ਵਿਕਾਸ ਦੇ ਸੁਪਨਮਈ ਵੇਗ ਨੂੰ ਤੋੜ ਅਵਿਗਿਆਨਕ ਕਰਾਰ ਦੇ ਦਿੱਤਾ ਹੈ। ਉਥੇ ਰੂਸੀ ਸਮਾਜ ਦੇ ਪਿਛਲੇ ਤਜਰਬੇ ਨੇ ਵੀ ਇਹ ਗੱਲ ਸਾਬਤ ਕੀਤੀ ਹੈ ਕਿ ਅਜ਼ਾਦ ਸੋਚ ਲਈ ਉਥੇ ਮਾਹੌਲ ਸਾਜ਼ਗਾਰ ਨਹੀਂ ਸੀ। ਤਿਨੈਨਮਿਨ ਚੌਂਕ ਵਿਚ ਚੜ੍ਹੇ ਦਿਨ ਸਾਰੀ ਦੁਨੀਆਂ ਸਾਹਵੇਂ ਇਕ ਲੱਖ ਵਿਦਿਆਰਥੀਆਂ ’ਤੇ ਟੈਂਕ ਚੜ੍ਹਾ ਮਾਰਨਾ ਤੇ ਦੂਜੇ ਬੱਚੇ ਦੇ ਜਨਮ ਦੇ ਸਬੰਧ ਵਿਚ ਜਾਂ ਤਾਂ ਉਸਨੂੰ ਜਨਮ ਤੋਂ ਪਹਿਲਾਂ ਹੀ ਖਤਮ ਕਰਨਾ ਤੇ ਜਾਂ ਕਿਸੇ ਵੀ ਸੂਰਤ ’ਚ ਉਹਦੇ ਜਨਮ ਲੈਣ ਪਿੱਛੋਂ ਡਿਉਟੀ ’ਤੇ ਤਾਇਨਾਤ ਡਾਕਟਰ ਨੂੰ ਉਹਦੇ ਤਾਲੂ ’ਚ ਜ਼ਹਿਰ ਦਾ ਟੀਕਾ ਲਾਉਣ ਦੀ ਚੀਨੀ ਸਰਕਾਰ ਦੀ ਹਦਾਇਤ (ਜਿਸਦਾ ਜ਼ਿਕਰ ‘ਰੀਡਰ ਡਾਈਜੈਸਟ’ ਵਿਚ ਇਕ ਈਸਾਈ ਡਾਕਟਰ ਨੇ ਕ੍ਰਿਸਮਿਸ ’ਤੇ ਵਾਪਰੀ ਇਕ ਅਜਿਹੀ ਸਥਿਤੀ ਤੋਂ ਬਾਗ਼ੀ ਹੋ ਕੀਤਾ ਸੀ) ਉਸਦੇ ਮਾਨਵ ਹਤੈਸ਼ੀ ਹੋਣ ਦਾ ਭਰਮ ਤੋੜਦੀ ਹੈ।
ਹਿੰਦੂ, ਮੁਸਲਿਮ ਤੇ ਈਸਾਈ ਸਿਆਸੀ ਨਿਜ਼ਾਮ ਦੇ ਪਾਰਖੂ ਜਾਣਦੇ ਹਨ ਕਿ ਇਹ ਨਿਜ਼ਾਮ ਵੀ ਓਪਨ ਸੁਸਾਇਟੀ ਦੇ ਮੁਦਈ ਨਿਜ਼ਾਮ ਨਹੀਂ ਹਨ। ਸੈਕੂਲਰਇਜ਼ਮ ਮਨੁੱਖ ਦੀ ਸਿਰਜਣਾਤਮਕ ਅਤੇ ਰੂਹ ਦੀ ਰੌਣਕ ਤੋਂ ਸੱਖਣਾ ਪਦਾਰਥਕ ਹਾਲਤ ਨੂੰ ਕਿਸੇ ਮਨੁੱਖੀ ਅਪਣੱਤ ਦੇ ਜ਼ੋਰ ’ਚ ਨਹੀਂ ਸ਼ਾਮਲ ਕਰਦਾ। ਅਤੇ ਆਪਣੇ ਵਿਵਹਾਰਕ ਪੱਖੋਂ ਬਹੁਗਿਣਤੀ ਧਿਰ ਦੇ ਹੱਕ ’ਚ ਹੀ ਨਿਬੱੜਦਾ ਹੈ। ਗੁਰਭਜਨ ਗਿੱਲ ਰਚਿਤ ‘ਸਾਰੇ ਹੀ ਫੁਲ ਖਿੜਣ ਦਿਉ’ ਕਵਿਤਾ ਦੀਆਂ ਸੂਖਮ ਤੈਹਾਂ ‘ਫਿਰ ਇਕ ਸੂਰਜ ਬਾਲ ਧਰੋ’ ਕਵਿਤਾ ਨਾਲ ਜੁੜ ਕੇ ਹੀ ਖੁੱਲ੍ਹਦੀਆਂ ਹਨ। ਇਸ ਕਵਿਤਾ ਵਿਚ ਬੇੜੀ ਨੂੰ ਪਾਰ ਕਰਵਾਉਣ ਲਈ ਉਹਦੀ ਤਖਲੀਕੀ ਉਡਾਰੀ ਗੁਰੂ ਦਾ ਆਸਰਾ ਟੋਲਦੀ ਹੈ। ਸੋ, ‘ਸਭ ਫੁਲ ਖਿੜਨ ਦਿਉ’ ਮਾਨਵਤਾ ਦੇ ਸੰਪੂਰਨ ਹੁਸਨ ਦੀ ਤਲਾਸ਼ ਹੈ ਅਤੇ ਇਕ ਬਹੁ-ਕੇਂਦਰਿਤ ਸਰਬੱਤ ਦੇ ਭਲੇ ਵਾਲੇ ਸਮਾਜ ਦੀ ਉਡੀਕ ਹੈ। ਪਰ ਸਰਵਰਕ ’ਤੇ ਆਏ ਲਾਲ ਫੁੱਲ ਇਸ ਨਾਲ ਇਕਸੁਰ ਨਹੀਂ ਹੁੰਦੇ।
