ਭਾਰ - Strangest of the stories

This is the most terrible story I have ever read. What makes it more terrible is the fact that I know that it is a true story. Past few dacades of Punjab have seen some events which can be termed as the most horribles event ever experienced by humanity. I can't forget what was once said by an 'Amnesty International' activist about Punjab:
Punjab is hell on earth.
And the tragedy is that most people and even most sikhs know nothing about these events.
But every event has its own life, however shadowy it may be. Such events have the uncanniest existence.
These invisible ghosts are behind the collective suicides being committed in Punjab. It is not only debt which is driving them towards suicide. It is collective weight (that also happens to be the name of this story) which is acting as the impulsive force behind the suicides. I know that it is a bold conclusion and many people will disagree with me on this point. But I have not reached at this conclusion through speculation alone. What drove me towards it was nothing short than the suicide of a close friend.
A word of caution:
It will rob you of a few nights sleep. Some friends of mine told me that they felt as if thier chests are going to burst after reading this story.
It is too long to be posted here. 




ਇੱਕ ਪੁਲੀਸ ਕੈਟ ਦੀ ਗਾਥਾ: ਭਾਰ  Part-1

-ਮਨਿੰਦਰ ਸਿੰਘ ਕਾਂਗ

ਉਨ੍ਹਾਂ ਜਦੋਂ ਮੈਨੂੰ ਆਵਾਜ਼ ਮਾਰੀ, ਮੈਂ ਸਦਾ ਵਾਂਗ ਪੁਰਾਣੀ ਚਾਦਰ ਭੁੰਜੇ ਵਿਛਾਈ ਲੰਮਾ ਪਿਆ ਹੋਇਆ ਸਾਂ। ਹੁਣ ਤਾਂ ਭੁੰਜੇ ਸੌਣ ਦੀ ਆਦਤ ਬਣ ਗਈ ਸੀ, ਨਹੀਂ ਤੇ ਸ਼ੁਰੂ ਵਿੱਚ ਬੜੀ ਔਖ ਹੁੰਦੀ ਸੀ। ਇੱਕ ਤੇ ਕੁੱਟ ਖਾ ਖਾ ਕੇ ਹੱਡ ਬਿਲਕੁਲ ਪੋਲੇ ਹੋਏ ਪਏ ਸਨ ਤੇ ਦੂਸਰਾ ਸਾਰੀ ਜ਼ਿੰਦਗੀ ਆਰਾਮ ਨਾਲ ਕੱਟੀ ਸੀ। ਸੁੱਖ ਰਹਿਣਾ ਹੋਣ ਕਾਰਨ ਗੁਪਤਵਾਸ ਦੇ ਦਿਨਾਂ ਵਿੱਚ ਵੀ ਮੈਨੂੰ ਮੰਜੀ 'ਤੇ ਸੌਣਾ ਪ੍ਰਵਾਨ ਹੁੰਦਾ ਸੀ, ਨਹੀਂ ਤਾਂ ਬਾਕੀ ਭਾਊਆਂ ਵਾਂਗ ਮੈਂ ਵੀ ਕਮਾਦਾਂ ਵਿੱਚ ਤੜਿਆ ਰਹਿੰਦਾ, ਪਰ ਮੈਂ ਜਥੇਦਾਰਾਂ ਨੂੰ ਸਪੱਸ਼ਟ ਕਿਹਾ ਹੋਇਆ ਸੀ ਕਿ ਮੈਂ ਰਾਤ ਕਿਸੇ ਡੇਰੇ ਕੱਟਿਆ ਕਰਾਂਗਾ। ਜੱਥੇਦਾਰਾਂ ਨੂੰ ਮੇਰੇ ਪੜ੍ਹੇ-ਲਿਖੇ ਹੋਣ ਦਾ ਬੜਾ ਭੈਅ ਸੀ ਤੇ ਉਨ੍ਹਾਂ ਨੂੰ ਉਂਝ ਵੀ ਇਤਰਾਜ਼ ਕੀ ਸੀ? ਉਨ੍ਹਾਂ ਦਾ ਤੇ ਸਗੋਂ ਸਾਰਾ ਕੰਮ ਹੀ ਮੈਂ ਕਰਦਾ ਸਾਂ, ਸਗੋਂ ਛੋਟੇ ਜਥੇਦਾਰ ਵਜੋਂ ਮੇਰੀ ਜ਼ਿਆਦਾ ਭੱਲ ਬਣੀ ਹੋਈ ਸੀ। 
ÛÛÛ
ਉਦੋਂ ਕੀ ਪਤਾ ਸੀ ਕਿ ਇਸੇ ਲਾਲਚ ਸਦਕਾ ਕਿ 'ਮੰਜੀ' ਤੇ ਹੀ ਸੌਣਾ ਹੈ, ਇੱਕ ਦਿਨ ਐਸਾ ਫਸਾਂਗਾ ਕਿ ਅੱਜ ਇਥੇ ਆਰੀਆ ਸਕੂਲ ਦੇ ਸਾਲਾਂ ਤੋਂ ਖਾਲੀ ਪਏ ਹੋਸਟਲ ਦੇ ਬੋਅ ਮਾਰਦੇ ਅੱਧ-ਕੱਚੇ ਕਮਰਿਆਂ 'ਚ ਵਿੱਚ ਸੜਾਂਗਾ। 
ÛÛÛ 
ਆਵਾਜ਼ ਦੂਸਰੀ ਵਾਰ ਪਈ ਸੀ। ਹੁਣ ਘੇਸਲ ਮਾਰਨੀ ਔਖੀ ਸੀ, ਕਿਉਂਕਿ ਫਕੀਰੀਆ ਤੇ ਚਰਨਾ ਹੌਲਦਾਰ, ਦੋਵੇਂ ਪਹਿਲਾਂ-ਪਹਿਲ ਜਦੋਂ ਮੈਂ ਹੱਡ ਟੁੱਟੇ ਹੋਣ ਕਾਰਨ ਉੱਠ ਨਹੀਂ ਸਾਂ ਸਕਦਾ ਹੁੰਦਾ, ਮੈਨੂੰ ਵੱਖੀ ਵਿੱਚ ਖਿੱਚ ਕੇ ਠੁੱਡ ਮਾਰ ਘੱਤਦੇ ਸਨ। ਉਦੋਂ ਦਾ ਮਨ ਚੰਦਰਾ ਏਨਾ ਸਹਿਮਿਆ ਪਿਆ ਹੈ ਕਿ ਜੇ ਕੋਈ ਹੋਮ-ਗਾਰਡੀਆ ਜਾਂ ਸੀæ ਆਰæ ਪੀæ ਵਾਲਾ ਵੀ ਆਵਾਜ਼ ਮਾਰੇ, ਮੈਂ ਫੜਕ ਦੇਣੀ ਉੱਠ ਬਹਿਨਾਂ ਤੇ ਜਵਾਬ ਦੇਨਾ ਵਾਂ। 
æææææਬਾਹਰ ''ਚੰਨਾ ਨੱਥ'' ਜਿਹੜਾ ਹੁਣੇ ਹੌਲਦਾਰ ਬਣਿਆ ਹੈ, ਖੜੋਤਾ ਹੈ। ਉਂਜ ਕੁੱਟਣ ਵਿੱਚ ਉਹ ਵੀ ਕਸਾਈ ਹੈ, ਪਰ ਆਮ ਬੋਲਚਾਲ ਵਿੱਚ ਠੀਕ ਰਹਿੰਦਾ ਹੈ। 
''ਆਜਾ ਮਾਸਟਰਾ! ਤੈਨੂੰ ਡਿਪਟੀ ਯਾਦ ਕਰਦੈ!'' ਉਸ ਨੇ ਕਿਹਾ ਤੇ ਮੇਰੇ ਵੱਲ ਪ੍ਰਤੀਕਰਮ ਲਈ ਵੇਖਣ ਲੱਗਾ।
''ਨਾਲ ਲੈ ਕੇ ਜਾਣੈ ਤੈਨੂੰ!'' ਮੈਨੂੰ ਚੁੱਪ ਖੜੋਤਾ ਵੇਖ ਕੇ ਉਹਨੇ ਫੇਰ ਕਿਹਾ। ਮੈਂ ਚੁੱਪ-ਚਾਪ ਚਾਦਰ ਝਾੜ ਕੇ ਕਿੱਲੀ 'ਤੇ ਟੰਗੀ ਤੇ ਬੂਹਾ ਢੋਅ ਕੇ ਉਹਦੇ ਨਾਲ ਹੋ ਗਿਆ। 
ਮੇਰੀ ਇਨ੍ਹਾਂ ਛੇ ਮਹੀਨਿਆਂ ਵਿੱਚ ਚਾਰ ਵਾਰ ਤਫਤੀਸ਼ ਹੋ ਚੁੱਕੀ ਸੀ ਤੇ ਚਾਰੇ ਵਾਰ ਲਗਭਗ ਸਾਰਾ-ਸਾਰਾ ਹਫਤਾ ਮੇਰੀ ਚੰਡਾਈ ਹੁੰਦੀ ਰਹੀ ਸੀ। ਇੱਕ ਵਾਰ ਤਾਂ ਮੈਂ ਮਰ ਹੀ ਗਿਆ ਸਾਂ, ਪਰ ਸੀæ ਆਰæ ਪੀæ ਦੇ ਬੰਗਾਲੀ ਡਾਕਟਰ ਨੇ ਮੈਨੂੰ ਬਚਾ ਲਿਆ, ਨਹੀਂ ਤਾਂ ਮੈਂ ਹੁਣ ਤੱਕ ਭਾਖੜੇ ਦੀਆਂ ਮੱਛੀਆਂ ਦੇ ਢਿੱਡ ਵਿੱਚ ਹੁੰਦਾ, ਕਿਉਂਕਿ ਰੋਪੜ ਤੇ ਤਰਨਤਾਰਨ ਦੀ ਪੁਲਿਸ ਦੀ ਗਿੱਟੀ-ਸਿੱਟੀ ਆਪਸ ਵਿੱਚ ਪੂਰੀ ਤਰ੍ਹਾਂ ਮਿਲੀ ਹੋਈ ਹੈ। ਕਾਗਜ਼ਾਂ ਵਿੱਚ ਤਾਂ ਪੁਲਿਸ ਮੈਨੂੰ ਪਿਛਲੇ ਮਹੇਨੇ ਦਾ ਮਰਿਆ ਵਿਖਾਈ ਜਾ ਰਹੀ ਹੈ। ਹੁਣ ਤੇ ਸਗੋਂ ਮੇਰੇ ਰਿਸ਼ਤੇਦਾਰ ਵੀ ਛੱਡ ਦਿੱਤੇ ਨੇ, ਇਹ ਮੈਨੂੰ ਗੁੱਡੂ ਸਿਪਾਹੀ ਦੱਸ ਗਿਆ ਸੀ। 
ÛÛÛ
''ਖ਼ੈਰ! ਮਨਾਂ, ਵੇਖੀ ਜਾਊ ਹੁਣ! ਕਿਧਰੇ ਦੁਬਾਰਾ ਨਾ ਢਾਹ ਲੈਣ ਤੇ ਜਾਹ ਜਾਂਦੀਏ ਹੋ ਜਾਏ। ਸਰੀਰ ਤੇ ਅੱਗੇ ਹੀ ਖਤਮ ਏ। ਪਿਛਲੀ ਵਾਰ ਤਾਂ ਪੈਨਸਲੀਨ ਬਚਾ ਗਈ, ਪਰ ਐਤਕਾਂ ਤੇ ਉਹ ਵੀ ਮਰੋੜ ਲਾ ਦਊ।'' ਮੈਂ ਗਿਣਤੀਆਂ ਵਿੱਚ ਪਿਆ ''ਚੰਨੇ ਨੱਥ'' ਨਾਲ ਤਫਤੀਸ਼ ਵਾਲੇ ਭੋਰਿਆਂ ਵੱਲ ਵਧ ਰਿਹਾ ਸਾਂ। ਚੰਨਾ ਚੁੱਪ ਸੀ ਤੇ ਅੱਗੇ ਅੱਗੇ ਤੁਰੀ ਜਾ ਰਿਹਾ ਸੀ। ਸਕੂਲ ਦੀਆਂ ਦੋਵੇਂ ਵੱਡੀਆਂ ਗਰਾਊਂਡਾਂ ਲੰਘ ਕੇ ਅੱਗੇ ਜਾ ਕੇ ਉਜਾੜ ਪਏ ਕਮਰਿਆਂ ਨੂੰ ਬੋਰੀਆਂ ਲਾ ਲਾ ਕੇ ਭੋਰਿਆਂ ਵਰਗਾ ਬਣਾਇਆ ਹੋਇਆ ਸੀ, ਉੱਥੇ ਹੀ ਸਭ ਦੀ ਤਫਤੀਸ਼ ਹੁੰਦੀ ਹੈ ਤੇ ਜਾਂ ਫਿਰ ਜੀਹਦਾ ਮੁਕਾਬਲਾ ਬਣਾਉਣਾ ਹੋਵੇ, ਉਹਨੂੰ ਉੱਥੇ ਇੱਕ ਵਾਰ ਐਸ਼ ਪੀæ ਅੱਗੇ ਪੇਸ਼ ਕਰਕੇ ਰਾਤ ਨੂੰ ਪੁਲਿਸ ਦੀ ਭਾਸ਼ਾ ਵਿੱਚ 'ਪਹੀਏ' ਲਾ ਦੇਂਦੇ ਹਨ। ਸਿਵਾਏ ਮੇਰੇ ਤੇ 'ਪੀਤੂ ਲੰਬੜ' ਦੇ ਜਿਹੜਾ ਬੱਬਰਾਂ ਵਿੱਚ ਸੀ, ਬਾਕੀ ਸਾਰੇ ਮੇਰੇ ਵਿਹੰਦਿਆਂ-ਵਿਹੰਦਿਆਂ 'ਪਹੀਏ' ਲਵਾ ਕੇ ਗੁਰੂ ਮਹਾਰਾਜ ਕੋਲ ਪਹੁੰਚ ਚੁੱਕੇ ਸਨ। ਗੁਰਦੀਪ ਸਿੰਘ ਚਕੌਰੀ, ਮਨਜੀਤ ਸਿੰਘ ਘਸੀਟਪੁਰੀਆ, ਲਾਲੀ ਬੱਬਰ, ਤਰਸੇਮ ਸਿੰਘ ਗੁੱਡੀ ਤੇ ਮਹਿੰਦਰ ਸਿੰਘ ਉਰਫ ਚੱਕਰ ਤਾਂ ਮੈਂ ਹੱਥੀਂ ਲੋਥਾਂ ਦੇ ਰੂਪ ਵਿੱਚ ਟਰੱਕ ਵਿੱਚ ਲਿਟਾਏ ਹਨ। ਬਾਕੀਆਂ ਦੀ ਤਾਂ ਮੈਨੂੰ ਇਨ੍ਹਾਂ ਛੇ ਮਹੀਨਿਆਂ ਵਿੱਚ ਗਿਣਤੀ ਵੀ ਯਾਦ ਨਹੀਂ। ਕਈ ਤਾਂ ਬਟਾਲੇ ਵੱਲ ਦੇ, ਕਈ ਰੋਪੜ ਜਾਂ ਆਨੰਦਪੁਰ ਸਾਹਿਬ ਵੱਲ ਦੇ ਬੰਦੇ ਸਨ, ਜਿਹੜੇ 'ਪਹੀਏ' ਲਵਾ ਗਏ। ਦੋ ਬੀਬੀਆਂ ਸਨ ਸਕੀਆਂ ਭੈਣਾਂ, ਚਮਕੌਰ ਸਾਹਿਬ ਵੱਲ ਦੀਆਂ। ਉਨ੍ਹਾਂ ਨੂੰ ਵੀ ਵਾਰੀ ਵਾਰੀ 'ਪਹੀਏ' ਲਾਏ ਗਏ ਸਨ। ਵਾਰਿਸ ਸ਼ਾਇਦ ਉਨ੍ਹਾਂ ਦੇ ਅਜੇ ਵੀ ਉਧਰ ਚਮਕੌਰ ਸਾਹਿਬ ਦੇ ਕਿਸੇ ਥਾਣੇ ਵਿੱਚ ਟੱਕਰਾਂ ਮਾਰਦੇ ਫਿਰਦੇ ਹੋਣਗੇ। 'ਪੀਤੂ ਲੰਬੜ' ਕੁੱਟ ਨਾਲ ਪਾਗਲ ਹੋ ਗਿਆ ਸੀ, ਸੋ ਉਹਨੂੰ ਛੱਡ ਦਿੱਤਾ ਗਿਆ ਸੀ। ਹੁਣ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਬੈਠਾ ਰਹਿੰਦੈ। ਗੁੱਡੂ ਹੌਲਦਾਰ ਨੇ ਇਹ ਗੱਲ ਵੀ ਦੱਸੀ ਸੀ। 
ÛÛÛ
''ਮਨਾ! ਅੱਜ ਤੇਰੀ ਵੀ ਵਾਰੀ ਆ ਗਈ ਜਾਪਦੀ ਐ! ਹੋ ਤਕੜਾ!'' ਮੈਂ ਇਨ੍ਹਾਂ ਗਿਣਤੀਆਂ ਵਿੱਚ ਹੀ ਪਿਆ 'ਚੰਨੇ ਨੱਥ' ਦੇ ਨਾਲ ਨਾਲ ਤੁਰਦਾ 'ਇੰਟੈਰੋਗੇਸ਼ਨ' ਸੈਂਟਰ ਵਾਲੇ ਪਾਸੇ ਪਹੁੰਚ ਗਿਆ ਸਾਂ। ਅੱਗੇ ਜਾ ਕੇ ਅਸੀਂ ਥੰਮਲੇ ਨਾਲ ਢੋਅ ਲਾ ਕੇ ਖੜ੍ਹੇ ਹੋ ਗਏ। ਇਨ੍ਹਾਂ ਥਮਲਿਆਂ ਤੋਂ ਸਾਡੇ ਵਿੱਚੋਂ ਕੋਈ ਵੀ ਬਿਨਾਂ ਪੁੱਛੇ ਅੱਗੇ ਨਹੀਂ ਸੀ ਜਾ ਸਕਦਾ। ਅੱਗੋਂ ਵਲੇਵਾਂ ਪਾ ਕੇ ਕਮਰੇ ਸ਼ੁਰੂ ਹੋ ਜਾਂਦੇ ਸਨ ਤੇ ਐਸ਼ ਐਚæ ਓæ ਦੇ ਬਿਨਾਂ ਕਹੇ ਕਿਸੇ ਨੂੰ ਉਧਰ ਜਾਣ ਦਾ ਹੁਕਮ ਨਹੀਂ ਸੀ। ਸਿਪਾਹੀ ਵੀ ਉਹੀ ਜਾਂਦੇ ਸਨ, ਜਿਹੜੇ ਪੱਕੀ ਤਫਤੀਸ਼ੀਏ ਸਨ ਜਾਂ ਫਿਰ ਜਿਹੜੇ ਸਿਰਫ ''ਚੰਡਾਈ'' ਕਰਨ ਲਈ ਰੱਖੇ ਹੋਏ ਸਨ। ਡਿਪਟੀ ''ਅਜੈਬਾ ਸ਼ੁਦਾਈ'' ਤੇ ਐਸ਼ ਪੀæ 'ਸ਼ਰਮਾ' ਦੋਵੇਂ ਅੱਧੇ ਪਾਗਲ ਸਨ ਤੇ ਕਈ ਵਾਰ ਜੇ ਕੋਈ ਭਾਊ ਨਾ ਬਕੇ ਜਾਂ ਫਿਰ ਕਿਤੇ ਦੋਹੇਂ ਕੁੱਟ ਕੁੱਟ ਕੇ ਪਾਗਲ ਹੋਏ ਹੋਣ ਤਾਂ ਕਿਸੇ ਨਾ ਕਿਸੇ ਸਿਪਾਹੀ ਉੱਪਰ ਵੀ ਗੁੱਸਾ ਕੱਢ ਦੇਂਦੇ ਸਨ। ਸੋ ਸਣੇ ਐਸ਼ ਐਚæ ਓæ ਅਤੇ ਸਣੇ ਸਿਪਾਹੀਆਂ ਦੇ ਕੋਈ ਵੀ 'ਅਜੈਬੇ ਡਿਪਟੀ' ਦੀ ਮਰਜੀ ਬਿਨਾਂ ਉਧਰ ਨਹੀਂ ਸੀ ਜਾਂਦਾ।
ÛÛÛ
ਅੱਜ ਵੀ ਸ਼ਰਮੇ ਐਸ਼ ਪੀæ ਅਤੇ ਅਜੈਬੇ ਸ਼ੁਦਾਈ ਦੀਆਂ ਗੱਲਾਂ ਦੀ ਅਵਾਜ਼ ਆ ਰਹੀ ਸੀ। ਫਕੀਰੀਆ ਹੌਲਦਾਰ ਵੀ ਪਰ੍ਹਾਂ ਖੜ੍ਹਾ ਤੰਬਾਕੂ ਥੁੱਕ ਰਿਹਾ ਸੀ। ਇਹ ਅਜੈਬੇ ਦਾ ਖਾਸ ਬੰਦਾ ਸੀ। 
ਮੇਰੇ ਰੌਂਗਟੇ ਖੜ੍ਹੇ ਹੋਣੇ ਸ਼ੁਰੂ ਹੋ ਗਏ। ਸਾਰੇ ਹੱਡਾਂ ਵਿੱਚ ਚਸਕ ਜਿਹੀ ਪੈਣ ਲੱਗ ਪਈ। ਫਕੀਰੀਆ ਉਦੋਂ ਹੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਦਾ ਹੁੰਦਾ ਸੀ, ਜਦੋਂ ਕਿਸੇ ਭਾਊ ਨੂੰ ਅੱਤ ਦਾ ਕੁਟਾਪਾ ਕਰਨਾ ਹੋਵੇ ਜਾਂ ਫਿਰ ਬੇਤਰਸ ਹੋ ਕੇ ਮੁਕਾਬਲਾ ਬਣਾਉਣ ਦੀ ਲੋੜ ਪਵੇ। ਫਕੀਰੀਆ ਚੌਵੀ ਘੰਟੇ ਦਾਰੂ ਪੀਣ ਵਾਲਿਆਂ ਵਿੱਚੋਂ ਸੀ ਤੇ ਇਹਨੇ ਕਿੰਨੇ ਕੁ ਬੰਦੇ ਤੀਵੀਆਂ ਮਾਰ ਘੱਤੇ ਸਨ, ਇਹ ਤੇ ਇਹਨੂੰ ਆਪ ਵੀ ਯਾਦ ਨਹੀਂ ਹੋਣਾ। ਹੁਣ ਇਹਨੂੰ ਐਸ਼ ਪੀæ ਬਨਾਣ ਨੂੰ ਫਿਰਦੇ ਨੇ, ਪਹਿਲਾਂ ਇਸਨੂੰ ਮਜੀਠਾ ਪੁਲਿਸ ਵਾਲੇ ਅੰਮ੍ਰਿਤਸਰ ਦੇ ਭਾਊਆਂ ਨੂੰ ਬਕਾਉਣ ਵਾਸਤੇ ਲੈ ਜਾਂਦੇ ਸਨ, ਪਰ ਹੁਣ ਇਹ ਪੱਕੇ ਤੌਰ 'ਤੇ ਅੰਮ੍ਰਿਤਸਰ ਪੁਲਿਸ ਕੋਲ ਆ ਗਿਆ ਹੈ। ਕਦੇ-ਕਦੇ ਨਾਭੇ ਜੇਲ੍ਹ ਵਾਲੇ ਤੇ ਜਲੰਧਰੀਏ ਵੀ ਲਿਜਾਂਦੇ ਨੇ। ਮੈਂ ਉਨ੍ਹਾਂ ਦੀ ਗੱਡੀ ਵਿੱਚ ਚੜ੍ਹਦਿਆਂ ਉੱਤਰਦਿਆਂ ਇਹਨੂੰ ਕਈ ਵਾਰ ਵੇਖਿਐææææਅੱਜ ਜੇ ਫਕੀਰੀਆ ਬਾਹਰ ਏ ਤਾਂ ਜ਼ਰੂਰ ਹੀ ਮੇਰੀ ਚੰਡਾਈ ਹੋਏਗੀ ਤੇ ਜਾਂ ਫੇਰæææææ।
''ਭਾਅ! ਕਿਤੇ ਅੱਜ ਮੁੜ ਮੇਰੀ ਵਾਰੀ ਤਾਂ ਨਹੀਂ ਆ ਗਈ ਦੁਬਾਰਾ।'' ਮੈਂ ਡਰਦੇ- ਡਰਦੇ ਨੇ ਆਪਣੇ ਨਾਲ ਖੜ੍ਹੇ 'ਚੰਨੇ ਨੱਥ' ਨੂੰ ਪੁੱਛ ਲਿਆ। ਉਹ ਅੱਗੇ ਹੀ ਮੈਨੂੰ ਦੱਸਣ-ਦੱਸਣ ਕਰਦਾ ਪਿਆ ਸੀ। 
''ਓ ਨਹੀਂ ਓਏ ਮਾਸ਼ਟਰਾ! ਇਹ ਤਾਂ ਤੇਰੇ ਪੁਰਾਣੇ ਆੜੀ 'ਜੱਸੇ ਮਾਰੂਤੀ' ਦੇ ਸਵਾਗਤ ਦੀਆਂ ਤਿਆਰੀਆਂ ਨੇ! ਜਲੰਧਰ ਦੀ ਪੁਲਿਸ ਨੇ ਇਹ ਭੈਣ æææææਦੀ ''ਦੱਦਰ ਜਿਹੀ'' ਆਪਣੇ ਗਲੋਂ ਲਾਹ ਕੇ ਤਰਨਤਾਰਨ ਦੀ ਪੁਲਿਸ ਦੇ ਗਲ ਪਾ 'ਤੀ ਸੀ। ਤਰਨਤਾਰਨ ਆਲੇ ਗਾੜੀਓਂ ਆਹੰਦੇ ਪਈ ਅਸੀਂ ਕਾਹਨੂੰ ਮਾਰੀਏ ਏਸ ਗੰਦ ਨੂੰ? ਅਨਾਮ ਤੇ ਮਾਰ ਕੋਈ ਹੈ ਨਹੋਂ ਇਹਦੇ ਸਿਰ ਦਾæææææਤੇ ਫਿਰ ਐਸ਼ ਐਸ਼ ਪੀæ ਇਹਦਾ ਫਸਤਾ ਵੱਢੇ। ਹੁਣ ਸ਼ਰਮੇ ਐਸ਼ ਪੀæ ਤੇ ਅਜੈਬੇ ਦੀ ਡਿਊਟੀ ਲੱਗੀ ਆ ਪਈ ਤੁਸੀਂ ਇਹਦੇ ਆਲਾ ਕੰਮ ਨਬੇੜੋ!''
