My Prayer to a Rose


ਇਹ ਸਤਰਾਂ ਮੈਂ ਇੱਕ ਗੁਲਾਬ ਦੀ ਬਖਸ਼ਿਸ਼ ਨਾਲ ਲਿਖੀਆਂ ਨੇ। ਲਿਖਣ ਤੋਂ ਪਹਿਲਾਂ ਦੇ ਦੋ-ਤਿੰਨ ਦਿਨ ਅਤਿ ਦੀ ਉਦਾਸੀ ਵਿੱਚ ਲੰਘੇ ਸਨ। ਫਿਰ ਉਸ ਦਿਨ ਮੈਂ ਸਵੇਰੇ ਉੱਠ ਕੇ ਜਦ ਤ੍ਰੇਲ ਦੀ ਠੰਡਕ ਮਾਣਨ ਲਈ ਆਇਆ ਤਾਂ ਆਲੇ ਦੁਆਲੇ ਦੇ ਸਾਰੇ ਗੁਲਾਬ ਮੈਨੂੰ ਕੋਈ ਸੁਨੇਹਾ ਦਿੰਦੇ ਲੱਗੇ। ਸੁਨੇਹਾ, ਜੋ ਆਪਣੇ ਬਚਪਨ ਦੇ ਬੀਤ ਜਾਣ ਤੋਂ ਬਾਅਦ ਮੈਨੂੰ ਇਸ ਦਿਨ ਤੱਕ ਕਦੇ ਵੀ ਸੁਣਨਾ ਨਸੀਬ ਨਾ ਹੋਇਆ। ਇਸ ਕਵਿਤਾ ਦੀ ਪਿੱਠ-ਭੂਮੀ ਵਿੱਚ ਮੇਰੇ ਪਿਛਲੇ 8-9 ਸਾਲਾਂ ਦੀ ਉਦਾਸੀ ਅਤੇ ਹਰ ਪਹਿਲੂ ਉੱਤੇ ਹਾਰ ਜਾਣ ਦਾ ਦਰਦ ਖੜ੍ਹਾ ਹੈ। ਉਸ ਤੋਂ ਪਹਿਲਾਂ ਵਾਲੇ ਸਾਲਾਂ ਵਾਲੀ ਜ਼ਿੰਦਗੀ ਕਿਸੇ ਅਦਿੱਖ ਹਨ੍ਹੇਰੇ ਵਿੱਚ ਕਦੇ ਵੀ ਨਾ ਮੁੜਣ ਲਈ ਚਲੀ ਗਈ ਲੱਗਦੀ ਹੈ। ਇਹ ਕਵਿਤਾ ਉਸ ਤਾਜ਼ਗੀ ਦੀ ਵਾਪਸੀ ਦਾ ਮੱਧਮ ਜਿਹਾ ਸੁਪਨਾ ਹੈ। ਸ਼ਾਲਾ! ਰੱਬ ਮੇਰੀ ਅਰਦਾਸ ਨੂੰ ਸੁਣੇ।