‘ਅਗਨ ਕਥਾ’ ਦੇ ਸਰਵਰਕ ’ਤੇ ਆਏ ਲਾਲ ਫੁੱਲਾਂ ਦਾ ਰੰਗ ਅਗਨ ਦੇ ਸਬੰਧ ਵਿਚ ਪੰਜਾਬੀ ਮਾਨਸਿਕਤਾ ’ਚ ਰੰਗਾਂ ਦੀਆਂ ਭਾਵ ਲਹਿਰਾਂ ਤੋਂ ਅਭਿੱਜ ਹੈ। ਇਹ ਪ੍ਰਗਤੀਵਾਦੀ ਚਿੰਤਨ ਵੀ ਆਪਣੀ ਧਰਤੀ ਨੂੰ ਨਾ ਸਮਝਣ ਦੀ ਜ਼ਿੱਦੀ ਭੁੱਲ ’ਚੋਂ ਉਪਜ ਕਵੀ ਦੀ ਮਾਨਸਿਕਤਾ ’ਚ ਹੋਇਆ ਦਖਲ ਹੈ। ਪੰਜਾਬੀ ਪਰੰਪਰਾ ’ਚ ਮਲਾਮਤੀ ਸੂਫੀ ਫਿਰਕੇ ਦੇ ਫਕੀਰ ਲਾਲ ਚੋਗਾ ਪਾਉਂਦੇ ਸਨ ਤੇ ਜ਼ਿੰਦਗੀ ਤੋਂ ਗੋਸ਼ਾ-ਨਸ਼ੀਨੀ ਅਖਤਿਆਰ ਕਰ ਰਹਿੰਦੇ ਸਨ। ਸੋ ਉਨ੍ਹਾਂ ਦਾ ਲਾਲ ਰੰਗ ਸੰਘਰਸ਼ ਦੇ ਲਾਲ ਰੰਗ ’ਚ ਤਬਦੀਲ ਨਹੀਂ ਹੋ ਸਕਦਾ। ਹਨੂੰਮਾਨ ਜੀ ਦਾ ਲਾਲ ਲਿਬਾਸ ਉਨ੍ਹਾਂ ਦੀ ਜੰਗ ਦੀ ਖੂਬਸੂਰਤੀ ਨੂੰ ਨਹੀਂ ਵਧਾਉਂਦਾ। ਬਲਕਿ ਰਮਾਇਣ ਵਿਚ ਦਰਜ ਉਨ੍ਹਾਂ ਦਾ ਵਾਟਿਕਾ ਵਿਚ ਜਾ ਦਰਖਤ ਉਖਾੜਨਾ ਤੇ ਆਪਣੀ ਪੂਛ ਨਾਲ ਲੰਕਾ ਨੂੰ ਅੱਗ ਲਾਉਣੀ ਤੇ ਚੰਚਲ ਹਸੌਣੀਆਂ ਸ਼ਰਾਰਤਾਂ ਹਿੰਦੂ ਮਨ ਵਿਚ ਤਾਂ ਉਂਝ ਹੀ ਦਾਖ਼ਲ ਹਨ (ਦਿੱਲੀ ਤੇ ਗੁਜਰਾਤ ਦੇ ਦੰਗਿਆਂ ਵਿਚ ਸਿੱਖਾਂ, ਮੁਸਲਮਾਨਾਂ ਨੂੰ ਅੱਗ ਲਾ ਉਨ੍ਹਾਂ ਦੁਆਲੇ ਨੱਚਣਾ)। ਪਰ ਹਨੂੰਮਾਨ ਜੀ ਦੇ ਲਾਲ ਰੰਗ ਦਾ ਪ੍ਰਮੁੱਖ ਸਬੰਧ ਭਗਤੀ ਨਾਲ ਹੈ। ਹਨੂੰਮਾਨ ਜੀ ਯੋਧੇ ਦੇ ਤੌਰ ’ਤੇ ਨਹੀਂ ਬਲਕਿ ਭਗਤ/ ਸੇਵਕ ਦੇ ਤੌਰ ’ਤੇ ਉਭਰਦੇ ਹਨ। ਪ੍ਰੋ ਪੂਰਨ ਸਿੰਘ ਰਚਿਤ ‘ਹਨੂੰਮਾਨ’ ਕਵਿਤਾ ’ਚ ਹਨੂੰਮਾਨ ਲਾਲ ਮੋਤੀਆਂ ਦੀ ਮਾਲਾ ਦੇ ਮਣਕੇ ਤੋੜ-ਤੋੜ ਹੈਰਾਨ ਹਨ ਕਿ ਇਨ੍ਹਾਂ ’ਚ ਰਾਮ ਨਾਮ ਤੇ ਹੈ ਨਹੀਂ ਫਿਰ ਇਨ੍ਹਾਂ ਦੇ ਚਿਹਰੇ ਕਿਉਂ ਲਾਲ ਹਨ।
ਭਾਰਤੀ ਪਰੰਪਰਾ ਵਿਚ ਰਾਜਪੂਤਾਂ ਵਲੋਂ ਲਾਲ ਰੰਗ ਦੀ ਵਰਤੋਂ ਹੁੰਦੀ ਆਈ ਹੈ। ਪਰ ਉਨ੍ਹਾਂ ਦੀ ਜੰਗਜੂ ਬਿਰਤੀ ਸਵਾਰਥੀ ਹਉਮੈਂ ਦੀਆਂ ਹੱਦਾਂ ਦੀ ਜਕੜ ਥੱਲ੍ਹੇ ਹੀ ਰਹੀ ਤੇ ਉਹ ਮੁਗ਼ਲ ਦਰਬਾਰ ’ਚ ਧੀਆਂ ਦੇ ਡੋਲੇ ਦੇ ਕੇ ਆਪਣੀ ਹਉਮੈਂ ਨਾਲ ਗ੍ਰਸੀ ਸੀਮਤ ਅਜ਼ਾਦੀ ਦੇ ਟੁੱਕਰ ਤੇ ਰਾਜ਼ੀ ਹੋਏ ਰਹੇ। ਸੋ ਇਹ ਲਾਲ ਰੰਗ ਵੀ ਇਨਕਲਾਬੀ ਸੁਰਤਿ ਦਾ ਚਿੰਨ੍ਹ ਨਹੀਂ ਹੋ ਸਕਦਾ।
