ਡਾ: ਗੁਰਭਗਤ ਸਿੰਘ ਦੀ ਇੱਕ ਵਿਲੱਖਣ ਕਵਿਤਾ


ਅਗਨ ਨਗਨ ਜਗਨ
ਬਰਫਾਨੀ ਸ਼ੇਰਾਂ ਦੇ
ਸੁਲਗਦੇ ਪਿੰਡੇ
ਬਲਦੀਆਂ ਮਿਸਾਲਾਂ
ਭਿਅੰਕਰ ਕਦਮ
ਅਗਨ ਨਗਨ ਜਗਨ

ਮਸਤ ਹਾਥੀਆਂ ਦੇ ਖੌਰੂ
ਸ਼ੂਕਦੀਆਂ ਆਵਾਜ਼ਾਂ
ਜਵਾਲਾ ਮੁਖੀਆਂ ਦਾ ਲਾਵਾ
ਪ੍ਰਿਥਵੀ ਦਾ ਮੱਚਦਾ ਬਦਨ
ਅਗਨ ਨਗਨ ਜਗਨ

ਪਰਬਤਾਂ ਦੀ ਟੀਸੀ ਉੱਤੇ
ਡੱਕੀਆਂ ਸ਼ਰਾਬਣਾਂ
ਬੋਲ ਰਾਸ਼ੇ
ਡੱਸ ਰਾਸ਼ੇ
ਸੁਰਤ ਦਾ ਸੜਨ
ਅਗਨ ਨਗਨ ਜਗਨ

ਵੱਜਣ ਨਗਾਰੇ
ਖੜਕਣ ਟਾਪਾਂ
ਜੰਗ ਬਹਿੰਗਮ
ਸੂਰ ਨਿਹੰਗਮ
ਜਲਨ ਜੋਤਾਂ
ਨੀਲ ਤੇ ਪਦਮ
ਅਗਨ ਨਗਨ ਜਗਨ
ਅਗਨ ਨਗਨ ਜਗਨ

Comments

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?