(1)
ਮੇਰੇ ਫੁੱਲ ਜੀ!
ਮੇਰੇ ਪਿਆਰੇ ਰੱਬ ਜੀ!
ਏਨਾ ਚਿਰ
ਤੁਸਾਂ ਮੈਨੂੰ ਕਿੱਥੇ ਭਟਕਾਈ ਰੱਖਿਆ।
ਮੇਰੇ ਸੋਹਣੇ ਸਾਂਈਂ ਜੀ
ਤੁਸਾਂ ਨੇ ਦੀਦਾਰ ਦਿੱਤੇ
ਕਿਵਾੜ ਖੋਲ੍ਹ ਦਿੱਤੇ।
ਇੱਕ ਅਰਜ਼ ਬੇਨਤੀ
ਲੱਗਾ ਹਾਂ ਕਰਨ ਤੁਹਾਡੇ ਅੱਗੇ
ਮੇਰੇ ਰੱਬ ਜੀ
ਅੱਜ ਤੁਸਾਂ ਦੀਆਂ ਬਖਸ਼ਿਸ਼ਾਂ ਹੋਈਆਂ
ਭੁੱਲ ਗਈ ਕੋਟ ਬਰਸ ਭੋਗੀ
ਨਰਕਾਂ ਦੀ ਅੱਗ।
ਮੇਰੇ ਸਾਂਈਂ ਜੀ
ਅਰਦਾਸ ਜੋਦੜੀ ਨੂੰ ਪਰਵਾਨ ਕਰਨਾ
ਮੇਰੇ ਰੱਬ ਜੀ।
ਮੇਰੇ ਫੁੱਲ ਜੀ
ਤੁਸੀਂ ਪ੍ਰੀਤਮ ਮੇਰੇ ਸੋਹਣੇ।
ਬਖਸ਼ਿਸ਼ਾਂ ਦਾ ਆਲਮ
ਤੁਸਾਂ ਉਦੈ ਕੀਤਾ
ਮੇਰੀ ਨਿਮਾਣੀ ਜਿੰਦ ਉੱਤੇ।
ਹੁਣ ਫੁੱਲ ਜੀ
ਕੋਈ ਮਾਣਕ ਮੋਤੀ
ਝੋਲੀ ਪਾ ਦੇਵੋ।
ਏਹੀ ਇੱਕ ਤੜਪ ਆਖਰੀ
ਕੋਈ ਮੋਤੀ ਮਾਣਕ ਸ਼ਬਦ ਦਾ
ਭਰਦਿਓ ਝੋਲ ਨਿਮਾਣੇ ਦੀ
(2)

ਮੇਰਿਆ ਸਾਂਈਂਆਂ
ਕੀ ਸੁਣਾਵਾਂ ਵਿਥਿਆ ਮੈਂ ਆਪਣੀ
ਹੁਣ ਤਾਂ
ਤੇਰੇ ਦਿੱਤੇ ਦੁੱਖੜੇ ਵੀ ਮਿੱਠੇ ਲੱਗਦੇ ਨੇ
ਹੇ ਪ੍ਰੀਤਮ ਮੇਰਿਆ
ਤੂੰ ਲੁਕਾ ਕੇ ਨਾ ਰੱਖਦਾ ਕੁਝ ਵੀ
ਪਾ ਦੇ ਭਿਖਿਆ ਝੋਲੀ ਵਿੱਚ
ਇਹ ਗੁਰ ਦੇ ਦੇ ਮੈਨੂੰ ਵੀ।
ਜੁਗਾਦਾਂ ਤੋਂ ਬੰਦ ਪਈ ਕੋਠੜੀ ਨੂੰ
ਬਖਸ਼ ਦੇ
ਕਿਰਨਾਂ ਦੇ ਸਾਗਰ ਵਿੱਚ
ਸੁਗੰਧੀ ਦੇ ਸਾਹ ਘੋਲਣ ਵਾਲੀ
ਤਾਜ਼ਗੀ।
ਕੀ ਦੱਸਾਂ
ਕਿੰਜ ਦਿਨ ਲੰਘਾਏ ਨੇ!
ਪਰ ਤੇਰੇ ਦਰਸ ਨੇ
ਧੋ ਦਿੱਤਾ ਹੈ
ਕਿਲਬਿਖ ਮੇਰੇ ਜਨਮਾਂ ਦਾ।
ਭੇਜ ਦੇ ਮੇਰਿਆ ਸਾਂਈਂਆਂ
ਹੁਣ ਤਾਂ ਆਪਣੀ ਕਿਸੇ
ਸੁਗੰਧੜੀ ਹੀਰ ਨੂੰ
ਜੋ ਵਸ ਜਾਏ ਮੇਰੇ ਮਨ ਅੰਦਰ
ਜਿਵੇਂ ਸਾਹਾਂ ਵਿੱਚ ਪ੍ਰਾਣ ਹੁੰਦੇ ਨੇ।
(3)
ਮੇਰੇ ਸਾਂਈਂ
ਤੇਰੀ ਦਾਤ ਇਹ
ਅਮੁੱਲ ਹੈ ਮੇਰੇ ਲਈ
ਹੁਣ ਤੋਂ ਬਾਅਦ
ਹਮੇਸ਼ਾ ਲਈ।
ਦਿੰਦਾ ਰਹੀਂ ਦਸਤਕ ਕਦੇ ਕਦੇ
ਤਾਂ ਜੋ ਮੈਂ ਫਿਰ ਕਿਧਰੇ
ਭਟਕ ਨਾ ਜਾਵਾਂ
ਤੇਰਿਆਂ ਨੂਰੀ ਰਾਹਾਂ ਤੋਂ।