''ææææਹੈਂ! ਜੱਸਾ ਅਜੇ ਹੈਗੈ?'' ਮੈਂ ਡੈਂਬਰ ਗਿਆ ਸਾਂ। ਸਹਿਵਨ ਹੀ ਮੇਰੇ ਮੂੰਹੋਂ ਇਹ ਪੁੱਛ ਨਿਕਲ ਗਈ। 
''ਤੈਨੂੰ ਨਹੀਂ ਪਤਾ? ਲੈ ਦੱਸ਼æææ! ਤੈਨੂੰ ਤੇ ਮਾਰ ਉਹਦੀ ਸਾਰੀ ਰਾਮ ਲੀਲਾ ਪਤੈ?'' ਚੰਨੇ ਨੱਥ ਨੇ ਆਪਣੀ ਜਾਣੀ ਮੈਨੂੰ ਜਿਵੇਂ ਝਿੜਕਿਆ। 
''æææææਪਰ ! ਉਹ ਤੇ ਮਹੀਨਾ ਹੋ ਚੱਲਿਆ ਮਰੇ ਹੋਏ ਨੂੰ। ਮੈਨੂੰ ਵਾਇਰਲੈੱਸ ਵਾਲਾ ਸੁਰਜੀਤ ਦੱਸ ਗਿਆ ਸੀ ਪਈ ਤੇਰਾ ਪੁਰਾਣਾ ਆੜੀ ਗਿਆææææ। ਉਹਨੂੰ ਮਹਿਤੇ ਚੌਂਕ ਵਾਲਾ ਸੀਤਲ ਸੁੰਹ ਨਹੀਂ ਸੀ ਮਾਰ ਗਿਆ? ਮੈਂ ਤੇ ਇਹੀ ਸੁਣਿਆ ਸੀ।'' ਮੈਂ ਕਿਹਾ। 
''ਕਿਹੜਾ ਸੀਤਲ ਓਏ? ਉਹ ਤੇ ਭਾਊ, ਉਹ ਵੀ ਸਾਡਾ ਈ ਬੰਦੈ! ਇੰਟੈਲੀਜੈਂਸ ਆਲਿਆਂ ਉਹਦੀ ਇੰਸਪੈਕਟਰ ਦੀ ਤਨਖਾਹ ਲਾਈ ਹੋਈ ਐ। ਕਹਿਣ ਨੂੰ ਉਹ 'ਭਿੰਡਰਾਂਵਾਲਾ ਟਾਈਗਰਜ਼'' ਦਾ ਏਰੀਆ ਕਮਾਂਡਰ ਇਆææææ। ਉਸੇ ਨੇ ਤੇ ਤੇਰੇ ਏਸ ''ਜੱਸੇ ਯਾਰ'' ਦੀਆਂ ਕਰਤੂਤਾਂ ਨੰਗੀਆਂ ਕੀਤੀਆਂ ਇਆ। ਨਹੀਂ ਤੇ ਕਿੱਥੇ ਕੁਛ ਪਤਾ ਲੱਗਣਾ ਸੀ?'' ਚੰਨੇ ਨੇ ਜਿਵੇਂ ਸੂਚਨਾ ਦੇਣ ਵਾਲਾ ਠਾਹ ਸੋਟਾ ਮੇਰੇ ਸਿਰ 'ਚ ਮਾਰਿਆ। 
ਅੱਜ ਤੋਂ ਸਾਲ ਕੁ ਪਹਿਲਾਂ ਮੈਨੂੰ ਕਿਤੇ ਪਤਾ ਲਗਦਾ ਕਿ ''ਸੀਤਲ'' ਵੀ ਇੰਟੈਲੀਜੈਂਸ ਵਿੱਚ ਹੈ, ਤਾਂ ਮੈਂ ਥੋੜ੍ਹਾ ਬਹੁਤ ਹੈਰਾਨ ਹੁੰਦਾ। ਜ਼ਿਆਦਾ ਏਸ ਕਰਕੇ ਨਹੀਂ, ਕਿਉਂਕਿ ਦਸਾਂ ਕੁ ਸਾਲਾਂ ਦੇ ਏਸ ਅੰਡਰਗਰਾਊਂਡ ਜੀਵਨ ਵਿੱਚ ਮੈਂ ਅਨੇਕਾਂ ਪਾਤਰ ਦੋਹੀਂ ਬੰਨੀ ਵਿਚਰਦੇ ਵੇਖ ਚੁੱਕਾ ਸਾਂ। ਕਈ ਮੈਂ ਹੱਥੀਂ ਮਾਰੇ ਸਨ। ਕਈ ਮੁੜ ਪੁਲਿਸ ਵਿੱਚ ਚਲੇ ਗਏ। ਕਈ ਆਪਣੇ ਫੀਲੇ (ਕਾਲੀਆਂ ਬਿੱਲੀਆਂ) ਪੁਲਿਸ ਨੇ ਆਪ ਮਾਰ ਘੱਤੇ!ææææææਏਹੋ ਜੱਸਾ ਮਰੂਤੀ, ਜੀਹਦੀ ਗੱਲ ਚੰਨਾ ਨੱਥ ਕਰਦਾ ਪਿਐ, ਪਹਿਲਾਂ ਬਾਬੇ ਭਿੰਡਰਾਂਵਾਲੇ ਨਾਲ ਸੀ। ਫੇਰ ਬਾਬੇ ਭਿੰਡਰਾਂਵਾਲੇ ਨੇ ਜਦੋਂ ਇਹਦੀਆਂ ਵੀ ਤੇ ਆਪਣੇ ਖਾਸ ਚੇਲੇ ਗੁਰਿੰਦਰ ਪੀæ ਟੀæ ਦੀਆਂ ਵੀ ਲੱਤਾਂ ਤੋੜੀਆਂ, ਇਹ ਤੇ ਮੁੜ ਐਸ਼ ਐਸ਼ ਪੀæ ਮੁਸਤਫਾ ਆਲਮ ਦੀ ''ਕੈਟ'' ਬਣ ਗਿਆ ਸੀ। ਚਾਰ ਪੰਜ ਸਾਲ ਫੇਰ ਇਹਨੇ ''ਕੈਟ'' ਬਣ ਕੇ ਕੱਟੇ ਸਨ। ਰਾਤ ਨੂੰ ਦਾਹੜਾ ਖੋਲ੍ਹ ਕੇ ਇਹਨੇ ਤਰਨਤਾਰਨ ਵੱਲ ਦੇ ਕਿੰਨੇ ਹੀ ਲਾਲੇ ਮਾਰੇ ਵੀ, ਲੁੱਟੇ ਵੀ ਸਨ। ਮੈਨੂੰ ਉਦੋਂ ਵੀ ਆਪਣੀ ਹਾਈ-ਕਮਾਂਡ ਵੱਲੋਂ ਹੁਕਮ ਮਿਲਦਾ ਰਹਿੰਦਾ ਸੀ ਕਿ ''ਜੱਸੇ ਕੈਟ'' ਦੀ ਟਿਕਟ ਕੱਟੋ। ਪਰ ਹਰ ਵਾਰ ਮੇਰੇ ਅੱਗੇ ਉਹਦੀ ਤੇ ਮੇਰੀ ਪੁਰਾਣੀ ਲਿਹਾਜ਼ ਆ ਜਾਂਦੀ ਸੀ। ਉਹਨੇ ਸਵੇਰੇ 'ਕੈਟ' ਬਣ ਕੇ ਮਾਊਜ਼ਰ ਲਟਕਾ ਕੇ ਐਸ਼ ਪੀæ ਨਾਲ ਘੁੰਮਣਾ।  ਰਾਤ ਨੂੰ ਐਸ਼ ਪੀæ ਦੇ ਦੱਸੇ ਇਲਾਕਿਆਂ ਤੇ ਘਰਾਂ ਤੇ ਲੁੱਟਖੋਹ ਕਰਨੀ ਜਾਂ ਟੱਬਰ ਮਾਰ ਆਉਣਾ। ਹਿੱਸਾ-ਪੱਤੀ ਚੰਡੀਗੜ੍ਹ ਤੋਂ ਲੈ ਕੇ ਐਸ਼ ਪੀæ ਸਿਟੀ, ਐਸ਼ ਪੀæ (ਡੀæ) ਤੇ ਐਸ਼ ਪੀæ (ਸੀæ ਆਈæ ਡੀæ) ਨੂੰ ਬਰਾਬਰ ਪਹੁੰਚਾਉਣਾ। ææææਕਦੀ ਕਦੀ ਉਹਨੇ ਮੈਨੂੰ ਤਰਨਤਾਰਨ ਰੋਡ ਤੇ ਮਿਲ ਪੈਣਾ ਜਾਂ ਫਿਰ ਬਾਬੇ ਸ਼ਹੀਦੀਂ, ਜਿੱਥੇ ਮੈਂ ਲਾਂਗਰੀ ਬਣ ਕੇ ਰੋਜ਼ ਦੁਪਹਿਰਾ ਕੱਟਦਾ ਸਾਂ। ਨਾ ਉਹਨੇ ਮੈਨੂੰ ਪਛਾਨਣ ਦਾ ਵਿਖਾਵਾ ਕਰਨਾ ਤੇ ਨਾ ਮੈਂ ਅੱਖ ਬਚਾਣ ਦਾ ਵਿਖਾਵਾ ਕਰਨਾ। ਓਪਰਿਆਂ ਵਾਂਗ ਅਸੀਂ ਕੋਲੋਂ ਲੰਘ ਜਾਣਾ। ਕੋਈ ਜਾਨ ਤੇ ਭੀੜ ਬਣਨ ਦਾ ਸਮਾਂ ਪੈਣਾ ਤਾਂ ਉਹਨੇ ਸਗੋਂ ਮੇਰੀ ਮਦਦ ਲਈ ਦੂਸਰੇ ਲਾਂਗਰੀ ''ਤੋਚੀ'' ਨੂੰ ਸੁਨੇਹਾ ਦੇ ਜਾਣਾæææ
ÛÛÛ
ਉਹਦੇ ਆਖੇ ਤੇ ਮੈਂ ਇੱਕ ਦੋ ਵੱਡੇ ਕੰਮ ਕੀਤੇ ਸਨ। ਵੱਡਾ ਕੰਮ ਮੈਂ ਉਹਦੇ ਕਹੇ ਤੇ ਰੂਬੀ ਕੈਟ ਦਾæææææ
ÛÛÛ
''ਉਏ ਥਮਲੇ 'ਚ ਵੱਜੀ ਜਾਨੈਂæææ। ਭਾਊ ਗਾੜੀ ਕਿੱਧਰææææ? ਧਿਆਨ ਤੇਰਾ ਮਾਈਂææææਪਤਾ ਨਹੀਂ ਕਿੱਥੇ ਆ? ਸੁਰਤ ਤਾਂਹ ਚੜ੍ਹੀ ਊ?'' ਚੰਨੇ ਨੱਥ ਨੇ ਮੇਰੀ ਬਿਰਤੀ ਤੋੜ ਦਿੱਤੀ। 
''ææææਆææææਹੈਂ, ਨਹੀਂ, ਮੈਂ ਤਾਂ ਆਪ ਈ ਜੱਸੇ ਬਾਰੇ ਸੋਚਣ ਡਿਹਾਂ! ਕਦੋਂ ਲਿਆਉਣੈ ਉਹਨੂੰ,'' ਮੈਂ ਹੈਰਾਨੀ ਤੇ ਭੈਅ ਦੇ ਰਲੇ ਮਿਲੇ ਭਾਵਾਂ ਨਾਲ ਕਿਹਾ। 
''ਓ ਨਾ, ਭੈਣ ਦੇ ਯਾਰ ਕੋਲੋਂ ਪੈਹਿਆਂ ਦਾ ਹਿਸਾਬ ਲੈਣ ਡਹੇ ਸਨ ਇੱਕ ਤੇ! ਮਾਰ ਸੈਂਤੀ ਲੱਖ ਤੇ ਉਹਦੀ ਰਣਜੀਤ ਐਵੇਨਿਊ, ਅੰਬਰਸਰ ਵਾਲੀ ਕੋਠੀ 'ਚੋਂ ਲਿਆਂਦੈ। ਸਾਢੇ ਚਾਰ ਲੱਖ ਤੇ ਦੋ ਕਿੱਲੋ ਸੋਨਾ ਉਹਦੇ ਬਟਾਲੇ ਵਾਲੇ ਟਿਕਾਣੇ 'ਚੋਂ ਲੱਭੈ। ਤੇ ਜਿਹੜਾ ਗਿੰਦੋ ਸ਼ਪੈਹਣ ਦੇ ਬੰਦ ਪਏ ਘਰ 'ਚੋਂ ਕਿਤੇ ਨੋਟ ਮਿਲਿਐæææææ ਮਾਰ ਕਹਿਣ ਸੁਣਨ ਤੋਂ ਬਾਹਰਾææææ।'' ਚੰਨੇ ਨੇ ਦੱਸਿਆ। 
''ਗਿੰਦੋ ਆਪ ਕਿੱਥੇ ਆ ਹੁਣ?'' ਮੈਂ ਗਿੰਦੋ ਸ਼ਪੈਹਣ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ, ਏਸ ਲਈ ਉਤਸੁਕਤਾ ਵੱਸ ਮੈਂ ਨੱਥ ਨੂੰ ਪੁੱਛ ਬੈਠਾ। 
ਚੰਨੇ ਨੇ ਪਹਿਲੇ ਗਾਹਲਾਂ ਦੀ ਚੰਗੀ-ਚੋਖੀ ਸ਼ੁਰਲੀ ਛੱਡੀ ਤੇ ਫੇਰ ਥੁੱਕ ਕੇ ਕਹਿਣ ਲੱਗਾ-''ਏਹਨੇ ਤੇਰੇ ਯਾਰ ''ਮਾਰੂਤੀ'' ਨੇ ਸਾਲ ਹੋ ਗਿਆ, ਮਾਰ ਕੇ ਸਾੜ 'ਤੀ ਸੀ ਡੀਜ਼ਲ ਪਾ ਕੇ। ਉਹ ਤੇ ਜਦੋਂ ਇਹਦੇ ਛਤਰੌਲ ਹੋਈ, ਇਹਨੇ ਬਾਕੀ ਕਤਲਾਂ ਨਾਲ ਗਿੰਦੋ ਸ਼ਪੈਹਣ ਦਾ ਕਤਲ ਵੀ ਮੰਨਿਆ। ਪਰ ਏਨੇ ਮਹੀਨਿਆਂ ਬਾਅਦ ਉਸ ਵਿਚਾਰੀ ਦੀ ਲੋਥ ਕਿੱਥੋਂ ਲੱਭਣੀ ਸੀ? ਉਹਦੀ ਤੇ ਸ਼ੋਹਦੀ ਸਵਾਹ ਵੀ ਨਹੀਂ ਲੱਭੀ।'' ਚੰਨਾ ਆਪਣੀ ਟੇਪ ਚਲਾਈ ਜਾ ਰਿਹਾ ਸੀæææææ
ਮੇਰੀਆਂ ਅੱਖਾਂ ਅੱਗੇ ਗਿੰਦੋ ਦਾ ਚੰਨਣ ਵਰਗਾ ਪਿੰਡਾ ਆ ਗਿਆ। ਏਡੀ ਨਰੋਈ ਤੇ ਸੁੰਦਰ ਦੇਹੀ ਤੇ ਡੀਜ਼ਲ ਪਾ ਕੇ ਸਾੜੇ ਜਾਣ ਤੋਂ ਹੀ ਸੋਚ ਕੇ ਮੈਨੂੰ ਝੁਣਝੁਣੀ ਜਿਹੀ ਆ ਗਈ। ਫਿਰ ਅਗਲੇ ਹੀ ਪਲ ਖਿਆਲ ਆਇਆ ਕਿ ਏਨਾ ਕੁਝ ਵੇਖ ਲਿਐ ਕਿ ਸੱਤ ਜਨਮਾਂ ਤੱਕ ਮੁੜ ਕੇ ਏਨੀ ਵਹਿਸ਼ਤ ਨਾ ਵੇਖੀ ਜਾਣੀ ਨੇ, ਨਾ ਹੀ ਦੁਬਾਰਾ ਏਨੇ ਖੂਨ ਕਰ ਹੋਣੇ ਨੇ, ਫੇਰ ਮਨਾ ਤੈਨੂੰ ਕਾਹਦੀ ਧੁੜਧੁੜੀ ਉੱਠਦੀ ਐ? ਅਗਲੀ ਸੋਚ ਨੇ ਹੋਰ ਹੀ ਹੁੰਗਾਰਾ ਦਿੱਤਾ ਕਿ ਧੁੜਧੁੜੀ ਤਾਂ ਅਜੇ ਇਹੀ ਸਾਬਤ ਕਰਦੀ ਐ ਕਿ ਅਜੇ ਅੰਦਰ ਦਿਲ ਧੜਕਦੈæææ। ਅਜੇ ਤਰਸ ਦੇ ਸਰੋਤ ਪੂਰੀ ਤਰ੍ਹਾਂ ਸੁੱਕੇ ਨਹੀਂ। 
ææææਆਪਣੇ ਬਾਰੇ ਕੁਝ ਕੂਲਾ ਜਿਹਾ ਸੋਚ ਕੇ ਮੇਰੇ ਬੁੱਲ੍ਹਾਂ 'ਤੇ ਆਪੇ ਹੀ ਮੁਸਕਰਾਹਟ ਆ ਗਈ। ਮੈਂ ਇਹ ਵੀ ਭੁੱਲ ਗਿਆ ਕਿ ਚੰਨਾ ਮੇਰੇ ਹੀ ਮੂੰਹ ਵੱਲ ਤੱਕ ਰਿਹਾ ਹੈ।
''ਕੀ ਗੱਲ ਇਆ? ਬੜੀਆਂ ਦੰਦੀਆਂ ਨਿਕਲਦੀਐਂ?'' ਚੰਨਾ ਮੇਰੇ ਮੂੰਹ ਵੱਲ ਤੱਕ ਕੇ ਕਹਿਣ ਲੱਗਾ। 
''ਹੈਂ! ਓ ਭਾਅ ਨਹੀਂ ਦੰਦੀਆਂ ਕਿੱਥੇ? ਇਹ ਤੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਮਨ ਹੋਰ ਜਿਹਾ ਹੋ ਜਾਂਦੈææææਹੋਰ ਕੋਈ ਗੱਲ ਨਹੀਂ।'' ਮੈਂ ਜਿਵੇਂ ਪਰਤ ਆਇਆ। 
ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਮੈਂ ਲਗਾਤਾਰ ਥਮਲੇ ਨਾਲ ਢੋਅ ਲਾਈ ਕਿੰਨੇ ਮਿੰਟਾਂ ਦਾ ਖੜ੍ਹਾ ਹਾਂ। ਮਾਨੋ ਕੋਈ ਚੀਜ਼ ਮੈਨੂੰ ਹੇਠਾਂ ਲਿਜਾ ਰਹੀ ਹੈ। ਮੇਰੇ ਅੰਦਰੋਂ ਅਵਾਜ਼ ਆ ਗਈ ਕਿ ਮਾਰ ਖਾ ਖਾ ਕੇ ਲੱਤਾਂ ਦੀ ਤਾਕਤ ਵੀ ਮੁੱਕ ਗਈ ਹੈ ਤੇ ਦਿਲ ਦਿਮਾਗ ਵੀ ਜਵਾਬ ਦੇਈ ਜਾ ਰਹੇ ਹਨ। 
''æææææਭਾਅ! ਜੇ ਕਹੇਂ ਤਾਂ ਮੈਂ ਭੁੰਜੇ ਬਹਿ ਜਾਵਾਂ। ਮੇਰੀਆਂ ਲੱਤਾਂ ਹੁਣ ਮਰੀਆਂ ਜਿਹੀਆਂ ਰਹਿੰਦੀਆਂ ਨੇ। ਮੈਥੋਂ ਹੁਣ ਹੋਰ ਖੜਿਆ ਨਹੀਂ ਹੋਇਆ ਜਾਂਦਾ।'' ਮੈਂ ਬੜੀ ਆਜਿਜ਼ੀ ਨਾਲ 'ਨੱਥ' ਨੂੰ ਬੇਨਤੀ ਕੀਤੀ। 
''ਮਖ! ਮੇਰੀ ਅੱਲੋਂ ਤੂੰ ਜੰਮ ਜੰਮ ਬਹੁ। ਬਹਿ ਜਾ। ਬਹਿ ਜਾ। ਪਰ ਜਦੋਂ ਡਿਪਟੀ ਦੀ ਮਾੜੀ ਜਿਹੀ ਵਾਜ ਵੀ ਆਏ, ਉਸ ਵੇਲੇ ਉੱਠ ਕੇ ਖਲੋ ਜਾਈਂ। ਅਜੈਬੇ ਦਾ ਤੈਨੂੰ ਸੁਭਾਅ ਪਤਾ ਈ ਐ।'' ਨੱਥ ਨੇ ਸੁਚੇਤ ਕੀਤਾ। 
''ææææਮੈਂ ਕਿਤੇ ਭੁੱਲਦਾਂ ਅਜੈਬੇ ਨੂੰ! ਭਾਅ, ਚਿੰਤਾ ਛੱਡ ਦੇਹ! ਵਾਜ ਪੈਣ ਦੀ ਡੇਰ ਆ, ਮੈਂ ਟਨਸ਼ੰਨ ਖੜਾ ਦਿਖੂੰਗਾ।'' ਅਜੈਬੇ ਦੇ ਨਾਂ ਤੋਂ ਹੀ ਮੈਨੂੰ ਧੁੜਧੁੜੀ ਆ ਗਈ ਸੀ। 
''ਚੰਗਾ, ਬਹੁ ਇਥੇ ਹੀ ਫੇਰ! ਮੈਂ ਚਾਹ ਦਾ ਕੱਪ ਭੇਜਦੈਂ ਤੇਰੇ ਲਈ! ਇਹਨਾਂ ਪਤਾ ਨਹੀਂ ਕਦੋਂ ਆਪਣੇ ਭਣੋਈਏ 'ਜੱਸੇ' ਨੂੰ ਲੈ ਕੇ ਆਉਣਾ? ਖੌਰੇ ਘੰਟੇ, ਦੋ ਘੰਟੇ ਕਿ ਤਿੰਨ ਵੀ ਲੱਗ ਜਾਣ।'' ਚੰਨੇ ਨੇ ਕਿਹਾ। 
ਮੈਂ ਮਸਕੀਨਾਂ ਵਾਂਗ ਹੱਥ ਜੋੜੇ ਤੇ ਅੱਖਾਂ ਰਾਹੀਂ ਹੀ ਉਸ ਦਾ ਧੰਨਵਾਦ ਕੀਤਾ। ਬਾਅਦ ਵਿੱਚ ਮੈਨੂੰ ਆਪਣੇ ਜੁੜੇ ਹੱਥਾਂ 'ਤੇ ਹੈਰਾਨੀ ਹੋਈ। ਕਿੱਥੇ ਮੇਰੇ ਨਾਂ ਤੇ ਪੰਜਾਹ ਲੱਖ ਦਾ ਇਨਾਮ ਸੀ। ਕਦੇ ਸਾਰਾ ਪੰਜਾਬ ਮੇਰੇ ਨਾਮ ਤੋਂ ਡਰਦਾ ਸੀ। ਅੱਜ ਮੈਂ ਮੰਗਤਾ ਹਾਂ। ''æææææਮੈਂ ਕੀ ਦਾ ਕੀ ਹੋ ਗਿਆ?'' ਮੈਂ ਆਪਣੇ ਜੁੜੇ ਹੱਥਾਂ ਵੱਲ ਕਿੰਨੀ ਦੇਰ ਵੇਖਦਾ ਰਿਹਾ ਸਾਂ। 
ÛÛÛ
ਥਮਲੇ ਨਾਲ ਢੋਅ ਲਾ ਕੇ ਬੈਠਿਆਂ ਮੇਰੀ ਸੁਰਤ ''ਜੱਸੇ ਮਰੂਤੀ'' ਵਲ ਮੁੜ ਗਈ। ਅਤੀਤ ਮੇਰੀਆਂ ਅੱਖਾਂ ਅੱਗੇ ਇਉਂ ਸਹਿਜ ਨਾਲ ਘੁੰਮਣ ਲੱਗਾ ਕਿ ਮਨੋਂ ਮੈਂ ਅੱਜ ਵੀ ਉਥੇ ਹੀ ਤੁਰਦਾ ਫਿਰਦਾ ਹੋਵਾਂ। 
ਜੱਸਾ ਮਰੂਤੀ ਤਕਰੀਬਨ ਮੇਰੇ ਨਾਲ ਹੀ ਸੰਤਾਂ ਦੇ ਸੰਪਰਕ ਵਿੱਚ ਆਇਆ ਸੀ। ਮੈਂ ਸੰਨ ਕਿਆਸੀ ਵਿੱਚ ਬੀæ ਐੱਡ ਕਰਕੇ ਤਰਨਤਾਰਨ ਰੋਡ 'ਤੇ 'ਕਲਗੀਧਰ ਖਾਲਸਾ ਸਕੂਲ' ਵਿੱਚ ਲੱਗ ਗਿਆ ਸਾਂ। ਸਕੂਲ ਮਿਡਲ ਤੱਕ ਸੀ, ਸ਼੍ਰੋਮਣੀ ਕਮੇਟੀ ਅਧੀਨ ਸੀ ਤੇ ਮੇਰੀ ਪੈਨਸ਼ਨੇਬਲ ਨੌਕਰੀ ਸੀ। ਮੈਂ ਪੱਕਾ ਸਾਂ ਤੇ ਸੁਹਣੀ ਨਿਭ ਰਹੀ ਸੀ। ਵਿਆਹ ਦੀ ਤਿਆਰੀ ਸੀ। ਏਦਾਂ ਹੀ ਸਾਲ, ਦੋ ਸਾਲ ਲੰਘ ਗਏ। ਇੱਕ ਦਿਨ ਮੈਨੂੰ ਸਕੂਲ ਦੇ ਪ੍ਰਧਾਨ ਨੂੰ ਮਿਲਣ ਦਰਬਾਰ ਸਾਹਿਬ ਅੰਮ੍ਰਿਤਸਰ ਜਾਣਾ ਪਿਆ। ਗੁਰੂ ਨਾਨਕ ਨਿਵਾਸ ਤੋਂ ਅੱਗੇ ਸ਼੍ਰੋਮਣੀ ਕਮੇਟੀ ਦੇ ਦਫਤਰ ਸਨ। ਮੈਨੂੰ ਦਫਤਰ ਦੇ ਬਾਹਰ ਬਣੇ ਬਰਾਂਡੇ ਵਿੱਚ ਬੈਠਣ ਤੇ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ। ਮੈਂ ਮਿੱਥੇ ਸਮੇਂ 'ਤੇ ਅੱਪੜ ਗਿਆ ਸਾਂ। 
ਇਹ ਸੰਤ ਭਿੰਡਰਾਂਵਾਲਿਆਂ ਦੀ ਪੂਰੀ ਚੜ੍ਹਾਈ ਦੇ ਦਿਨ ਸਨ। ਅਕਾਲ ਗੈਸਟ ਹਾਊਸ ਤੋਂ ਲੈ ਕੇ ਗੁਰਦੁਆਰਾ ਬਾਬਾ ਅਟੱਲ ਜੀ ਤੱਕ ਸੰਤਾਂ ਦੇ ਸੇਵਕ ਰਿਵਾਲਵਰ ਪਾ ਕੇ ਘੁੰਮ ਰਹੇ ਸਨ। ਅੱਗੋਂ ਮੰਜੀ ਸਾਹਿਬ ਵਿਖੇ ਵੀ ਸ਼ਸਤਰਧਾਰੀ ਸਿੰਘ ਹਮੇਸ਼ਾਂ ਬੈਠੇ ਰਹਿੰਦੇ ਸਨ। ਦੋਹਾਂ ਧੜਿਆਂ ਦੇ ਸਿੰਘ ਹਮੇਸ਼ਾਂ ਪਹਿਰੇ ਤੇ ਰਹਿੰਦੇ ਸਨ। ਅਕਾਲ ਗੈਸਟ ਹਾਊਸ ਤੇ ਬੱਬਰਾਂ ਦਾ ਕਬਜ਼ਾ ਸੀ ਤੇ ਸਰਾਂ ਤੇ ਲੰਗਰ ਦੀ ਛੱਤ ਤੇ ਸੰਤਾਂ ਦੇ ਸੇਵਕ ਸਨ। ਦੋਵੇਂ ਧੜੇ ਇੱਕ ਦੂਜੇ ਨੂੰ ਘੋਰ ਨਫਰਤ ਕਰਦੇ ਸਨ। ਬੱਬਰਾਂ ਦੇ ਸਿਰਫ ਬਾਰਾਂ ਜਣਿਆਂ ਦੀ ਭਰਤੀ ਸੀ ਤੇ ਤੇਰ੍ਹਵਾਂ ਉਨ੍ਹਾਂ ਦਾ ਮੁਖੀ ਜਰਮਨ ਭੱਜ ਗਿਆ ਹੋਇਆ ਸੀ। 
ÛÛÛ
