ਮਾਂਜੀਵੇ ਮਾਂ ਦੀ ਨਜ਼ਰ ਪਿਆਰੀ
ਪੀੜਾ ਜਰਦੀ
ਦੁੱਖੜੇ ਹਰਦੀ
ਸੁੱਤੜੇ ਬਾਲਕ
ਰਾਖੀ ਕਰਦੀ।

ਜੀਵੇ ਮਾਂ ਦੀ ਨਜ਼ਰ ਪਿਆਰੀ
ਸੁਪਨੇ ਉਣਦੀ
ਆਸਾਂ ਬੁਣਦੀ
ਉਮਰ ਲੰਘਾਵੇ
ਦੁੱਖੜੇ ਚੁਣਦੀ।

ਜੀਵੇ ਮਾਂ ਦੀ ਨਜ਼ਰ ਪਿਆਰੀ
ਜਾਵੇ ਵਾਰੀ
ਕਰਮਾਂ ਮਾਰੀ
ਪਿਆਰੇ ਪੁੱਤਰੋਂ
ਇਹ ਬਲਿਹਾਰੀ।

ਜੀਵੇ ਮਾਂ ਦੀ ਨਜ਼ਰ ਪਿਆਰੀ
ਮੋਹ ਦਾ ਸਾਗਰ
ਨੀਰ ਦੀ ਗਾਗਰ
ਸੂਹੇ ਫੁੱਲ
ਉਨਾਭੀ ਚਾਦਰ।

ਜੀਵੇ ਮਾਂ ਦੀ ਨਜ਼ਰ ਪਿਆਰੀ
ਯਾਦ ਵਸੇਂਦੀ
ਮੀਂਹ ਵਰਸੇਂਦੀ
ਪੁੱਤਰ ਵਿੱਛੜੇ
ਨੂੰ ਤਰਸੇਂਦੀ।

ਜੀਵੇ ਮਾਂ ਦੀ ਨਜ਼ਰ ਪਿਆਰੀ
ਕਾਇਨਾਤ ਵਿੱਚ ਚੀਜ਼ ਨਿਆਰੀ
ਮਾਂ ਮੇਰੀ ਦੀ ਨਜ਼ਰ ਪਿਆਰੀ।


-ਪ੍ਰਭਸ਼ਰਨਬੀਰ ਸਿੰਘ

Comments

Post a Comment

Popular posts from this blog

The Burden- ਮਨਿੰਦਰ ਸਿੰਘ ਕਾਂਗ ਰਚਿਤ ਪੰਜਾਬੀ ਕਹਾਣੀ ਭਾਰ- ਇਕ ਪੁਲਿਸ ਕੈਟ ਦੀ ਗਾਥਾ ਦਾ ਅੰਗਰੇਜੀ ਅਨੁਵਾਦ

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