-ਪ੍ਰਭਸ਼ਰਨਬੀਰ ਸਿੰਘ
(8 ਦਸੰਬਰ, 2000)

Comments

 1. I remember when I read this poem first time. We had a long phone conversation after that. The experience has to be situated in those particular circumstances that brought you there. I remember, this experience did not come alone. There was a lot more to it. You were a different man during those days. I had another experience of this life when I read Victor Hugo's Les Miserables. Right in the beginning, the aftermath of a war, leads life to a tranquil state. A fresh approach to religion and ethics evolves in a violent movement. Those opening pages of Les Miserables and Tolstoy's War and Peace convinced me of the necessity of death and destruction in life. Nothing purifies us as intensity of grief does. As Ghalib says:

  Rone se aur ishq mein bebaak ho gaye
  Dhoye gaye hum aise ke bass paak ho gaye
  [Crying more in love, We became dauntless
  Got purified in such a manner, that turn sacred]

  You need to talk about those episodes of death, destruction, and pain that you experienced in a variety of manners. What was it to listen to all those things? How is listening different to reading? What happens when listening or reading convert in writing? Bring in Derrida here and talk about what you experienced and listened. Talk in writing as Derrida does. That is when you will feel relieved. Actually, that is when I will have the relief I have been looking for during all these years.

  ReplyDelete
 2. I was a different man during those days.
  And you talk about Derrida.
  He would rather that a man is always already different from itself.
  But times do matter above everything else.
  And we are talking about that time which is anonymous to the most readers of this blog.
  The time which was out of joint.
  The time of the coming the evil other.
  The other which reminded me of all the colonial legacies of oppression and disciplining.
  People think that death is the wholly other who has most devilish of all the faces.
  Death, destruction, grief and solitude; these are things that made me feel that life is always/already different from itself.
  No matter how hard you try to capture it, it will always remain beyond your grasp and it will always mock its would be catchers.
  It comes near only when the language of the call becomes poetic and musical.
  All the sorrows of life generate that fire which makes one's consciousness a bit more poetic, and sometimes musical.
  But the actual releasement of that poetic/musical language from one's own inner depths depends upon the intervention of a beautiful other.

  Like the Rose in this poem.

  All the grief and sorrow and the experiences of death and destruction were there, but without the grace of that little angel this expression would never have come into existence.
  My poem should be read a thankgiving to that little angel called rose.
  It reminds me of Heidegger when he was lying on his deathbed and saying the Being exists in the mode of thanksgiving.

  ਕਹਿਤਾ ਹੈ ਕੌਣ ਨਾਲਾ-ਏ-ਬੁਲਬੁਲ ਕੋ ਬੇਅਸਰ,
  ਪਰਦੇ ਮੇਂ ਗੁਲ ਕੇ ਲਾਖ ਜਿਗਰ ਚਾਕ ਹੋ ਗਏ।
  (Who says that the grief stricken song of Bulbul[nightingale] is without any effect,
  Look! the heart of the flower is rent apart).

  Ghalib has made the stunning deconstructive gesture.
  For who's gonna decide that why the Bulbul is crying?
  Who knows it is same flower which has made her cry like that.