ਉਥੇ ਮੈਨੂੰ ਇੰਤਜ਼ਾਰ ਕਰਦਿਆਂ ਸਮਾਂ ਹੋ ਗਿਆ। ਅੱਕ ਕੇ ਮੈਂ ਦਫਤਰੋਂ ਬਾਹਰ ਆ ਕੇ ਗੁਰਦੁਆਰਾ ਬਾਬਾ ਅਟੱਲ ਦੇ ਸਾਹਮਣੇ ਇੱਕ ਮਾਤਰ ਚਾਹ ਦੀ ਦੁਕਾਨ ਤੋਂ ਚਾਹ ਬਣਵਾ ਲਈ। ਸਾਹਮਣੇ ਦਿਸਦੇ ਉੱਚੇ ਪੁਰਾਣੇ ਅੰਬਰਸਰੀ ਮਕਾਨਾਂ ਦੀ ਛੱਤ 'ਤੇ ਸੀæ ਆਰæ ਪੀæ ਦੇ ਮੋਰਚੇ ਬਣੇ ਦਿਸਦੇ ਸਨ। ਸੀæ ਆਰæ ਪੀæ ਦੇ ਜਵਾਨ ਵੀ ਕਦੇ ਕਦੇ ਸਿਰ ਕੱਢਦੇ। ਉਨ੍ਹਾਂ ਨੂੰ ਗੁਰਦੁਆਰਾ ਬਾਬਾ ਅਟੱਲ ਤੋਂ ਅੱਗੇ ਵਧਣ ਦਾ ਹੁਕਮ ਨਹੀਂ ਸੀ। ਉਧਰੋਂ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਹੋਟਲ ਤੱਕ ਆਉਣ ਦਾ ਹੀ ਹੁਕਮ ਸੀ। ਮੈਂ ਖਾੜਕੂਆਂ ਤੇ ਸੀæ ਆਰæ ਪੀæ ਦੀ ਕਸ਼ਮਕਸ਼ ਬਾਬਤ ਹੀ ਸੋਚਦਾ ਚਾਹ ਪੀ ਰਿਹਾ ਸਾਂ ਕਿ ਮੇਰਾ ਨਾਂ ਲੈ ਕੇ ਕਿਸੇ ਨੇ ਅਵਾਜ਼ ਮਾਰੀ। ਮੈਂ ਪਿੱਛੇ ਪਰਤ ਕੇ ਵੇਖਿਆ ਤਾਂ ਮੇਰਾ ਬੀæ ਏæ ਬੀæ ਐਡ ਦਾ ਜਮਾਤੀ ''ਜੋਤੀ ਹੁੰਦਲ'' ਖੜ੍ਹਾ ਸੀ। ਲੰਮਾ ਕੁੜਤਾ-ਪਜਾਮਾ, ਗੋਲ ਪੱਗ ਤੇ ਗਲ ਵਿੱਚ ਮਾਊਜ਼ਰ ਦੀ ਡੋਰੀ ਪਾਈ ਉਹ ਵੱਖਰਾ ਹੀ ਲੱਗ ਰਿਹਾ ਸੀ। ਪਰ ਮੈਂ ਪਹਿਲੀ ਨਜ਼ਰੇ ਹੀ ਉਸ ਨੂੰ ਪਛਾਣ ਲਿਆ। ਸਾਲ ਦੋ ਸਾਲ ਪਿੱਛੋਂ ਮਿਲਣ ਕਾਰਨ ਉਸ ਕੋਲ ਦੱਸਣ ਲਈ ਬੜਾ ਕੁਝ ਸੀ। 
ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਰਿਹਾ ਹੋਣ ਕਾਰਨ ਉਹ ਵੀ ਬਾਕੀ ਸਾਥੀਆਂ ਸਮੇਤ ਸੰਤਾਂ ਦੇ ਧੜੇ ਵਿੱਚ ਸ਼ਾਮਲ ਹੋ ਗਿਆ ਸੀ। ਸੰਧੂ ਗਰੁੱਪ ਨੇ, ਸਾਰੇ ਦੇ ਸਾਰੇ ਨੇ ਸੰਤਾਂ ਨੂੰ ਆਪਣਾ ਆਗੂ ਮੰਨ ਲਿਆ ਸੀ। ਦੂਸਰਾ ਧੜਾ ਵੀ ਭਾਵੇਂ ਵਿਦਿਆਰਥੀਆਂ ਦਾ ਸੀ, ਪਰ ਉਹ ਪ੍ਰੋæ ਕੰਦੂਕਾਦਰੇ ਅਧੀਨ ਸੰਤ ਲੌਂਗੋਵਾਲ ਨਾਲ ਸਨ। ਪਰ ਉਨ੍ਹਾਂ ਕੋਲ ਹਥਿਆਰ ਨਾ-ਮਾਤਰ ਸਨ। ਇਧਰ ਹਥਿਆਰ ਵਧੇਰੇ ਸਨ। 
ÛÛÛ
ਮੇਰੇ ਨਾਲ ਗੱਲਾਂ ਕਰਦਾ ਹੁੰਦਲ ਸ਼੍ਰੋਮਣੀ ਕਮੇਟੀ ਦੇ ਦਫਤਰ ਤੱਕ ਆਇਆ। ਮੈਂ ਦੱਸਿਆ ਕਿ ਮੈਂ ਤੇ ਪ੍ਰਧਾਨ ਨੂੰ ਮਿਲਣ ਆਇਆ ਸਾਂ। ਸਾਡੇ ਸਕੂਲ ਦੀ ਪ੍ਰਧਾਨ ਦੀ ਕਮੇਟੀ ਨਾਲ ਬੜੀ ਨੇੜਤਾ ਸੀ। ਸੁਣ ਕੇ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ, ''ਕੋਈ ਕੰਮ ਹੈ ਈ ਤੇ ਦੱਸ। ਇੱਥੇ ਸਾਡੇ ਹੁਕਮ ਬਿਨਾਂ ਬੰਦੇ ਮੂਤਣ ਤੱਕ ਨਹੀਂ ਜਾ ਸਕਦੇ।'' ਹੱਸਦੇ ਹੀ ਉਹ ਵਿਦਾ ਹੋ ਗਿਆ ਤੇ ਗੁਰੂ ਨਾਨਕ ਨਿਵਾਸ ਲੰਘ ਗਿਆ। 
ਜਦੋਂ ਮੈਂ ਦੁਬਾਰਾ ਅੰਦਰ ਗਿਆ ਤਾਂ ਮੈਂ ਵੇਖਿਆ ਦੂਰੋਂ ਹੀ ਮੇਰੇ ਸਕੂਲ ਦਾ ਪ੍ਰਧਾਨ ਮੇਰੇ ਵੱਲ ਵੇਖ ਰਿਹਾ ਸੀ। ਮੇਰੇ ਮਨ ਵਿੱਚ ਨਾ ਕੋਈ ਭਾਵ ਤੇ ਨਾ ਕੋਈ ਭੈਅ, ਮੈਂ ਸੁਤੇ ਸਿਧ ਜਾ ਉਹਨੂੰ ਫਤਹਿ ਬੁਲਾਈ। ਉਹਦਾ ਰੌਂ ਪਰ ਕੁਝ ਉੱਖੜਿਆ ਸੀ। ਫਤਹਿ ਦਾ ਜਵਾਬ ਦੇ ਕੇ ਉਸ ਸਿੱਧਾ ਹੀ ਪੁੱਛ ਲਿਆ, ''ਇਹ ਕਿੱਦਾਂ ਜਾਣਦੈ ਤੁਹਾਨੂੰ?''
ਮੈਂ ਅੰਦਰੋਂ ਉਹਦੇ ਰੌਂ ਤੋਂ ਥੋੜ੍ਹਾ ਜਿਹਾ ਘਬਰਾ ਗਿਆ ਸਾਂ। ਪਰ ਮੈਂ ਪੱਕੀ ਅਵਾਜ਼ ਨਾਲ ਦੱਸਿਆ ਕਿ ਮੇਰਾ ਬੀæ ਐਡ ਦਾ ਜਮਾਤੀ ਹੈ। ਪਹਿਲੇ ਦੋ ਕੁ ਮਿੰਟ ਉਹ ਚੁੱਪ ਰਿਹਾ, ਅੰਤ ਉਸ ਦੁਚਿਤੀ ਛੱਡ ਕੇ ਕਹਿ ਹੀ ਦਿੱਤਾ। 
''ਮਾਸਟਰ ਜੀ! ਤੁਸੀਂ ਕਿਹੜੇ ਵੇਲਿਆਂ ਵਿੱਚੋਂ ਲੰਘ ਰਹੇ ਹੋ? ਤੁਹਾਨੂੰ ਕਿਹੜਾ ਸਭ ਦਿਸਦਾ ਨਹੀਂ? ਅਸੀਂ ਤੇ ਟਕਸਾਲੀ ਅਕਾਲੀ ਹਾਂ। ਏਜੰਸੀਆਂ ਨੂੰ ਸਾਡਾ ਸਭ ਕੁਝ ਪਤੈ। ਪਰ ਤੁਸੀਂ ਤਾਂ ਅਸਲੋਂ ਨਵੇਂ ਸਓ। ਹੁਣ ਤੱਕ ਵੀਹ ਅੱਖਾਂ ਨੇ ਤੁਹਾਨੂੰ ਵੇਖ ਲਿਆ ਹੋਣੈ ਉਹਦੇ ਨਾਲ ਗੱਲਾਂ ਕਰਦਿਆਂ। ਤੇ ਉਹ ਵੀਹ ਦੀਆਂ ਵੀਹ ਅੱਖਾਂ ਹੀ ਜਾਂ ਤੇ ਸੀæ ਆਈæ ਡੀæ ਜਾਂ ਫਿਰ ਪੁਲਿਸ ਦੇ ਸੂਹੀਆ ਕੁੱਤਿਆਂ ਦੀਆਂ ਹੋਣੀਆਂ ਨੇ। ਨਾਲੇ ਜਿਸ ਹੁੰਦਲ-ਹਾਂਦਲ ਜਿਹੇ ਨਾਲ ਤੁਸੀਂ ਬੀæ ਐਡ ਵੇਲੇ ਦਾ ਦੋਸਤ ਹੋਣ ਦਾ ਦਾਅਵਾ ਕਰ ਰਹੇ ਸਓ, ਉਹਦੇ ਬਾਰੇ ਸੰਤ ਲੌਂਗੋਵਾਲ ਕੋਲ ਏਹੀ ਖਬਰ ਪਹੁੰਚੀ ਹੈ ਕਿ ਉਹ ਵੀ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ ਤੇ ਇੰਟੈਲੀਜੈਂਸ ਨੇ ਹੀ ਏਥੇ ਫਿੱਟ ਕੀਤਾ ਹੈ। ਉਤੋਂ ਸਿਆਪਾ ਇਹ ਵੇ ਕਿ ਸੰਤ ਭਿੰਡਰਾਂਵਾਲੇ ਕਦੇ ਵੀ ਲੌਂਗੋਵਾਲ ਜੀ ਦੀ ਸੂਚਨਾ ਨੂੰ ਸੱਚ ਨਹੀਂ ਮੰਨਦੇ।'' 
ÛÛÛ
ਅਚਾਨਕ ਡਰ ਨਾਲ ਮੇਰੀਆਂ ਲੱਤਾਂ ਉਦੋਂ ਕੰਬ ਗਈਆਂ ਸਨ। ਅੱਜ ਮੈਂ ਜਿੰਨੇ ਤਸੀਹੇ ਝੱਲੇ ਨੇ, ਮਨ ਤਕੜਾ ਹੈ, ਪਰ ਤਨ ਖੋਖਲਾ ਹੈ। ਉਦੋਂ ਤਨ ਤਕੜਾ ਸੀ ਪਰ ਮਨ ਡਰਪੋਕ ਸੀ। ਇੰਟੈਲੀਜੈਂਸ ਦੀਆਂ ਗੱਲਾਂ ਬਾਰੇ ਸੁਣ ਕੇ ਅਤੇ ਹਰ ਦੂਜੇ ਬੰਦੇ ਦਾ ਸੀæ ਆਈæ ਡੀæ ਦਾ ਹੋਣ ਬਾਰੇ ਸੋਚ ਕੇ ਮੈਂ ਡਰ ਗਿਆ ਸਾਂ ਤੇ ਪ੍ਰਧਾਨ ਸਾਹਮਣੇ ਅਵਾਕ ਖੜ੍ਹਾ ਸਾਂ। ਮੇਰੀ ਮੱਤ ਮਾਰੀ ਗਈ ਸੀ। 
''ਹੁਣ ਜਾਓ ਤੁਸੀਂ ਘਰ! ਤੇ ਬਚ ਕੇ ਰਹਿਓ। ਮੈਨੂੰ ਸ਼ੱਕ ਹੈ ਕਿ ਇਹ ਹੁੰਦਲ ਹੀ ਕਿਧਰੇ ਤੁਹਾਡੀਆਂ ਬੇੜੀਆਂ ਵਿੱਚ ਵੱਟੇ ਨਾ ਪਾਏ।'' ਪ੍ਰਧਾਨ ਜੀ ਨੇ ਮੈਨੂੰ ਇਹ ਕਹਿ ਕੇ ਤੋਰ ਦਿੱਤਾ ਸੀ। 
ਉਦੋਂ ਕੀ ਪਤਾ ਸੀ ਕਿ ਪ੍ਰਧਾਨ ਜੀ ਦਾ ਕਿਹਾ ਇੱਕ ਇੱਕ ਅੱਖਰ ਸੱਚਾ ਸਾਬਤ ਹੋਏਗਾ। ਤੇ ਇੱਕ ਦਿਨ ਏਹੀ ਹੁੰਦਲ ਤੇ ਏਹੀ ਏਜੰਸੀਆਂ ਦੇ ਸੂਹੀਏ ਕੁੱਤੇ ਮੇਰੇ ਘਰ-ਸੰਸਾਰ ਦਾ ਤੀਲਾ ਤੀਲਾ ਬਖੇਰ ਛੱਡਣਗੇ। 
ÛÛÛ
ਉਹੀ ਗੱਲ ਹੋਈ ਸੀ। ਦਸ ਕੁ ਦਿਨਾਂ ਤੱਕ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰੇ 'ਤੇ ਨਿਗਾਹ ਰੱਖੀ ਜਾ ਰਹੀ ਹੈ। ਪਰ ਮੇਰੇ ਕੋਲੋਂ ਬੰਦੇ ਨਹੀਂ ਟਰੇਸ ਹੋ ਰਹੇ ਸਨ। ਇਸ ਤੋਂ ਕੁਝ ਦਿਨਾਂ ਮਗਰੋਂ ਹੀ ਅਚਾਨਕ ਜੋਤੀ ਹੁੰਦਲ ਤੇ ਉਹਦੇ ਨਾਲ ਇੱਕ ਭਾਰਾ ਜਿਹਾ ਸਰਦਾਰ ਮੇਰੇ ਘਰ ਆ ਗਏ। ਮੇਰੀ ਮਾਂ ਘਰ ਹੀ ਸੀ। ਛੋਟਾ ਭਰਾ ਤੇ ਭਾਪੇ ਹੁਰੀਂ ਕੰਮ ਕਾਰਾਂ ਤੇ ਸਨ। ਉਨ੍ਹਾਂ ਨੂੰ ਵੇਖ ਕੇ ਮੈਂ ਡਰ ਗਿਆ ਸਾਂ। ਪਰ ਰਸਮੀ ਮੈਂ ਉਨ੍ਹਾਂ ਦਾ ਸਵਾਗਤ ਕੀਤਾ। ਉਹ ਵੀ ਪੰਜ-ਸੱਤ ਮਿੰਟ ਬੈਠ ਕੇ ਤੇ ਚਾਹ ਦਾ ਕੱਪ ਪੀ ਕੇ ਟੁਰ ਗਏ ਸਨ। ਜਾਂਦੇ-ਜਾਂਦੇ ਉਹ ਮੈਨੂੰ ਇੱਕ ਬੋਰਾ ਜਿਹਾ ਫੜਾ ਗਏ ਸਨ। ਵੀਹ ਕੁ ਕਿਲੋ ਵਾਲੇ ਇਸ ਬੋਰੇ ਵਿੱਚ ਸਿਰਫ ਤਿੰਨ ਵੱਡੇ ਹਦਵਾਣੇ ਸਨ। ਦਸ ਕੁ ਕਿਲੋ ਦੇ ਹੋਣਗੇ। ਉਹ ਕਹਿਣ ਲੱਗੇ, ''ਸਿੰਘਾਂ ਨੇ ਖਾਣ ਲਈ ਹਦਵਾਣੇ ਮੰਗੇ ਸਨ, ਪਰ ਸਾਡਾ ਪੁਲਿਸ ਪਿੱਛਾ ਕਰ ਰਹੀ ਹੈ, ਏਸ ਲਈ ਅਸੀਂ ਕੱਲ੍ਹ ਜਾਂ ਪਰਸੋਂ ਹਦਵਾਣੇ ਲੈ ਜਾਵਾਂਗੇ।''
ਉਹ ਤੇ ਚਲੇ ਗਏ, ਪਰ ਮੈਂ ਹਦਵਾਣੇ ਰਖਾ ਕੇ ਸੋਚੀਂ ਪਿਆ ਰਿਹਾ ਕਿ ਆਖਰ ਏਸ ਨਿਗੂਣੀ ਦੋ ਕੁ ਰੁਪਏ ਦੀ ਚੀਜ਼ ਨੂੰ ਰੱਖਣ ਲਈ ਉਹ ਮੇਰੇ ਘਰ ਜੋਖਮ ਉਠਾ ਕੇ ਆਏ ਸਨ। ਅਚਾਨਕ ਕੋਈ ਖਿਆਲ ਮੇਰੇ ਮਨ ਵਿੱਚ ਬਿਜਲੀ ਵਾਂਗ ਲਿਸ਼ਕਿਆ ਤੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਅੰਦਰੋਂ ਕੁੰਡਾ ਲਾਇਆ ਤੇ ਤਿੰਨੇ ਹੀ ਹਦਵਾਣੇ ਹਿਲਾਏ। ਵਾਰੀ ਵਾਰੀ ਤਿੰਨਾਂ ਅੰਦਰੋਂ ਛਣਕਾਟਾ ਜਿਹਾ ਪਿਆ। ਫਿਰ ਮੈਂ ਧਿਆਨ ਨਾਲ ਵੇਖਿਆ ਉਹ ਤਿੰਨੋਂ ਹੀ ਵਿਚਕਾਰੋਂ ਚੀਰ ਕੇ ਫਿਰ ਜੋੜੇ ਹੋਏ ਸਨ। ਹਿੰਮਤ ਕਰਕੇ ਮੈਂ ਇੱਕ ਖੋਲ੍ਹ ਲਿਆ। ਉਹ ਅੰਦਰੋਂ ਖਾਲੀ ਕਰਕੇ ਸੁਕਾਇਆ ਹੋਇਆ ਸੀ ਤੇ ਅੰਦਰ ਮੋਮੀ ਕਾਗਜ਼ ਵਿੱਚ ਗੋਲੀਆਂ ਤਹਿ ਕੀਤੀਆਂ ਪਈਆਂ ਸਨ। ਗੋਲੀਆਂ ਥੱਲੇ ਨਿੱਕੇ ਨਿੱਕੇ ਪਿਸਟਲ ਸਨ, ਤਿੰਨੇ ਵਿੱਚੋਂ ਇੱਕੋ ਜਿਹੇ, ਇਕਸਾਰ ਤੇ ਲਿਸ਼ਕਦੇææææ।
ææææਮੈਂ ਅੰਤਾਂ ਦਾ ਡਰ ਗਿਆ। ਰਾਤ ਨੀਂਦ ਨਾ ਪਈ। ਮੈਨੂੰ ਸਾਰੀ ਰਾਤ ਜਾਪਦਾ ਰਿਹਾ ਕਿ ਹੁਣ ਵੀ ਪੁਲਿਸ ਦੀ ਧਾੜ ਆਈ, ਹੁਣ ਵੀ ਆਈ। ਰੱਬ ਰੱਬ ਕਰਕੇ ਸਵੇਰ ਹੋਈ। ਸਕੂਲ ਮੇਰਾ ਦਿਲ ਨਾ ਟਿਕੇ। ਰੱਬ ਰੱਬ ਕਰਦਾ ਘਰ ਆਇਆ ਤੇ ਆ ਕੇ ਕਮਰੇ ਵਿੱਚ ਲੇਟ ਗਿਆ। ਮਾਂ ਨੇ ਕੁਝ ਪੁੱਛਿਆ, ਮੈਂ ਕੁਝ ਦੱਸਾਂ? ਸ਼ਾਮ ਹਨੇਰੇ ਪਏ ਭਾਪਾ ਜੀ ਤੇ ਭਰਾ ਵੀ ਆ ਗਏ, ਪਰ ਮੇਰਾ ਗੱਲ ਕਰਨ ਨੂੰ ਮਨ ਨਾ ਕਰੇ। ਸਾਡਾ ਚਾਰਾਂ ਜੀਆਂ ਦਾ ਪਰਿਵਾਰ ਸੀ ਤੇ ਕਿਸੇ ਦਾ ਜੇ ਦੰਦ ਵੀ ਦੁਖਦਾ ਸੀ ਤੇ ਬਾਕੀ ਤਿੰਨੇ ਫਟ ਉਹਦਾ ਕਸ਼ਟ ਬੁੱਝ ਲੈਂਦੇ ਸਨ। ਪਰਿਵਾਰ ਦੇ ਜੀਅ ਮੈਨੂੰ ਹਲਕੀ ਜਿਹੀ ਪੁੱਛ ਪ੍ਰਤੀਤ ਕਰਦੇ ਰਹੇ, ਪਰ ਮੈਂ ਕੋਈ ਲੜ-ਪੱਲਾ ਨਾ ਫੜਾਇਆ, ਦੱਸਦਾ ਵੀ ਕੀ? ਏਨੇ ਨੂੰ ਸਾਢੇ ਕੁ ਅੱਠ ਵਜੇ ਉਸੇ ਭਾਰੇ ਜਿਹੇ ਸਰਦਾਰ ਨੇ ਆ ਸਿਰੀ ਕੱਢੀ। ਦਰਵਾਜ਼ਾ ਖੜਕਾ ਕੇ ਉਸ ਨੇ ਮੈਨੂੰ ਬਾਹਰ ਬੁਲਾ ਲਿਆ ਤੇ ਹਦਵਾਣਿਆਂ ਵਾਲੀ ਬੋਰੀ ਦੇਣ ਲਈ ਕਿਹਾ। ਹਦਵਾਣੇ ਤਾਂ ਮੈਂ ਫੜਾ ਦਿੱਤੇ, ਪਰ ਬੜੀ ਪੱਕੀ ਅਵਾਜ਼ ਵਿੱਚ ਮੈਂ ਕਹਿ ਦਿੱਤਾ, ''ਹੁੰਦਲ ਨੂੰ ਕਹਿਓ, ਮੈਨੂੰ ਮੁੜ ਕਦੇ ਏਡੇ ਇਮਤਿਹਾਨ ਵਿੱਚ ਨਾ ਪਾਵੇ, ਤੇ ਨਾ ਹੀ ਮੇਰੇ ਵੱਲ ਮੁੜ ਕਦੀ ਆਵੇ।'' ਉਹ ਭਾਰਾ ਜਿਹਾ ਸਰਦਾਰ ਕੁਝ ਸਕਿੰਟ ਬੜੀ ਅਜੀਬ ਤਰ੍ਹਾਂ ਮੇਰੇ ਵੱਲ ਘੂਰਦਾ ਰਿਹਾ, ਬੋਲਿਆ ਕੁਝ ਨਹੀਂ। ਫੇਰ ਉਹ ਹਦਵਾਣੇ ਲੈ ਕੇ ਚੁੱਪਚਾਪ ਚਲਾ ਗਿਆ। 
ਬਸ ਉਹ ਦਿਨ ਤੇ ਆਹ ਦਿਨ। ਮੇਰੇ ਉਪਰ ''ਹੁੰਦਲ ਪ੍ਰਕੋਪ'' ਸ਼ੁਰੂ ਹੋ ਗਿਆ। ਬਹੁਤ ਬਾਦ ਵਿੱਚ ਸੰਤਾਂ ਕੋਲ ਰਹਿ ਰਹਿ ਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਉਹੀ ਹੁੰਦਲ ਮੇਰੀਆਂ ਜੜ੍ਹਾਂ ਵਿੱਚ ਬੈਠਾ ਸੀ। ਉਹ ਵੀ ਤਾਂ ਪਤਾ ਲੱਗਾ, ਜਦੋਂ ਏਸੇ ਜੱਸੇ, ਪੀæ ਟੀæ ਤੇ ਵਹਿਸ਼ੀ ਇੰਦਰਜੀਤ ਨੇ ਸੰਤਾਂ ਦੇ ਇਸ਼ਾਰੇ 'ਤੇ ਏਸ ਪੁਲਸੀਏ ਹੁੰਦਲ ਨੂੰ ਮਾਰ ਕੇ ਲਾਸ਼ ਦੇ ਟੁਕੜੇ ਟੁਕੜੇ ਕਰਕੇ ਬੋਰੀ ਵਿੱਚ ਪਾ ਕੇ ਬਾਗ ਵਾਲੀ ਗਲੀ ਵਿੱਚ ਸੁੱਟੇ ਸਨ। ਉਥੋਂ ਪੁਲਿਸ ਆ ਕੇ ਚੁੱਪ-ਚਾਪ ਉਹ ਟੋਟੇ ਹੋਈ ਲੋਥ ਲੈ ਗਈ ਸੀ। 
ÛÛÛ
''ਹੁੰਦਲ ਤੇ ਹਦਵਾਣਿਆਂ ਵਾਲੀ'' ਘਟਨਾ ਤੋਂ ਤੀਸਰੇ ਦਿਨ ਹੀ ਪੁਲਿਸ ਨੇ ਮੈਨੂੰ ਸਵੇਰੇ ਰਾਹ ਵਿੱਚੋਂ ਚੁੱਕ ਲਿਆ। ਮੈਂ ਅਜੇ ਘਰੋਂ ਨਿਕਲ ਕੇ ਗਲੀ ਮੁੜਿਆ ਹੀ ਸੀ ਕਿ ਚਿੱਟ ਕੱਪੜੀਏ ਪੰਜ ਸੱਤ ਸਾਹਨਾਂ ਨੇ ਮੈਨੂੰ ਚੁੱਕ ਕੇ ਕੈਂਟਰ ਵਿੱਚ ਸੁੱਟ ਦਿੱਤਾ। ਕੈਂਟਰ ਭਜਾ ਕੇ ਉਹ ਮੇਰੇ ਪਿੱਛੇ ਹੀ ਚੜ੍ਹ ਗਏ। ਮੂੰਹ ਤੇ ਹੱਥ ਮੇਰੇ ਉਨ੍ਹਾਂ ਬੰਨ੍ਹ ਦਿੱਤੇ। ਦਸਾਂ ਮਿੰਟਾਂ ਬਾਅਦ ਹੀ ਅਸੀਂ ਅੰਮ੍ਰਿਤਸਰ ਦੇ ਬਦਨਾਮ ਸੀæ ਆਈæ ਏæ ਸਟਾਫ ਦੇ ਕਮਰਿਆਂ ਵਿੱਚ ਸਾਂ। ਮੇਰੀ ਤਫਤੀਸ਼ ਦਾ ਜਿੰਮਾ ਐਸ਼ ਪੀæ (ਡੀæ) ਰੰਧਾਵੇ ਕੋਲ ਸੀ। ਉਹਨੇ ਤੇ ਉਹਦੇ ਸਾਹਨਾਂ ਨੇ ਜਾਂਦਿਆਂ ਮੇਰੀਆਂ ਲੱਤਾਂ ਪਾੜ ਦਿੱਤੀਆਂ। ਦਰਦ ਨਾਲ ਮੇਰਾ ਸਿਰ ਚਕਰਾ ਗਿਆ, ਪਰ ਮੈਂ ਕਸੀਸ ਵੱਟ ਕੇ ਪੀ ਗਿਆ। 
ÛÛÛ
''ਤੂੰ ਆਪ ਹੀ ਸਾਰਾ ਕੁਝ ਦੱਸ ਦੇਹ, ਨਹੀਂ ਤੇ ਮਾਲ ਮੰਡੀ ਭੇਜ ਦਊਂਗਾ ਮੈਂ ਤੈਨੂੰ!'' ਰੰਧਾਵੇ ਨੇ ਦਾਬਾ ਮਾਰਿਆ। 
''ਮੈਂ ਕਦੋਂ ਨਾਬਰ ਆਂ? ਤੁਸੀਂ ਜੋ ਪੁੱਛਣੈ, ਪੁੱਛੋ?'' ਮੇਰੀ ਅਵਾਜ਼ ਦਰਦ ਭਰੀ ਸੀ। 
''ਦੱਸ ਫੇਰ, ਇਹ ਹਦਵਾਣਿਆਂ ਵਾਲਾ ਸਿਲਸਿਲਾ ਕਦੋਂ ਦਾ ਚੱਲ ਰਿਹਾ ਹੈ?'' ਰੰਧਾਵੇ ਨੇ ਪੈਂਦੀ ਸੱਟੇ ਕਿਹਾ। 
ਮੈਂ ਸਮਝ ਗਿਆ ਸਾਂ ਕਿ ਇਹਨਾਂ ਨੂੰ ਜੋਤੀ ਹੁੰਦਲ ਦੇ ਹਦਵਾਣਿਆਂ ਵਾਲੀ ਗੱਲ ਦਾ ਪਤਾ ਹੈ। ਮੈਂ ਕਿਹੜਾ ਦੋਸ਼ੀ ਸਾਂ, ਏਸ ਲਈ ਅੱਖਰ-ਅੱਖਰ ਸਾਰੀ ਗੱਲ ਸੱਚ ਦੱਸ ਦਿੱਤੀ। ਗੱਲ ਸੁਣ ਕੇ ਰੰਧਾਵਾ ਨਾਰਮਲ ਹੋਣ ਦੀ ਥਾਂ ਸਗੋਂ ਹੋਰ ਗਾਲ੍ਹਾਂ ਕੱਢਣ ਲੱਗ ਪਿਆ। 
''ਮਾਂ ਚੋææææਅਜੇ ਬੜਾ ਕੁਝ ਹੋਰ ਹੈਗੈ ਤੇਰੇ ਢਿੱਡ ਵਿੱਚ। ਤੂੰ ਏਦਾਂ ਨਹੀਂ ਦੱਸਣਾ। ਤੈਨੂੰ ਮਾਲ ਮੰਡੀ ਵਿਖਾਉਣੀ ਹੀ ਪਊ।''
''ਤੂੰ ਐਸ਼ ਪੀæ ਐਂ ਕਿ ææææਦਾ ਸਿਰਾ ਏਂ? ਤੈਨੂੰ ਕਹਿਨੇ ਤਪਤੀਸ਼ੀਆ ਬਣਾ ਤਾ? ਜੇ ਤੈਨੂੰ ਹੁੰਦਲ ਦਾ ਤੇ ਹਦਵਾਣਿਆਂ ਦਾ ਸਾਰਾ ਹਾਲ ਪਤੈ, ਤਾਂ ਤੈਨੂੰ ਤੇਰੇ ਸੂਹੀਆਂ ਭੈਣ ਚੋæææææਇਹ ਨਹੀਂ ਦੱਸਿਆ ਕਿ ਮੈਂ ਤੇ ਕਦੀ ਕਿਸੇ ਕੁੱਤੇ-ਬਿੱਲੇ ਦੇ ਡੰਡਾ ਨਹੀਂ ਮਾਰਿਆ। ਸਿਵਾਇ ਮਾਸਟਰੀ ਦੇ ਮੈਂ ਹੋਰ ਕੀ ਕੀਤੈ?'' ਗੁੱਸੇ ਵਿੱਚ ਮੈਥੋਂ ਕਿਹਾ ਗਿਆ। ਅਸਲ ਗੱਲ ਇਹ ਸੀ ਕਿ ਨੰਗੀਆਂ ਗਾਲ੍ਹਾਂ ਮੈਥੋਂ ਬਰਦਾਸ਼ਤ ਨਹੀਂ ਸਨ ਹੋ ਰਹੀਆਂ। 