ਪੰਜਾਬ ਵਿਚ ਖੱਤਰੀ ਦੀ ਜਾਤੀਗਤ ਪਰੰਪਰਾ ’ਚ ਲਾਲ ਰੰਗ ਸੁਹਜ ਦੀਆਂ ਅਨਿਕ ਦਿਸ਼ਾਵਾਂ ’ਚ ਛੁਪਿਆ ਹੋਇਆ ਹੈ। ਖੱਤਰੀ ਪਰੰਪਰਾ ਦੀ ਸਭ ਤੋਂ ਅਨਮੋਲ ਪ੍ਰਾਪਤੀ ਇਹ ਹੈ ਕਿ ਇਸਨੇ ਜਿਸਮ ਤੇ ਮਨ ਦੇ ਸੁਹਜ ਭਰਪੂਰ ਕੋਮਲ ਅਨੁਭਵ ਜਗਾ ਉਹਨਾਂ ਨੂੰ ਪਰਾ-ਜਗਤ ਦੇ ਜ਼ੋਰਾਵਰ ਉਛਾਲੇ ਦੇ ਹਵਾਲੇ ਬਾਕੀ ਜਾਤੀਆਂ ਤੋਂ ਵੱਧ ਕਰਵਾਇਆ ਹੈ। ਆਪਣੇ ਨਸਲੀ ਸੰਬੰਧਾਂ ਦੀ ਲੜੀ ’ਚ ਈਰਾਨੀ ਰਹੱਸਵਾਦ, ਜਰਮਨ ਫਲਸਫਾ ਤੇ ਬ੍ਰਾਹਮਣੀ ਕਰਮਕਾਂਡ ’ਤੇ ਫ਼ਤਹ ਪਾਉਂਦੀ ਉਪਨਿਸ਼ਦ ਵਿਚਾਰਧਾਰਾ ਇਸ ਜਾਤੀ ਦੇ ਪਰਾਭੌਤਿਕਤਾ ਦੇ ਰੁਝਾਨਾਂ ਦੀ ਸਪੱਸ਼ਟ ਗਵਾਹੀ ਹੈ। ਮਨ ਦੀ ਨਫ਼ਾਸਤ, ਅਹਿਸਾਸ ਦੀ ਕੋਮਲਤਾ, ਰਸਿਕਤਾ ਤੇ ਵੈਰਾਗ ਦਾ ਸੁਮੇਲ, ਤਿਆਗ ਦੇ ਉਚੇ ਰੂਪ, ਨਿੱਕੇ ਤੋਂ ਨਿੱਕੇ ਅਮਲ ਪਿੱਛੇ ਦਰਗਾਹ ਦੀ ਪਰਵਾਨਗੀ ਲੈਣ ਦਾ ਅਹਿਸਾਸ, ਪਿਆਰ ਦੀ ਸ਼ੁੱਧਤਾ ਤੇ ਦੁਨਿਆਵੀ ਗਰਜ਼ਾਂ ਤੋਂ ਮੁਕਤੀ ਅਤੇ ਚੀਜ਼ਾਂ, ਥਾਵਾਂ, ਵਿਅਕਤੀਆਂ ਨਾਲ ਆਤਮਿਕ ਇਕਮਿਕਤਾ ਵਾਲੀ ਇਸ ਚੇਤਨਾ ਨੇ ਸਾਹਿਤ, ਫਲਸਫਾ, ਇਤਿਹਾਸ ਤੇ ਜ਼ਿੰਦਗੀ ਵਿਚ ਆਪਣੀ ਹਾਜ਼ਰੀ ਲੁਆਈ ਹੈ। ਸੋ, ਇਸ ਜਾਤੀ ਦੇ ਸਿਰਜਨਾਤਮਕ ਸਫਰ ਵਿਚਲੀ ਆਤਮਕ ਮੇਲ ਵਾਲੀ ਸਾਂਝ ਚੋਂ ਉਪਜੇ ਲਾਲ ਰੰਗ ਨਾਲ ਹੋਏ ਸਫ਼ਰ ਨੂੰ ਗੁਰੂ ਸਾਹਿਬ ਨੇ ਰੂਹਾਨੀ ਅਰਥਾਂ ਵਿਚ ਸੁਹਾਗ ਦੇ ਰੰਗ ਵਜੋਂ ਪ੍ਰਵਾਨ ਕੀਤਾ ਹੈ।
ਪੰਜਾਬ ਕੋਲ ਗੁਰੂ ਸਾਹਿਬਾਨ ਵਲੋਂ ਲਾਲ ਰੰਗ ਦੀ ਵਡਿਆਈ ਨੂੰ ਪਰਮ-ਸੱਤਾ ਦੇ ਮੇਲ ’ਚ ਦਰਸਾਇਆ ਹੈ। ਸਿੱਖ ਸੁਹਾਗਣ ਹੈ ਤੇ ਲਾਲ ਰੰਗ ਉਸਦੇ ਸੁਹਾਗ ਦਾ ਚਾਅ ਹੈ ਤੇ ਉਹਦੇ ਆਖਰੀ ਦਰ ’ਤੇ ਕਬੂਲ ਹੋਣ ਦੀ ਨਿਸ਼ਾਨੀ ਹੈ। ਜਦਕਿ ਮਾਨਵੀ ਹਮਦਰਦੀ ’ਚੋਂ ਰਹਿਮ ਦੀ ਸਿਖਰ ਸਿਰਜਦੇ ਧਰਮਯੁੱਧ ਦੇ ਚਾਅ ਨੂੰ ਨੀਲੇ ਤੇ ਕੇਸਰੀ ਰੰਗਾਂ ਨਾਲ ਸ਼ਿੰਗਾਰਿਆ ਗਿਆ ਹੈ। ਲਾਲ ਰੰਗ ਨੂੰ ਜੇ ਸੰਘਰਸ਼ ’ਚ ਡੁਲਦੇ ਲਹੂ ਦਾ ਸੂਚਕ ਦਿਖਾ ਮਨੁੱਖੀ ਚੇਤਨਾ ਨੂੰ ਗਰਮਾਉਣਾ ਮਕਸਦ ਹੋਵੇ ਤਾਂ ਇਹ ਸੰਗਠਨ ਦੀਆਂ ਸਿਆਣਪਾਂ ਅਤੇ ਲੋਕ ਮਾਨਸਿਕਤਾ ਨਾਲ ਖੇਡਣ ਦੀਆਂ ਜੁਗਤਾਂ ਤਾਂ ਹੋ ਸਕਦੀਆਂ ਹਨ ਪਰ ਆਰਟ ਤੇ ਮਨੁੱਖੀ ਚੇਤਨਾ ’ਚ ਰੰਗਾਂ ਦੀ ਅਜ਼ਮਤ ਚਮਕਾਉਣ ’ਚ ਇਸਦਾ ਕੋਈ ਰੋਲ ਨਹੀਂ ਹੋ ਸਕਦਾ।