  ReplyDelete
 3. I enjoy the coming of a season. I do not enjoy the going of a season, just enjoy the coming of a new one which is an old one in a way. Body longs for the seasons to come back as their colors add flavors in body as well as in mind. What do they do to us? Why do we need them again and again. Answers could be many but I would prefer Barah Maha by Guru Nanak Sahib:
  ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
  ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥
  ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥
  ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥
  ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥
  ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥

  [The month of Chet, stunning is the spring and beautiful the bumble-bee.
  The forests are flowering in front of my door. May my Love return home.
  How can the bride obtain peace, when her spouse comes not home? With the distress of separation her body is wasting away.
  The beauteous cuckoo sings on the mango-tree How can I bear the pain of my mind?
  The black-bee is flitting on the blossoming bough. How can I survive? I am dying, O mother.
  Nanak, in Chet peace is easily obtained, if the wife obtains God as her Spouse in her home.]
  -Sri Guru Granth Sahib pp. 1107-8
  Reading the entire Barah Maha would be a different experience. But even this part is quite sufficient to tell us what the seasons do to body.

  And you know more than anyone else how I relate to those seasons when the Panth was on its way to revive the best of it. My body is out of those seasons for a while, for a decade and a half, yet I am not out of it. Those are the seasons where I dwell. Changes always come. Old seasons always come back as new ones. And my seasons are also coming back. It is going to be different as you say because seasons could be somewhat same but I would not be the same one.

  ReplyDelete
 4. The last comment by you should be a post on your blog.

  ReplyDelete
 5. ਮੇਰਿਆ ਸਾਂਈਂਆ

  ਸਾਂਈਂਆ-ਸਾਂਈਂਆ ਆਖਦੀ,
  ਕਦੀ ਅੰਦਰ ਬਾਹਰ ਝਾਕਦੀ,
  ਕਦੀ ਜੰਗਲਾਂ ਦੇ ਵਿੱਚ ਭਟਕਦੀ,
  ਕਦੀ ਜੂਹਾਂ, ਕਦੀ ਬੇਲਿਆਂ,
  ਕਦੀ ਘੱਤ ਵਾਸਤੇ ਪਾਉਣੀ ਆਂ,
  ਕਦੀ ਮਿੰਨਤਾਂ ਨਾਲ ਮਨਾਉਣੀ ਆਂ,
  ਮੈਨੂੰ ਤਲਬ ਤੇਰੇ ਦੀਦਾਰ ਦੀ,
  ਸਾਂਈਂਆ-ਸਾਂਈਂਆ ਆਖਦੀ,
  ਕਦੀ ਅੰਦਰ ਬਾਹਰ ਝਾਕਦੀ,
  ਸਭ ਅੰਦਰ ਬਾਹਰ ਟੋਲਿਆ,
  ਪਰ ਘਰ ਆਪਣਾ ਨਾ ਫੋਲਿਆ,
  ਤੁਸਾਂ ਦਿਲ 'ਚ ਛੁਪੇ ਸਜਣ ਜੀ,
  ਮੈਂ ਕਾਹਨੂੰ ਫਿਰਦੀ ਵਕਤ ਗਵਾਏ ਜੀੳ,
  ਤੁਸਾਂ ਰੂਹ ਨੂੰ ਖੇੜਾ ਬਖਸ਼ਦੇ,
  ਤੁਸਾਂ ਜਿੰਦ ਮੇਰੀ 'ਚ ਰਸਦੇ,
  ਮੈਂਡੇ ਪਿਆਰੇ ਪ੍ਰੀਤਮ ਸਜਣ ਜੀ,
  ਇਕ ਪਲ ਨਾ ਵਿਛੋੜਾ ਦਿਖਾਏ ਜੀੳ,
  ਇਕ ਪਲ ਨਾ ਵਿਛੋੜਾ ਦਿਖਾਏ ਜੀੳ,

  anonymou(S.)

  ReplyDelete
 6. Dear AnonymouS)

  How can love leave the one who it belongs to???

  How can the one who possesses the gift of happiness for you hold on to it knowing how much you appreciate it?

  How can the heart stop yearning for the one who embraces it?

  How can the doors stay shut for those who seek the light behind it?

  How can anyone stand in your way when you are determined to fulfill the seva in your heart???

  Matters of the heart are very delicate my friend.......just as the heart needs nurturing and healing from thorns that may prick it from time to time........ so does the mind to remind it that it must stay strong at all times....

  Pain is a key to understand beauty of what true love is...

  ReplyDelete

Post a Comment

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?