Posts

Showing posts from 2013

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਪ੍ਰਭਸ਼ਰਨਬੀਰ ਸਿੰਘ Prabhsharanbir@gmail.com [ਇਹ ਲੇਖ ‘ਫਿਲਹਾਲ’ ਵਿਚ ‘ਏਜੰਡਾ ਪੰਜਾਬ’ ਤਹਿਤ ਚੱਲ ਰਹੀ ਬਹਿਸ ਵਿਚ ਭਾਗ ਲੈਣ ਦੇ ਮਨਸ਼ੇ ਨਾਲ ਭੇਜਿਆ ਗਿਆ ਸੀ ਪਰ ‘ਫਿਲਹਾਲ’ ਦੇ ਸੰਪਾਦਕ ਗੁਰਬਚਨ ਨੇ ਇਸ ਲੇਖ ਨੂੰ ਇਹ ਕਹਿੰਦਿਆਂ ਛਾਪਣ ਤੋਂ ਇਨਕਾਰ ਕਰ ਦਿੱਤਾ ਕਿ ਇਹ polemical ਹੈ। ਇਸ ਸੰਬੰਧੀ ਉਹਨਾਂ ਦੀ ਈ-ਮੇਲ ਲੇਖਕ ਕੋਲ ਮੌਜੂਦ ਹੈ। ਉਹਨਾਂ ਇਹ ਵੀ ਇਤਰਾਜ ਜਤਾਇਆ ਹੈ ਕਿ ਲੇਖ ਵਿਚ ਉਹਨਾਂ ਦਾ ਨਾਂ ਕਿਉਂ ਲਿਖਿਆ ਗਿਆ। ਨਾਂ ਇਸ ਲਈ ਲਿਖਿਆ ਗਿਆ ਕਿਉਂਕਿ ਇਸ ਲੇਖ ਰਾਹੀਂ ਮੈਂ ਖਾਸ ਤੌਰ ਤੇ ਉਹਨਾਂ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਮਹੀਨਿਆਂ ਦੌਰਾਨ ਮੈਂ ਉਹਨਾਂ ਦੀਆਂ ਲਗਪਗ ਸਾਰੀਆਂ ਪੁਸਤਕਾਂ ਪੜ੍ਹੀਆਂ ਹਨ। ਆਪਣੀਆਂ ਲਿਖਤਾਂ ਵਿਚ ਉਹ ਪੰਜਾਬੀ ਦੇ ਲੇਖਕਾਂ ਉੱਤੇ ਇਨਾਮਾਂ ਲਈ ਲਿਖਣ ਦਾ ਦੋਸ਼ ਲਾਉਂਦੇ ਹਨ ਤੇ ਬਹੁਤ ਸਾਰੇ ਲੇਖਕਾਂ ਦੀ ਨਿੱਜੀ ਜਿੰਦਗੀ ਉੱਤੇ (ਨਾਂ ਲੈ ਕੇ) ਕੋਝੀਆਂ ਟਿੱਪਣੀਆਂ ਵੀ ਕਰਦੇ ਹਨ। ਇਸ ਸੰਬੰਧੀ ਉਹਨਾਂ ਦੀ ਕਿਤਾਬ ‘ਕਿਸ ਕਿਸ ਤਰ੍ਹਾਂ ਦੇ ਸਿਕੰਦਰ’ ਵੇਖੀ ਜਾ ਸਕਦੀ ਹੈ। ਪਰ ਜਦੋਂ ਉਹਨਾਂ ਦੀ ਲਿਖਤ ਸੰਬੰਧੀ ਕੁਝ ਸੁਆਲ ਉਠਾਏ ਗਏ ਹਨ ਤਾਂ ਇਕਦਮ ਸੈਂਸਰ ਦੀ ਕੁਹਾੜੀ ਚਲਾ ਦਿੱਤੀ। ਕੀ ਇਹੀ ਉਹਨਾਂ ਦਾ ਪੰਜਾਬ ਬਾਰੇ ‘ਏਜੰਡਾ’ ਹੈ? ਇਹ ਲੇਖ ਯਾਦਵਿੰਦਰ ਕਰਫਿਊ ਵੱਲੋਂ ਚਲਾਏ ਜਾਂਦੇ ਬਲਾਗ 'ਗੁਲਾਮ ਕਲਮ' ਨੂੰ ੭ ਮਈ ਨੂੰ ਭੇਜਿਆ ਗਿਆ ਸੀ ਪਰ ਉਹਨਾਂ ਨੇ ਵੀ ਅਜੇ ਤੱਕ ਛਾਪਿਆ ਨਹੀਂ। ਅਕਾਲੀਆਂ ਤੇ ਕਾਂਗਰਸੀਆ…