Posts

Showing posts from February, 2010

ਰਿਹਾ ਦੀਵਾ ਬੁਝਦਾ ਜਦੋਂ ਵੀ, ਮੈਂ ਰੋਂਵਦੀ ਰਹੀ ਆਂ

Image
ਮੁਲਾਕਾਤੀ :ਡਾ. ਵਨੀਤਾ

? ਤੁਹਾਡਾ ਪਿਛੋਕੜ ਵੀ ਭੂਤਵਾੜੇ ਨਾਲ ਸੰਬੰਧਿਤ ਹੈ। ਭੂਤਵਾੜੇ ਤੋਂ ਤੁਸੀਂ ਕਵਿਤਾ ਤੇ ਅਧਿਐਨ ਵਿਚ ਕੀ ਕੁਝ ਪ੍ਰਾਪਤ ਕੀਤਾ?

-ਭੈਣ ਵਨੀਤਾ! ਉਹ ਦਿਨ ਬਹੁਤ ਮਾਸੂਮ ਸਨ। ਉਦੋਂ ਪਿਆਰ ਹੀ ਪਿਆਰ ਸੀ, ਨਿਰੋਲ ਫਕੀਰੀ ਪਿਆਰ ਦੀ ਸਿ਼ੱਦਤ ਦੇ ਦਿਨ ਸਨ ਉਹ। ਘਰ ਨੂੰ ਅੱਠੇ ਪਹਿਰ ਜੰਦਰੇ ਨਾ ਲਾਉਣੇ, ਮਹਿਮਾਨਾਂ ਲਈ ਮਿਹਰਬਾਨ ਬਾਹਾਂ ਵਾਂਗ ਦਰਵਾਜ਼ੇ ਸਦਾ ਖੁਲ੍ਹੇ, ਪੌਣ ਅਹਾਰੀਆਂ ਵਰਗੀ ਬੇਫਿ਼ਕਰੀ, ਆਲੇ ਦੁਆਲੇ ਕਿਤਾਬਾਂ ਹੀ ਕਿਤਾਬਾਂ ਅਤੇ ਕਿਤਾਬਾਂ ਨਾਲ ਹਰ ਵਿਖਾਵੇ ਤੋਂ ਰਹਿਤ ਨਿਰਛਲ ਮੋਹ। ਉਨ੍ਹਾਂ ਦਿਨਾਂ ਵਿਚ ਮੈਂ ਰਿਗ ਵੇਦ, ਉਪਨਿਸ਼ਦਾਂ, ਰੂਸ ਦੇ ਮਹਾਨ ਨਾਵਲ, ਮਾਉ ਦੀਆਂ ਲਿਖਤਾਂ, ਜਿ਼ਦਗੀ ਅਤੇ ‘ਲੰਮੇ ਕੂਚ’ ਦੀ ਗਾਥਾ ਨੂੰ ਸਮਾਧੀ ਵਾਲੇ ਰੰਗ ਵਿਚ ਪੜ੍ਹਿਆ ਅਤੇ ਸੁਣਿਆ। ਜਾਪ ਸਾਹਿਬ ਅਤੇ ਜਪੁਜੀ ਦੇ ਸੈਂਕੜੇ ਪਾਠ ਕੀਤੇ। ਉਨ੍ਹਾਂ ਦਿਨਾਂ ਵਿਚ ਹੀ ਮੈਂ ਜਿ਼ੰਦਗੀ ਦੀ ਅਨੰਦ ਆਭਾ ਦੇ ਰਹੱਸ ਨੂੰ ਬੁੱਝਿਆ, ਜਿਸਦੀ ਰੌਸ਼ਨੀ ਮੇਰੇ ਅੱਜ ਕੱਲ੍ਹ ਲਿਖੇ ਜਾ ਰਹੇ ਲੰਮੇ ਮਹਾ ਕਾਵਿ ਵਿਚ ਛਿਣ-ਛਿਣ ਉਤਰ ਰਹੀ ਹੈ। ਉਨ੍ਹਾਂ ਦਿਨਾਂ ਵਿਚ ਪ੍ਰਾਪਤ ਕੀਤੀ ਆਪ ਮੁਹਾਰੀ ਮਾਸੂਮੀਅਤ ਨੂੰ ਮੈਂ ਤੇ ਲਾਲੀ ਸਾਹਿਬ ਨੇ ਹੁਣ ਤਕ ਸਾਂਭਿਆ ਹੋਇਆ ਹੈ, ਜਦੋਂਕਿ ਚਾਲਾਕ ਵਕਤ ਦੇ ਬੇਰਹਿਮ ਥਪੇੜਿਆਂ ਪਿਛੋਂ ਭੂਤਵਾੜੇ ਦੇ ਬਾਕੀ ਜਿਉਂਦੇ ਮੈਂਬਰਾਂ ਵਿਚ ਉਨ੍ਹਾਂ ਦਿਨਾਂ ਦੀ ਸੁਹਿਰਦਤਾ ਦੀ ਕੋਈ ਕੋਈ ਝਲਕ ਹੀ ਬਾਕੀ ਹੈ (ਦੋ ਮਰ ਚੁੱਕੇ ਹਨ, ਬਹੁਤੇ ਥੱਕੇ ਦੁਨੀਆਦਾਰ ਬਣ ਗਏ …

