ਛਾਂ ਤੇਰੀ ਬੇਮੁੱਲ ਨੀ
ਮੈਂ ਕੀਕਣ ਪਾਵਾਂ ਮੁੱਲ ਨੀ
ਮੇਰਾ ਜੀਅੜਾ ਜਾਂਦਾ ਹੁੱਲ ਨੀ
ਤੂੰ ਜਦ ਵੀ ਕਿਧਰੇ ਮਹਿਕਦੀ।
.
ਮਨ ਪਾਪੀ ਮੇਰਾ ਬੰਦ ਨੀ
ਅੰਗ ਅੰਗ ਹੋਇਆ ਮੰਦ ਨੀ
ਕਿੰਜ ਢਾਵਾਂ ਉੱਚੜੀ ਕੰਧ ਨੀ
ਤੂੰ ਪਾਰ ਦੀਵਾਰੋਂ ਠਹਿਕਦੀ।
.
ਮੇਰੀ ਬਾਤ ਹੈ ਬੜੀ ਪੁਰਾਣੀ ਨੀ
ਉਹ ਘੜੀ ਸੁਹਾਉਣੀ ਆਉਣੀ ਨੀ
ਤੇਰੀ ਛਾਂ ਵਿੱਚ ਅੱਖ ਮੈਂ ਲਾਉਣੀ ਨੀ
ਜਿਸ ਛਾਂ ਵਿੱਚ ਨੀਂਦਰ ਸਹਿਕਦੀ।
.
ਤੂੰ ਘਟ ਘਟ ਦੇ ਵਿੱਚ ਮਹਿਕਦੀ
ਹਰ ਕਣ ਦੇ ਵਿੱਚ ਤੂੰ ਠਹਿਕਦੀ
ਮਨ ਮੈਂਡੇ ਵਿੱਚ ਤੂੰ ਸਹਿਕਦੀ।

-ਪ੍ਰਭਸ਼ਰਨਬੀਰ ਸਿੰਘ

Comments

Post a Comment

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?