ਕਈ ਵਾਰ ਲੋਕ ਹਿਤੈਸ਼ੀ ਨਾਅਰਿਆਂ ਨਾਲ ਵੀ ਲੋਕਾਂ ਨੂੰ ਉਜਾੜਿਆ ਜਾਂਦਾ ਹੈ। ਨਜੂਮ-ਉਦ-ਦੌਲਾ ਦਬੀਰ-ਉਲ-ਮੁਲਕ ਅਸਦੁੱਲਾ ਖਾਂ ‘ਗਾਲਿਬ’ ਆਪਣੇ ਤਖ਼ਲੀਕੀ ਕਮਾਲ ਨਾਲ ਇਹ ਜ਼ਾਹਿਰ ਕਰ ਗਏ ਹਨ ਕਿ ਰਗਾਂ ’ਚ ਦੌੜਦਾ ਲਹੂ, ਲਹੂ ਹੀ ਨਹੀਂ ਜੇ ਉਹ ਕੋਮਲਤਾ ਦੇ ਕਿਸੇ ਉਛਾਲੇ ’ਚ ਆਪਣਾ ਆਪ ਢਾਲ ਕੇ ਬਾਹਰ ਨਹੀਂ ਆਉਂਦਾ -
ਰਗੋਂ ਮੇਂ ਦੌੜਨੇ ਫਿਰਨੇ ਕੇ ਹਮ ਨਹੀਂ ਕਾਇਲਜੋ ਆਂਖ ਹੀ ਸੇ ਨਾ ਟਪਕਾ ਵਹੁ ਲਹੂ ਕਯਾ ਹੈ
ਸੋ ਲਾਲ ਰੰਗ ਇਨਕਲਾਬੀ ਖੇੜੇ ਦਾ ਰੰਗ ਨਹੀਂ। ਇਸੇ ਗਲਤੀ ਕਾਰਨ ਮੋਹਨ ਸਿੰਘ ਵਰਗੇ ਜਰਖੇਜ਼ ਕਵੀ ਦੀ ਸਿਰਜਨਾ ਛੋਟੇ ਘੇਰਿਆਂ ’ਚ ਆ ਪੰਜਾਬੀ ਕਵਿਤਾ ਦਾ ਨੁਕਸਾਨ ਹੋਇਆ। ਪਿਛਲੇ ਸੱਠ ਸੱਤਰ ਸਾਲ ਇਸੇ ਭਰਮ ਨੇ ਪੰਜਾਬੀ ਸਾਹਿਤ ਨੂੰ ਸਰਾਪਿਆ ਹੈ।
‘ਅਗਨ ਕਥਾ’ ਦੇ ਸਰਵਰਕ ਵਿੱਚੇ ਚਿੱਟੇ ਰੰਗ ਦੀ ਵਰਤੋਂ ਬਹੁਤ ਥੋੜ੍ਹੀ ਹੋਈ ਹੈ। ਪਰ ਇਸ ਦੇ ਮਹੱਤਵ ਨੂੰ ਵਿਚਾਰਨ ਨਾਲ ਸਰਵਰਕ ਦੇ ਇਸ਼ਾਰੇ ’ਤੇ ਕਾਵਿ ਦੀ ਸੂਝ ਦੀ ਵਧੇਰੇ ਨੇੜਤਾ ਪ੍ਰਾਪਤ ਹੋ ਸਕਦੀ ਹੈ। ‘ਅਗਨ’ ਸ਼ਬਦ ‘ਅੱਗ’ ਦੇ ਸਖ਼ਤ ਉਚਾਰਨ ਦੇ ਪ੍ਰਭਾਵ ਨੂੰ ਮੁਲਾਇਮੀ ਅਤੇ ਗੰਭੀਰਤਾ ਪ੍ਰਦਾਨ ਕਰਦਾ ਹੈ। ਸੋ ‘ਅਗਨ’ ਸ਼ਬਦ ਦਾ ਨੰਨਾ (ਨ) ਅੱਖਰ ਗੰਭੀਰਤਾ ਅਤੇ ਮੁਲਾਇਮੀ ਦੋਹਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ‘ਨ’ ਨਾਲ ਮਿਲਦੀਆਂ ਧੁਨੀਆਂ, ਬਿੰਦੀ ਅਤੇ ਟਿੱਪੀ ਦੇ ਅਨੁਨਾਸਕ ਸੁਭਾਅ, ਨਾਦ ਦੇ ਮੰਤ੍ਰ ਰੂਪੀ ਪ੍ਰਭਾਵ ਦੀਆਂ ਦਿਸ਼ਾਵਾਂ ਉਪਜਾਉਂਦੇ ਹਨ। ਸੰਸਕ੍ਰਿਤ ਭਾਸ਼ਾ ਤੇ ਸਾਹਿਤ ਪਰੰਪਰਾ ’ਚ ਇਸ ਧੁਨੀ ਦਾ ਅਹਿਮ ਸਥਾਨ ਹੈ। ਸਹਸਰ ਨਾਮ ਪਰੰਪਰਾ (ਵਿਸ਼ਣੂੰ ਸਹਸਤਰ ਨਾਮ, ਗੋਪਾਲ ਸਹਸਤਰ ਨਾਮ, ਸ੍ਰੀ ਸ਼ਿਵ ਸਹਸਤਰ ਨਾਮ, ਦੁਰਗਾ ਸਹਸਤਰਨਾਮ ਆਦਿ ਤਕਰੀਬਨ ਪੰਦਰਾਂ ਤੋਂ ਉਪਰ) ਨੂੰ ਇਕ ਅਕਾਲ ਪੁਰਖ ਦੇ, ਸਾਮੀ ਅਤੇ ਆਰੀਆਈ ਆਤਮ ਦੇ ਸਾਂਝੇ ਫੈਲਾਅ ਵਾਲੇ ਨਾਵਾਂ ਵਿਚ ਪੇਸ਼ ਕਰਦੇ ਜਾਪੁ ਸਾਹਿਬ ਵਿਚ ਵੀ ਨਾਦ ਦੇ ਇਸੇ ਪਾਸਾਰ ਰਾਹੀਂ ਮਨ ਅਤੇ ਦੇਹ ਨੂੰ ਦਿੱਬਤਾ ਦੇ ਮੰਡਲ ਵਿਚ ਪ੍ਰਵੇਸ਼ ਕਰਵਾਇਆ ਗਿਆ ਹੈ। ‘ਅਗਨ ਕਥਾ’ ਦੇ ਸਰਵਰਕ ਵਿਚ ‘ਅਗਨ’ ਸ਼ਬਦ ਦੇ ਇਸੇ ‘ਨ’ ਵਿਚੋਂ ਚਿੱਟੇ ਰੰਗ ਦੀਆਂ ਦੋ ਧਾਰਾਂ ਲਾਲ ਫੁੱਲਾਂ ਦੇ ਖੇੜੇ ਵੱਲ ਜਾਂਦੀਆਂ ਹਨ। ਇਸ ਤੋਂ ਇਲਾਵਾ ਲਾਲ ਫੁੱਲਾਂ ਦੇ ਝੁਰਮਟ ਦੁਆਲੇ ਪੰਜ ਲਕੀਰਾਂ ਵੀ ਚਿੱਟੇ ਰੰਗ ਦੀਆਂ ਹਨ।