‘ਝਨਾਂ ਦੀ ਰਾਤ’ ਦੇ ਪ੍ਰਸੰਗ ਵਿਚ

Image
ਡਾ. ਗੁਰਬਚਨ

ਕੁਝ ਲੇਖਕ ਕਦੇ ਵੀ ਅਣਗੌਲੇ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦੀ ਮੌਜੂਦਗੀ ਧੁੱਪ ਵਾਂਗ ਹੁੰਦੀ ਹੈ। ਕੋਈ ਸ਼ਾਸਨ ਦਰਵੇਸ਼ੀ ਸਿ਼ੱਦਤ ਦਾ ਦਮਨ ਨਹੀਂ ਕਰ ਸਕਦਾ। ਪੰਜਾਬ ਨੇ ਹਮੇਸ਼ਾ ਅਜਿਹੇ ਸ਼ਾਇਰ ਪੈਦਾ ਕੀਤੇ ਹਨ ਜਿਨ੍ਹਾਂ ਦੇ ਸ਼ਬਦਾਂ ‘ਚੋਂ ਯੁਗਾਂ ਦੀ ਗਾਥਾ ਬੋਲਦੀ ਹੈ। ਇਨ੍ਹਾਂ ਸ਼ਾਇਰਾਂ ਦੀਆਂ ਆਵਾਜ਼ਾਂ ਸਾਡੀ ਧਰਤੀ ਦੇ ਅਚੇਤ ‘ਚ ਗੂੰਜ ਵਾਂਗ ਮੌਜੂਦ ਹਨ। ਹਰਿੰਦਰ ਸਿੰਘ ਮਹਿਬੂਬ ਪੰਜਾਬ ਦੇ ਅਤੀਤ ਦੀਆਂ ਆਵਾਜ਼ਾਂ ਨੂੰ ਬੁਲੰਦ ਕਰਨ ਵਾਲਾ ਕਵੀ ਹੈ। ਉਸ ਦਾ ਆਬਸ਼ਾਰੀ ਸਰੋਦ ਸਾਡੇ ਬੀਤ ਚੁੱਕੇ ਅਸਲ ਨੂੰ ਸੁਰਜੀਤ ਕਰਦਾ ਹੈ। ਲੋੜ ਅਜਿਹੇ ਕਵੀ ਨਾਲ ਸਾਂਝ ਪਾਉਣ ਦੀ ਹੈ।

ਪਰ ਕਵਿਤਾ ਨਾਲ ਸਾਂਝ ਪਾਉਣ ਦੇ ਸਮੇਂ ਤਾਂ ਵਿਹਾਜ ਗਏ ਹਨ। ਜਿਹੜੇ ਵੇਲੇ ਗੁੰਮ-ਗੁਆਚ ਚੁੱਕੇ ਹਨ ਮਹਿਬੂਬ ਦੇ ਜਿ਼ਹਨ ‘ਚ ਉਹ ਕੁੰਡੀ ਫਸਾਈ ਬੈਠੇ ਹਨ। ਉਹ ਬੀਤ ਚੁੱਕੇ ਦਾ ਕਵੀ ਹੈ, ਇਸ ਲਈ ਓਪਰਾ ਲੱਗਦਾ ਹੈ। ਉਸ ਨੂੰ ਵੀ ਇਹ ਯੁਗ ਜ਼ਰੂਰ ਓਪਰਾ ਲਗਦਾ ਹੋਵੇਗਾ। ਪੰਜਾਬੀ ਪਾਠਕ ਅੱਜ ਦੀ ਗ੍ਰਿਫ਼ਤ ‘ਚ ਹੈ ਤੇ ਪੰਜਾਬ ਦਾ ਇਹ ਸ਼ਾਇਰ ਬੀਤ ਚੁੱਕੇ ਦੇ ਗੁਣ ਗਾਣ ‘ਚ ਮਸਰੂਫ਼ ਹੈ। ਉਸ ਦਾ ਅੰਦਾਜ਼ੇ-ਬਿਆਨ ਪੁਰਾਣਾ ਹੋਣ ਕਰਕੇ ਓਪਰਾ ਹੈ। ਸਿ਼ੱਦਤ ਤੇ ਲਗਨ ਅਥਾਹ ਹੈ। ਸਰੋਦੀ ਵੇਗ ਹੈ। ਇਸਦੇ ਉਲਟ ਅੱਜ ਦੇ ਬੰਦੇ ਪਾਸ ਵਸਤਾਂ ਦਾ ਭੰਡਾਰ ਹੈ। ਸ਼ਬਦਾਂ ਦੀ ਟਕਸਾਲ ਦੀ ਉਸ ਨੂੰ ਲੋੜ ਨਹੀਂ ਜਾਪਦੀ। ਸਥਿਤੀ ਤੇ ਕਵੀ ਵਿਚਕਾਰ ਅਜੀਬ ਅੰਤਰ-ਵਿਰੋਧ ਹੈ।

ਮਹਿਬੂਬ ਪਾਸ ਬੀਤ ਚੁੱਕੇ ਦੀ ਰੂਹਾਨੀ ਤੇ ਇੰ…