ਕਿਤਾਬ ਦਿਵਸ ਬਾਰੇ

ਪੰਜਾਬੀਆਂ ਦੇ ਕਿਤਾਬਾਂ ਨਾ ਪੜਣ ਦਾ ਇੱਕ ਕਾਰਣ ਇਹ ਵੀ ਹੈ ਕਿ ਪੰਜਾਬ ਦੇ ਬਹੁਤੇ ਸਾਹਿਤਕਾਰਾਂ ਨੇ ਪੰਜਾਬ ਦੀ ਵਿਰਾਸਤ ਨਾਲ ਵਫਾ ਕਰਨ ਦੀ ਬਜਾਏ ਨਾਸਤਿਕਤਾ ਦਾ ਪ੍ਰਚਾਰ ਕਰਨ ਉੱਤੇ ਜਿਆਦਾ ਜੋਰ ਦਿੱਤਾ ਹੈ। ਪੰਜਾਬ ਦੇ ਇਹਨਾਂ ਅਖੌਤੀ ਬੁੱਧੀਜੀਵੀਆਂ ਨੇ ਪੰਜਾਬ ਦੀ ਪੀੜ ਨੂੰ ਪਛਾਨਣ ਦੀ ਬਜਾਏ ਪੰਜਾਬ ਦੀ ਇੱਜਤ-ਆਬਰੂ ਨੂੰ ਲੀਰ ਲੀਰ ਕਰਨ ਵਾਲੇ ਦਿੱਲੀ ਦੇ ਹੁਕਮਰਾਨਾਂ ਦੇ ਝੋਲੀਚੁੱਕ ਬਣਨ ਨੂੰ ਤਰਜੀਹ ਦਿੱਤੀ ਹੈ। ਪੰਜਾਬ ਦੇ ਲੋਕ ਇਹਨਾਂ ਦੀ ਗੁਲਾਮ ਸੋਚ ਦੀਆਂ ਕਾਲੀਆਂ ਲਿਖਤਾਂ ਨੂੰ ਪੜਨ ਵੀ ਕਿਉਂ? ਮੈਂ ਇਹ ਜਰੂਰ ਮੰਨਦਾ ਨਾਂ ਕਿ ਸਾਨੂੰ ਵੱਧ ਤੋਂ ਵੱਧ ਚੰਗਾ ਸਾਹਿਤ ਪੜਨਾ ਚਾਹੀਦਾ ਹੈ। ਪਰ ਵਿਸ਼ਵ ਸਾਹਿਤ ਨੂੰ ਪੜਨ ਦੀ ਚੇਟਕ ਵੀ ਮਾਂ ਬੋਲੀ ਦੇ ਉਸਾਰੂ ਸਾਹਿਤ ਰਾਹੀਂ ਹੀ ਲਾਈ ਜਾ ਸਕਦੀ ਹੈ। ਪੰਜਾਬੀ ਵਿੱਚ ਅਜੇ ਤੱਕ ਮਿਆਰੀ ਸਾਹਿਤ ਦੀ ਰਚਨਾ ਬਹੁਤ ਘੱਟ ਹੋਈ ਹੈ। ਬਹੁਤਿਆਂ ਨੇ ਤਾਂ ਸਾਹਿਤ ਨੂੰ ਵਿਚਾਰਧਾਰਕ ਸੌਦਾ ਵੇਚਣ ਦਾ ਜਰੀਆ ਹੀ ਬਣਾਇਆ ਹੈ।

Comments

  1. ਰਾਜਸੱਤਾ ਚਾਹੁੰਦੀ ਨਹੀਂ ਕਿ ਲੋਕ ਪੜਨ ਰਾਜਸੱਤਾ ਬਿਨਾਂ ਕੁੱਝ ਵੀ ਲਾਗੂ ਨਹੀਂ ਹੁੰਦਾ

    ReplyDelete
  2. ਵਾਹ, ਕਿਆ ਖੂਬ ਲਿਖਿਆ ਹੈ ਸਿੱਖ ਚਿੰਤਕ ਪ੍ਰਭਸ਼ਰਨਦੀਪ ਸਿੰਘ ਨੇ। ਇਕ ਔਖੀ ਬੁਝਾਰਤ ਪਰਦੇ ਪਾੜ ਕੇ ਸਮਝਾ ਦਿਤੀ ਹੈ। ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿਚ ਖਾਲਸਾ ਫਲਸਫੇ ਦੀਆਂ ਰਮਜ਼ਾਂ ਸਮਝੀਆਂ ਸਮਝਾਈਆਂ ਜਾ ਰਹੀਆਂ ਨੇ, ਕਾਮਰੇਡਾਂ ਨੂੰ ਆਪਣੀ ਅਕਿਤਘਣਤਾ ਸਤਾ ਰਹੀ ਹੈ...

    ReplyDelete

Post a Comment

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?