ਚੁੱਪ ਦਾ ਗੀਤ

On Sunday morning, we went to Amritsar for visiting Darbar Sahib. I remained there to meet my friends. Today in the morning at 5:00 a.m., I left for Faridkot. At around 8:31 a.m., I got Kuldeep’s ‘where are you’ message( he was still sleeping when I left from there). When I replied that I am going back to Faridkot, he responded with the following message;

“Bhaji chup
chupeete hi uth
ke tu paye.
Punnu wang…”

I was feeling so guilty that I was unable to respond. After a few minutes, I got another message;

“Bhaji tuhanu
sunaun layi main
do linea likhiya
si, tusi ta sunaon
da moka v nahi
ditta.”

This was too much for me. I was feeling so much pain for behaving like that. But then suddenly, this pain started to melt into the following lines:

ਬੋਲਾਂ ਵਿੱਚ ਅਬੋਲ ਜੋ ਵੱਸੇ
ਜਿੰਦ ਮੈਂਡੀ ਦਾ ਮਾਹੀ,
ਸ਼ਬਦ ਅਬੋਲ ਦੀ ਪ੍ਰੀਤ ਨੇ ਕੀਤੀ
ਮੈਂ ਚੁੱਪ ਪੰਥ ਦੀ ਰਾਹੀ।

ਚੁੱਪ ਦੇ ਵੱਡੜੇ ਰਾਜ਼ ਨਿਆਰੇ
ਚੁੱਪ ਦੇ ਬੋਲ ਅਗੰਮੀ,
ਚੁੱਪ ਦਾ ਗੀਤ ਮੈਂ ਚੱਖਿਆ ਮਿੱਠਾ
ਚੁੱਪ ਦੀ ਪ੍ਰੀਤ ਹੈ ਲੰਮੀ।

ਚੁੱਪ ਵਿੱਚ ਹੋਂਦ ਨੇ ਕੀਆ ਪਸਾਰਾ
ਚੁੱਪ ਵਿੱਚ ਸ੍ਰਿਸ਼ਟੀ ਸਾਜੀ,
ਚੁੱਪ ਵਿੱਚ ਧਰਤ ਨੇ ਰੂਪ ਹੈ ਪਾਇਆ
ਚੁੱਪ ਵਿੱਚ ਸਾਜ ਨਿਵਾਜੀ।

ਚੁੱਪ ਵਿੱਚ ਮਾਨੁਖ ਦੇਵ ਸਭ ਕੀਏ
ਚੁੱਪ ਵਿੱਚ ਜੰਤ ਉਪਾਏ,
ਚੁੱਪ ਵਿੱਚ ਤੁਧ ਨੇ ਕੁਦਰਤ ਸਾਜੀ
ਚੁੱਪ ਵਿੱਚ ਖੰਡ ਸਜਾਏ।

ਚੁੱਪ ਵਿੱਚ ਦੇਹੀ ਸ਼ਬਦ ਉਗਮਿਆ
ਚੁੱਪ ਵਿੱਚ ਬੋਲ ਉਪਾਇਆ,
ਚੁੱਪ ਵਿੱਚ ਨਾਮੇ ਪ੍ਰੀਤ ਲਗਾਈ
ਚੁੱਪ ਵਿੱਚ ਹੀ ਫਿਰ ਪਾਇਆ।

ਚੁੱਪ ਵਿੱਚ ਹਉਮੈ ਬੋਲ ਉਗਮਿਆ
ਚੁੱਪ ਵਿੱਚ ਵਿਛੁੜ ਡੀਠਾ,
ਚੁੱਪ ਵਿੱਚ ਬੋਲ ਨੇ ਘੇਰ ਕੇ ‘ਮੈਂ’ ਨੂੰ
ਚੁੱਪ ਵਿੱਚ ਗਵਨ ਕਰਾਇਆ।

ਚੁੱਪ ਵਿੱਚ ‘ਮੈਂ’ ਨੇ ‘ਮੈਂ’ ਨੂੰ ਖੋਇਆ
ਚੁੱਪ ਵਿੱਚ ਹੀ ਤੁਧੁ ਪਾਇਆ,
ਚੁੱਪ ਵਿੱਚ ਪ੍ਰੀਤ ਦੇ ਸਰਵਰ ਉਛਲੇ
ਚੁੱਪ ਅਸਗਾਹ ਤਰਾਇਆ।

ਚੁੱਪ ਵਿੱਚ ‘ਮੈਂ’ ਵੈਰਾਗਣ ਹੋਈ
ਚੁੱਪ ਵਿੱਚ ਪਿਘਲੀ ਦੇਹੀ,
ਚੁੱਪ ਵਿੱਚ ਦੇਹੀ ਨਾਮ ਉਗਾਇਆ
ਚੁੱਪ ਦੀ ਰੀਤ ਹੈ ਕੇਹੀ!

ਚੁੱਪ ਵਿੱਚ ਫੁੱਲ ਨੇ ਖਿੜਣਾ ਸਿੱਖਿਆ
ਚੁੱਪ ਵਿੱਚ ਜਿੰਦੜੀ ਗਾਵੇ,
ਚੁੱਪ ਵਿੱਚ ਸੀਸ ਤਲੀ ਆ ਟਿਕਿਆ
ਦਰ ਮਾਹੀ ਦੇ ਜਾਵੇ।

ਚੁੱਪ ਵਿੱਚ ਹੰਝੂ ਅੱਖ ਤੋਂ ਵਿੱਛੜਣ
ਚੁੱਪ ਵਿੱਚ ਹੀ ਟੁਰ ਜਾਵਣ,
ਚੁੱਪ ਵਿੱਚ ਨੈਣ ਦੀਦਾਰ ਕਰੇਂਦੇ
ਚੁੱਪ ਵਿੱਚ ਹੀ ਖੁਰ ਜਾਵਣ।

ਚੁੱਪ ਵਿੱਚ ਗੁਰ ਨੇ ਸ਼ਬਦ ਅਲਾਇਆ
ਚੁੱਪ ਵਿੱਚ ਗੂੰਜੀ ਬਾਣੀ,
ਚੁੱਪ ਵਿੱਚ ਨਿਜ ਘਰ ਵਾਸਾ ਪਾਇਆ
ਮੈਂਡੜੀ ਜਿੰਦ ਨਿਮਾਣੀ।

ਚੁੱਪ ਵਿੱਚ ‘ਮੈਂ’ ਨੇ ਵੇਸ ਹੈ ਪਾਇਆ
ਚੁੱਪ ਵਿੱਚ ਹੀ ਮੈਂ ਆਵਾਂ,
ਚੁੱਪ ਵਿੱਚ ਪ੍ਰੀਤ ਪਿਰਮ ਸਿਉ ਲਾਗੀ
ਚੁੱਪ ਵਿੱਚ ਹੀ ਟੁਰ ਜਾਵਾਂ।

-ਪ੍ਰਭਸ਼ਰਨਬੀਰ ਸਿੰਘ

Comments

  1. Dil kenda e ke lawa'n tainu rok yaar ve!
    Chup pyar di par laindi Mainu rok pyar ve!!

    ReplyDelete
  2. Waheguru!!! it is beautiful...wonderful....love it!!!! great work indeed!!!

    ReplyDelete

Post a Comment

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?