ਚਿੱਟਾ ਰੰਗ ਸ਼ਾਂਤੀ ਅਤੇ ਸਵੱਛਤਾ ਦਾ ਪ੍ਰਤੀਕ ਹੈ। ਪਰ ਲਾਲ ਰੰਗ ਨਾਲ ਇਸ ਦਾ ਜੁੜਨਾ ਸੰਸਾਰਕ ਅਤੇ ਸੁਹਜ ਕਰਮ ਤੋਂ ਅੱਗੇ ਨਹੀਂ ਜਾਂਦਾ। ਦਰਵੇਸ਼ੀ ਨਿਰਲੇਪਤਾ ਜਾਂ ਗਿਆਨ ਦਾ ਜ਼ਿੰਦਗੀ ਦੀ ਸਾਧਾਰਨਤਾ ਤੋਂ ਉਚਾ ਸਵੱਛ ਅਮਲ ਚਿੱਟੇ ਰੰਗ ਰਾਹੀਂ ਪੇਸ਼ ਹੁੰਦਾ ਹੈ। ਪਰ ਲਾਲ ਰੰਗ ਨਾਲ ਸਾਡੀ ਪਰੰਪਰਾ ’ਚ ਹਮੇਸ਼ਾ ਨੀਲਾ ਰੰਗ ਹੀ ਆਇਆ ਹੈ। ਵਿਸ਼ਣੂੰ ਜੀ ਅਤੇ ਕ੍ਰਿਸ਼ਨ ਜੀ ਦੇ ਨੀਲੇ ਰੰਗ ਨਾਲ ਲੱਛਮੀ ਅਤੇ ਰਾਧਾ ਦਾ ਲਾਲ ਰੰਗ ਹੀ ਪ੍ਰਵਾਨਿਤ ਹੈ।
ਸਾਡੀ ਪਰੰਪਰਾ ਵਿਚ ਅਗਨ ਦੇ ਸਭ ਪਸਾਰਾਂ ਨੂੰ ਖਤਮ ਕਰਨ ਲਈ ਨੀਲਾ ਰੰਗ ਹੀ ਟਕਰਾ ਵਿਚ ਆਉਂਦਾ ਹੈ। ਇਸ ਜੁੱਧ ਵਿਚੋਂ ਚਿੱਟੇ ਰੰਗ ਦਾ ਪ੍ਰਤੀਕ ਉਪਜ ਮਨੁੱਖੀ ਸੁਰਤਿ ਨੂੰ ਸੁਹਾਗ ਦੀ ਲਾਲੀ ਪ੍ਰਦਾਨ ਕਰਦਾ ਹੈ। ਚਿੱਟਾ ਰੰਗ ਨੀਲੇ ਰੰਗ ਦਾ ਹੀ ਇਕ ਇਕਹਿਰਾ ਹਿੱਸਾ ਹੈ ਜਾਂ ਇਸ ਤਰ੍ਹਾਂ ਕਹੋ ਕਿ ਨੀਲੇ ਰੰਗ ਦੇ ਦੈਵੀ-ਜੰਗੀ-ਰੂਪ ’ਚੋਂ ਇਕ ਚਿੱਟੀ ਛੱਲ ਉਭਰਦੀ ਹੈ। ਵਿਸ਼ਣੂੰ ਜੀ ਦੇ ਨੀਲੇ ਜਹਾਦੀ ਰੰਗ ’ਚੋਂ ਧਰਤੀ ਦੇ ਸਗਲੇ ਅਮਾਨਵੀ ਤੇ ਨਿਸ਼ੇਧ ਰੂਪਾਂ ਦੀ ਵਿਸ (ਸੱਪ) ਨੂੰ ਕਾਬੂ ਕਰਦੇ ਚਿੱਟੇ ਗਰੁੜ ਉਤੇ ਸਵਾਰੀ ਹੈ। ਆਨੰਦਪੁਰ ਸਾਹਿਬ, ਜਿਥੇ ਪਹਿਲਾਂ ਮਾਖਾ ਦੈਂਤ (ਦਰਾਵੜ ਸੰਤ) ਬੰਦਗੀ ਕਰਦਾ ਸੀ, ਵਿਖੇ ਖ਼ਾਲਸਾ ਸਾਜਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਲਿਬਾਸ ਪਹਿਨਿਆ ਸੀ। ਇਸੇ ਨੀਲੇ ਬਾਣੇ ਦੇ ਪ੍ਰਕਾਸ਼ ਨਾਲ ਚਿੱਟਿਆਂ ਬਾਜਾਂ ਵਾਲਾ ਦੀ ਯਾਦ ਜੁੜੀ ਹੈ। ਦੇਵੀ ਪ੍ਰਗਟ ਹੋਣ ਦੇ ਹਵਨ ਕੁੰਡਾਂ ਦੀ ਅਗਨੀ ਦੀਆਂ ਲਪਟਾਂ ਨੂੰ ਨਿਕਾਰ ਗੁਰੂ ਸਾਹਿਬ ਨੇ ਨੀਲੇ ਬਾਣੇ, ਨੀਲਾ ਘੋੜਾ ਅਤੇ ਹਕੂਮਤੀ ਬਾਜ ਨੂੰ ਤੋੜਨ ਵਾਲਾ ਚਿੱਟਾ ਬਾਜ ਪ੍ਰਗਟ ਕੀਤਾ। ਖਾਲਸੇ ਦੇ ਵੈਰਾਗ ’ਚੋਂ ਜਾਗਿਆ ਧਰਮ-ਜੁੱਧ ਦਾ ਅਮਲ ਧਰਤੀ ਨੂੰ ਲਾਲ ਸੁਹਾਗ ਦਿੰਦਾ ਹੈ। ਨੀਲੇ ਰੰਗ ਦਾ ਸਾਂਝਾਪਣ, ਮਨੁੱਖੀ ਰੰਗਾਂ ਦੀ ਵਿਭਿੰਨਤਾ ਨੂੰ ਸਾਂਝੇ ਸੁਹਜ ਅਤੇ ਦਿੱਬਤਾ ਦੇ ਰੰਗ ਵੀ ਪ੍ਰਦਾਨ ਕਰਦਾ ਹੈ। ਇਸਲਾਮ ਜਹਾਦ ਗਾਜ਼ੀਆਂ ਲਈ ਹਰੇ ਰੰਗ ਦੀ ਦਿੱਬਤਾ ਦਾ ਮੁਦੱਈ ਹੈ। ਪਰ ਇਹ ਜਿਹਾਦ ਮਿਲਾਪ ਦੀਆਂ ਆਖਰੀ ਘੜੀਆਂ ਨੂੰ ਨਾ ਸਾਜਣ ਕਰਕੇ ਸੁਹਾਗ ਦੇ ਲਾਲ ਗੁਲਾਲ ਦੀ ਬਖਸ਼ਿਸ਼ ਨਹੀਂ ਕਰਵਾਉਂਦਾ। ਪਤੰਜਲੀ ਦੇ ਯੋਗ ਸੂਤਰ ਵਾਂਗ ਹੀ ਇਸਲਾਮੀ ਤੌਹੀਦ (ਜੁਨੈਦ ਬਗ਼ਦਾਦੀ) ਮੁਤਾਬਕ ਮਿਲਾਪ ਨਹੀਂ ਵਿਛੋੜੇ ਦੀ ਠੀਕ ਪਹਿਚਾਣ ਹੈ। ਪੀਰ ਬੁੱਧੂ ਸ਼ਾਹ ਜਦੋਂ ਭੰਗਾਣੀ ਦੀ ਜੰਗ ’ਚ ਸ਼ਾਮਿਲ ਹੁੰਦੇ ਹਨ ਤਾਂ ਉਹ ਨੀਲੇ ਬਾਣੇ ਵਿਚ ਹੀ ਗੁਰੂ ਸਾਹਿਬ ਤੋਂ ਪ੍ਰੇਮ ਦੇ ਆਖ਼ਰੀ ਮਿਲਾਪ ਦੇ ਸੁਹਾਗ ਰੂਪ ਨੂੰ ਕੇਸ ਅਤੇ ਕੰਘੇ ਦੇ ਰੂਪ ’ਚ ਹਾਸਿਲ ਕਰਦੇ ਹਨ। ਕੇਸ ਅਤੇ ਉਨ੍ਹਾਂ ਨੂੰ ਜ਼ਬਤ ਰੰਗ ’ਚ ਸੰਵਾਰਦਾ ਕੰਘਾ ਪ੍ਰੇਮ ਅਤੇ ਮਿਲਾਪ ਦੇ ਪ੍ਰਤੀਕਾਤਮਕ ਪਾਸਾਰ ਰੱਖਦੇ ਹਨ। ਸੋ ਚਿੱਟਾ ਰੰਗ ਲਾਲ ਰੰਗ ਤੱਕ ਸਿੱਧੀ ਰਸਾਈ ਨਹੀਂ ਰੱਖਦਾ।
ਦੇਵਤਿਆਂ ਤਕ ਭੋਜਨ ਤੇ ਆਹੂਤੀਆਂ ਪਹੁੰਚਾਉਂਦਾ ਚਮਕਦੇ ਸਰੀਰ ਵਾਲਾ ਅਗਨੀ ਦੇਵਤਾ ਚਿੱਟੇ ਭੇਡੂ ਉਤੇ ਸਵਾਰ ਹੈ ਅਤੇ ਸ੍ਰੇਸ਼ਟ ਬ੍ਰਾਹਮਣ ਰਿਸ਼ੀਆਂ ਦੀਆਂ ਇਸਤਰੀਆਂ ਦੇ ਰੂਪ ਦੀ ਭੜਕੀਲੀ ਤ੍ਰਿਸ਼ਨਾ ਦਾ ਸ਼ਿਕਾਰ ਹੈ। ਦੰਗਿਆਂ ਵਿਚ ਭੜਕਦੀ ਅੱਗ ਦੁਸ਼ਮਣ ਨੂੰ ਅਗਨੀ ਭੇਟ ਕਰ ਅਹੂਤੀ ਰੂਪ ਵਿਚ ਦੇਵਤਿਆਂ ਨੂੰ ਭੋਜਨ ਪਹੁੰਚਾਉਣ ਦੇ ਧਾਰਮਿਕ ਕਰਮ ਦਾ ਸਕੂਨ ਹੈ। ਦੇਵਤਿਆਂ ਵਿਚ ਔਰਤਾਂ ਉਤੇ ਝੁੱਲਦਾ ਕਾਮ-ਤ੍ਰਿਸ਼ਨਾ ਦਾ ਖੁੱਲ੍ਹਾ ਤਾਮਸੀ ਰੂਪ ਅਸਲ ਵਿਚ ਬ੍ਰਾਹਮਣ ਰਿਸ਼ੀ ਦੀ ਇਸਤਰੀ ਦੀ ਇੱਜ਼ਤ ਨਾਲ ਅਗਨੀ ਦੇਵਤੇ ਦੀ ਵਹਿਸ਼ੀ ਭੁੱਖ ਕਰਵਾਉਂਦਾ ਵਰਤਾਰਾ ਹੀ ਹੈ ਪਰ ਇਹ ਵਹਿਸ਼ੀ ਖੇਡ ਦੇਵਤਿਆਂ ਨੂੰ ਖਾਣ ਲਈ ਵੀ ਵਧਦੀ ਹੈ ਸੋ ਅੱਗ ਦਾ ਅਜਿਹਾ ਪ੍ਰਯੋਗ ਕਰਨ ਵਾਲਿਆਂ ਦੇ ਆਪਣੇ ਰੂਹਾਨੀ ਆਦਰਸ਼ ਵੀ ਇਸੇ ਅੱਗ ਨਾਲ ਉਜੜ ਜਾਣਗੇ।
