ਕਾਫੀ

ਮੈਨੂੰ ਭੁੱਲ ਗਏ ਪੀਰ ਮਜ਼ਾਰ ਕੁੜੇ
ਜਦ ਦਿਸਿਆ ਸ਼ਹੁ ਕਰਤਾਰ ਕੁੜੇ
ਮੈਂ ਚੱਲੀ ਆਂ ਗੁਰੂ ਦੁਆਰ ਕੁੜੇ
ਜਿੱਥੇ ਸ਼ਹੁ ਰੰਗੀਲੜਾ ਵਸਦਾ ਏ।

ਮੈਂਡੀ ਸਿੱਕ ਪੁਰਾਣੀ ਆਹੀ ਨੀ
ਕਦ ਮਿਲਸੀ ਮੈਨੂੰ ਮਾਹੀ ਨੀ
ਨਾ ਘਾਹ ਦੱਸੇ ਨਾ ਕਾਹੀ ਨੀ
ਕਿਸ ਕੂੰਟ ‘ਚ ਸੱਜਣ ਵਸਦਾ ਏ।

ਮੈਂ ਭੁੱਲ ਗਈ ਪੀਰ ਮਨਾਉਣ ਕੁੜੇ
ਜਦ ਮੁੱਕਿਆ ਆਵਾ ਗਾਉਣ ਕੁੜੇ
ਮਾਹ ਚੜਿਆ ਜਦ ਸਾਉਣ ਕੁੜੇ
ਸੋਹਣਾ ਤਾਂ ਜਲ ਵਿੱਚ ਵਸਦਾ ਏ।

ਕੀ ਹੋਇਆ ਕੀ ਦੱਸਾਂ ਨੀ
ਨਾ ਰੋ ਸੱਕਾਂ ਨਾ ਹੱਸਾਂ ਨੀ
ਵਿੱਚ ਪਲ ਪਲ ਉਸਦੇ ਰੱਸਾਂ ਨੀ
ਜੋ ਕਣ ਕਣ ਦੇ ਵਿੱਚ ਰਸਦਾ ਏ।

ਨਾ ਆਰ ਮਿਲੇ ਨਾ ਪਾਰ ਮਿਲੇ
ਉਹ ਨਾਹੀ ਅੱਧ ਵਿਚਕਾਰ ਮਿਲੇ
ਉਹ ਸਭ ਚੀਜ਼ਾਂ ਤੋਂ ਪਾਰ ਮਿਲੇ
ਘਟ ਘਟ ਦੇ ਵਿੱਚ ਜੋ ਹੱਸਦਾ ਏ।

ਸ਼ਬਦੇ ਦੀ ਲ਼ੈਅ ਨੂੰ ਸੁਣ ਅੜੀਏ
ਉਹਦੇ ਨਾਂ ਨੂੰ ਮਨ ਵਿੱਚ ਖੁਣ ਅੜੀਏ
ਉਹ ਮਿਲਸੀ ਤੈਨੂੰ ਹੁਣ ਅੜੀਏ
ਜੋ ਆਦਿ ਅਨੰਤ ‘ਚ ਲੱਸਦਾ ਏ।

ਮੇਰਾ ਸ਼ਹੁ ਰੰਗੀਲੜਾ ਹੱਸਦਾ ਏ
ਮੇਰਾ ਸ਼ਹੁ ਰੰਗੀਲੜਾ ਹੱਸਦਾ ਏ।

-ਪ੍ਰਭਸ਼ਰਨਬੀਰ ਸਿੰਘ

Comments

 1. again a beautiful composition, very very lyrical.

  ReplyDelete
 2. Bdi hi sohni...............
  Miss. S.

  ReplyDelete
 3. Beautiful compositin indeed!

  ReplyDelete

Post a Comment

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?