A Sister's Appeal Whose Brother Was Killed in a Fake Encounter

Today, we received this letter in our office. A slightly modified version is being published in the Chardi Kala Newspaper. I have written an introductory note:

ਸ੍ਰੀ ਦਰਬਾਰ ਸਾਹਿਬ ਉਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਤੋਂ ਬਾਅਦ ਸਿੱਖ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਅਤੇ ਹਮਦਰਦੀ ਰੱਖਣ ਵਾਲੇ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੂੰ ਭਾਰਤੀ ਹਕੂਮਤ ਦੇ ਕਰਿੰਦਿਆਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਹੈ। ਇਨਾਂ ਵਿੱਚੋਂ ਬਹੁਤ ਸਾਰੇ ਅਜਿਹੇ ਵੀ ਸਨ, ਜਿਨਾਂ ਦਾ ਸੰਘਰਸ਼ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ, ਸਗੋਂ ਉਨਾਂ ਦਾ ਕਸੂਰ ਸਿਰਫ ਏਨਾ ਹੀ ਸੀ ਕਿ ਉਹ ਸਿੱਖ ਸਨ। ਜ਼ਾਲਮਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸਨ। ਭਾਰਤੀ ਹਕੂਮਤ ਦੇ ਜ਼ੁਲਮਾਂ ਨੂੰ ਬਿਆਨ ਕਰਦੀ ਇਹ ਚਿੱਠੀ ਇੱਕ ਅਜਿਹੀ ਦੁਖਿਆਰੀ ਭੈਣ ਵਲੋਂ ਲਿਖੀ ਗਈ ਹੈ, ਜਿਸਦੀਆਂ ਅੱਖਾਂ ਅਜੇ ਵੀ ਆਪਣੇ ਵੀਰ ਦਾ ਮੁੱਖੜਾ ਵੇਖਣ ਲਈ ਤਰਸ ਰਹੀਆਂ ਹਨ। ਉਸਦੇ ਹੱਥ ਅੱਜ ਵੀ ਆਪਣੇ ਵੀਰ ਦੇ ਗੁੱਟ ਦੀ ਉਡੀਕ ਕਰ ਰਹੇ ਹਨ, ਜਿਹੜਾ ਹਰ ਵਰੇ ਰੱਖੜੀ ਬੰਨਣ ਲਈ ਉਸ ਦੇ ਸਾਹਮਣੇ ਹੁੰਦਾ ਸੀ। ਸਾਡੇ ਸੰਘਰਸ਼ ਦੀ ਬੇਪਨਾਹ ਪੀੜ ਅੱਜ ਵੀ ਅਣਕਹੀ ਹੀ ਪਈ ਹੈ, ਕਿਉਂਕਿ ਜ਼ਾਲਮਾਂ ਨੇ ਅਜਿਹੀਆਂ ਨਾਪਾਕ ਚਾਲਾਂ ਚੱਲੀਆਂ ਕਿ ਆਪਣੇ ਧੀਆਂ-ਪੁੱਤਰ ਗੁਆਉਣ ਵਾਲੇ ਮਾਪਿਆਂ ਨੂੰ ਇਹ ਵੀ ਸਪੱਸ਼ਟ ਨਾ ਹੋ ਸਕਿਆ ਉਨਾਂ ਦੀਆਂ ਅੱਖਾਂ ਦੇ ਤਾਰੇ ਜਿਊਂਦੇ ਹਨ ਜਾਂ ਇਸ ਧਰਤੀ ਨੂੰ ਅਲਵਿਦਾ ਆਖ ਕੇ ਹਮੇਸ਼ਾ ਲਈ ਉਨਾਂ ਨੂੰ ਰੋਂਦਿਆਂ-ਕੁਰਲਾਉਂਦਿਆਂ ਛੱ²ਡ ਕੇ ਤੁਰ ਗਏ ਹਨ।
ਇਹ ਪੀੜ, ਜਿਹੜੀ ਕਿ ਸਾਰੇ ਮਨੁੱਖੀ ਇਤਿਹਾਸ ਵਿੱਚ ਲਾਮਿਸਾਲ ਹੈ, ਨੂੰ ਕਥਿਆ ਜਾਣਾ ਅਤਿਅੰਤ ਜ਼ਰੂਰੀ ਹੈ। ਇਨਾਂ ਪੀੜਾਂ ਭਰੇ ਬੋਲਾਂ ਵਿੱਚੋਂ ਹੀ ਪੰਥ ਲਈ ਨਵੇਂ ਰਾਹ ਪੈਦਾ ਹੋਣਗੇ। ਇਨਾਂ ਮਾਵਾਂ, ਭੈਣਾਂ ਅਤੇ ਪਤਨੀਆਂ ਦੇ ਹੰਝੂ ਉਹ ਅੰਮ੍ਰਿਤ ਹਨ, ਜਿਹੜੇ ਸਿੱਖੀ ਦੇ ਬੂਟੇ ਨੂੰ ਹਰਾ-ਭਰਾ ਰੱਖਣ ਦੀ ਤਾਕਤ ਰੱਖਦੇ ਹਨ ਸਿਆਸਤਦਾਨਾਂ ਦੀਆਂ ਘੁਣਤਰਬਾਜ਼ੀਆਂ ਨੇ ਨਾ ਤਾਂ ਅੱਜ ਤੱਕ ਪੰਥ ਦਾ ਕੁਝ ਸਵਾਰਿਆ ਹੈ ਅਤੇ ਨਾ ਹੀ ਸਵਾਰ ਸਕਦੀਆਂ ਹਨ। ਜਦੋਂ ਦੀ ਅਕਾਲਪੁਰਖ ਨੇ ਇਸ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਜਦੋਂ ਦੀ ਇਹ ਧਰਤੀ, ਅੰਬਰ ਤੇ ਤਾਰੇ ਹੋਂਦ ਵਿੱਚ ਆਏ ਹਨ, ਆਦਮ ਜਾਤ ਨੇ ਕਦੇ ਵੀ ਦੁੱਖਾਂ ਦੇ ਏਨੇ ਪਹਾੜ ਆਪਣੇ ਉ¤ਪਰ ਟੁੱਟਦੇ ਨਹੀਂ ਸਨ ਵੇਖੇ, ਜਿਹੜੇ ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਦੌਰਾਨ ਪੰਜਾਬ ਦੀ ਧਰਤੀ ਉਪਰ ਟੁੱਟੇ।
ਸਾਡੀਆਂ ਉਨਾਂ ਸਾਰੇ ਮਾਪਿਆਂ, ਭੈਣਾਂ, ਭਰਾਵਾਂ, ਪਤਨੀਆਂ ਤੇ ਬੱਚਿਆਂ ਨੂੰ ਅਪੀਲ ਹੈ ਕਿ ਜਿਸ ਕਿਸੇ ਨੇ ਵੀ ਇਸ ਜ਼ੁਲਮ ਨੂੰ ਆਪਣੇ ਪਿੰਡੇ ਉ¤ਤੇ ਜਰਿਆ ਹੈ, ਉਹ ਆਪਣੀ ਵਿੱਥਿਆ ਸਾਨੂੰ ਜ਼ਰੂਰ ਲਿਖ ਕੇ ਭੇਜੇ ਤਾਂ ਕਿ ਸਮੁੱਚੀ ਲੋਕਾਈ ਨੂੰ ਜਾਣੂੰ ਕਰਵਾਇਆ ਜਾ ਸਕੇ ਕਿ ਭਾਰਤ ਦੇ ਅਖੌਤੀ ਲੋਕਤੰਤਰ ਦਾ ਅਸਲੀ ਚਿਹਰਾ ਕਿਹੋ ਜਿਹੇ ਸ਼ੈਤਾਨੀ ਨਕਸ਼ ਆਪਣੇ ਅੰਦਰ ਲੁਕਾਈ ਬੈਠਾ ਹੈ ਤਾਂ ਕਿ ਪੰਥ ਦਾ ਅਕਹਿ ਅਤੇ ਅਸਹਿ ਦਰਦ ਮਨੁੱਖਤਾ ਦੇ ਸਮੂਹ ਹਿਤੈਸ਼ੀਆਂ ਨਾਲ ਸਾਂਝਾ ਕੀਤਾ ਜਾ ਸਕੇ, ਤਾਂ ਕਿ ਗਰੀਬ ਮਜ਼ਲੂਮਾਂ ਦੇ ਨਾਂ ਉ¤ਤੇ ਸਿਆਸਤ ਕਰਨ ਵਾਲੇ ਉਨਾਂ ਪਖੰਡੀਆਂ ਅਤੇ ਸਰਕਾਰ ਦੇ ਚਾਪਲੂਸਾਂ ਦੇ ਮੂੰਹ ਉ¤ਤੇ ਚਪੇੜ ਮਾਰੀ ਜਾ ਸਕੇ ਕਿ ਸਾਡਾ ਸੰਘਰਸ਼ ਕੋਈ ਫਿਰਕੂ ਵੱਖਵਾਦ ਨਹੀਂ ਸੀ, ਸਗੋਂ ਅਸੀਂ ਤਾਂ ਸਾਰੀ ਮਾਨਵਤਾ ਨੂੰ ਸਾਂਝੀਵਾਲਤਾ ਦੀ ਫਿਜ਼ਾ ਦਾ ਆਨੰਦ ਮਾਣਦਿਆਂ ਦੇਖਣ ਦੀ ਤਮੰਨਾ ਨਾਲ ਲੜ ਰਹੇ ਹਾਂ। ਮਾਰਕਸ ਵਰਗੇ ਮਹਾਨ ਚਿੰਤਕਾਂ ਦੇ ਨਾਂ ਉ¤ਤੇ ਆਪਣਾ ਤੋਰੀ-ਫੁਲਕਾ ਚਲਾਉਣ ਵਾਲੇ ਸਰਕਾਰ ਦੇ ਇਨਾਂ ਝੋਲੀਚੁੱਕਾਂ ਨੂੰ ਹੁਣ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਅੱਜ ਮਨੁੱਖਤਾ ਜਿਸ ਤਬਾਹੀ ਦੇ ਕੰਢੇ ਉਤੇ ਖੜੀ ਹੈ, ਉਥੇ ਖਾਲਿਸਤਾਨ ਵਰਗਾ ਬਰਾਬਰੀ ਵਾਲਾ ਰਾਜਨੀਤਕ ਪ੍ਰਬੰਧ ਹੀ ਇੱਕੋ ਇੱਕ ਰਸਤਾ ਹੈ, ਜਿਹੜਾ ਸਾਨੂੰ ਕੋਈ ਨਵਾਂ ਰਾਹ ਵਿਖਾਉਣ ਦੇ ਯੋਗ ਹੈ।


Comments

 1. Why have you left her contact information on the letter? you should not allow anybody the opportunity to contact her for any wrong reasons.

  ReplyDelete
 2. We Sikhs are fed up of being part of stupid jokes.
  By Guru’s grace, one Sikh has earned the admiration of not only Indians but the whole World – Dr Manmohan Singh.
  64 hors to the decision and we all can make a difference.
  Please mail/sms to all your contacts and ask each one of them to appeal to the conscience of the SAD MPs .
  Their contact nos. are: 9814058001, 9868180859, 9868180584, 9868180531, 9868180331, 9868180682.
  Your investing a few minutes or Rupees can change the course of Sikh history now. PLEASE MOVE FAST!!!
  You are requested not sms profanities to these MPs. Please appeal to their human self.

  A message like this would be apt:
  Sikh Sangat appeals to you to prove to the world that you are SIKHS first and politicians later.
  Sikh history will be brightened by your one action:
  PLEASE ABSTAIN FROM VOTING !!!!!!!!!!!!!!

  ReplyDelete

Post a Comment

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?