ਮੇਰੀ ਏਨੀ ਸਪੱਸ਼ਟ ਸੁਣ ਕੇ ਰੰਧਾਵਾ ਤੇ ਉਸ ਦੇ ਸਾਥੀ ਮੈਨੂੰ ਲੱਤਾਂ ਨਾਲ ਕੁੱਟਣ ਲੱਗ ਪਏ। ਇੱਕ ਨੇ ਵੱਡੀ ਡਾਂਗ ਮਾਰ ਕੇ ਮੇਰੀ ਸੱਜੀ ਲੱਤ ਤੋੜ ਦਿੱਤੀ। ਮੈਂ ਦਰਦ ਨਾਲ ਲੁਹਰੀਆਂ ਲੈਂਦਾ ਡਿੱਗ ਪਿਆ। ਫੇਰ ਉਹ ਮੇਰੇ ਪੈਰਾਂ ਤੇ ਪੁੱਠੇ ਪਾਸੇ ਡਾਂਗਾਂ ਮਾਰਨ ਲੱਗ ਪਏ। ਮੈਂ ਗਾਲ੍ਹਾਂ ਕੱਢਣ ਲੱਗ ਪਿਆ, ਪਰ ਅੱਧ ਕੁ ਮਿੰਟ ਪਿੱਛੋਂ ਮੇਰੀ ਸੁਰਤ ਜਵਾਬ ਦੇ ਗਈ। ਜਦੋਂ ਹੋਸ਼ ਆਈ ਮੈਂ ਉਥੇ ਹੀ ਲੰਮਾ ਪਿਆ ਹੋਇਆ ਸਾਂ। 
ÛÛÛ
ਸ਼ਾਮ ਤੱਕ ਮੇਰੇ ਸਾਥੀ, ਸ਼ੁੱਭਚਿੰਤਕ ਅੱਪੜ ਗਏ ਸਨ। ਮੁਹੱਲੇ ਦੇ ਮੁਹਤਬਰ ਵੀ ਨਾਲ ਸਨ। ਰੰਧਾਵੇ ਨੇ ਮੇਰੇ ਸਕੂਲ ਦੇ ਪ੍ਰਧਾਨ ਨੂੰ ਵੱਖਰਾ ਕਰਕੇ ਕਿਹਾ, ''ਲੈ ਜਾਓ, ਪਰ ਅਸੀਂ ਇਸ ਤੋਂ ਅਜੇ ਬਹੁਤ ਕੁਝ ਕਢਾਉਣਾ ਏ।''
ਪ੍ਰਧਾਨ ਨੇ ਡਾਕਟਰ ਤੋਂ ਦਵਾਈ ਦਵਾਣ ਤੇ ਘਰ ਪਹੁੰਚਾਉਣ ਤੱਕ ਹਰ ਕਦਮ ਤੇ ਮੇਰਾ ਸਾਥ ਦਿੱਤਾ। ਜਾਣ ਲੱਗੇ ਨੇ ਨਿੱਜੀ ਤੌਰ ਤੇ ਮੈਨੂੰ ਪੈਸੇ ਵੀ ਦਿੱਤੇ। ਮੇਰੀ ਮਾਂ ਤੇ ਮੇਰੇ ਸ਼ਰੀਫ ਪਿਓ ਨੂੰ ਹੌਸਲਾ ਵੀ ਦਿੱਤਾ। ਨਿੱਕੇ ਭਰਾ ਨੂੰ ਵੀ ਢਾਰਸ ਬੰਨ੍ਹਾਈ। ਪਰ ਜਾਣ ਲੱਗਿਆਂ ਮੈਨੂੰ ਇਕੱਲਾ ਕਰਕੇ ਕਿਹਾ, ''ਅੱਗੇ ਕੀ ਸੋਚਿਆ ਈ?'' 
''ਮੈਨੂੰ ਮਾਰ ਦਾ ਦੁੱਖ ਨਹੀਂ, ਭਾਵੇਂ ਮੇਰੀ ਲੱਤ ਫੇਰ ਤੋੜ ਲੈਣ। ਦੁੱਖ ਮੈਨੂੰ ਕਿਸੇ ਬੇਦੋਸ਼ੇ ਦੀ ਕੁਟੀਣ ਦਾ ਹੈ।'' ਮੇਰੀਆਂ ਅੱਖਾਂ ਭਰ ਆਈਆਂ ਸਨ। 
''ਕਾਕਾ! ਵਿਚਲੀ ਗੱਲ ਤੇ ਇਹ ਈ ਕਿ ਸਰਕਾਰੀ ਤੰਤਰ ਹੀ ਗੁਪਤ ਅਪਰੇਸ਼ਨ ਚਲਾ ਰਿਹੈ ਕਿ ਨੌਜੁਆਨੀ ਨੂੰ ਖਾੜਕੂ ਬਣਨ ਲਈ ਪਰੇਰੋ। ਉਸੇ ਨੀਤੀ ਤਹਿਤ ਹੀ ਤੈਨੂੰ ਵੀ ਮਾਰ ਪਈ ਏ। ਤੇ ਜਿੱਥੋਂ ਤੱਕ ਮੇਰੀ ਸਮਝ ਕਹਿੰਦੀ ਏ, ਤੂੰ ਟੱਬਰ ਸਣੇ ਕਿਤੇ ਕੁਝ ਸਮਾਂ ਅੱਗਾ ਪਿੱਛਾ ਕਰ ਜਾ, ਨਹੀਂ ਤਾਂ ਤੈਨੂੰ ਅੰਬਰਸਰ ਦੀ ਪੁਲਿਸ ਨੇ ਟਿਕਣ ਨਹੀਂ ਦੇਣਾ। ਅੰਬਰਸਰ, ਗੁਰਦਾਸਪੁਰ ਦਾ ਮੁੰਡਾ ਇਸ ਚੱਕਰ ਵਿੱਚ ਲਿਆਉਣ ਲਈ ਤੇ ਮਾਰ ਸਾਰੀ ਪੁਲਿਸ, ਸਾਰੀਆਂ ਏਜੰਸੀਆਂ ਪੱਬਾਂ ਭਾਰ ਹੋਈਆਂ ਪਈਆਂ ਨੇ। ਤੂੰ ਜੇ ਇਥੇ ਹੀ ਰਹਿਓਂ ਤੇ ਮੇਰੀ ਜਾਚੇ ਲੰਮਾ ਸਮਾਂ ਨਹੀਂæææææ। ਅੱਗੇ ਤੂੰ ਆਪਣਾ ਪੜ੍ਹਿਆ ਵਿਚਾਰ ਲੈææææ।'' ਪ੍ਰਧਾਨ ਨੇ ਇਸ਼ਾਰੇ ਨਾਲ ਗੱਲ ਨਿਬੇੜ ਦਿੱਤੀ। 
ÛÛÛ
ਪ੍ਰਧਾਨ ਤੇ ਟੁਰ ਗਿਆ ਸੀ, ਪਰ ਅਸੀਂ ਕਿੱਥੇ ਜਾਂਦੇ? ਕੁਝ ਸੁੱਝਦਾ ਨਹੀਂ ਸੀ। ਥੋੜ੍ਹੀ ਦੇਰ ਮਗਰੋਂ ਮੈਂ ਰਿਕਸ਼ੇ 'ਤੇ ਆਉਣ-ਜਾਣ ਲੱਗ ਪਿਆ। ਘਰ ਵੀ ਸਭ ਨਾਰਮਲ ਮਹਿਸੂਸ ਕਰਨ ਲੱਗੇ। ਪਰ ਇੱਕ ਪਰਛਾਵਾਂ ਜਿਹਾ ਰਹਿ ਗਿਆ ਸੀ। 
ਅਚਾਨਕ ਇੱਕ ਦਿਨ ਅੰਮ੍ਰਿਤਸਰ ਦੇ ਸ਼ਿਵਾਲੇ ਮੰਦਰ ਬੰਬ ਫਟ ਗਿਆ। ਮੈਂ ਸਕੂਲ ਹੀ ਸਾਂ, ਪ੍ਰਧਾਨ ਹੁਰੀਂ ਅਚਨਚੇਤ ਸਕੂਲ ਆ ਗਏ ਤੇ ਮੈਨੂੰ ਕਹਿਣ ਲੱਗੇ ਕਿ ਅੱਜ ਰਾਤ ਘਰ ਨਾ ਰਹੀਂ। ਉਨ੍ਹਾਂ ਦਾ ਕਿਹਾ ਮੇਰੇ ਲਈ ਹੁਕਮ ਸੀ। ਉਸ ਰਾਤ ਮੈਂ ਆਪਣੇ ਸਾਥੀ ਮਾਸਟਰ ਨਾਲ ਉਸ ਦੇ ਪਿੰਡ 'ਚੱਬੇ' ਨੂੰ ਚਲਾ ਗਿਆ। ਘਰ ਸੁਨੇਹਾ ਭੇਜ ਦਿੱਤਾ ਕਿ ਕੱਲ੍ਹ ਆਵਾਂਗਾ। ਉਦੋਂ ਕੀ ਪਤਾ ਸੀ? 
ਅਗਲੇ ਦਿਨ ਸਵੇਰੇ ਸਕੂਲ ਪੁੱਜਿਆ ਤਾਂ ਪਤਾ ਲੱਗਾ ਕਿ ਮਾਂ ਨੂੰ ਪੁਲਿਸ ਲੈ ਗਈ ਸੀ। ਘਰ ਨਾ ਉਦੋਂ ਭਾਪੇ ਹੋਰੀਂ ਸਨ ਤੇ ਨਾ ਛੋਟਾ ਭਰਾ। ਦੋਵੇਂ ਕੰਮ 'ਤੇ ਸਨ। ਖਰਾਦਾਂ ਤੋਂ ਘਰ ਪਰਤੇ ਤਾਂ ਡਰੇ ਹੋਏ ਗਵਾਂਢੀਆਂ ਨੇ ਦੱਸਿਆ ਕਿ ਮਾਸਟਰ ਦੀ ਮਾਂ ਰੋਂਦੀ ਕੁਰਲਾਉਂਦੀ ਨੂੰ ਚਿੱਟ ਕੱਪੜੀਏ ਪੁਲਸੀਏ ਲੈ ਗਏ ਸਨ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਹੜੇ ਜ਼ਿਲ੍ਹੇ ਦੀ ਪੁਲਿਸ ਸੀ। 
ÛÛÛ
ਘਾਬਰੇ ਹੋਏ ਅਸੀਂ ਤਿੰਨੇ ਪਿਓ ਪੁੱਤਰ ਐਸ਼ ਐਸ਼ ਪੀæ 'ਮੀਨਾ' ਕੋਲ ਪੇਸ਼ ਹੋ ਗਏ। ਉਹਨੇ ਫੇਰ ਸਾਨੂੰ ਰੰਧਾਵੇ ਕੋਲ ਹੀ ਪੇਸ਼ ਹੋਣ ਲਈ ਕਿਹਾ। ਰੰਧਾਵੇ ਕੋਲ ਜਦੋਂ ਅਸੀਂ ਫੇਰ ਗਏ ਤਾਂ ਉਹਨੇ ਸਾਨੂੰ ਤਿੰਨਾਂ ਨੂੰ ਉਥੇ ਹੀ ਰਾਮਬਾਗ ਥਾਣੇ ਦੀਆਂ ਗੁੰਮ ਕੋਠੜੀਆਂ ਵਿੱਚ ਬਿਠਾ ਦਿੱਤਾ। ਅਸੀਂ ਤਿੰਨੇ ਰਾਤ ਭਰ ਉਥੇ ਬੈਠੇ ਰਹੇ। ਨਾ ਸਾਡੇ ਕੋਲ ਮੰਜਾ, ਬਿਸਤਰਾ, ਨਾ ਢਿੱਡ ਵਿੱਚ ਅੰਨ ਨਾ ਦਾਣਾ! ਨਾ ਹੀ ਕਿਸੇ ਨੇ ਸਾਨੂੰ ਰੋਟੀ, ਮੰਜੇ ਤੇ ਹੋਰ ਕਿਸੇ ਚੀਜ਼ ਲਈ ਪੁੱਛਿਆ। ਸਾਡੇ ਨਾਲ ਹੋਰ ਵੀ ਕਿੰਨੇ ਹੀ ਘਸਮੈਲੇ ਤੇ ਦੁੱਖਾਂ ਦੇ ਮਾਰੇ ਜਾਪਦੇ ਪੇਂਡੂ ਚਿਹਰੇ ਬੈਠੇ ਸਨ। ਸਭ ਖਾਮੋਸ਼ ਸਨ। 
ÛÛÛ
ਸਵੇਰੇ ਪੰਜ ਵਜੇ ਦੇ ਕਰੀਬ ਰੰਧਾਵਾ ਤੇ ਉਹਦੇ ਨਾਲ ਡੀæ ਆਈæ ਜੀæ ਸ਼ੁਕਲਾ ਆ ਗਏ। ਸ਼ੁਕਲਾ ਨੂੰ ਵੀ ਮੈਂ ਪਿਛਲੀ ਗ੍ਰਿਫਤਾਰੀ ਵੇਲੇ ਦਾ ਪਛਾਣਦਾ ਸਾਂ। 
ਉਨ੍ਹਾਂ ਦੇ ਆਉਂਦਿਆਂ ਹੀ ਸਾਨੂੰ ਫਾਲਨ ਕਰ ਲਿਆ ਗਿਆ ਤੇ ਅੰਦਰ ਤਫਤੀਸ਼ੀ ਕਮਰਿਆਂ ਵਿੱਚ ਧੱਕ ਦਿੱਤਾ। ਅੱਗੇ ਸ਼ੁਕਲਾ ਤੇ ਰੰਧਾਵਾ ਕੁਰਸੀਆਂ 'ਤੇ ਬੈਠੇ ਸਨ ਤੇ ਉਨ੍ਹਾਂ ਦੇ ਬੁੱਚੜ ਸਿਪਾਹੀ ਕੋਲ ਤਿਆਰ-ਬਰ-ਤਿਆਰ ਖੜ੍ਹੇ ਸਨ। ਨਵੇਂ ਬੰਦੇ ਦਾ ਸਾਹ ਸੁਕਦਾ ਸੀ, ਪਰ ਸਾਡਾ ਤਿੰਨਾਂ ਦਾ ਦੂਸਰੀ ਵਾਰ ਵਾਹ ਸੀ। 
''ਜਨਾਬ, ਇਨ੍ਹਾਂ ਦਾ ਕੀ ਕਰਨੈ?'' ਇੰਸਪੈਕਟਰ ਟੋਨੀ ਨੇ ਦੋਹਾਂ ਨੂੰ ਕਿਹਾ। 
''ਸਫਾਰਸ਼ ਤੁਹਾਡੀ ਭੈਣ ਚੋææææ, ਪਹਿਲਾਂ ਅੱਪੜ ਜਾਂਦੀ ਏ! ਕੀ ਕਹੀਏ ਹੁਣ ਤੁਹਾਨੂੰ?'' ਰੰਧਾਵਾ ਕਹਿਣ ਲੱਗਾ। 
''ਇਹੀ ਨੇ ਪ੍ਰਧਾਨ ਮਨਚੰਦੇ ਦੇ ਬੰਦੇ?'' ਸ਼ੁਕਲਾ, ਰੰਧਾਵੇ ਨੂੰ ਪੁੱਛਣ ਲੱਗਾ।
''ਜੀ ਜਨਾਬ! ਮਨਚੰਦੇ ਦੇ ਈ ਬੰਦੇ ਐ! ਉਹੀ ਲੌਂਗੋਵਾਲ ਗਰੁੱਪ ਵਾਲਾææææ।'' ਰੰਧਾਵੇ ਨੇ ਕਿਹਾ। 
''ਭੇਜੋ ਭੈਣ ਚੋææææææਨੂੰ!'' ਸ਼ੁਕਲਾ ਨੇ ਕਿਹਾ। ਫੇਰ ਉਹਦੇ ਮਨ ਵਿੱਚ ਪਤਾ ਨਹੀਂ ਕੀ ਵਲੇਲ ਆਈ ਕਿ ਬਿਨਾ ਕਾਰਣ ਦੰਦੀਆਂ ਕਰੀਚਦਾ ਉੱਠਿਆ ਤੇ ਮੇਰੇ ਪਿਓ ਦੀ ਦਾੜ੍ਹੀ ਫੜ੍ਹ ਕੇ ਖਿੱਚਣ ਲੱਗ ਪਿਆ। ਨਾਲ ਨਾਲ ਪਾਗਲਾਂ ਵਾਂਗ ਕਹੀ ਜਾਏ, ''ਕੁੱਤਿਆ! ਮੁੰਡਿਆਂ ਆਪਣਿਆਂ ਨੂੰ ਬੰਨ੍ਹ ਕੇ ਰੱਖ।''
ਉਹਦੀ ਦੇਖਾ-ਦੇਖੀ ਰੰਧਾਵੇ ਨੇ ਵੀ ਦੋ ਤਿੰਨ ਠੁੱਡੇ ਸਾਡੇ ਦੋਹਾਂ ਦੇ ਬੈਠਿਆਂ ਕੱਢ ਮਾਰੇ। ਕੁਝ ਦੇਰ ਤੇ ਮੈਂ ਬਰਦਾਸ਼ਤ ਕੀਤਾ। ਫੇਰ ਮੇਰੇ ਹੱਥ ਲੋਹੇ ਦੀ ਬਾਲਟੀ ਆ ਗਈ, ਜਿਹੜੀ ਸ਼ਾਇਦ ਫਰਸ਼ ਧੋਣ ਜਾਂ ਪਿਸ਼ਾਬ ਕਰਨ ਲਈ ਰੱਖੀ ਹੋਈ ਸੀ। ਮੈਂ ਚੁੱਕ ਕੇ ਸਿੱਧੀ ਰੰਧਾਵੇ ਦੀ ਪਿੱਠ 'ਤੇ ਮਾਰੀ। ਨਿੱਕਾ ਭਰਾ ਮੇਰੀ ਹੱਲਾਸ਼ੇਰੀ ਨਾਲ ਪਿਓ ਨੂੰ ਕੁੱਟਦੇ ਸ਼ੁਕਲੇ ਨੂੰ ਹੱਥੀਂ ਪੈ ਗਿਆ। ਬੱਸ ਫੇਰ ਸਾਰੇ ਬੁੱਚੜ ਸਾਨੂੰ ਪੈ ਗਏ ਤੇ ਬੇਹੋਸ਼ ਹੋਣ ਤੱਕ ਉਨ੍ਹਾਂ ਸਾਨੂੰ ਡਾਂਗਾਂ, ਠੁੱਡਿਆਂ ਤੇ ਪਟਿਆਂ ਨਾਲ ਕੁੱਟਿਆ। ਜਾਂਦਾ-ਜਾਂਦਾ ਸ਼ੁਕਲਾ ਕਹਿ ਗਿਆ, ''ਹੋਸ਼ ਆਉਣ 'ਤੇ ਮਾਂ ਚੋæææææਨੂੰ ਬਾਹਰ ਸੁੱਟ ਆਇਆ ਜੇ! ਤੇ ਨਾਲੇ æææææਹੁਣ ਮਾਂ ਦੇ ਮੂੰਹ ਨੂੰ ਤਰਸਦੇ ਮਰ ਜਾਓਗੇ।''
ÛÛÛ
ਉਹ ਦਿਨ ਤੇ ਆਹ ਦਿਨ!
ਭਾਪਾ ਜੀ ਤੇ ਪੂਰੇ ਹੋ ਗਏ ਨੇ। ਅੱਜ ਤੇ ਉਨ੍ਹਾਂ ਦਾ ਚਿਹਰਾ ਵੀ ਮੇਰੀਆਂ ਅੱਖਾਂ ਵਿੱਚ ਧੁੰਦਲਾ ਜਿਹਾ ਗਿਆ ਹੈ। ਭਰਾ ਨੂੰ ਆਖਰੀ ਵਾਰ ਸ਼ਿੰਟੀ ਖਰਾਦੀਏ ਨੇ ਨਾਨਕਮੱਤੇ ਯੂæ ਪੀæ ਦੋ ਕੁ ਸਾਲ ਹੋਏ, ਵੇਖਿਆ ਸੀ। ਉਹ ਉਥੇ ਹੀ ਕਿਸੇ ਪਿੰਡ ਵਿੱਚ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੀ ਤੇ ਕਿਸੇ ਲੋੜਵੰਦ ਕੁੜੀ ਨਾਲ ਵਸ ਗਿਆ ਸੀ। 
ÛÛÛ 
ਤੇ ਮਾਂ! ਮਾਂ ਦਾ ਚਿਹਰਾ ਏਨ੍ਹਾਂ ਦਸਾਂ ਸਾਲਾਂ ਵਿੱਚ ਵੀ ਧੁੰਦਲਾ ਨਹੀਂ ਪਿਆ। 
ਪਰ ਮਾਂ ਨੂੰ ਫੇਰ ਮੈਂ ਕਦੀ ਨਹੀਂ ਮਿਲ ਸਕਿਆ। ਅਸੀਂ ਤਿੰਨੇ ਸਹਿਕਦੇ ਰਹੇ, ਪਰ ਮਾਂ ਤੇ ਕਿਤੇ ਪੰਜ-ਤੱਤਾਂ ਵਿੱਚ ਲੀਨ ਹੋ ਚੁੱਕੀ ਸੀ। 
ਕੈਂਟਰ ਦੇ ਇੰਜਣ ਦੀ ਘੁਰ-ਘੁਰ ਨੇ ਮੇਰੀ ਬਿਰਤੀ ਤੋੜ ਦਿੱਤੀ। ਸਾਲਾਂ ਪਿੱਛੇ ਗਿਆ ਮੈਂ ਵਾਪਸ ਪਰਤ ਆਇਆ ਸਾਂ। ਜੱਸੇ ਮਾਰੂਤੀ ਵਾਲਾ ਕੈਂਟਰ ਆ ਗਿਆ ਸੀ। ਮੈਂ ਫੱਟ ਟਨਸ਼ਨ ਹੋ ਕੇ ਖੜ੍ਹਾ ਹੋ ਗਿਆ। ਏਨੇ ਨੂੰ ਅਜੈਬਾ ਤੇ ਸ਼ਰਮਾ ਵੀ ਬਾਹਰ ਨਿਕਲਦੇ ਮੈਂ ਵੇਖ ਲਏ ਸਨ। ਮੇਰੇ ਕੋਲੋਂ ਲੰਘਦੇ ਹੋਏ ਉਹ ਬਿਨਾਂ ਮੈਨੂੰ ਵੇਖੇ ਕੈਂਟਰ ਵੱਲ ਵਧ ਗਏ ਸਨ। ਉਨ੍ਹਾਂ ਦੀ ਨਜ਼ਰ ਵਿੱਚ ਕੀ ਮੈਂ ਤੇ ਕੀ ਕੋਈ ਹੋਰ ਆਦਮ-ਜਾਇਆ ਸਭ ਕੀੜੇ ਹੀ ਸਨ। ਏਨਾ ਚਿਰ ਏਹਨਾਂ ਬੁੱਚੜਾਂ ਵਿੱਚ ਰਹਿ ਰਹਿ ਕੇ ਮੈਨੂੰ ਪੱਕਾ ਹੋ ਗਿਆ ਸੀ ਕਿ ਰੱਬ ਨੇ ਇਨ੍ਹਾਂ ਦੇ ਦਿਲ ਦਿਮਾਗ ਵਿੱਚ ਭਾਵਨਾਵਾਂ ਵਾਲੀ ਥਾਂ ਸ਼ਾਇਦ ਜੰਗਾਲਿਆ ਲੋਹਾ ਭਰ ਦਿੱਤਾ ਹੈ। ਮੈਂ ਅਬੋਲ ਖੜ੍ਹਾ ਰਿਹਾ ਸਾਂ। ਚੰਨਾ, ਫਕੀਰੀਆ ਤੇ ਸ਼ਿੰਦਾ 'ਸ਼ਪਾਹੀ' ਵੀ ਕੈਂਟਰ ਕੋਲ ਜਾ ਖੜ੍ਹੇ ਸਨ। 
''ਓਏ ਤੂੰ? ਕੀ ਨਾਂ ਤੇਰਾ? ਏਧਰ ਆ ਜਾ ਭੈਣ ਦੇਣਿਆ। ਮੁੰਡਿਆਂ ਨਾਲ ਲੱਗ ਜਾਹ ਤੇ ਏਸ ਮੁਰਦਾਰ ਨੂੰ ਪਰ੍ਹਾਂ ਆਪਣੇ ਆਲ੍ਹੀ ਕੋਠੜੀ 'ਚ ਲੈ ਜਾਹ! ਕੱਲ੍ਹ ਨੂੰ ਕਰਾਂਗੇ ਇਹਦਾ ਕੰਮ æææææ।'' ਅਜੈਬੇ ਨੂੰ ਮੈਂ ਹੁਣ ਦਿਖ ਪਿਆ ਸਾਂ। 
ਆਪਣੇ ਚਿਹਰੇ ਉਪਰ ਬਿਨਾਂ ਕੋਈ ਪ੍ਰਭਾਵ ਲਈ ਮੈਂ ਕਿਸੇ ਸਾਧੇ ਹੋਏ ਜਾਨਵਰ ਵਾਂਗ ਸਿੱਧਾ ਕੈਂਟਰ ਕੋਲ ਤੀਰ ਵਾਂਗ ਗਿਆ ਤੇ ਲਾਸ਼ ਜਿਹੀ ਨੂੰ, ਜੀਹਨੂੰ ਅਸੀਂ ਕਦੀ 'ਜੱਸਾ ਮਰੂਤੀ' ਕਿਹਾ ਕਰਦੇ ਸਾਂ, ਪੁਲਸੀਆਂ ਨਾਲ ਹੱਥ ਪਵਾ ਕੇ ਕੈਂਟਰ ਵਿੱਚੋਂ ਲਾਹੁਣ ਲੱਗ ਪਿਆ ਸਾਂ। 
ਪਰ ਜੱਸਾ ਮਾਰੂਤੀ! ਜੱਸਾ ਕਿੱਥੇ ਸੀ? ਇਹ ਤੇ ਕੋਈ ਲੋਥ ਜਿਹੀ ਸੀ। ਮੈਂ ਆਪਣੇ ਆਪ ਨੂੰ ਕਦੀ ਕਦੀ ਬਾਥਰੂਮ ਦੇ ਸ਼ੀਸ਼ੇ ਵਿੱਚ ਵੇਖ ਕੇ ਝੂਰਦਾ ਸਾਂ, ਪਰ ਜੱਸੇ ਨੂੰ ਵੇਖ ਕੇ ਮੈਂ ਬਸ ਝੂਣਿਆ ਗਿਆ ਸਾਂ। ਸੱਜੀ ਅੱਖ ਜਿਹੜੀ ਕਾਲੀ ਹੋਈ ਪਈ ਸੀ, ਬੰਦ ਸੀ, ਤੇ ਅੱਖ ਦੇ ਨਾਲ ਵਾਲਾ ਮੱਥੇ ਦਾ ਹਿੱਸਾ ਟੁੱਟ ਕੇ ਅੰਦਰ ਵੜਿਆ ਪਿਆ ਸੀ। ਐਨ ਜਿਵੇਂ ਮਤੀਰਾ ਪੂਰਾ ਤਿਆਰ ਹੋਵੇ ਤੇ ਕਿਸੇ ਨੇ ਫੇਹ ਦਿੱਤਾ ਹੋਵੇ। ਕੱਪੜਿਆਂ 'ਤੇ ਪੈਰਾਂ 'ਤੇ ਖੂਨ ਦੇ ਨਿਸ਼ਾਨ। ਤੇ ਉਹਨੂੰ ਹੱਥ ਪਵਾਂਦਿਆਂ ਮੇਰਾ ਧਿਆਨ ਜੱਸੇ ਦੀਆਂ ਬਾਹਵਾਂ ਵੱਲ ਚਲਾ ਗਿਆ ਸੀ। 
''ਹੱਥ ਕਿੱਥੇ ਸੱਜਾ ਇਹਦਾ?'' ਮੈਂ ਸੁੰਨ ਜਿਹਾ ਹੋ ਕੇ ਜੱਸੇ ਦੇ ਸੱਜੇ ਹੱਥ ਨੂੰ ਲੱਭ ਰਿਹਾ ਸਾਂ। ਤੇ ਹੱਥ ਦੀ ਥਾਂ ਇੱਕ ਸੁੱਕੇ ਲਹੂ ਵਾਲੀ ਪੱਟੀ ਵਾਲਾ ਟੁੰਡ ਜਿਹਾ ਮੇਰਾ ਮੁੰਹ ਚਿੜਾ ਰਿਹਾ ਸੀ। 
''ਇਹਨੂੰ ਮਾਸਟਰ ਆਲੇ ਕਮਰੇ 'ਚ ਪਾ ਦਿਓ। ਕਿਉਂ ਓਏ ਕੰਬਲ ਹੈਗੇ ਈ ਨਾ ਲੋੜ ਜੋਗੇ?'' ਸ਼ਰਮੇ ਨੇ ਕਿਹਾ। 
''ਹਾਂ ਜੀ, ਹਾਂ ਜੀ!'' ਮੈਂ ਮਸ਼ੀਨ ਵਾਂਗ ਜਵਾਬ ਦਿੱਤਾ। 
ਸਣੇ ਤਿੰਨ ਸਿਪਾਹੀਆਂ ਦੀ ਮਦਦ ਦੇ ਅਸੀਂ ਜੱਸੇ ਨੂੰ ਮੇਰੇ ਕਮਰੇ ਵਿੱਚ ਜਾ ਲਿਟਾਇਆ। ਏਨੀ ਮੰਦੀ ਹਾਲਤ ਦੇ ਬਾਵਜੂਦ ਜੱਸੇ ਨੂੰ ਸੁਰਤ ਪੂਰੀ ਸੀ। ਵਿੱਚ ਵਿੱਚ ਉਹਨੇ ਨਿੱਕੀ ਮੋਟੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਿਪਾਹੀ ਉਹਨੂੰ ਲਿਟਾ ਕੇ ਚਲੇ ਗਏ। ਮੈਂ ਉਹਦੇ ਕੋਲ ਹੀ ਜ਼ਮੀਨ ਤੇ ਬਹਿ ਗਿਆ। ਮੇਰੇ ਭੌਂ-ਬਿਸਤਰੇ ਉਪਰ ਉਹ ਲੇਟਿਆ ਹੋਇਆ ਸੀ। ਕੁਝ ਦੇਰ ਮੈਂ ਬੈਠਾ ਰਿਹਾ। ਫੇਰ ਮੈਂ ਨੋਟ ਕੀਤਾ ਕਿ ਉਹ ਬੜੀ ਸਿਆਣੀ ਅੱਖ ਨਾਲ ਮੈਨੂੰ ਵੇਖ ਰਿਹਾ ਹੈ। ਉਹ ਮੈਨੂੰ ਪਛਾਣ ਗਿਆ ਸੀ ਤੇ ਕੁਝ ਕਹਿਣਾ ਲੋਚਦਾ ਸੀ। 