ਅਜੋਕੇ ਯੁਗ ਵਿਚ ਮਸ਼ਹੂਰ ਚਿੱਤਰਕਾਰ ਪੀਕਾਸੋ ਦੁਆਰਾ ਬਣਾਈ ਸਫ਼ੇਦ ਘੁੱਗੀ ਨੂੰ ਸ਼ਾਂਤੀ ਦੇ ਪ੍ਰਤੀਕ ਵਜੋਂ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਮਾਜਵਾਦੀ ਰੂਸ ਨੇ ਸੰਘਰਸ਼ ਦੇ ਲਾਲ ਰੰਗ ਨਾਲ ਸਫ਼ੇਦ ਘੁੱਗੀ ਦੀ ਸ਼ਾਂਤੀ ਨੂੰ ਜੋੜਿਆ ਹੈ। ਅਗਨ ਕਥਾ ਦੇ ਸਰਵਰਕ ਦਾ ਚਿੱਟਾ ਰੰਗ ਵੀ ਇਸੇ ਪ੍ਰਭਾਵ ਵਿਚ ਆਇਆ ਪ੍ਰਤੀਤ ਹੁੰਦਾ ਹੈ। ਪਰ ਸਫ਼ੇਦ ਘੁੱਗੀ ਵਿਚ ਰੰਗ ਨਾਲੋਂ ਪੰਛੀ ਦੇ ਪ੍ਰਭਾਵ ਨੂੰ ਹੀ ਪ੍ਰਮੁੱਖਤਾ ਹੈ। ਉਂਝ ਪੰਜਾਬੀ ਚੇਤਨਾ ਵਿਚ ਘੁੱਗੀ ਵਿਚਾਰੇਪਣ (ਬੇਲੋਸੀਆਂ ਘੁੱਗੀਆਂ ਨੂੰ - ਪ੍ਰੋ. ਮੋਹਨ ਸਿੰਘ), ਸੁੰਦਰਤਾ ਦੀ ਕੋਮਲਤਾ, ਰੋਮਾਂਸ ਕਸ਼ਸ਼ ਆਦਿ ਦੇ ਰੂਪ ਵਿਚ ਹੀ ਅਨੁਭਵ ਕੀਤੀ ਗਈ ਹੈ। ਪੰਛੀਆਂ ਦੇ ਸੁਭਾਅ ਦੀ ਖੋਜ ਕਰਨ ਵਾਲੇ ਮੰਨਦੇ ਹਨ ਕਿ ਘੁੱਗੀ ਸ਼ਾਂਤੀ ਮਈ ਪੰਖੀ ਨਹੀਂ ਬਲਕਿ ਕ੍ਰੋਧ ਦੀ ਹਾਲਤ ਵਿਚ ਇਹ ਬੇਹੱਦ ਨਿਰਦਈ ਹੋ ਜਾਂਦੀ ਹੈ। (ਦੇਖੋ ਲੇਖ Raj Karega Khalsa by Sirdar Kpur Singh) ਪ੍ਰਤੀਕਾਂ ਦੀ ਸੋਝੀ ਸਿਰਜਣਾਤਮਕ ਅਮਲ ਦੀ ਜਿੰਦ ਜਾਨ ਹੁੰਦੀ ਹੈ। ਜ਼ਿੰਦਗੀ ਦੀ ਪ੍ਰੀਤ ਜਦੋਂ ਅਸਚਰਜਤਾ ਦੇ ਮੰਡਲਾਂ ਨੂੰ ਪਾਰ ਕਰ ਵਿਸਮਾਦ ਦੇ ਨਿਰਭੈਅ ਆਸਣ ’ਤੇ ਟਿਕ ਜਾਂਦੀ ਹੈ ਤਾਂ ਉਹ ਪ੍ਰਤੀਕ ਦੀ ਖੇਡ ਤੋਂ ਉਪਰ ਸ਼ਰਧਾ ਦੇ ਮੰਡਲ ਸਾਜ ਲੈਂਦੀ ਹੈ। ਪ੍ਰਤੀਕ ਤੋਂ ਇਹ ਮੁਕਤੀ ਉਸ ਵਿਚ ਇਕ ਅਜੀਬ ਉਛਾਲ ਪੈਦਾ ਕਰ ਦੇਂਦੀ ਹੈ ਤੇ ਮਨੁੱਖੀ ਸੁਰਤਿ ਸਿਰਜਣਾਤਮਕ ਕਲਪਨਾ ਨੂੰ ਵੀ ਆਪਣਾ ਆਖ਼ਰੀ ਘਰ ਨਹੀਂ ਮੰਨਦੀ। ਪਰ ਸਿਰਜਣਾਤਮਕ ਮੰਡਲ ਲਈ ਪ੍ਰਤੀਕ, ਰੰਗ, ਦ੍ਰਿਸ਼, ਨਾਦ ਆਦਿ ਦੇ ਸਗਲੇ ਸੂਖਮ ਪਾਸਾਰ ਅਨੁਭਵ ਕਰਨੇ ਬੇਹੱਦ ਲਾਜ਼ਮੀ ਹਨ।
‘ਅਗਨ ਕਥਾ’ ਦੇ ਸਰਵਰਕ ਦੀ ਇਹ ਦਾਸਤਾਂ ਪੰਜਾਬੀ ਸਿਰਜਣਾ ਨੂੰ ਅਖੌਤੀ ਸਾਹਿਤ ਸਭਾਵੀ ਖਿਆਲਾਂ ਤੋਂ ਮੁਕਤ ਪੰਜਾਬੀ ਚੇਤਨਾ ਦੇ ਰਗੋ-ਰੇਸ਼ੇ ਨਾਲ ਜੁੜਨ ਲਈ ਪ੍ਰੇਰਦੀ ਹੈ। ‘ਅਗਨ ਕਥਾ’ ਦੁੱਖ ਦੀਆਂ ਸਥਾਨਕ ਸਥਿਤੀਆਂ ਨੂੰ ਚੇਤਨਾ ਦੇ ਕਿਸੇ ਉਚੇਚੇ ਮੰਡਲ ’ਤੇ ਤਾ ਨਹੀਂ ਲੈ ਜਾਂਦੀ ਪਰ ਉਸ ਵਿਚਲੀ ਰਵਾਨੀ, ਧਰਤੀ ਦੀ ਭਰਪੂਰਤਾ, ਮਾਸੂਮੀ ਅਤੇ ਸਿਦਕ ਦੀ ਉਡਾਰੀ ਤੇ ਬਿਆਨ ਸ਼ਕਤੀ ਇਹ ਸੰਭਾਵਨਾ ਜਗਾਉਂਦੀ ਹੈ ਕਿ ਜੇ ਕਿਸੇ ਚਿੰਤਨ ਦੀ ਗਹਿਰਾਈ ਦਾ ਆਲਮ ਨਾਲ ਤੁਰ ਪਏ ਤਾਂ ਪੰਜਾਬ ਨੂੰ ਇਕ ਹੋਰ ਸਦੀਵੀ ਕਮਾਲ ਵਾਲਾ ਕਵੀ ਨਸੀਬ ਹੋ ਜਾਵੇ।
Sunday, August 06, 2006
Sikh Hermeneutics
I have recently started my PhD. On the topic of sikh hermeneutics. I think interpretation plays a vital role in the well being of any religion. I believe that it is due to erroneous interpretations that religions deteriorate. Although it is not the only factor but it is without doubt a vital one. If we try to understand the present condition of Sikhi, then it will be soon clear that interpretative violence has played a key role in its degeneration. Although systematic study of religion and scripture is a western phenomenon, our own tradition also have its systems of interpretation. What is wrong with any given system of interpretation is this: it tries to objectify its subject matter and submits it under a seemingly universal set of rules and methods. This procedure involves a violence because it ignores the singularity and tames it according to its own needs. This very violence is the root cause of most sikh problems today. I would like to be acquainted with different perspectives on how to approach and understand Sri Guru Granth Sahib.
Subscribe to:
Posts (Atom)