Posts

Showing posts from June, 2008

A Sister's Appeal Whose Brother Was Killed in a Fake Encounter

Image
Today, we received this letter in our office. A slightly modified version is being published in the Chardi Kala Newspaper. I have written an introductory note:

ਸ੍ਰੀ ਦਰਬਾਰ ਸਾਹਿਬ ਉਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਤੋਂ ਬਾਅਦ ਸਿੱਖ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਅਤੇ ਹਮਦਰਦੀ ਰੱਖਣ ਵਾਲੇ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੂੰ ਭਾਰਤੀ ਹਕੂਮਤ ਦੇ ਕਰਿੰਦਿਆਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਹੈ। ਇਨਾਂ ਵਿੱਚੋਂ ਬਹੁਤ ਸਾਰੇ ਅਜਿਹੇ ਵੀ ਸਨ, ਜਿਨਾਂ ਦਾ ਸੰਘਰਸ਼ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ, ਸਗੋਂ ਉਨਾਂ ਦਾ ਕਸੂਰ ਸਿਰਫ ਏਨਾ ਹੀ ਸੀ ਕਿ ਉਹ ਸਿੱਖ ਸਨ। ਜ਼ਾਲਮਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਭਾਰਤੀ ਹਕੂਮਤ ਦੇ ਜ਼ੁਲਮਾਂ ਨੂੰ ਬਿਆਨ ਕਰਦੀ ਇਹ ਚਿੱਠੀ ਇੱਕ ਅਜਿਹੀ ਦੁਖਿਆਰੀ ਭੈਣ ਵਲੋਂ ਲਿਖੀ ਗਈ ਹੈ, ਜਿਸਦੀਆਂ ਅੱਖਾਂ ਅਜੇ ਵੀ ਆਪਣੇ ਵੀਰ ਦਾ ਮੁੱਖੜਾ ਵੇਖਣ ਲਈ ਤਰਸ ਰਹੀਆਂ ਹਨ। ਉਸਦੇ ਹੱਥ ਅੱਜ ਵੀ ਆਪਣੇ ਵੀਰ ਦੇ ਗੁੱਟ ਦੀ ਉਡੀਕ ਕਰ ਰਹੇ ਹਨ, ਜਿਹੜਾ ਹਰ ਵਰੇ ਰੱਖੜੀ ਬੰਨਣ ਲਈ ਉਸ ਦੇ ਸਾਹਮਣੇ ਹੁੰਦਾ ਸੀ। ਸਾਡੇ ਸੰਘਰਸ਼ ਦੀ ਬੇਪਨਾਹ ਪੀੜ ਅੱਜ ਵੀ ਅਣਕਹੀ ਹੀ ਪਈ ਹੈ, ਕਿਉਂਕਿ ਜ਼ਾਲਮਾਂ ਨੇ ਅਜਿਹੀਆਂ ਨਾਪਾਕ ਚਾਲਾਂ ਚੱਲੀਆਂ ਕਿ ਆਪਣੇ ਧੀਆਂ-ਪੁੱਤਰ ਗੁਆਉਣ ਵਾਲੇ ਮਾਪਿਆਂ ਨੂੰ ਇਹ ਵੀ ਸਪੱਸ਼ਟ ਨਾ ਹੋ ਸਕਿਆ ਉਨਾਂ ਦੀਆਂ ਅੱਖਾਂ ਦੇ ਤਾਰੇ ਜਿਊਂਦੇ ਹਨ ਜਾਂ ਇਸ ਧਰਤੀ ਨੂੰ ਅਲਵਿਦਾ…