''ਮੈਂ ਆਂ ਜੱਸਿਆ ਮਾਸਟਰ! ਤੇਰਾ ਪੁਰਾਣਾ ਬੇਲੀ, ਮਾਸਟਰ ਕਰਮ ਪਛਾਣਿਆ?'' ਮੈਂ ਗੱਲਬਾਤ ਤੋਰਨ ਲਈ ਕਿਹਾ। ''ਪਛਾਣ ਦੀ ਤੇ ਗੱਲ ਈ ਛੱਡ। ਮੈਨੂੰ ਜਦੋਂ ਛਿੰਦੇ ਸ਼ਿਪਾਹੀ ਕੋਲੋਂ ਤੇਰੇ ਇਥੇ ਹੋਣ ਦਾ ਪਤਾ ਲੱਗਾ, ਮੈਂ ਆਪ ਮੰਗ ਕੇ ਤੇਰਾ ਸਾਥ ਲਿਐ। ਮੇਰੀ ਖਣੀ ਇੱਕ ਕਿ ਪਤਾ ਨਹੀਂ ਦੋ ਰਾਤਾਂ ਬਚੀਆਂ ਨੇ। ਮੈਂ ਕਈ ਦਿਨਾਂ ਦਾ ਸ਼ਰਮੇ ਐਸ. ਪੀ. ਨੂੰ ਬੇਨਤੀ ਕਰਨ ਡਿਹਾਂ ਪਈ ਮੇਰੀ ਆਖਰੀ ਘੜੀ ਮਾਸ਼ਟਰ ਕੋਲ ਲੰਘਾ ਦਿਆ ਜੇ! ਬੜੀ ਮੁਸ਼ਕਿਲ ਉਹਦੇ ਮਨ ਮਿਹਰ ਪਈ ਏ। ਮਨ ਮਿਹਰ ਵੀ ਕਿੱਥੇ? ਮੈਂ ਤੇਰੇ ਸਾਥ ਖਾਤਰ ਜੀਤ ਸਪਰਿੰਗਾਂ ਆਲੇ ਦੇ ਚੁਬਾਰੇ ਦੀ ਦੱਸ ਪਾਈ ਏ। ਉਥੇ ਮੇਰਾ ਨਕਦ ਦੋ ਲੱਖ ਪਿਆ ਏ ਸਾਲ ਕੁ ਪੁਰਾਣਾ। ਚੁਬਾਰੇ ਤੇ ਜਿੰਦਰਾ ਮੇਰਾ ਈ ਏ, ਭਾਅ ਵੱਡਿਆ। ਦੋ ਲੱਖ ਦੀ ਪਈ ਏ ਤੇਰੀ ਇਹ ਪਹਿਲੀ ਮੁਲਾਕਾਤ ਮੈਨੂੰ।'' ਜੱਸਾ ਬੜੀ ਚੜ•ਦੀ ਕਲਾ ਵਾਲੀ ਅਵਾਜ਼ ਵਿੱਚ ਬੋਲ ਰਿਹਾ ਸੀ। ਪਹਿਲੇ ਮੈਨੂੰ ਯਕੀਨ ਨਾ ਆਵੇ ਕਿ ਏਨੇ ਹਿੱਲੇ ਅੰਜਰ-ਪੰਜਰ ਨਾਲ ਵੀ ਕੋਈ ਏਨੀ ਬੁਲੰਦ ਅਵਾਜ਼ ਵਿੱਚ ਬੋਲ ਸਕਦੈ? ਫੇਰ ਆਪੇ ਹੀ ਮੈਨੂੰ ਬਘੇਲੇ ਦਾ ਚੇਤਾ ਆ ਗਿਆ। ਬਘੇਲੇ ਦਾ ਅੰਗ-ਅੰਗ ਗਿੱਲ ਨੇ ਕੋਲ ਖੜ•ੋ ਕੇ ਤੁੜਵਾਇਆ ਸੀ, ਪਰ ਮੌਤ ਦੀ ਆਖਰੀ ਘੜੀ ਤੱਕ ਉਹਦੀ ਅਵਾਜ਼ ਦਾ ਗੜ•ਕਾ ਕਾਇਮ ਰਿਹਾ। 
***
''ਭਾਅ! ਤੂੰ ਇਹ ਕੀ ਹਾਲਤ ਕਰਵਾ ਲਈ ਊ? ਚੰਗਾ ਭਲਾ ਟਿਕਾਣੇ ਤੇ ਸੈਂ! ਸਬ ਇੰਸਪੈਕਟਰ ਤੇ ਉਹ ਵੀ ਪੰਜਾਬ ਪੁਲਿਸ ਵਿੱਚ। ਤੈਨੂੰ ਕੀ ਲੋੜ ਪਈ ਸੀ ਭਲਾ ਆਪਣਾ ਪਾਗਲਪਣ ਏਥੇ ਵਖੌਣ ਦੀ? ਅੱਗੇ ਤੂੰ ਚੁਰਾਸੀ ਵਿੱਚ ਤੇ ਚੁਰਾਸੀ ਤੋਂ ਮਗਰੋਂ ਥੋੜ•ਾ ਵਖਾਲਿਐ ਆਪਣਾ ਪਾਗਲਪਣ? ਹੋਰ ਕੀ ਕਸਰ ਸੀ ਭਲਾ.....?'' ਮੈਂ ਦੁਖੀ ਮਨ ਨਾਲ ਏਨਾ ਹੀ ਕਹਿ ਸਕਿਆ। 
''ਵੱਡਿਆ!'' ਲੰਮੀ ਚੁੱਪ ਦੇ ਮਗਰੋਂ ਉਹ ਬੋਲਿਆ। 
''ਹੂੰ?'' ਮੈਂ ਪ੍ਰਸ਼ਨ ਚਿੰਨ• ਬਣਿਆ ਬੈਠਾ ਸਾਂ। 
''ਏਹ ਲੰਮੀ ਰਾਮ ਕਹਾਣੀ ਊ। ਜੇ ਕਿਤੇ ਕੁਦਰਤ ਨੇ ਇੱਕ ਅੱਧੀ ਰਾਤ ਉਮਰ ਲਮਕਾਈ ਏ, ਤਾਂ ਮੈਂ ਕੁਛ ਨਾ ਕੁਛ ਤੈਨੂੰ ਦੱਸ ਕੇ ਮਰਾਂਗਾ। ਪਰ ਮੈਂ ਤੈਨੂੰ ਇੱਕ ਕੰਮ ਕਹਿਣਾ ਈ, ਤੇ ਨਾਂਹ ਨਾ ਕਰੀਂ। ਮੈਂ ਏਸੇ ਕੰਮ ਲਈ ਤੇਰੇ ਕੋਲ ਆਇਆਂ। ਰੁਪਈਆ ਦੋ ਲੱਖ ਕੀ, ਮੈਂ ਹੋਰ ਵੀ ਸਾਰਾ ਕੁਛ ਦੇ ਦੇਣਾ ਸੀ ਸ਼ਰਮੇ ਨੂੰ। ਤੈਨੂੰ ਵੀ ਮੈਂ ਜਾਂਦਾ ਜਾਂਦਾ ਬੜਾ ਕੁਛ ਦੇ ਜਾਊਂ ਪਰ ਮੇਰੀ ਹਾਅ ਬੇਨਤੀ ਮੰਨ ਲਈਂ, ਜਿਹੜੀ ਮੈਂ ਕਰਾਂਗਾ।'' ਉਹ ਜਿਵੇਂ ਬੁਝਾਰਤ ਬਣਿਆ ਖੜ•ਾ ਸੀ। 
''ਪੈਹੇ ਮੈਂ ਢੂਹੇ 'ਚ ਲੈਣੇ ਆ ਜੱਸਿਆ। ਤੂੰ ਦੱਸ ਭਾਅ! ਮੈਂ ਅੱਗ ਲੌਣੀ ਆ ਨੋਟਾਂ ਨੂੰ। ਕਾਗਜ਼ਾਂ 'ਚ ਮੈਂ ਮੋਇਆ ਪਿਆਂ। ਬਾਹਰ ਵੀ ਨਾ ਮੇਰੀ ਰੰਨ, ਨਾ ਕੰਨ, ਨਾ ਮਾਂ-ਨਾ ਪਿਓ। ਭਰਾ ਪਤਾ ਨਹੀਂ ਹੈ ਵੀ ਕਿ ਨਹੀਂ। ਉਹ ਵੀ ਮੋਇਆਂ ਬਰਾਬਰ। ਤੂੰ ਆਪਣੀ ਦੱਸ!'' ਮੈਂ ਜਿਵੇਂ ਜ਼ਿੰਦਗੀ ਦੇ ਅਕੇਵੇਂ 'ਚੋਂ ਬੋਲ ਪਿਆ। 
''ਹਾਂ! ਇਹ ਤੇ ਵੱਡਿਆ, ਤੂੰ ਠੀਕ ਆਂਹਨਾ ਇਆ, ਹਾਅ ਹਾਂ!'' ਉਹ ਜਿਵੇਂ ਲੰਮੀ ਪੀੜ ਭਰੀ ਅਵਾਜ਼ ਵਿੱਚ ਬੋਲਿਆ।
ਫੇਰ ਸਾਡੇ ਦੋਹਾਂ ਵਿੱਚ ਲੰਮੀ ਚੁੱਪ ਛਾ ਗਈ। ਅਸੀਂ ਦੋਵੇਂ ਹੀ ਸੋਚੀਂ ਪੈ ਗਏ ਸਾਂ। 
***
ਮਾਂ ਮੇਰੀ ਪੁਲਿਸ ਨੇ ਮਾਰ ਦਿੱਤੀ ਸੀ, ਅਸੀਂ ਇਸੇ ਸ਼ਸ਼ੋਪੰਜ ਵਿੱਚ ਪਏ ਤਿੰਨੇ ਰੁਲ ਗਏ ਸਾਂ। ਪਿਉ ਮੇਰਾ ਮੰਜੇ ਤੇ ਪੈ ਗਿਆ। ਮੈਂ ਤੇ ਛੋਟਾ ਕਦੀ ਰੋਟੀਆਂ ਲਾਹੁੰਦੇ, ਕਦੀ ਡਾਕਟਰ ਵੱਲ ਭੱਜਦੇ, ਕਦੀ ਨੌਕਰੀਆਂ ਵੱਲ ਭੱਜਦੇ। ਹਾਰ ਕੇ ਮਾਈ ਰੱਖ ਲਈ। ਪਰ ਪਿਉ ਮੇਰੇ ਲਈ ਇਹ ਵਿਛੋੜਾ ਅਸਹਿ ਸੀ। ਕੁਛ ਦੇਰ ਬਾਅਦ ਮੈਨੂੰ ਜਿਵੇਂ ਹੀ ਖਬਰ ਮਿਲੀ, ਉਹ ਠੀਕ ਨਹੀਂ ਸੀ। ਸ਼ਰਮੇ ਨੇ ਮੇਰੀ ਮਾਂ ਮਾਰ ਦਿੱਤੀ ਸੀ। ਦਿਲ 'ਤੇ ਅਜੇ ਤੱਕ ਅੰਦਰੋਂ ਨਹੀਂ ਮੰਨਦਾ, ਪਰ ਸਚਾਈ ਤੋਂ ਮੁਨਕਰ ਵੀ ਨਹੀਂ ਹੋਇਆ ਜਾਂਦਾ। ਉਦੋਂ ਹੀ ਪੁਲਿਸ ਬਾਰ-ਬਾਰ ਮੈਨੂੰ ਤੇ ਛੋਟੇ ਭਰਾ ਨੂੰ ਤੰਗ ਕਰਨ ਲੱਗ ਪਈ ਸੀ। ਕਦੀ ਆਟਾ ਮੰਡੀ, ਕਦੇ ਸੱਟੇ ਬਜ਼ਾਰ 'ਚ ਤੇ ਕਦੀ ਮੰਦਰਾਂ ਦੇ ਬਾਹਰ ਜਦ ਬੰਬ ਧਮਾਕਾ ਹੋਣਾ, ਮੈਨੂੰ ਜਾਂ ਭਰਾ ਨੂੰ ਇੱਕ ਅੱਧੀ ਰਾਤ ਥਾਣੇ ਬਠਾ ਲੈਣਾ। ਹਾਰ ਕੇ ਛੋਟੇ ਭਰਾ ਨੂੰ ਯੂ. ਪੀ. ਰਿਸ਼ਤੇਦਾਰਾਂ ਕੋਲ ਭੇਜ ਦਿੱਤਾ। ਉਥੇ ਸਾਡੇ ਤਖਾਣਾ ਬਰਾਦਰੀ ਬਥੇਰੀ ਸੀ। ਮਾਂ ਦੀ ਖਬਰ ਮਿਲਣ ਤੋਂ ਮਹੀਨੇ ਤੱਕ ਮੈਂ ਦੁਬਿਧਾ ਵਿੱਚ ਰਿਹਾ, ਫੇਰ ਦਿਲ ਕਰੜਾ ਕਰ ਕੇ ਅਸਤੀਫਾ ਭੇਜ ਦਿੱਤਾ ਤੇ ਜੋਤੀ ਹੁੰਦਲ ਦੀ ਸਿਫਾਰਸ਼ 'ਤੇ ਸੰਤਾਂ ਦੇ ਟਹਿਲੂਆਂ ਵਿੱਚ ਸ਼ਾਮਲ ਹੋ ਗਿਆ। ਬੇਨਤੀ ਮੇਰੀ ਇੱਕੋ ਸੀ ਕਿ ਮੈਨੂੰ ਐਸ. ਪੀ. ਸ਼ਰਮੇ ਨੂੰ ਮਾਰਨ ਲਈ ਹਥਿਆਰ ਦਿੱਤਾ ਜਾਵੇ। ਪਰ ਜੋਤੀ ਹੁੰਦਲ ਨੇ ਇਹ ਦੱਸ ਕੇ ਮੈਨੂੰ ਠਾਕ ਦਿੱਤਾ ਕਿ ਹਥਿਆਰਾਂ ਦੀ ਤੰਗੀ ਹੈ, ਅੱਗੇ ਹੀ ਲਾਲੇ ਨੂੰ ਮਾਰਨ ਲਈ ਬਾਬਾ ਰੋਡੇ ਨੂੰ ਸੰਤਾਂ ਨੇ ਆਪਣਾ ਨਿੱਜੀ ਹਥਿਆਰ ਸੇਵਾ ਵਿੱਚ ਪਾ ਦਿੱਤਾ ਸੀ। 
ਮੈਂ ਉਥੇ ਇੱਕ ਸੇਵਕ ਵਜੋਂ ਦਿਨ ਕੱਟ ਰਿਹਾ ਸੀ। ਮੇਰੇ ਹਰਿਮੰਦਰ ਸਾਹਿਬ ਅੱਪੜ ਜਾਣ ਤੇ ਸੰਤਾਂ ਦੇ ਟਹਿਲੂਏ ਬਣਨ ਦੀ ਖਬਰ ਅੱਗ ਵਾਂਗ ਫੈਲੀ ਸੀ, ਉਹੀ ਪੁਲਿਸ ਹੁਣ ਮੇਰੇ ਵੱਲ ਮੂੰਹ ਨਹੀਂ ਸੀ ਕਰਦੀ। ਮੇਰੇ ਭਾਪਾ ਜੀ ਅਰਾਮ ਨਾਲ ਰਹਿੰਦੇ ਪਏ ਸਨ। ਕੰਮ-ਕਾਰ 'ਤੇ ਉਹ ਜਾਂਦੇ ਸਨ, ਪਰ ਹੁਣ ਮਸਾਂ ਆਪਣੇ ਖਰਚ ਜੋਗਾ ਕੰਮ ਕਰਦੇ ਸਨ। 
***
ਉਥੇ ਹੀ ਪਹਿਲੀ ਵਾਰੀ ਮੈਨੂੰ ਇਹ ''ਜੱਸਾ ਮਰੂਤੀ'' ਮਿਲਿਆ ਸੀ। ਉਹ ਪੁਤਲੀ ਘਰ ਵਾਲੇ ਖਾੜ²ਕੂ ਪੀ. ਟੀ. ਦਾ ਪੁਰਾਣਾ ਸੰਗੀ ਸੀ। ਖਾਲਸਾ ਕਾਲਜ, ਅੰਮ੍ਰਿਤਸਰ ਦੇ ਨਾਲ ਦੀਆਂ ਗਲੀਆਂ ਵਿੱਚ ਉਹਦਾ ਪੁਰਾਣਾ ਘਰ ਸੀ। ਪਿੱਛੋਂ ਪਿਉ ਉਹਦਾ ਯੂਨੀਵਰਸਿਟੀ ਦੇ ਮਗਰਲੇ ਰਾਹ 'ਤੇ ਪੈਂਦੇ ਘਣਪੁਰ ਦਾ ਸੀ। ਗਰੀਬ ਜੱਟ ਭਲੇ ਵੇਲੇ ਪਿੰਡੋਂ ਉੱਠ ਕੇ ਖਾਲਸਾ ਕਾਲਜ ਦੇ ਨਾਲ ਵੱਸੇ ਗੁਰੂ ਨਾਨਕ ਵਾੜੇ ਆ ਵਸਿਆ ਸੀ। ਜੱਸਾ ਉਹਦੀ ਇੱਕੋ ਇੱਕ ਵੱਡੀ ਉਮਰੇ ਹੋਈ ਔਲਾਦ ਸੀ। ਜਮਾਂਦਰੂ ਹੀ ਵਹਿਸ਼ੀ ਸੁਭਾਅ ਦਾ ਹੋਣ ਕਰਕੇ ਉਹਦੀ ਬਹਿਣੀ ਬਲੈਕੀਏ ਜਾਂ ਮਾਰਖੋਰੇ ਭਾਊਆਂ ਨਾਲ ਹੋ ਗਈ ਸੀ। ਉਥੋਂ ਹੀ ਉਹਦੀ ਪੀ. ਟੀ. ਨਾਲ ਯਾਰੀ ਪੈ ਗਈ। ਪੀ. ਟੀ. ਅੰਦਰ ਵੀ ਅਜਿਹੇ ਜਜ਼ਬੇ ਸਨ। ਦੋਹੇਂ ਅੰਤ ਨੂੰ ਸੰਤਾਂ ਦੀ ਸ਼ਰਨ ਜਾ ਪਏ ਸਨ। ਪੀ. ਟੀ. ਦੀਆਂ ਹਰਕਤਾਂ ਤੋਂ ਤੰਗ ਆ ਕੇ ਸੰਤਾਂ ਨੇ ਬਾਬਾ ਥਾਰਾ ਸਿੰਘ ਕੋਲੋਂ ਉਹਦੀਆਂ ਲੱਤਾਂ ਤੁੜਵਾ ਕੇ ਲੰਗਰ ਦੀ ਛੱਤ 'ਤੇ ਮਹੀਨੇ ਕੁ ਲਈ ਲੰਮਾ ਪਾ ਛੱਡਿਆ ਸੀ। ਉਦੋਂ ਤੇ ਜੱਸਾ ਝੂਠ ਮਾਰ ਕੇ ਸੰਤਾਂ ਕੋਲੋਂ ਬਚ ਗਿਆ ਸੀ, ਪਰ ਬਾਬੇ ਮਾਨੋਚਾਹਲ ਨੂੰ ਜੱਸਾ ਪਸੰਦ ਨਹੀਂ ਸੀ। ਉਹਨੇ ਤੇ ਬਾਬੇ ਥਾਰੇ ਨੇ ਵੀ ਕਈ ਵਾਰ ਸੰਤਾਂ ਨੂੰ ਉਹਦਾ ਸੋਧਾ ਲਾਉਣ ਲਈ ਕਿਹਾ, ਪਰ ਏਦੂੰ ਪਹਿਲਾਂ ਕਿ ਉਹਦਾ ਕੰਮ ਹੁੰਦਾ, ਉਹ ਭੱਜ ਕੇ ਗੁਰੂ ਨਾਨਕ ਨਿਵਾਸ ਜਾ ਵੜਿਆ। ਉਦੋਂ ਹੀ ਕਿਧਰੇ ਅਪਰੇਸ਼ਨ ਬਲਿਊ ਸਟਾਰ ਦੀ ਸ਼ੁਰੂਆਤ ਹੋਈ। ਜੱਸਾ ਬੱਬਰਾਂ ਕੋਲੋਂ ਤੇ ਗੁਰਚਰਨ ਲੰਮੇ ਕੋਲੋਂ ਜਿਹੜਾ ਸੰਤ ਲੌਂਗੋਵਾਲ ਦਾ ਟਹਿਲੂਆ ਸੀ, ਸੂਚਨਾ ਲੈ ਕੇ ਬਲਿਊ ਸਟਾਰ ਤੋਂ ਪੰਜ ਕੁ ਦਿਨ ਪਹਿਲਾਂ ਹੀ ਬਾਗ ਵਾਲੀ ਗਲੀ ਵਿੱਚ ਪਾੜ ਪਾ ਕੇ ਚੌਂਕ ਪ੍ਰਾਗਦਾਸ ਕੋਲੋਂ ਤਰਨਤਾਰਨ ਵਲ ਨੂੰ ਨਿਕਲ ਗਿਆ ਸੀ। ਪੀ. ਟੀ. ਤੇ ਉਹਦੇ ਸਾਥੀ ਅੰਦਰ ਪਰਕਰਮਾ ਵਿੱਚ ਤੇ ਬਾਬੇ ਸ੍ਰੀ ਚੰਦ ਦੇ ਉਦਾਸੀਨ ਅਖਾੜੇ ਵਿੱਚ ਫੌਜ ਨਾਲ ਮੁਕਾਬਲਾ ਕਰਦੇ ਮਾਰੇ ਗਏ ਸਨ। 
***
ਮੈਂ ਉਹਨੀਂ ਦਿਨੀਂ ਆਪ ਵੀ ਪ੍ਰਕਰਮਾ ਤੋਂ ਬਾਹਰ ਸਾਂ। ਮੇਰੀ ਡਿਊਟੀ ਸਿੰਘਾਂ ਨੇ ਜੋਤੀ ਹੁੰਦਲ ਨੂੰ ਮਾਰਨ 'ਤੇ ਲਾਈ ਸੀ, ਪਰ ਮੈਂ ਨਾਂਹ ਕਰ ਗਿਆ ਸਾਂ। ਫੇਰ ਉਹਨੂੰ ਇੰਦਰ ਵਹਿਸ਼ੀ ਤੇ ਜੱਸੇ ਪੀ. ਟੀ. ਨੇ ਮਾਰਿਆ ਸੀ। ਸਿੰਘਾਂ ਨੇ ਮੇਰੀ ਇੱਕੋ ਇੱਕ ਤਮੰਨਾ, ਐਸ. ਪੀ. ਸ਼ਰਮੇ ਦੀ ਜਾਨ ਲੈਣ ਦੀ ਭਾਵਨਾ ਨੂੰ ਸਮਝ ਲਿਆ ਤੇ ਮੈਨੂੰ ਪੱਟੀ ਦੇ ਇਲਾਕੇ ਵਿੱਚ ਭੇਜ ਦਿੱਤਾ। ਸ਼ਰਮਾ ਵੀ ਉਦੋਂ ਤਰਨਤਾਰਨ ਵੱਲ ਕੰਮ ਕਰ ਰਿਹਾ ਸੀ। 
***
''ਕੀ ਸੋਚਦੈਂ ਵੱਡਿਆ?'' ਲੰਮੇ ਪਏ ਜੱਸੇ ਨੇ ਅਚਾਨਕ ਮੈਨੂੰ ਪੁੱਛ ਲਿਆ। 
''ਕੁਛ ਨਹੀਂ। ਬਸ ਪੁਰਾਣੇ ਦਿਨ ਯਾਦ ਆ ਗਏ।'' ਮੈਂ ਕਿਹਾ। 
''ਯਾਦ ਈ ਭਾਊ। ਮੈਂ ਪਹਿਲੀ ਵਾਰ ਤੈਨੂੰ ਬੀ. ਐਡ. ਖਾਲਸਾ ਕਾਲਜ ਦੇ ਸਮਾਗਮ 'ਤੇ ਵੇਖਿਆ ਸੀ। ਤੂੰ ਇੱਕ ਤੇ ਮੁਕੇਸ਼ ਦਾ ਗਾਣਾ ਗਾਇਆ ਸੀ। ਨਾਲੇ ਤੁਹਾਡੀ ਕਲਾਸ ਨੇ ਕਵਾਲੀ ਪੇਸ਼ ਕੀਤੀ ਸੀ।''
ਮੇਰੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ। ਮੇਰੇ ਚਿਹਰੇ 'ਤੇ ਮੁਸਕਰਾਹਟ ਆ ਗਈ।
''ਤੂੰ ਕਿਵੇਂ ਉਥੇ ਸੀ?'' ਮੈਂ ਕਿਹਾ 
''ਅਸੀਂ ਭਾਅ ਵਿਹਲੜ ਤੇ ਲੋਫਰ ਨੰਬਰ ਇੱਕ ਸੀਗੇ। ਕਾਲਜ ਦੇ ਹਰ ਸਮਾਗਮ ਵਿੱਚ ਵੜ ਜਾਂਦੇ ਸਾਂ। ਇੱਕ ਤੇ ਮੇਰਾ ਘਰ ਈ ਕਾਲਜ ਦੀ ਜੜ• 'ਚ ਸੀ। ਦੂਜਾ ਮੈਂ ਖਾਲਸਾ ਸਕੂਲ ਤੋਂ ਪੜਿ•ਆ ਵਾਂ। ਮੇਰੇ ਲਈ ਕੀ ਔਖਾ ਸੀ?'' ਜੱਸੇ ਨੇ ਕਿਹਾ। 
***
ਅਚਾਨਕ ਬਾਹਰ ਰੌਲਾ ਪਿਆ। ਮੇਰਾ ਧਿਆਨ ਬਾਹਰ ਨੂੰ ਚਲਾ ਗਿਆ। ਸ਼ਾਮ ਢਲ ਗਈ ਸੀ ਤੇ ਰਾਤ ਪੈ ਰਹੀ ਸੀ। ਰੌਲਾ ਸੁਣ ਕੇ ਮੈਂ ਬਾਹਰ ਚਲਾ ਗਿਆ। ਉਥੇ ਦੂਰੋਂ ਨਜ਼ਰ ਮਾਰਿਆਂ ਕੁਝ ਪਤਾ ਨਹੀਂ ਸੀ ਲਗਦਾ। ਪਰ ਏਨਾ ਪਤਾ ਲੱਗ ਗਿਆ ਕਿ ਅਜੈਬਾ ਥਾਣੇਦਾਰ ਤੇ ਫਕੀਰੀਆ ਆਪਸ ਵਿੱਚ ਖਹਿਬੜਦੇ ਪਏ ਸਨ। ਫਕੀਰੀਆ ਕਿਸੇ ਤੋਂ ਡਰਦਾ ਨਹੀਂ ਸੀ। ਥੋੜ•ੀ ਦੇਰ ਮੈਂ ਖੜ•ਾ ਰਿਹਾ। ਏਨੇ ਨੂੰ ਸ਼ੌਂਕੀ ਲਾਂਗਰੀ ਮੇਰੇ ਕੋਲੋਂ ਲੰਘਿਆ। ਮੈਂ ਹੌਲੀ ਜਿਹੀ ਵਾਜ ਮਾਰ ਕੇ ਉਹਨੂੰ ਮਾਜਰਾ ਪੁੱਛਿਆ। 
''ਓ ਫਕੀਰੀਆ ਤੇ ਜੈਬਾ ਥਾਣੇਦਾਰ ਖਹਿਬੜਪਏ ਈ ਭਾਊ। ਜੈਬਾ ਫਕੀਰੀਏ ਨੂੰ ਰੁਪਈਆ ਦਸ ਹਜ਼ਾਰ ਸੁੱਟੂ ਈ। ਨਾਲੇ ਬੋਤਲਾਂ ਦੀ ਪੂਰੀ ਪੇਟੀ ਦਊ ਈ, ਪਈ ਉਹ ਜੱਸੇ ਨੂੰ ਮਾਰ ਕੇ ਮੰਡ ਵੱਲ ਸੁੱਟ ਆਏ, ਉਥੇ ਜਿੱਥੇ ਪਹਿਲਾਂ ਈ ਲਾਸ਼ਾਂ ਸੁੱਟਦੇ ਰਹੇ ਆਂ। ਪਰ ਫਕੀਰੀਆ ਅੱਗੋਂ ਗਾਹਲੀਂ ਡਹਿ ਪਿਆ ਈ ਅਖੇ ਮੈਂ ਆਪਣੇ ਪੁਰਾਣੇ ਆੜੀ ਜੱਸੇ ਨੂੰ ਨਹੀਂ ਮਾਰਨਾ।''
''ਫੇਰ?'' ਮੈਂ ਸ਼ੌਂਕੀ ਨੂੰ ਹੋਰ ਕੁਰੇਦਿਆ। 
''ਫੇਰ ਕੀ? ਅਜੈਬਾ ਕਹਿੰਦੈ, ਮਾਈਂਯਾਵੇ ਨੇ ਸਾਡੇ ਖਣੀਂ ਕਿੰਨੇ ਪੁਲਸੀਏ ਮਾਰੇ ਐ, ਆਪ ਹੀ ਪੁਲਸੀਆ ਹੋ ਕੇ ਵੀ। ਤੇ ਏਹੋ ਜਹੇ ਕੀੜੇ ਨੂੰ ਮਾਰਨ 'ਚ ਕੀ ਹਰਜ਼ ਐ? ਅੱਗੋਂ ਫਕੀਰੀਆ ਕਹਿੰਦੈ, ''ਮੈਂ ਕਿਹੜਾ ਥੋੜ•ੇ ਬੰਦੇ ਮਾਰੇ ਐ? ਫੇਰ ਤੇ ਕੱਲ• ਨੂੰ ਮੈਨੂੰ ਵੀ ਮਾਰ ਦਿਓ ਜੇ।''
''ਹੁਣ ਕੀ ਕਰਨਗੇ ਫੇਰ?'' ਮੈਂ ਪੁੱਛਿਆ। ਮੈਨੂੰ ਪਤਾ ਸੀ ਕਿ ਸ਼ੌਂਕੀ ਨੂੰ ਸਭ ਪਤਾ ਹੋਏਗਾ। ਉਂਝ ਵੀ ਤਜਰਬੇ ਤੋਂ ਮੈਂ ਜਾਣ ਗਿਆ ਸਾਂ ਕਿ ਭੇਤ ਜਾਂ ਤੇ ਲਾਂਗਰੀ ਜਾਂ ਨੌਕਰਾਂ ਤੇ ਡਰਾਈਵਰਾਂ ਕੋਲ ਹੀ ਹੁੰਦੇ ਨੇ। 
''ਫੇਰ ਕੀ?''
''ਫੇਰ ਭਾਅ, ਹੁਣ ਚੰਨਾ ਨੱਥ ਤੇ ਕਿਰਪਾਲ ਹੌਲਦਾਰ ਤਿਆਰ ਨੇ ਇਹਦੀ ਟਿਕਟ ਕੱਟਣ ਲਈ। ਅਜੈਬੇ ਨੇ ਉਹੀ ਦਸ ਹਜ਼ਾਰ ਤੇ ਪੇਟੀ ਉਨ•ਾਂ ਨੂੰ ਦੇਣੀ ਕਰ 'ਤੀ ਐ,'' ਸ਼ੌਂਕੀ ਨੇ ਕਿਹਾ। 
''ਕਦੋਂ?'' ਮੈਂ ਸ਼ੌਂਕੀ ਨੂੰ ਸਪੱਸ਼ਟ ਪੁੱਛਿਆ। 
''ਕੱਲ• ਦੁਪਹਿਰੋਂ ਬਾਅਦ,'' ਸ਼ੌਂਕੀ ਕਹਿ ਕੇ ਬਾਹਰ ਚਲਾ ਗਿਆ। 
***
ਮੈਂ ਕਮਰੇ ਵਿੱਚ ਪਰਤ ਆਇਆ। ਜੱਸੇ ਨੇ ਰੌਲੇ ਦਾ ਕਾਰਣ ਪੁੱਛਿਆ। ਬੜੇ ਸਪੱਸ਼ਟ ਰੂਪ ਵਿੱਚ ਪੂਰੀ ਸਹਿਜ ਅਵਾਜ਼ ਵਿੱਚ ਮੈਂ ਕਿਹਾ, ''ਕੱਲ• ਦੁਪਹਿਰ ਤੋਂ ਬਾਦ ਤਿਆਰ ਰਹੀਂ। ਆ ਗਿਐ ਵੇਲਾ।''
ਲੰਮੀ ਚੁੱਪ ਤੋਂ ਬਾਅਦ ਉਸ ਨੇ ਕਿਹਾ-
''ਫੇਰ ਰੌਲਾ ਕਾਹਦਾ ਸੀ?''
''ਫਕੀਰੀਏ ਨੇ ਨਾਂਹ ਕਰ ਤੀ ਐ।'' ਮੈਂ ਕਿਹਾ। 
''ਹੁਣ ਕੌਣ?'' ਉਹਨੇ ਨਜ਼ਰਾਂ ਗੱ²ਡ ਕੇ ਸਪੱਸ਼ਟ ਪੁੱਛਿਆ। 
''ਚੰਨਾ ਤੇ ਕਿਰਪਾਲ!'' ਮੈਂ ਏਨਾ ਕਹਿ ਕੇ ਚੁੱਪ ਵੱਟ ਗਿਆ। ਉਹ ਵੀ ਚੁੱਪ ਕਰ ਗਿਆ। ਕੁਛ ਦੇਰ ਸਿੱਧਾ ਪਏ ਰਹਿਣ ਬਾਅਦ ਉਸ ਕਿਹਾ, ''ਮੈਨੂੰ ਪਾਸਾ ਦਵਾ ਦੇਹ!''
ਮੈਂ ਉੱਠਕੇ ਵੱਖੀ ਪਰਨੇ ਕਰ ਦਿੱਤਾ। ਅਚਾਨਕ ਮੈਨੂੰ ਉਹਦੇ ਕੱਟੇ ਹੋਏ ਹੱਥ ਦਾ ਖਿਆਲ ਆਇਆ-
''ਸੱਜਾ ਹੱਥ ਕਿੱਥੇ ਈ?''
''ਉਹ ਥਾਣੇਦਾਰ ਚੀਮਾ ਵੱਢ ਕੇ ਸੁੱਟ ਗਿਐ ਹਫਤਾ ਕੁ ਪਹਿਲਾਂ।'' ਉਹਨੇ ਜਵਾਬ ਦਿੱਤਾ। 
''ਉਹਦਾ ਮੁੰਡਾ ਮਾਰਿਆ ਸੀ ਮੈਂ ਰਈਏ ਕੋਲ ਝਾੜੂ ਨੰਗਲ ਵਲ! ਚੀਮਾ ਰਟੈਰ ਹੋਣ ਵੇਲੇ ਉਹਨੂੰ ਭਰਤੀ ਕਰਾ ਗਿਆ ਸੀ ਹੌਲਦਾਰ! ਉਹਦੀ ਡਿਊਟੀ ਉਧਰਲੀ ਪੁਲਿਸ ਚੌਂਕੀ 'ਚ ਸੀ। ਬਸ ਮੈਨੂੰ ਪਤਾ ਸੀ, ਰਾਤ ਨੂੰ ਕਿਹੜੇ ਵੇਲੇ ਉਹ ਦੋ ਤਿੰਨ ਜਣੇ ਨਿਕਲਦੇ ਐ। ਦੋ ਸਨ, ਮੈਂ ਰੇੜ ਦਿੱਤੇ।'' ਉਹਨੇ ਬਾਕੀ ਬਚਦੀ ਕਥਾ ਵੀ ਸੁਣਾ ਦਿੱਤੀ। 
''ਫੇਰ?'' ਮੈਂ ਪੁੱਛਿਆ। 
''ਫੇਰ ਕੀ? ਚੀਮੇ ਨੂੰ ਪਤਾ ਲੱਗਾ ਈ ਸਾਲ ਕੁ ਬਾਅਦ! ਉਹ ਵੀ ਹਫਤਾ ਕੁ ਪਹਿਲਾਂ ਅਜੈਬੇ ਨੇ ਦੱਸਿਆ ਈ ਉਹਨੂੰ। ਉਹ ਅਜੈਬੇ ਕੋਲੋਂ ਮੈਨੂੰ ਮੰਗਦਾ ਸੀ। ਪੰਜ ਲੱਖ ਵੀ ਢੇਰੀ ਕਰਦਾ ਸੀ ਕਿ ਜੱਸੇ ਦੇ ਟੋਟੇ ਕਰ ਦਿਓ। ਅਜੈਬੇ ਨੇ ਪੰਜ ਲੱਖ ਵੇਖ ਕੇ ਆਖ ਛੱਡਿਆ, ''ਤੈਨੂੰ ਇਹ ਨੋਟਾਂ ਦੀ ਖਾਣ ਪੰਜ ਲੱਖ 'ਚ ਦੇ ਦੇਈਏ। ਕੁੱਟ ਜਿੰਨਾ ਮਰਜ਼ੀ ਲਾ, ਵੱਢਾਂ-ਮਾਰਾਂਗੇ ਅਸੀਂ ਆਪੇ।''
''ਅੱਛਾ?'' ਮੈਂ ਹੁੰਗਾਰਾ ਭਰਿਆ। ਮੈਨੂੰ ਹੁਣ ਕੋਈ ਗੱਲ ਹੈਰਾਨ ਨਹੀਂ ਸੀ ਕਰ ਰਹੀ, ਕਿਉਂਕਿ ਅੱਤ ਦੇ ਨੀਚ ਤੇ ਹੈਵਾਨਾਂ ਨਾਲ ਤੇ ਮੈਂ ਆਪ ਕੰਮ ਕਰ ਚੁੱਕਾ ਸਾਂ ਕਈ ਸਾਲ। ਸੋ ਇਹ ਸਭ ਸਹਿਜ ਸੀ। 
***
''ਫੇਰ ਕੀ?''
''ਆਹ ਸਾਰਾ ਅੰਜਰ-ਪੰਜਰ ਦੁਬਾਰਾ ਉਸੇ ਧੀ ਦੇ ਯਾਰ ਦਾ ਈ ਹਿਲਾਇਐ ਹੋਇਐ। ਜਾਂਦਾ ਹੋਇਆ ਉਹ ਕਿਤੋਂ ਦਾਤਰ ਲੱਭ ਲਿਆਇਆ ਤੇ ਹੱਥ ਵੱਢ ਗਿਆ। ਉਹ ਤੇ ਸਾਲਾ ਗਾਟਾ ਲਾਹੂ ਸੀ, ਪਰ ਅਜੈਬੇ ਤੇ ਨਿਰਮਲ ਨੇ ਫੜ• ਲਿਆ।'' ਉਸ ਕਿਹਾ।
ਲੰਮੀ ਚੁੱਪ ਬਾਅਦ ਉਸਨੇ ਫੇਰ ਕਹਿਣਾ ਸ਼ੁਰੂ ਕੀਤਾ-
''ਮੈਨੂੰ ਨਾ ਕੱਲ• ਦੁਪਹਿਰੇ ਆਉਣ ਵਾਲੀ ਮੌਤ ਦਾ ਕੋਈ ਰੰਜ ਈ, ਤੇ ਨਾ ਈ ਏਸ ਹੱਥ ਦਾ। ਰੰਝ ਤੇ ਵੱਡਿਆ ਮੈਨੂੰ ਹੋਰ ਈ ਐ। ਉਹ ਵੀ ਮੈਂ ਤੈਨੂੰ ਦੱਸ ਕੇ ਜਾਵਾਂਗਾ। ਨਾਲੇ ਤੈਥੋਂ ਕੁਝ ਮੰਗਣਾ ਵੀ ਏ।''
''ਤੈਨੂੰ ਯਾਦ ਏ, ਮੈਂ ਤੈਨੂੰ ਰੂਬੀ ਕੈਟ ਕੋਲੋਂ ਬਚਾਇਆ ਸੀ?'' ਕੁਛ ਦੇਰ ਬਾਅਦ ਉਸ ਕਿਹਾ। 
ਮੈਨੂੰ ਸਾਰੀ ਕਹਾਣੀ ਯਾਦ ਆ ਗਈ। ਰੂਬੀ ਕੈਟ ਪੁਲਿਸ ਦਾ ਬੰਦਾ ਸੀ। ਪਰ ਚਾਟੀਵਿੰਡ ਬਾਬੇ ਸ਼ਹੀਦਾਂ ਦੇ ਗੁਰਦੁਆਰੇ ਦਾ ਜਥੇਦਾਰ ਬਣਿਆ ਬੈਠਾ ਸੀ। ਮੈਂ ਵੀ ਉਥੇ ਸੇਵਾਦਾਰ ਬਣ ਕੇ ਪਨਾਹ ਲਈ ਹੋਈ ਸੀ। ਰੂਬੀ ਨੂੰ ਪਤਾ ਲੱਗ ਗਿਆ ਤੇ ਉਹਨੇ ਥਾਣੇ ਬੀ. ਡਿਵੀਜ਼ਨ ਰਿਪੋਰਟ ਕਰ ਦਿੱਤੀ ਸੀ। ਉੱਥੇ ਕਿਤੇ ਜੱਸਾ ਤੈਨਾਤ ਸੀ। ਉਹਨੇ ਫੱਟ ਆਪਣੇ ਫੀਲੇ ਤੋਚੀ ਲਾਂਗਰੀ ਨੂੰ ਸੁਨੇਹਾ ਦਿੱਤਾ ਤੇ ਤੋਚੀ ਨੇ ਮੈਨੂੰ ਲਾਂਭੇ ਕਰ ਦਿੱਤਾ। ਸ਼ਾਮ ਨੂੰ ਹਨੇਰਾ ਪਏ ਮੈਂ ਤੇ ਤੋਚੀ ਨੇ ਰੂਬੀ ਨੂੰ ਗਲ 'ਚ ਪਰਨਾ ਪਾ ਕੇ ਮਾਰ ਦਿੱਤਾ, ਜਦੋਂ ਉਹ ਬੇਫਿਕਰ ਹੋ ਕੇ ਸਕੱਤਰੀ ਬਾਗ ਕੋਲੋਂ ਲੰਘ ਕੇ ਭਗਤਾਂ ਵਾਲੇ ਜਾ ਰਿਹਾ ਸੀ। ਲਾਸ਼ ਚੁੱਕ ਕੇ ਗੰਦੇ ਨਾਲੇ ਵਿੱਚ ਪੱਕੀ ਤਰ•ਾਂ ਨੱਪ ਦਿੱਤੀ। ਰੂਬੀ ਦਾ ਅੱਜ ਤੱਕ ਖੁਰਾ ਨਹੀਂ ਲੱਭ ਸਕੀ ਪੁਲਿਸ ਤੇ ਨਾ ਮੈਂ ਕਿਸੇ ਵੀ ਰਿਮਾਂਡ ਵਿੱਚ ਉਹਦਾ ਕਤਲ ਮੰਨਿਆ ਸਾਂ। 
''ਹਾਂ! ਤੇਰੀ ਕਿਰਪਾ ਨਾਲ ਉਦੋਂ ਮੈਂ ਮਸਾਂ ਬਚਿਆ ਸਾਂ।'' ਮੈਂ ਜੱਸੇ ਨੂੰ ਦਿਲੋਂ ਕਿਹਾ। 
ਕੁਝ ਦੇਰ ਬਾਅਦ ਮੇਰੀ ਅੱਖ ਲੱਗ ਗਈ। ਜੱਸੇ ਨੂੰ ਨੀਂਦ ਕਿੱਥੇ?
***
ਪੀ. ਟੀ. ਦੀ ਮੌਤ ਤੋਂ ਮਗਰੋਂ ਜੱਸੇ ਦੀਆਂ ਵਾਗਾਂ ਖੁੱਲ•ੀਆਂ ਸਨ। ਸੰਤ ਤੇ ਉਹਦੇ ਸਾਥੀ ਅੰਦਰ ਲੜਦੇ ਚੜ•ਾਈਆਂ ਕਰ ਗਏ ਸਨ। ਜੱਸੇ ਨੇ ਉਥੋਂ ਬਚ ਨਿਕਲੇ ਜਿੰਦੇ, ਗਿੰਦਰ, ਬਾਬੇ ਮਾਨੋਚਾਹਲ ਜਾਂ ਸੁੱਖ ਹੋਰਾਂ ਨਾਲ ਸੰਪਰਕ ਨਾ ਬਣਾਇਆ। ਉਧਰ ਫੌਜ ਤੇ ਪੁਲਿਸ ਸਾਰੇ ਹਾਰ²ਡ ਕੋਰ ਅਤਿਵਾਦੀਆਂ ਨੂੰ ਲੱਭ ਰਹੀ ਸੀ। ਜੱਸਾ ਛੇਹਰਟੇ ਦੀ ਕਾਲੀ ਬਿੱਲੀ ਜਸਵਿੰਦਰ ਦੀ ਮਦਦ ਨਾਲ ਮੁਸਤਫੇ ਆਲਮ ਦੀ ਕਾਲੀ ਬਿੱਲੀ ਬਣ ਗਿਆ। ਥੋੜ•ੀ ਦੇਰ ਬਾਅਦ ਉਹ ਮਸ਼ਹੂਰ ਕੈਟ ਸੋਖੇ ਕਾਲੇ ਦੀ ਸਿਫਾਰਿਸ਼ ਨਾਲ ਸਿਪਾਹੀ ਭਰਤੀ ਹੋ ਗਿਆ। ਸਾਨੂੰ ਇਹ ਸਭ ਖਬਰਾਂ ਮਿਲਦੀਆਂ ਸਨ। ਮਾਨੋਚਾਹਲ ਅਤੇ ਗੁਰਜੰਟ ਸਿੰਘ ਹੱਥਾਂ 'ਤੇ ਦੰਦੀਆਂ ਵੱਢਦੇ ਸਨ ਕਿ ਉਦੋਂ ਹੀ ਇਹਨੂੰ ਕਿਉਂ ਨਾ ਮਾਰ ਦਿੱਤਾ? ਉਧਰ ਜੱਸੇ ਨੂੰ ਤੇ ਖਾੜਕੂ ਲਹਿਰ ਦੇ ਅੱਡੇ, ਉਨ•ਾਂ ਦੇ ਕੰਮ ਕਰਨ ਦੇ ਢੰਗ ਤੱਕ ਪਤਾ ਸੀ, ਉਹਨੇ ਕਈ ਇਨਾਮੀ ਸਿੰਘ ਮਾਰੇ ਤੇ ਤਰੱਕੀਆਂ ਕਰਦਾ ਛੋਟਾ ਥਾਣੇਦਾਰ ਬਣ ਗਿਆ ਸੀ। ਇੰਦਰਜੀਤ ਵਹਿਸ਼ੀ ਦੀ ਸੰਗਤ ਕਾਰਣ ਉਸ ਅੰਦਰ ਬੇਤਰਸੀ ਪੈਦਾ ਹੋ ਗਈ ਸੀ, ਜਿਹੜੀ ਅਕਸਰ ਕਸਾਈਆਂ, ਨੀਮ ਪਾਗਲਾਂ ਜਾਂ ਅੰਨ•ੀ ਤਾਕਤ ਨਾਲ ਭੂਸਰੇ ਪਸ਼ੂਆਂ ਦੀਆਂ ਅੱਖਾਂ ਵਿੱਚ ਹੁੰਦੀ ਹੈ। ਸੋਖਾ ਕਾਲਾ ਤੇ ਇੱਕ ਦਿਨ ਅੰਮ੍ਰਿਤਸਰ ਆਪਣੇ ਘਰ ਬੈਠਾ ਹੀ ਭੂਪੀ ਜੋਗਪੁਰੀਏ ਹੱਥੋਂ ਮਾਰਿਆ ਗਿਆ, ਪਰ ਜੱਸੇ ਦੇ ਸੰਪਰਕ ਬਣਾ ਗਿਆ ਸੀ। ਦਿੱਲੀ ਸਰਕਾਰ ਨੂੰ ਅੱਤਵਾਦ ਨੂੰ ਹਵਾ ਦੇਣ ਲਈ ਜੱਸੇ ਵਰਗੇ ਚਾਹੀਦੇ ਸਨ, ਉਹਦਾ ਦਾ ਨਾਂ ਹਰ ਏਜੰਸੀ ਵਿੱਚ 'ਕੰਮ ਦੇ ਬੰਦੇ' ਵਜੋਂ ਬੋਲਣ ਲੱਗ ਪਿਆ ਸੀ। 
***
''ਇੰਦਰ ਵਹਿਸ਼ੀ ਨੂੰ ਕਿਉਂ ਮਾਰ ਤਾ ਸੀ ਖਾਲਿਸਤਾਨ ਲਿਬਰੇਸ਼ਨ ਫੋਰਸ ਵਾਲਿਆਂ ਨੇ?'' ਰਾਤ ਦਾ ਆਖਰੀ ਪਹਿਰ ਸੀ, ਜਦ ਮੈਂ ਨਿਰੰਤਰ ਜਾਗਦੇ ਜੱਸੇ ਨੂੰ ਪੁੱਛਿਆ। ਅਸੀਂ ਦੋਵੇਂ ਹੀ ਸੁੱਤੇ ਨਹੀਂ ਸਾਂ। 
''ਉਹ ਦਰਅਸਲ ਅਸੀਂ ਵਰਪਾਲਾਂ ਦੇ ਕਿਸੇ ਟਾਊਟ ਨੂੰ ਮੌਕੇ 'ਤੇ ਫੜ• ਕੇ ਮਾਰਨਾ ਸੀ। ਜਦ ਅਸੀਂ ਗੋਲੀ ਮਾਰਨ ਲੱਗੇ, ਇੰਦਰ ਵਹਿਸ਼ੀ ਕਹਿੰਦਾ, ''ਥੋੜ•ਾ ਨਜ਼ਾਰਾ ਵੀ ਬੰਨ•ੀਏ ਤੇ ਉਹਨੇ ਲਿਬਰੇਸ਼ਨ ਆਲੇ ਜਥੇਦਾਰ ਕਸ਼ਮੀਰ ਠੱਠੇ ਨੂੰ ਕਿਹਾ ਕਿ ਇਹਨੂੰ ਅਸੀਂ ਨਹਿਰ ਦੇ ਪਰਲੇ ਬੰਨੇ ਮਾਰ ਦਿਆਂਗੇ ਤੁਸੀਂ ਜਾਓ। ਉਹ ਸਾਨੂੰ ਟਾਊਟ ਸੌਂਪ ਕੇ ਚਲੇ ਗਏ। ਨਾਲ ਉਨ•ਾਂ ਦਾ ਹੌਲੀ ਉਮਰ ਦਾ ਸਿੰਘ ਸੀ-ਪ੍ਰਤਾਪ ਸਿੰਘ। ਉਹ ਸਾਡੇ ਨਾਲ ਰਿਹਾ। ਇੰਦਰ ਵਹਿਸ਼ੀ ਨੇ ਤੇ ਮੈਂ ਰਲ ਕੇ ਨਹਿਰ ਦੇ ਕੰਢੇ ਜਾ ਕੇ ਉਸ ਟਾਊਟ ਦੇ ਮੂੰਹ ਵਿੱਚ ਕੱਪੜਾ ਦੇ ਕੇ ਉਹਦਾ ਬੰਦ ਬੰਦ ਕੱਟਿਆ। ਜਿਉਂ ਜਿਉਂ ਅਸੀਂ ਕੱਟੀਏ, ਉਹ ਮਰਨ ਤੋਂ ਪਹਿਲਾਂ ਤੜਫੇ । ਸਾਨੂੰ ਦੋਹਾਂ ਨੂੰ ਮਾਰ ਕੇ ਕਿਤੇ ਸਵਾਦ ਆਇਆ। ਪ੍ਰਤਾਪ ਇਹ ਵੇਖ ਕੇ ਡਰ ਗਿਆ ਤੇ ਭੱਜ ਗਿਆ। ਉਥੋਂ ਹੀ ਰਾਤੋ ਰਾਤ ਕਸ਼ਮੀਰ ਠੱਠੇ ਕੋਲ ਚਲਾ ਗਿਆ। ਅਸੀਂ ਪਿੱਛੋਂ ਉਹਦੇ ਸੰਤਾਲੀ ਦਾ ਪੂਰਾ ਬਰਸਟ ਮਾਰਿਆ ਕਿ ਉਹ ਠੱਠੇ ਕੋਲ ਨਾ ਪਹੁੰਚ ਸਕੇ, ਪਰ ਉਹ ਬਚ ਗਿਆ, ਤੇ ਠੱਠੇ ਨੂੰ ਸਾਰੀ ਕਹਾਣੀ ਜਾ ਸੁਣਾਈ। ਮੈਨੂੰ ਖੁੜਕ ਗਈ ਸੀ ਏਸ ਲਈ ਮੈਂ ਤੇ ਮੁੜ ਬਾਬੇ ਭਿੰਡਰਾਂਵਾਲੇ ਦੇ ਦਰਬਾਰ ਵਿੱਚ ਨਹੀਂ ਸੀ ਗਿਆ। ਪਰ ਇੰਦਰ ਨੂੰ ਮੈਂਟਲ ਨੂੰ ਅਕਲ ਕਿੱਥੇ? ਉਹ ਅੰਦਰ ਪ੍ਰਕਰਮਾ 'ਚ ਚਲਾ ਗਿਆ ਤੇ ਉਥੋਂ ਹੀ ਠੱਠੇ ਹੁਰਾਂ ਉਹਨੂੰ ਬਾਹਰ ਗੁਰੂ ਰਾਮਦਾਸ ਸਰਾਂ ਵਿੱਚ ਲਿਜਾ ਕੇ ਟੋਟੇ ਟੋਟੇ ਕਰਕੇ ਤਰਨਤਾਰਨ ਰੋਡ ਵੱਲ ਕਿਤੇ ਉਜਾੜ ਵਿੱਚ ਪੈਟਰੋਲ ਪਾ ਕੇ ਸਾੜ ਘੱਤਿਆ ਸੀ।'' ਜੱਸੇ ਨੇ ਸਾਰੀ ਕਹਾਣੀ ਦੱਸ ਦਿੱਤੀ। 
***
''ਪਰ....ਪਰ ਭਾਅ। ਤੂੰ ਗਿੰਦੋ ਸ਼ਪੈਹਣ ਕਾਹਨੂੰ ਮਾਰ ਘੱਤੀ?'' ਮੈਂ ਝਿਜਕ ਕੇ ਪੁੱਛ ਹੀ ਲਿਆ।
ਉਹ ਮੇਰੀ ਘਰਦੀ ਨਹੀਂ ਸੀ, ਓਦਾਂ ਹੀ ਰੱਖੀ ਹੋਈ ਸੀ ਰਖੇਲ ਵਾਂਗ। ਪਰ ਉਹ ਮੈਨੂੰ ਟੋਕਣ ਬਹੁਤ ਲੱਗ ਪਈ ਸੀ। ਜਦੋਂ ਮੈਂ ਸ਼ਰਾਬ ਨਾਲ ਡੱਕਿਆ ਉਹਦੇ ਆਲੇ ਘਰ ਹੀ ਜਾਂਦਾ, ਉਹ ਮੈਨੂੰ ਟੋਕਦੀ। ਇਕੱਲੀ ਰਹਿੰਦੀ ਸੀ ਉਹ। ਜਿੱਦਣ ਮੈਨੂੰ ਕੋਈ ਬੰਦਾ ਮਾਰਨ ਲਈ ਨਾ ਲੱਭਦਾ ਮੈਂ ਪਾਗਲ ਹੋ ਕੇ ਹੱਥਾਂ ਵਿੱਚ ਚਾਕੂ ਮਾਰ ਮਾਰ ਲਹੂ ਕੱਢਦਾ ਜਾਂ ਕੰਧ ਨਾਲ ਸਿਰ ਭੰਨਦਾ। ਉਹ ਤੰਗ ਆ ਜਾਂਦੀ। ਇੱਕ ਦਿਨ ਗੁੱਸੇ 'ਚ ਮੈਥੋਂ ਉਹਦੇ ਗੋਲੀ ਮਾਰੀ ਗਈ। ਮੈਂ ਸਰਕਾਰੀ ਜੀਪ 'ਚ ਲੱਦ ਕੇ ਮੰਡ ਲੈ ਗਿਆ ਤੇ ਡੀਜ਼ਲ ਪਾ ਕੇ ਫੂਕ ਦਿੱਤੀ। ਏਦਾਂ ਹੀ ਪਹਿਲਾਂ ਮੈਂ ਤਰਨਤਾਰਨ ਦੀਆਂ ਦੋ ਮਾਸਟਰਨੀਆਂ ਵੀ ਡੀਜ਼ਲ ਪਾ ਕੇ ਫੂਕੀਆਂ ਸੀ। ਉਦੋਂ ਖਬਾਰਾਂ 'ਚ ਬੜਾ ਰੌਲਾ ਪਿਆ ਸੀ, ਪਰ ਆਪੇ ਈ ਸਭ ਚੁੱਪ ਕਰ ਗਏ ਸਨ।'' ਜੱਸਾ ਉਧੜਦਾ ਜਾਂਦਾ ਸੀ। 
''ਭਾਅ....। ਤੇਰੀ ਵਹੁਟੀ ਤੇ ਬੱਚਾ ਵੀ ਸੀਗੇ। ਨਿੱਕੀ ਉਮਰੇ ਤੇਰੇ ਪਿਓ ਨੇ ਤੇਰੇ ਲਈ ਜਿਹੜੀ ਸਹੇੜੀ ਸੀ। ਉਹ ਨਹੀਂ ਕਦੀ ਮਿਲੇ?'' ਮੈਂ ਉਹਦਾ ਧਿਆਨ ਪੁਰਾਣੀ ਜ਼ਿੰਦਗੀ ਵੱਲ ਦਵਾਇਆ। 
''ਭਾਅ। ਉਹ ਤੇ ਮੈਂ ਸੰਨ ਇਕਾਸੀ ਦੇ ਛੱਡੇ ਈ। ਮੈਂ ਉਦੋਂ ਮਸਾਂ ਉਨ•ੀਆਂ ਵੀਹਾਂ ਦਾ ਹੋਵਾਂਗਾ। ਉਹ ਤੇ ਐਸੀ ਮੈਂ ਛੱਡੀ, ਉਹਨੇ ਵੀ ਪੇਕੇ ਪਿੰਡ ਜਾ ਕੇ ਮੇਰੇ ਵੱਲ ਮੂੰਹ ਨਹੀਂ ਕੀਤਾ। ਮੁੰਡਾ ਮੇਰਾ ਵੀ ਉਥੇ ਹੀ ਹੋਇਆ ਸੀ।'' ਉਹ ਫਿਸ ਜਿਹਾ ਪਿਆ। 
''ਯਾਦ ਆਉਂਦਾ ਕਦੇ?'' ਮੈਂ ਕਿਹਾ। 
''ਨਹੀਂ।'' ਉਹਦਾ ਚਿਹਰਾ ਫਿਰ ਸਖਤ ਹੋ ਗਿਆ। 
***
ਬਰਨਾਲਾ ਸਰਕਾਰ ਜਦੋਂ ਸਤਾਸੀ ਵਿੱਚ ਆਈ ਤੇ ਚਲੀ ਵੀ ਗਈ, ਉਦੋਂ ਮੈਨੂੰ ਕੁਝ ਮਹੀਨਿਆਂ ਲਈ ਆਮ ਮਾਫੀ ਮਿਲ ਗਈ ਸੀ। ਮੈਂ ਤੇ ਮੇਰੇ ਕਈ ਸਾਥੀ ਖੇਤਾਂ ਵਿੱਚੋਂ ਬਾਹਰ ਆ ਕੇ ਹਥਿਆਰ ਸੁੱਟ ਗਏ ਸਨ। ਮੇਰੇ ਪਿਤਾ ਜੀ ਵੀ ਉਦੋਂ ਹੀ ਚੜ•ਾਈ ਕਰ ਗਏ ਸਨ। ਮੈਂ ਉਹਨੀ ਦਿਨੀਂ ਘਰ ਹੀ ਰਹਿੰਦਾ ਸਾਂ। ਕਈ ਮੇਰੇ ਸਾਥੀ ਬਰਨਾਲਾ ਸਰਕਾਰ ਦੇ ਕੰਡਕਟਰ ਭਰਤੀ ਕੀਤੇ ਸਨ, ਕਈ ਬਿਜਲੀ ਬੋਰਡ ਵਿੱਚ। ਕਈਆਂ ਨੂੰ ਮਿੰਨੀ ਬੱਸਾਂ ਪਵਾ ਦਿੱਤੀਆਂ ਗਈਆਂ ਸਨ। ਭਾਪੇ ਹੁਰਾਂ ਨੂੰ ਗੁਜ਼ਰਿਆਂ ਦੋ ਕੁ ਮਹੀਨੇ ਹੀ ਹੋਏ ਸਨ ਕਿ ਬਰਨਾਲਾ ਸਰਕਾਰ ਡਿੱਗ ਪਈ ਸੀ। ਮੈਂ ਵੀ ਵੀਹ ਕੁ ਹਜ਼ਾਰ ਦਾ ਲੋਨ ਲੈ ਰੱਖਿਆ ਸੀ, ਪਰ ਕਿਸੇ ਕੰਮ ਨੂੰ ਰੂਹ ਨਹੀਂ ਸੀ ਕਰਦੀ। ਭਰਾ ਪੱਕਾ ਹੀ ਯੂ. ਪੀ. ਵਸ ਗਿਆ ਸੀ। ਬਰਨਾਲਾ ਸਰਕਾਰ ਦੇ ਡਿੱਗਣ ਦੀ ਦੇਰ ਸੀ ਕਿ ਫੇਰ ਪੁਲਿਸ ਗੇੜੇ ਕੱਢਣ ਲੱਗ ਪਈ। ਉਹੀ ਕੁਚੱਕਰ। ਹਾਰ ਕੇ ਮੈਂ ਫੇਰ ਰੂਪੋਸ਼ ਹੋ ਗਿਆ। ਇੱਕ ਵਾਰ ਮੈਂ ਪੈਂਟਾ ਗਰੁੱਪ ਨਾਲ ਰਲਿਆਂ ਸਾਂ। ਉਨ•ਾਂ ਕੋਲ ਪੱਕੀਆਂ ਠਾਹਰਾਂ ਤੇ ਨਵੇਂ ਹਥਿਆਰ ਸਨ। ਕਦੀ ਕਦੀ ਮੈਨੂੰ ਜੱਸੇ ਦੀ ਸ਼ੋਅ ਮਿਲਦੀ ਤੇ ਉਹਨੂੰ ਮੇਰੀ, ਪਰ ਉਦੋਂ ਹੋਰ ਕੁਝ ਪੋਂਹਦਾ ਹੀ ਨਹੀਂ ਸੀ। ਇੱਕ ਵਾਰ ਢੰਡ ਕਸੇਲ ਮੇਰੇ ਤੇ ਜੱਸੇ ਦੇ ਟਾਕਰੇ ਹੋਏ ਸਨ। ਮੈਂ ਇਕੱਲਾ ਮੋਟਰ ਸਾਈਕਲ ਤੇ ਜਾ ਰਿਹਾ ਸਾਂ। ਉਧਰੋਂ ਜੱਸਾ ਨਾਕਾ ਲਾਈ ਖੜ•ਾ ਸੀ। ਪੁਲਿਸ ਨੇ ਰੋਕਿਆ ਤੇ ਮੇਰੀ ਪੁੱਛਗਿੱਛ ਸ਼ੁਰੂ ਕੀਤੀ। ਜੱਸਾ ਤਿੰਨ ਸਟਾਰ ਲਾਈ ਖੜ•ਾ ਸੀ। ਅਸਾਂ ਦੋਹਾਂ ਇੱਕ ਦੂਜੇ ਨੂੰ ਪਛਾਣ ਲਿਆ। ਬੋਲਿਆ ਕੋਈ ਵੀ ਨਾ। ਉਹਨੇ ਹੱਥ ਦੇ ਇਸ਼ਾਰੇ ਨਾਲ ਕਿਹਾ, ''ਜਾਣ ਦਿਓ ਮੁੰਡਿਓ ਇਹਨੂੰ।''
ਮੈਂ ਵੀ ਚੁੱਪਚਾਪ ਚਲਾ ਗਿਆ ਸਾਂ। 
***
ਸਵੇਰ ਹੋ ਰਹੀ ਸੀ, ਜਦ ਜੱਸੇ ਨੇ ਮੇਰੇ ਕੋਲੋਂ ਪਾਣੀ ਮੰਗਿਆ। ਮੈਂ ਪਾਣੀ ਪਿਆ ਕੇ ਉਹਨੂੰ ਦੁਬਾਰਾ ਲਿਟਾ ਦਿੱਤਾ। ਅਚਾਨਕ ਉਹ ਬੋਲਿਆ
''ਮਾਸਟਰਾ! ਮੈਨੂੰ ਤੇਰੀ ਮਾਂ ਮਰੀ ਦਾ ਬੜਾ ਮਸੋਸ ਈ।''
''ਛੱਡ ਹੁਣ।'' ਮੈਂ ਕਿਹਾ। ਪਰ ਅਚਾਨਕ ਮਾਂ ਦਾ ਜ਼ਿਕਰ ਆ ਜਾਣ ਨਾਲ ਮੇਰਾ ਗੱਚ ਭਰ ਆਇਆ ਸੀ। 
''ਮਾਸਟਰਾ। ਮੇਰੀ ਇੱਕ ਗਲਤੀ ਹੈ ਈ। ਮੈਂ ਤੇਰੇ ਦੋਸ਼ੀ ਸ਼ਰਮੇ ਐਸ. ਪੀ. ਨਾਲ ਸਾਲ ਕੁ ਕੰਮ ਕੀਤੈ। ਉਦੋਂ ਤੇਰੀ ਬੜ•ੀ ਚੜ•ਾਈ ਸੀ ਪੰਜਾਬ 'ਚ। ਮੈਂ ਚਾਹੁੰਦਾ ਤਾਂ ਤੈਨੂੰ ਸ਼ਰਮੇ ਦਾ ਰੂਟ ਦੱਸ ਸਕਦਾ ਸੀ। ਪਰ ਕੀ ਦੱਸਾਂ, ਮੈਨੂੰ ਉਦੋਂ ਪੈਹੇ ਦਾ ਲਾਲਚ ਬੜਾ ਹੀ, ਮੈਨੂੰ ਮਾਰ ਗਿਆ।'' ਉਹ ਪੂਰੀ ਤਰ•ਾਂ ਉੱਧੜ ਰਿਹਾ ਸੀ। 
''ਛੱਡ ਗੱਲ ਨੂੰ ਦਫਾ ਕਰ ਹੁਣ।'' ਮੈਂ ਇਹ ਗੱਲਾਂ ਤੇ ਸ਼ਰਮੇ ਸੀਨੀਅਰ ਦਾ ਜ਼ਿਕਰ ਵੀ ਸੁਣਨਾ ਨਹੀਂ ਸੀ ਚਾਹੁੰਦਾ। ਸੋ ਮੈਂ ਗੱਲ ਮੁਕਾਈ। 
***
ਘੰਟੇ ਕੁ ਬਾਅਦ ਜਦੋਂ ਟਿੱਕੀ ਪੂਰੀ ਚੜ• ਆਈ, ਚੰਨਾ ਤੇ ਕਿਰਪਾਲ ਆ ਗਏ। ਕਿਰਪਾਲ ਘਰੋਂ ਆਇਆ ਸੀ, ਪਰ ਚੰਨਾ ਉਥੇ ਹੀ ਸੌਂਦਾ ਸੀ। ਆਰੀਆ ਸਮਾਜੀਆਂ ਦਾ ਇਹ ਸਕੂਲ ਬੜਾ ਵੱਡਾ ਸੀ, ਪਰ ਵਰਿ•ਆਂ ਤੋਂ ਬੰਦ ਪਿਆ ਸੀ। ਇਥੇ ਪੰਜਾਬ ਪੁਲਿਸ ਦਾ ਟਾਰਚਰ ਸੈਂਟਰ ਸੀ ਤੇ ਸੀ. ਆਈ. ਡੀ. ਦਾ ਵੀ ਵਿੰਗ ਸੀ। ਪਿਛਲਾ ਹਾਲ ਸੀ. ਆਰ. ਪੀ. ਕੋਲ ਸੀ। ਪਰ ਉਹ ਪੰਜਾਬ ਪੁਲਿਸ ਦੇ ਕਿਸੇ ਕੰਮ ਵਿੱਚ ਦਖਲ ਨਹੀਂ ਸੀ ਦੇਂਦੀ। ਚੰਨੇ ਤੇ ਉਹਦੇ ਵਰਗੇ ਕਈ ਸਿਪਾਹੀ ਤੇ ਹੌਲਦਾਰ ਉਥੇ ਹੀ ਖਾਲੀ ਕਮਰਿਆਂ ਵਿੱਚ ਸੌਂ ਛੱਡਦੇ ਸਨ। 
''ਹਾਂ ਬਈ। ਤਿਆਰ ਏਂ? ਚੰਨੇ ਨੇ ਬੜੇ ਇਤਮੀਨਾਨ ਨਾਲ ਲੰਮੇ ਪਏ ਜੱਸੇ ਨੂੰ ਕਿਹਾ। ਕਿਰਪਾਲ ਬਿਲਕੁਲ ਚੁੱਪ ਸੀ। ਕਿਰਪਾਲ ਦੀ ਆਦਤ ਸੀ, ਬੰਦਾ ਕੁੱਟਣ ਲੱਗਾ ਤੇ ਮਾਰਨ ਲੱਗਾ ਵੀ ਚੁੱਪ ਰਹਿੰਦਾ ਸੀ। ਉਹਦੀ ਤੱਕਣੀ ਵੀ ਪੂਰੀ ਦਹਿਸ਼ਤ ਪਾਊ ਸੀ। ਜਦੋਂ ਬੱਬੂ ਟਾਊਟ ਦੀ ਮੁਖਬਰੀ ਤੇ ਚੱਬੇ ਅੱਲੋਂ ਫੜ• ਕੇ ਲਿਆਏ ਸਨ, ਉਦੋਂ ਕਿਰਪਾਲ ਨੇ ਹੀ ਮੈਨੂੰ ਸਭ ਤੋਂ ਵੱਧ ਤਸੀਹੇ ਦਿੱਤੇ ਸਨ। 
''ਤਿਆਰ ਆਂ। ਤੂੰ ਦੱਸ, ਕਦੋਂ ਟਿਕਟ ਕੱਟਣਾ ਆ ਮੇਰਾ?'' ਜੱਸਾ ਨਿਰਭੈ ਸੀ। 
''ਦੁਪਹਿਰੋਂ ਬਾਦ।'' ਕਿਰਪਾਲ ਨੇ ਹੌਲੀ ਜਿਹੀ ਕਿਹਾ ਤੇ ਫਿਰ ਦੋਹੇਂ ਚਲੇ ਗਏ। 
''ਭਾਅ। ਹੁਣ ਵੇਲਾ ਆ ਗਿਐ। ਮੈਨੂੰ ਤੇਰੀ ਲੋੜ ਐ। ਮੈਂ ਐਵੇਂ ਨਹੀਂ ਸ਼ਰਮੇ ਨੂੰ ਦੋ ਲੱਖ ਦੇ ਕੇ ਤੇਰਾ ਸਾਥ ਮੰਗਿਆ।'' ਜੱਸਾ ਉਨ•ਾਂ ਦੋਹਾਂ ਦੇ ਜਾਂਦਿਆਂ ਹੀ ਮੈਨੂੰ ਕਹਿਣ ਲੱਗਾ।
''ਦੱਸ। ਸੇਵਾ ਦੱਸ?'' ਮੈਂ ਦਿਲੋਂ ਕਿਹਾ। 
''ਭਾਅ! ਚੰਨਾ ਨੱਥ ਤੇ ਕਿਰਪਾਲ, ਤੇਰੇ ਨਾਲ ਦੋਹੇਂ ਬੜੇ ਸੂਤਰ ਆ। ਤੂੰ ਇਨ•ਾਂ ਨੂੰ ਕਹਿ ਕਿ ਮੇਰੀ ਛਾਤੀ ਉਪਰੋਂ ਟਰੱਕ ਲੰਘਾ ਕੇ ਮੈਨੂੰ ਮਾਰਨ। ਮੈਂ ਗੋਲੀ ਨਾਲ ਨਹੀਂ ਮਰਨਾ ਚਾਹੁੰਦਾ।'' ਉਹਨੇ ਪੱਕੀ ਅਵਾਜ਼ ਵਿੱਚ ਕਿਹਾ। 
ਹੈਰਾਨੀ ਨਾਲ ਮੇਰਾ ਮੂੰਹ ਖੁੱਲ•ਾ ਰਹਿ ਗਿਆ। ਮੈਂ ਕਦੀ ਤਵੱਕੋ ਨਹੀਂ ਸੀ ਕੀਤੀ ਕਿ ਜੱਸਾ ਏਦਾਂ ਦੀ ਮੌਤ ਮੰਗੇਗਾ। ਅੰਤ ਹਾਰ ਕੇ ਮੇਰੇ ਮੂੰਹੋਂ ਨਿਕਲਿਆ-
''ਯਾਰ ਤੂੰ ਕਿੱਦਾਂ ਦੀਆਂ ਗੱਲਾਂ ਕਰਦਾਂ?''
''ਮੈਂ ਜੋ ਕਹੇਂ, ਦੇਣ ਨੂੰ ਤਿਆਰ ਆਂ। ਅਜੇ ਵੀ ਮੇਰੇ ਕੋਲ ਇੱਕ ਜਗ•ਾ ਡੇਢ ਲੱਖ ਰੁਪਿਆ ਦੱਬਿਆ ਪਿਆ। ਮੈਂ ਚੰਨੇ ਨੱਥ ਹੁਰਾਂ ਨੂੰ ਜਗ•ਾ ਦੱਸਦਾਂ। ਬੱਸ ਮੇਰਾ ਵੀਰ, ਤੂੰ ਕਹਿ ਸੁਣ ਕੇ ਉਨ•ਾਂ ਨੂੰ ਰਾਜ਼ੀ ਕਰ ਲੈ, ਪਈ ਉਹ ਮੈਨੂੰ ਛਾਤੀ ਤੋਂ ਟਰੱਕ ਲੰਘਾ ਕੇ ਮਾਰਨ।'' ਉਹ ਮੇਰੇ ਤਰਲੇ ਪਾਉਣ ਤੇ ਉਤਰ ਆਇਆ ਸੀ। 
ਹੁਣ ਮੈਨੂੰ ਕੁਝ ਸੁੱਝ ਨਹੀਂ ਸੀ ਰਿਹਾ। ਮੈਂ ਹਾਰ ਕੇ ਸਖਤੀ ਨਾਲ ਕਿਹਾ-
''ਯਾਰ ਤੂੰ ਕਮਲਾ ਇਆਂ। ਦੱਸ ਭਲਾ ਇੰਝ ਮੰਗਿਆਂ ਵੀ ਮੌਤ ਮਿਲਦੀ ਐ?''
ਉਹ ਲੰਮਾ ਪਿਆ ਵਾਰ-ਵਾਰ ਹਿੱਲੀ ਜਾਂਦਾ ਤੇ ਮੈਨੂੰ ਮਜਬੂਰ ਕਰਨ ਲੱਗਾ ਕਿ ਮੈਂ ਚੰਨੇ ਹੋਰਾਂ ਕੋਲ ਜਾ ਕੇ ਗੱਲ ਕਰਾਂ। ਉੱਠ ਕੇ ਮੈਂ ਚੰਨੇ ਕੋਲ ਉਹਦੇ ਕਮਰੇ ਵਿੱਚ ਚਲਾ ਗਿਆ। ਸਾਰੀ ਗੱਲ ਸੁਣ ਕੇ ਚੰਨਾ ਪਾਗਲਾਂ ਵਾਂਗ ਹੱਸਣ ਲੱਗ ਪਿਆ ਤੇ ਮੈਨੂੰ ਕਹਿਣ ਲੱਗਾ-
''ਭੈਣ ਦਾ ਯਾਰ। ਹੁਣ ਸੌਖੀ ਮੌਤ ਮੰਗਦੈ। ਪਹਿਲਾਂ ਆਪ ਪੁਲਸੀਏ ਹੋ ਕੇ ਵੀ ਸਾਡੇ ਪੁਲਸੀਏ ਭਰਾ ਮਾਰਦਾ ਰਿਹੈ ਚੋਰੀ। ਹੁਣ ਡਰਦੈ? ਅਜੈਬੇ ਨੇ ਤੇ ਇਹਦੇ ਲਈ ਬੜਾ ਸਖਤ ਆਡਰ ਕੱਢਿਐ। ਉਹਨੇ ਤੇ ਲੋਹੇ ਦਾ ਫੰਦਾ ਵੀ ਪੱਲਿਓਂ ਤਿਆਰ ਕਰ ਕੇ ਦਿੱਤੈ। ਅਸੀਂ ਇਥੋਂ ਹੀ ਇਹਦੇ ਗਲ 'ਚ ਲੋਹੇ ਦਾ ਫੰਧਾ ਪਾਉਣੈ ਤੇ ਤੜਫਾਂਦੇ ਨੂੰ ਮੰਡ ਲਿਜਾ ਕੇ ਮਾਰ ਕੇ ਸੁੱਟਣੈ। ਇਹਦਾ ਸਾਹ ਅਸੀਂ ਅੱਧਾ ਪੌਣਾ ਘੰਟਾ ਨਾ ਆਉਣ ਦੇਣੈ ਤੇ ਨਾ ਇਹਨੂੰ ਮਰਨ ਦੇਣਾ ਏ। ਤੂੰ ਜਾ ਕੇ ਦੱਸ ਦੇਹ ਉਹਨੂੰ।''
***
ਮੈਂ ਆ ਕੇ ਜੱਸੇ ਨੂੰ ਸਭ ਕੁਝ ਦੱਸ ਦਿੱਤਾ। ਉਹ ਚੁੱਪ ਹੋ ਗਿਆ। ਮੈਂ ਵੀ ਕੁਝ ਚਿਰ ਖਾਮੋਸ਼ ਰਿਹਾ। ਹਾਰ ਕੇ ਮੈਂ ਕਿਹਾ-
''ਭਾਅ! ਤੂੰ ਹਾਅ, ਏਦਾਂ ਦੀ ਮੌਤ ਕਿਉਂ ਮੰਗਦੈਂ?
''ਮੈਨੂੰ ਪਤਾ ਸੀ, ਤੂੰ ਇਹ ਸੁਆਲ ਕਰੇਂਗਾ। ਮੈਂ ਵੀ ਤੈਨੂੰ ਦੱਸ ਕੇ ਜਾਵਾਂਗਾ। ਹੁਣ ਮੇਰੇ ਕੋਲ ਸਮਾਂ ਘੱਟ ਏ। ਮੈਂ ਦਿਲ ਤੋਂ ਬੋਝ ਲਾਹੁਣ ਚਾਹੁੰਨਾ। ਤੂੰ ਪਹਿਲਾ ਤੇ ਆਖਰੀ ਸਖਸ਼ ਏਂ, ਜੀਹਨੂੰ ਮੈਂ ਇਹ ਭੇਦ ਦੱਸ ਕੇ ਮਰਨੈ।'' ਉਹ ਮੇਰੇ ਵੱਲ ਵੇਖ ਕੇ ਕਹਿਣ ਲੱਗਾ। 
''ਮੈਨੂੰ ਪਾਸਾ ਦਵਾ ਦੇਹ।'' ਉਹਨੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ। ਮੈਂ ਪਾਸਾ ਦਵਾ ਦਿੱਤਾ ਤੇ ਉਹਦੇ ਬਿਲਕੁਲ ਮੂੰਹ ਦੇ ਕੋਲ ਹੋ ਕੇ ਕੰਧ ਨਾਲ ਢੋਅ ਲਾ ਕੇ ਬੈਠ ਗਿਆ। ਹੁਣ ਮੈਂ ਪੂਰੀ ਇਕਾਗਰਤਾ ਨਾਲ ਉਹਦੀ ਗੱਲ ਸੁਣਨ ਲਈ ਤਿਆਰ ਸਾਂ।
''ਗੱਲ ਏਦਾਂ ਸੀ ਵੱਡਿਆ। ਪਈ ਮੈਂ ਹੁਣ ਇਨ•ਾਂ ਮਹੀਨਿਆਂ ਵਿੱਚ ਆਪਣੇ ਬਾਰੇ ਬੜਾ ਸੋਚਿਐ। ਮੈਂ ਆਪਣੇ ਸੁਭਾਅ ਦਾ ਤੇ ਜੀਵਨ ਦਾ ਆਪ ਬੜਾ ਨੇੜਿਓਂ ਹੋ ਕੇ ....ਇਹਨੂੰ ਸਮਝਣਾ ਚਾਹਿਆ ਏ।'' ਉਹਨੂੰ ਗੱਲ ਕਰਨ ਲਈ ਸ਼ਬਦ ਨਹੀਂ ਸਨ ਅਹੁੜ ਰਹੇ। 
''ਤੂੰ ਭਾਅ। ਕਰੀ ਚੱਲ ਗੱਲ।'' ਮੈਂ ਉਹਨੂੰ ਹੌਸਲਾ ਦਿੱਤਾ।
''ਗੱਲ ਏਦਾਂ ਸੀ ਪਈ, ਮੈਂ ਜਦੋਂ ਪੁਲਿਸ 'ਚ ਚਲਾ ਗਿਆ ਤੇ ਮਾਅਰ ਮੈਂ ਕੋਈ ਜੀਅ ਜੰਤ ਮਾਰਿਆ। ਕੋਈ ਗਿਣਤੀ, ਕੋਈ ਹਿਸਾਬ ਨਹੀਂ। ਏਜੰਸੀਆਂ ਦੇ ਕਹਿਣ ਤੇ ਮੈਂ ਅਖਬਾਰਾਂ ਵਾਲੇ ਮਾਰੇ, ਹਾਕਰ ਮਾਰੇ, ਮਾਸਟਰ ਮਾਰੇ, ਪਟਵਾਰੀ ਮਾਰੇ, ਡਾਂਸਰਾਂ ਮਾਰੀਆਂ, ਗੌਣ ਆਲੇ ਮਾਰੇ, ਖੁਸਰੇ ਮਾਰੇ। ਮੈਂ ਮਾਅਰ ਕੋਈ ਕੰਮ ਨਹੀਂ ਛੱਡਿਆ। ਮਾਰ ਕੇ ਕਦੀ ਮੈਂ ਪਰਚੀ ਮਾਨੋਚਾਹਲ ਦੀ ਸੁੱਟ ਦੇਣੀ। ਕਦੀ ਬੁੱਧਸਿੰਘ ਵਾਲੇ ਦੀ ਲਿਬਰੇਸ਼ਨ ਫੋਰਸ ਦੀ, ਕਦੇ ਬੱਬਰਾਂ ਦੀ। ਸਾਡੇ ਕੋਲ ਸਾਰੇ ਪੈਡ ਪਏ ਹੁੰਦੇ ਸਨ। ਸਿੱਖਾਂ ਨੂੰ ਕੀ ਪਤਾ ਲੱਗਣੈ ਪਈ ਇਥੇ ਤੇ ਖੰਡ ਦੀ ਬੋਰੀ ਨੂੰ ਸਾਰੇ ਕੁੱਤੇ ਹੀ ਸਰਕਾਰੀ ਚਿੰਬੜੇ ਹੋਏ ਸਨ। ਲੋਕ ਸਮਝਣਗੇ ਕਿ ਅੱਤਵਾਦੀ ਕੰਮ ਕਰ ਗਏ ਨੇ। ਤੇ ਬਹੁਤੇ ਕਾਂਡ ਮੈਂ ਜਾਂ ਸੋਖੇ ਕਾਲੇ ਦੀ ਬਣਾਈ ਸੈਨਾ ਨੇ ਕੀਤੇ ਹੁੰਦੇ ਸਨ। 
ਮੈਂ ਚੁੱਪ ਸਾਂ। ਮੈਨੂੰ ਤੇ ਇਨ•ਾਂ ਮਹੀਨਿਆਂ ਵਿੱਚ ਇਨ•ਾਂ ਸਭ ਗੱਲਾਂ ਦਾ ਚਾਨਣ ਹੋ ਚੁੱਕਾ ਸੀ ਕਿ ਕਿਵੇਂ ਦਿੱਲੀ ਸਰਕਾਰ ਆਪ ਹੀ ਸਾਨੂੰ ਖਾੜਕੂ ਬਣਾ ਰਹੀ ਏ ਤੇ ਆਪ ਹੀ ਸਾਡੀ ਸਫ ਲਵੇਟੀ ਜਾ ਰਹੀ ਏ। ਪਰ ਅੱਜ ਜੱਸੇ ਦੇ ਮੂੰਹੋਂ ਸੁਣ ਕੇ ਚੰਗਾ ਲੱਗ ਰਿਹਾ ਸੀ। 
***
''ਮੈਂ ਤੇ ਭਾਅ। ਤੇਰੇ ਨਾਂ 'ਤੇ ਵੀ ਪੈਡ ਸੁੱਟ ਸੁੱਟ ਕੇ ਬੜੇ ਬੰਦੇ ਮਾਰੇ। ਅੰਬਰਸਰ ਕੰਪਨੀ ਬਾਗ ਕੋਲ ਜਿਹੜੇ 'ਜਨਸੰਘੀ' ਸਵੇਰੇ ਸੈਰ ਕਰਦੇ ਮਾਰੇ ਸਨ ਨਾ, ਉਹ ਮੈਂ ਈ ਮਾਰੇ ਸਨ, ਪਰਚੀ ਮੈਂ ਤੇਰੇ ਨਾਂ ਦੀ, ਮਾਸਟਰ ਕਰਮ ਸਿੰਘ ਦੇ ਨਾਂ ਦੀ ਸੁੱਟ ਦਿੱਤੀ ਸੀ। ਤਰਨਤਾਰਨ ਆਲੇ ਦਸ ਲਾਲੇ ਵੀ ਮੈਂ ਈ ਬੱਸ 'ਚੋਂ ਲਾਹ ਕੇ ਮਾਰੇ ਸਨ। ਨਾ ਤੇਰਾ ਦੇ ਤਾ।'' ਉਹ ਉੱਧੜ ਰਿਹਾ ਸੀ। 
''ਹੁਣ ਛੱਡ ਪੁਰਾਣੀਆਂ ਗੱਲਾਂ ਵੀਰ,'' ਮੈਂ ਕਿਹਾ। 
''ਨਹੀਂ ਇਹ ਦੱਸਣੀਆਂ ਜ਼ਰੂਰੀ ਨੇ। ਇਹਨਾਂ ਗੱਲਾਂ ਦਾ ਸਬੰਧ ਹੀ ਤੇ ਹੈ ਮੇਰੀ ਅਗਲੀ ਗੱਲ ਨਾਲ।'' ਉਹਨੇ ਲੜੀ ਜੋੜੀ। 
''ਅੱਗੇ ਗੱਲ ਭਾਅ ਇਹ ਸੀ ਕਿ ਮੇਰਾ ਦਿਲ ਬਚਪਨ ਤੋਂ ਹੀ ਵਹਿਸ਼ੀ ਜਿਹਾ ਸੀ। ਜਿਵੇਂ ਦਿਲ ਦੀ ਥਾਂ ਖਬਰੇ ਕੋਈ ਜੰਗਾਲ ਖਾਧਾ ਲੋਹਾ ਰੱਖਿਆ ਸੀ। ਸ਼ਾਇਦ ਮੇਰੀ ਮਾਂ ਛੇਤੀਂ ਮਰ ਗਈ, ਉਹਦੇ ਵਿਗੋਚੇ ਕਰਕੇ ਮੈਂ ਇੰਝ ਹੋ ਗਿਆ। ਮਗਰੋਂ ਮੈਨੂੰ ਇੰਦਰ ਵਰਗੇ ਜਾਨਵਰ ਮਿਲ ਗਏ ਸਨ। ਮੇਰੇ ਅੰਦਰਲਾ ਪਸ਼ੂ ਬਸ ਦਿਨੋਂ ਦਿਨ ਵਧਦਾ ਹੀ ਗਿਆ ਸੀ। ਰੋਜ਼ ਮੈਂ ਤੇ ਮੇਰੇ ਸਾਥੀ ਕਿਸੇ ਨਾ ਕਿਸੇ ਨੂੰ ਮਾਰਨ ਲਈ ਲੱਭ ਈ ਲੈਂਦੇ। ਕੁੱਟਦੇ ਤਾਂ ਅਸੀਂ ਸਵਾਦ ਲੈ ਲੈ ਕੇ ਸਾਂ। ਆਹੀ ਫਕੀਰੀਆ ਮੇਰਾ ਪੁਰਾਣਾ ਆੜੀ। ਇਹਨੇ ਤੇ ਮੈਂ ਖਬਰੇ ਕੋਈ ਸੌ ਤੋਂ ਉਪਰ ਬੰਦਾ ਮਾਰਿਆ ਹੋਣੈ? ਮੈਂ ਤੇ ਇਹ ਮਸ਼ਹੂਰ ਸਾਂ। ਫਕੀਰੀਏ ਦੇ ਪੈਰਾਂ ਵਿੱਚ ਕੋਹੜ ਹੋਣ ਕਰਕੇ ਪਾਕ ਚਲਦੀ ਸੀ। ਨਾਭੇ ਦੀ ਟਾਡਾ ਆਲੀ ਜੇਲ• ਵਿੱਚ ਫਕੀਰੀਆ ਇਹੀ ਪਾਕ ਆਲੇ ਪੈਰ ਬੰਨ• ਕੇ ਲੰਮੇ ਸਮੇਂ ਮੁੰਡਿਆਂ ਦੇ ਪੈਰਾਂ ਤੇ ਰਗੜਦਾ ਹੁੰਦਾ ਸੀ।'' ਉਹਨੇ ਸਾਹ ਲੈ ਕੇ ਕਿਹਾ। 
''ਫੇਰ। ਅੱਗੋਂ ਕੀ ਹੋਇਆ?'' ਮੈਂ ਦਿਲਚਸਪੀ ਵਿਖਾਈ। 
''ਦੱਸਦਾਂ।'' ਉਹਨੇ ਲੰਮੇ ਸਾਹ ਲਏ।
''ਹੋਇਆ ਭਾਅ ਏਦਾਂ ਪਈ ਸਾਨੂੰ ਮੈਨੂੰ ਤੇ ਮੇਰੀ ਚੌਂਕੀ ਦੇ ਸਾਥੀਆਂ ਨੂੰ ਪਤਾ ਲੱਗਾ ਕਿ ਬਟਾਲੇ ਫਤਹਿਗੜ• ਚੂੜੀਆਂ ਆਲੀ ਰੋਡ ਤੇ ਮੀਲ ਕੁ ਹਟ ਕੇ ਜਿਹੜਾ ਬਾਜਵਾ ਟਰਾਂਸਪੋਰਟ ਇਆ। ਉਹਦੇ ਕੋਲ ਬਾਬਾ ਬਿਜਲਵਾਲ ਮਰਨ ਤੋਂ ਪਹਿਲਾਂ ਸੱਤ ਕੁ ਲੱਖ ਰੁਪਈਆ ਛੱ²ਡ ਗਿਐ। ਉਦੋਂ ਮੇਰੀ ਡਿਊਟੀ ਅਚੱਲ ਵਟਾਲੇ ਤੋਂ ਪਹਿਲਾਂ ਸੜਕ ਆਲੀ ਚੌਂਕੀ ਵਿੱਚ ਸੀਗੀ। ਅਸੀਂ, ਮੈਂ ਤੇ ਛੋਟੇ ਥਾਣੇਦਾਰ ਗੁਰਮੁਖ ਤੇ ਸਾਡੀ ਜੁੰਡੀ ਦੇ ਦੋ ਸਿਪਾਹੀ ਤਿਲਕੂ ਤੇ ਰਾਮ ਸਿੰਘ ਨੇ ਰਾਤ ਨੂੰ ਬਾਜਵੇ ਨਾਲ ਲੇਖਾ ਕਰਨ ਦੀ ਸਲਾਹ ਬਣਾਈ। ਮੁਖਬਰ ਨੇ ਦੱਸਿਆ ਸੀ ਪਈ ਪੈਸਾ ਉਹਦੇ ਘਰ 'ਚ ਹੀ ਹੈ, ਅਜੇ ਕਿਸੇ ਲੇਖੇ ਨਹੀਂ ਲੱਗਾ। ਅਸੀਂ ਬਟਾਲੇ ਆਲੇ ਐਸ. ਐਸ.ਪੀ. ਨੂੰ ਗੱਲ ਖੋਲ• ਦਿੱਤੀ ਤੇ ਹਿੱਸਾ ਪੱਤੀ ਮੰਨ ਕੇ ਅੱਧੀ ਰਾਤ ਨੂੰ ਬਾਜਵੇ ਦਾ ਬੂਹਾ ਭੰਨਿਆ। ਪਹਿਲਾਂ ਉਹ ਖੋਲ•ੇ ਨਾ, ਅਸੀਂ ਪੰਜ ਛੇ ਹੋਮਗਾਡੀਏ ਪਿਛਲੀ ਕੰਧ ਵੱਲ ਖੜ•ੇ ਕੀਤੇ ਹੋਏ ਸਨ ਕਿ ਉਧਰੋਂ ਕੋਈ ਨਾ ਭੱਜੇ। ਇਧਰੋਂ ਅਸੀਂ ਚਾਰਾਂ ਬੂਹੇ ਭੰਨ ਕੇ ਖੁਲ•ਵਾ ਲਏ। ਘਰ ਸਿਰਫ ਉਹ ਟਰਾਂਸਪੋਰਟਰ, ਉਹਦੀ ਪਤਨੀ ਤੇ ਉਨ•ਾਂ ਦੀ ਦੋ ਢਾਈ ਸਾਲ ਦੀ ਬਾਲੜੀ ਹੀ ਸਨ। ਬਾਕੀ ਟੱਬਰ ਸ਼ਾਇਦ ਦੂਸਰੇ ਘਰ ਹੋਏਗਾ, ਮੈਨੂੰ ਪਤਾ ਨਹੀਂ।''
''ਲੈ ਬਈ ਮਾਸਟਰਾ। ਕੋਈ ਪੱਕੀ ਹੱਡੀ ਵੇਖੀ ਤੇ ਉਹ ਬਾਜਵਾ ਸਾਈ। ਅਸੀਂ ਉਸ ਉਜਾੜ ਘਰ ਤੇ ਉਜਾੜ ਆਸ ਪਾਸ ਵਿੱਚ ਬਗੈਰ ਚੀਕਾਂ ਦੀ ਪਰਵਾਹ ਕੀਤਿਆਂ ਉਹਦੇ ਸਾਰੇ ਹੱਡ ਤੋੜੇ, ਪਰ ਉਹਨੇ ਪੈਸੇ ਦੀ ਹਵਾ ਨਹੀਂ ਦਿੱਤੀ। ਹਾਰ ਕੇ ਉਹਦੀ ਵਹੁਟੀ ਮਾਰੀ। ਉਹ ਤੇ ਸਗੋਂ ਹੋਰ ਸ਼ੇਰ ਹੋ ਗਿਆ। ਕਹਿੰਦਾ ਹੁਣ ਤੇ ਜੋ ਮਰਜ਼ੀ ਵਿਗਾੜ ਲਓ, ਮੈਂ ਕੁਝ ਨਹੀਂ ਦਵਾਲ। ਜੀਹਦੇ ਲਈ ਭੱਜਾ ਫਿਰਦਾ ਸਾਂ, ਉਹ ਤੇ ਤੁਸੀਂ ਮਾਰ ਘੱਤੀ। ਉਹ ਤੇ ਮਾਸਟਰਾ, ਸਾਨੂੰ ਗਾਲ•ਾਂ ਕੱਢੀ ਜਾਏ।'' ਉਹਨੇ ਸਾਹ ਲਿਆ। 
''ਲੈ ਬਈ ਮਾਸਟਰਾ। ਉਹਦੀਆਂ ਗਾਲ•ਾਂ ਨਾਲ ਮੇਰੇ ਸਿਰ ਨੂੰ ਪਤਾ ਨਹੀਂ ਕੀ ਘੇਰਨੀ ਚੜ•ੀ? ਮੈਂ ਉਹਦੀ ਉਹ ਦੋ ਢਾਈ ਸਾਲ ਦੀ ਬਾਲੜੀ ਉਹਦੇ ਸਾਹਮਣੇ ਹੀ ਲੱਤਾਂ ਤੋਂ ਫੜੀ ਤੇ ਗੁੱਸੇ 'ਚ ਜ਼ੋਰ ਦੀ ਜ਼ਮੀਨ 'ਤੇ ਮਾਰੀ। ਜਿੱਦਾਂ ਕੱਪੜਾ ਧੋਣ ਲੱਗਿਆਂ ਜ਼ਮੀਨ ਤੇ ਮਾਰੀਦੈ ਨਾ ਜ਼ਮੀਨ 'ਤੇ ਏਦਾਂ ਮਾਰੀ। ਉਹਨੇ ਬਾਲੜੀ ਨੇ ਮੇਰੇ ਹੱਥਾਂ 'ਚ ਆਖਰੀ ਵਾਰ ਝੂਲਦਿਆਂ ਨਜ਼ਰ ਭਰਕੇ ਮੇਰੇ ਵੱਲ ਵੇਖਿਆ, ਤੇ.......ਤੇ ਸਕਿੰਟ ਕੁ ਬਾਅਦ ਉਹਦਾ ਖੱਖੜੀਆਂ ਹੋਇਆ ਸਿਰ ਦੋ ਟੋਟਿਆਂ ਵਿੱਚ ਖਿੱਲਰ ਗਿਆ।''
ਮੈਂ ਸੁਣ ਕੇ ਸੁੰਨ ਹੋ ਗਿਆ। ਕਿੰਨੀ ਦੇਰ ਜੱਸਾ ਵੀ ਚੁੱਪ ਰਿਹਾ। ਉਹ ਮੇਰੇ ਮੂੰਹ ਵੱਲ ਵੇਖੀ ਗਿਆ। ਹਾਰ ਕੇ ਉਹਨੇ ਕਿਹਾ-
''ਮੈਨੂੰ ਪਤਾ ਸੀ, ਤੂੰ ਸੁਣ ਕੇ ਸੁੰਨ ਹੋ ਜਾਣੈਂ। ਕਹੇਂ ਤਾਂ ਅੱਗੋਂ ਦੱਸਾਂ?''
''ਪਰ....ਪਰ ਇਹਦੇ ਪਿਉ ਦਾ ਕੀ ਬਣਿਆ?'' ਮੈਂ ਏਨਾ ਕਹਿ ਸਕਿਆ। 
''ਉਹ ਤੇ ਉਸ ਬਾਲੜੀ ਦੀ ਮੌਤ ਵੇਖ ਕੇ ਬੇਹੋਸ਼ ਹੋ ਗਿਆ। ਹਾਰ ਕੇ ਗੁਰਮੁਖ ਨੇ ਗੋਲੀ ਮਾਰ ਕੇ ਉਥੇ ਵਿਹੜੇ ਵਿੱਚ ਹੀ ਉਹਨੂੰ ਮਾਰ ਦਿੱਤਾ। ਤੇ ਅਸੀਂ ਸਾਰੇ ਖਾਲੀ ਹੱਥ ਉਥੋਂ ਆ ਗਏ। ਐਸ. ਐਸ. ਪੀ. ਨੂੰ ਆ ਕੇ ਅਸੀਂ ਰਿਪੋਰਟ ਕਰ ਦਿੱਤੀ। ਸਵੇਰੇ ਉਹਨੇ ਪੱਤਰਕਾਰਾਂ ਨੂੰ ਸੱਦ ਕੇ ਇਹਨੂੰ ਖਾੜਕੂਆਂ ਦੀ ਆਪਸੀ ਲੜਾਈ ਕਹਿ ਦਿੱਤਾ। 
''ਫੇਰ?''
''ਫੇਰ ਕੀ ਭਾਅ? ਅਸੀਂ ਭੁੱਲ-ਭੁਲਾ ਗਏ। ਪਰ ਹਫਤੇ ਕੁ ਬਾਦ ਹੀ ਨਾ, ਰੋਜ਼ ਰਾਤ ਜਦ ਮੈਂ ਸ਼ਰਾਬ ਨਾਲ ਲੋਹੜ ਹੋ ਕੇ ਸੌਵਾਂ, ਕਿ ਬਸ ਰਾਤ ਨੂੰ ਇੱਕ ਡੇਢ ਵਜੇ ਰੋਜ਼ ਕੋਈ ਡਰਾ ਕੇ ਜਗਾ ਦੇਵੇ। ਅੱਖਾਂ ਬੰਦ ਕਰਾਂ ਤਾਂ ਵੀ ਦਿਖੇ ਤੇ ਅੱਖਾਂ ਖੋਲ•ਾਂ ਤਾਂ ਵੀ ਦਿਖੇ।'' ਉਸ ਕਿਹਾ। 
''ਕੀ ਦਿਖੇ?'' ਮੈਂ ਪੁੱਛਿਆ।
''ਬਸ ਭਾਅ। ਉਹ ਦੋ-ਢਾਈ ਕੁ ਸਾਲ ਦੀ ਬਾਲੜੀ ਦਿਖੀ ਜਾਏ। ਇੱਕ ਹੱਥ 'ਚ ਉਹਦੇ ਖਾਕੀ ਵਰਦੀ ਹੋਇਆ ਕਰੇ ਤੇ ਦੂਸਰੇ ਵਿੱਚ ਕਿਸੇ ਟੁੱਟੇ ਤੇ ਫਿੱਸੇ ਸਿਰ ਦੇ ਹਿੱਸੇ ਹੋਣ। ਰੋਜ਼ ਮੈਂ ਡਰ ਕੇ ਉੱਠ ਜਾਵਾਂ। ਰਾਤਾਂ ਨੂੰ ਨੀਂਦ ਨਾ ਪਵੇ। ਸਵੇਰੇ ਚੈਨ ਨਾ ਆਵੇ। ਮੈਂ ਅੱਧ ਪਾਗਲ ਜਿਹਾ ਹੋ ਗਿਆ। ਅੰਬਰਸਰ ਵਾਲੇ ਵੀ ਤੇ ਤਰਨਤਾਰਨ ਵਾਲੇ ਵੀ ਐਸ. ਪੀ. ਕਹਿਣ ਕੀ ਹੋ ਗਿਐ ਤੇਰੇ ਚਿਹਰੇ ਨੂੰ? ਜੇ ਬਟਾਲਾ ਨਹੀਂ ਮਾਫਕ ਤਾਂ ਸਾਡੇ ਕੋਲ ਆ ਜਾਹ। ਪਰ ਮੈਂ ਉਨ•ਾਂ ਨੂੰ ਕੀ ਦੱਸਦਾ? ਮੈਂ ਸ਼ਰਾਬ ਬਹੁਤ ਵਧਾ ਦਿੱਤੀ, ਪਰ ਚੈਨ ਕਿੱਥੇ? ਹਾਰ ਕੇ ਮੈਂ ਚਾਟੀਵਿੰਡ ਆਲੇ ਪੀਰ ਗਾਲੜੂ ਸ਼ਾਹ ਕੋਲ ਗਿਆ। ਉਹਨੇ ਮੈਨੂੰ ਬਿਨਾਂ ਕੁਝ ਪੁੱਛੇ ਕਹਿ ਦਿੱਤਾ ਕਿ ਕੋਈ ਕੰਨਿਆ ਤੇਰੀ ਮੌਤ ਲਿਆ ਰਹੀ ਹੈ। ਮੈਂ ਦਿਲ 'ਚ ਉਹਨੂੰ ਲੱਖ ਗਾਲ• ਕੱਢੀ ਤੇ ਆ ਗਿਆ। ਬਈ ਭੜੂਵਿਆ। ਮੌਤ ਮੈਨੂੰ ਕੀ ਕਰੇਗੀ? ਮੈਨੂੰ ਨੀਂਦ ਤੇ ਦੇਹ ਇੱਕ ਰਾਤ।'' ਉਹ ਰੁਕ ਗਿਆ।
''ਫੇਰ ਤੂੰ ਕੀ ਕੀਤਾ?'' ਮੈਂ ਗੱਲਬਾਤ ਰੁਕਣ ਨਹੀਂ ਦੇਣਾ ਚਾਹੁੰਦਾ ਸਾਂ। ਮੇਰੇ ਲਈ ਇਹ ਅਸਲੋਂ ਹੀ ਅਲੋਕਾਰ ਗੱਲਾਂ ਸਨ। ਜੀਵਨ ਦੇ ਏਨੇ ਭਿਆਨਕ ਰੰਗ ਵੇਖ ਕੇ ਵੀ ਇਹ ਗੱਲਾਂ ਤੇ ਜੱਸੇ ਦਾ ਇਹ ਵਰਤਾਰਾ ਜਿਵੇਂ ਸੁੰਨ ਕਰ ਰਿਹਾ ਸੀ। 
''ਫੇਰ ਕੀ ਭਾਅ ਵੱਡਿਆ? ਮੈਂ ਸੋਚਿਆ, ਪਈ ਉਹ ਸ਼ਾਇਦ ਮੈਨੂੰ ਪੁਲਿਸ ਦੀ ਵਰਦੀ ਵਿਖਾ ਕੇ ਮੈਥੋਂ ਕੋਈ ਕੁਰਬਾਨੀ ਮੰਗਦੀ ਏ। ਮਰਦਾ ਕੀ ਨਾ ਕਰਦਾ? ਮੇਰਾ ਡਮਾਕ ਤੇ ਹਿੱਲ ਚੁੱਕਾ ਸੀ। ਰੋਜ਼ ਰਾਤ ਨੂੰ ਮੈਂ ਸਾਦੇ ਕੱਪੜੇ ਪਾ ਕੇ ਜਾਣਾ ਤੇ ਜਿੰਨੇ ਕੁ ਵੀ ਵਾਕਫ ਪੁਲਸੀਆਂ ਦੇ ਘਰ ਸਨ, ਚਾਹੇ ਉਹ ਹੋਮਗਾਰਡੀਆ ਈ ਹੋਵੇ, ਉਨ•ਾਂ ਵੱਲ ਜਾ ਕੇ ਤਾੜ ਰੱਖਣੀ। ਜਦੋਂ ਦਾਅ ਲੱਗਣਾ ਕੋਈ ਨਾ ਕੋਈ ਸਿਪਾਹੀ, ਕੋਈ ਹੋਮਗਾਰਡੀਆ ਜਾਂ ਕੋਈ ਛੋਟਾ ਥਾਣੇਦਾਰ ਮਾਰ ਕੇ ਸੁੱਟ ਆਉਣਾ। ਤੇ ਸੱਚ ਜਾਣੀਂ। ਇੱਕ ਦੋ ਦਿਨ ਉਸੇ ਕੁੜੀ ਦੇ ਭੂਤ ਨੇ ਨਾ ਆਉਣਾ। ਪਰ ਤੀਸਰੇ ਕੁ ਦਿਨ ਫੇਰ ਉਸੇ ਬਾਲੜੀ ਨੇ ਆ ਵਖਾਲੀ ਦੇਣੀ। ਅੰਤ ਮੈਂ ਗੈਰਹਾਜ਼ਰ ਹੋਣ ਲੱਗ ਪਿਆ ਤੇ ਪਾਗਲਾਂ ਵਾਂਗ ਇੱਕ ਜ਼ਿਲ•ੇ ਤੋਂ ਦੂਜੇ ਜ਼ਿਲ•ੇ ਵਿੱਚ ਭਟਕਣ ਲੱਗ ਪਿਆ।'' ਉਸ ਕਿਹਾ।
ਮੈਂ ਚੁੱਪ ਸਾਂ। ਉਸ ਆਪੇ ਫੇਰ ਗੱਲ ਛੋਹੀ। 
''ਮੇਰਾ ਭਾਅ। ਪਾਗਲਪਣ ਬਹੁਤ ਵਧ ਗਿਆ ਸੀ। ਵਾਕਫੀ ਮੇਰੀ ਬੜੀ ਸੀ। ਮੈਂ ਪਤਾ ਕਰਨਾ ਕਿ ਕਿਹੜਾ ਸਿਪਾਹੀ ਕਿਸ ਥਾਣੇ 'ਚੋਂ ਰੋਜ਼ ਘਰ ਜਾਂਦੈ ਜਾਂ ਕਿਹੜਾ ਛੁੱਟੀ 'ਤੇ ਚੱਲ ਰਿਹਾ ਹੈ? ਮੈਂ ਜਿੱਥੇ ਦਾਅ ਲੱਗਣਾ, ਮਾਰੀ ਟੁਰੀ ਜਾਣੇ। ਹਾਲਤ ਇਹ ਹੋ ਗਈ ਕਿ ਮੈਂ ਆਪਣੇ ਵਰਿ•ਆਂ ਦੇ ਸਾਥੀ ਤਿਲਕੂ ਤੇ ਗੁਰਮੁਖ ਵੀ ਮਾਰ ਸੁੱਟੇ। ਰਾਮ ਸੁੰਹ ਬਚ ਗਿਆ ਸੀ। ਮਾਅਰ ਪੁਲਿਸ 'ਚ ਤੇ ਰੌਲਾ ਪੈ ਗਿਆ ਕਿ ਕੌਣ ਸਾਡੇ ਜਵਾਨ ਏਦਾਂ ਗੁਪਤ ਰੂਪ ਵਿੱਚ ਮਾਰੀ ਜਾ ਰਿਹੈ?''
''ਪਰ ਭਾਅ! ਤੂੰ ਫੜਿਆ ਨਾ ਗਿਆ?'' ਮੈਂ ਕਿਹਾ। 
''ਫੜਿਆ ਮੈਂ ਟੱਟੂ ਜਾਣਾ ਸੀ? ਮੇਰੇ 'ਤੇ ਤਾਂ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ। ਸਵੇਰੇ ਮੈਂ ਕਮਲਿਆਂ ਵਾਂਗ ਥਾਣੇ ਫਿਰਦਾ ਰਹਿੰਦਾ। ਹਰ ਕੋਈ ਸਮਝਦਾ, ਕਿਸੇ ਅੱਤਵਾਦੀ ਜਾਂ ਕਿਸੇ ਪਨਾਹ ਦੇਣ ਵਾਲੀ ਦੀ ਮਾਰ ਵਿੱਚ ਫਿਰਦੈ। ਤੇ ਸ਼ੱਕ ਮੇਰੇ 'ਤੇ ਹੁੰਦਾ ਹੀ ਨਹੀਂ ਸੀ। ਉਹ ਤੇ ਏਸ ਲਿਬਰੇਸ਼ਨ ਵਾਲੇ ਸੀਤਲ ਸੁੰਹ ਮਹਿਤੇ ਚੌਂਕ ਆਲੇ ਦੀ ਬੇੜੀ ਬਹਿ ਗਈ ਤੇ ਮੈਂ ਫੜਿਆ ਗਿਆ।'' ਉਸ ਕਿਹਾ।
''ਸੀਤਲ ਨੇ ਕਿੱਦਾਂ ਤੈਨੂੰ ਫੜਿਆ?'' ਮੈਂ ਪੁੱਛਿਆ। 
''ਉਹ ਮੈਂ ਨਾ ਮਾਸਟਰਾ। ਧੂਲਕੇ ਅਲ ਕਿਤੇ ਇੱਕ ਰਾਤ ਕਿਸੇ ਹੋਮਗਾਰਡੀਏ ਦਾ ਕੰਮ ਕਰਨ ਗਿਆ ਸਾਂ। ਮੈਨੂੰ ਪੱਕਾ ਪਤਾ ਸੀ ਕਿ ਪਈ ਉਹ ਰਾਤ ਨੂੰ ਸੈਕਲ 'ਤੇ ਪਿੰਡ ਨੂੰ ਜਾਂਦੈ। ਜਦ ਨਾ ਮੈਂ ਉਹਨੂੰ ਮਾਰਨ ਲੱਗਾ, ਉਹਨੇ ਕਿਹਾ, ''ਕੌਣ ਐ?'' ਉਹਦੇ ਲਲਕਾਰੇ ਦੇ ਜਵਾਬ ਵਿੱਚ ਮੈਂ ਕਿਤੇ ਕਹਿ ਬੈਠਾ, ''ਹੁਣ ਕਿੱਥੇ ਜਾਏਂਗਾ? ਮੈਂ ਤੇਰਾ ਭਣਵੋਈਆ ਸੀਤਲ ਇਆਂ।'' ਉਹਨੂੰ ਤੇ ਮਾਰ ਦਿੱਤਾ, ਪਰ ਮੈਂ ਨਸ਼ੇ ਕਾਰਣ ਇਹ ਨਾ ਵੇਖ ਸਕਿਆ ਕਿ ਮਗਰ ਇੱਕ ਹੋਰ ਸਾਈਕਲ ਵਾਲਾ ਵੀ ਆ ਰਿਹਾ ਸੀ। ਉਹ ਖਬਰੇ ਕੋਈ ਦੋਧੀ ਸੀ, ਜਿਹੜਾ ਕਿਤੇ ਸੀਤਲ ਦਾ ਰਿਸ਼ਤੇਦਾਰ ਸੀ। ਲਓ ਜੀ, ਉਹ ਅਗਲੀ ਸਵੇਰ ਸੀਤਲ ਨੂੰ ਦੱਸ ਆਇਆ, ਪਈ ਤੇਰੇ ਨਾਂ ਤੇ ਤਾਂ ਰਾਤੀਂ ਸਾਡੇ ਪਿੰਡ ਆਲਾ ਹੋਮਗਾਰਡੀਆ ਮਾਰ ਤਾ ਤੇ ਤੂੰ ਇਥੇ ਫਿਰੀ ਜਾਨੈਂ। ਲਉ ਜੀ, ਸੀਤਲ ਸੀ ਪੰਜਾਬ ਪੁਲਿਸ ਦਾ ਬੰਦਾ। ਮੈਂ ਐਵੇਂ ਉਹਦਾ ਨਾਂ ਲੈ ਤਾ। ਉਹ ਤੇ ਜੀ ਫੱਟ ਐਸ. ਪੀ. ਕੋਲ ਪੁੱਜਦਾ ਹੋ ਗਿਆ। ਤੇ ਨਾਲੇ ਸੀ. ਆਈ. ਡੀ. ਮਗਰ ਲਾ ਤੀ। ਤੇ ਲਉ ਜੀ ਸੀ. ਆਈ. ਡੀ. ਆਲਿਆਂ ਹਫਤਾ ਨਹੀਂ ਪੈਣ ਦਿੱਤਾ, ਮੈਨੂੰ ਫੜ• ਕੇ ਅਜੈਬੇ ਕੋਲ ਦੇ ਗਏ। ਪਹਿਲੇ ਤੇ ਜਲੰਧਰ ਪੁਲਿਸ ਆਲੇ ਲੈ ਗਏ, ਕਿਉਂਕਿ ਮੈਂ ਜਿਸ ਐਸ. ਐਸ. ਪੀ. ਨਾਲ ਸਾਂ, ਉਹ ਜਲੰਧਰ ਜਾ ਵੜਿਆ ਸੀ। ਉਹਨੇ ਫੇਰ ਮੈਨੂੰ ਅਜੈਬੇ ਨੂੰ ਦੇ ਦਿੱਤਾ। ਮੈਂ ਖਬਰੇ, ਕੋਈ ਪੰਤਾਲੀ ਜਾਂ ਪੰਜਾਬ ਦੇ ਕਰੀਬ ਸਿਪਾਹੀ ਮਾਰੇ ਹੋਣੇ ਆ।'' ਉਹਨੇ ਲੰਮਾ ਸਾਹ ਲੈ ਕੇ ਆਪਣੀ ਰਾਮ ਕਹਾਣੀ ਮੁਕਾ ਦਿੱਤੀ। 
***
''ਪਰ ਹੁਣ ਤੂੰ ਕੀ ਚਾਹੁੰਨੈ?'' ਮੈਂ ਕਿਹਾ।
''ਮੈਂ ਭਾਅ। ਬਸ ਇਹੀ ਚਾਹੁੰਨਾ ਕਿ ਵੱਡਾ ਟਰੱਕ ਮੇਰੀ ਛਾਤੀ ਤੋਂ ਲੰਘਾ ਦਿਓ।'' ਉਸ ਫੇਰ ਕਿਹਾ। 
''ਕਦੰਤ ਨਹੀਂ ਹੋ ਸਕਦਾ।'' ਮੈਂ ਅੱਕ ਕੇ ਕਿਹਾ। 
''ਹੋ ਕਿਉਂ ਨਹੀਂ ਸਕਦਾ? ਬਘੇਲੇ ਨੂੰ ਵੀ ਤੇ ਅਜੈਬੇ ਦੇ ਬੰਦਿਆਂ ਵੱਡੇ ਟਰੱਕ ਥੱਲੇ ਸਿਰ ਫੇਹ ਕੇ ਮਾਰਿਆ ਸੀ।'' ਉਹਨੇ ਮੈਨੂੰ ਜਿਵੇਂ ਸੂਚਨਾ ਦਿੱਤੀ। 
''ਉਏ, ਉਹ ਤੇ ਗਿੱਲ ਦਾ ਹੁਕਮ ਸੀ।'' ਮੈਂ ਉਹਨੂੰ ਸੱਚ ਦੱਸ ਦਿੱਤਾ।
''ਪਰ ਭਾਅ। ਮੈਂ ਤੇ ਆਪ ਹੀ ਟਰੱਕ ਥੱਲੇ ਹੋ ਕੇ ਮਰਨਾ ਚਾਹੁੰਨਾ। ਫੇਰ ਕਿਸੇ ਨੂੰ ਕੀ ਤਰਾਜ ਐ?'' ਉਸ ਬੱਚਿਆਂ ਵਾਂਗ ਹਠ ਕੀਤਾ। 
''ਪਰ ਯਾਰ। ਤੂੰ ਇਸ ਸਿਆਪੇ 'ਚ ਕਿਉਂ ਪੈਨੈ? ਗੱਲ ਕੀ ਆ ਵਿੱਚੋਂ?'' ਮੈਂ ਅੱਕ ਕੇ ਕਿਹਾ। 
''ਲੈ ਉਹ ਵੀ ਸੁਣ ਲੈ, ਤੇ ਆਪੇ ਫੈਸਲਾ ਕਰ ਲੈ।'' ਉਸਨੇ ਕਿਹਾ। ਸਾਹ ਲੈ ਕੇ ਉਹ ਫੇਰ ਸ਼ੁਰੂ ਹੋ ਗਿਆ-
''ਪਿਛਲੇ ਮਹੀਨੇ ਤੋਂ, ਜਦੋਂ ਦਾ ਮੈਨੂੰ ਪੁਲਿਸ ਨੇ ਫੜਿਐ ਤੇ ਤਸੀਹੇ ਦੇ ਰਹੀ ਹੈ, ਸੱਚ ਜਾਣੀਂ।'' ਮੈਨੂੰ ਕਿਤੇ ਦਰਦ ਨਹੀਂ ਹੁੰਦੀ। ਕੋਈ ਪੀੜ ਨਹੀਂ ਹੁੰਦੀ। ਬੱਸ ਇੱਕੋ ਪੀੜ ਹੁੰਦੀ ਹੈ ਦਿਨ ਰਾਤ। ਉਹ ਇਹ ਕਿ ਪਿਛਲੇ ਇੱਕ ਮਹੀਨੇ ਤੋਂ ਜਦ ਮੈਂ ਅੱਖਾਂ ਮੀਟਦਾਂ, ਉਹ ਬਾਲੜੀ ਜਿਵੇਂ ਛਾਲ ਮਾਰ ਕੇ ਮੇਰੀ ਛਾਤੀ 'ਤੇ ਬਹਿ ਜਾਂਦੀ ਐ। ਤੇ ਉਹ, ਜਿਹੜੀ ਮਸਾਂ ਦਸ-ਬਾਰਾਂ ਕਿੱਲੋ ਦੀ ਹੋਣੀ ਐ, ਉਹਦਾ ਭਾਰ ਵਧਣ ਲੱਗ ਪੈਂਦੇ। ਤੇ ਜਿਵੇਂ ਮੇਰੀ ਛਾਤੀ 'ਤੇ ਬੈਠੀ ਉਹ ਮਣਾਂ, ਟਨਾਂ ਤੇ ਕੁਇੰਟਲਾਂ ਦੀ ਹੋ ਜਾਂਦੀ ਏ। ਨਾਲ ਹੱਸੀ ਜਾਂਦੀ ਏ ਤੇ ਨਾਲੇ ਭਾਰ ਵਧਾਈ ਜਾਂਦੀ ਏ। ਮੈਂ ਬਥੇਰਾ ਅੱਖਾਂ ਖੋਲ•ਦਾਂ, ਹੱਥ ਮੈਰ ਮਾਰਦਾਂ, ਪਰ ਉਹ ਲਹਿੰਦੀ ਹੀ ਨਹੀਂ।''
ਮੈਂ ਚੁੱਪ ਸਾਂ।
ਉਹਨੇ ਹਿੰਮਤ ਕਰਕੇ ਆਪਣੇ ਖੱਬੇ ਹੱਥ ਨਾਲ ਮੇਰੇ ਪੈਰ ਫੜਨੇ ਚਾਹੇ। ਮੈਂ ਤ੍ਰਭਕ ਗਿਆ। ਉਹ ਫੇਰ ਖੱਬਾ ਹੱਥ ਮੰਗਤੇ ਵਾਂਗ ਮੇਰੇ ਵੱਲ ਅੱਡ ਕੇ ਕਹਿਣ ਲੱਗਾ-
''ਭਾਅ। ਮੇਰੀ ਬਸ ਆਹ ਇੱਕ ਅੱਧ ਘੜੀ ਰਹਿ ਗਈ ਊ। ਉਪਰ ਮੈਂ ਟਿਕਟ ਕਟਾ ਕੇ, ਇਹ ਭਾਰ ਛਾਤੀ 'ਤੇ ਲੈ ਕੇ ਨਹੀਂ ਜਾਣਾ ਚਾਹੁੰਦਾ। ਰੱਬ ਦਾ ਵਾਸਤਾ ਈ, ਚੰਨੇ ਨੂੰ ਕਹਿ ਵੇਖ, ਕਿ ਮੇਰੀ ਛਾਤੀ ਤੋਂ ਟਰੱਕ ਲੰਘਾ ਦਏ। ਖਬਰੇ ਏਦਾਂ ਹੀ ਉਸ ਬਾਲੜੀ ਦਾ ਭਾਰ ਮੈਥੋਂ ਲਹਿ ਜਾਏ।'' 

Comments

  1. Do you have this artical in english?

    ReplyDelete
  2. It is really horrible.. No one can imagine such horrible reality until it happen to them. I couldn't leave the effect of story for some days and I know that my unconscious will never forget it…

    I have certain queries:

    What happened to Jassa then?

    How did Maninder Singh Kaang rescue?

    What is the time period of these happenings?

    When was this story written?

    Please answer If you can otherwise refer me the sources to know this…

    Gur Fateh

    ReplyDelete

Post a Comment

Popular posts from this blog

The Burden- ਮਨਿੰਦਰ ਸਿੰਘ ਕਾਂਗ ਰਚਿਤ ਪੰਜਾਬੀ ਕਹਾਣੀ ਭਾਰ- ਇਕ ਪੁਲਿਸ ਕੈਟ ਦੀ ਗਾਥਾ ਦਾ ਅੰਗਰੇਜੀ ਅਨੁਵਾਦ

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