Posts

Showing posts from 2016

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

Image
ਪ੍ਰਭਸ਼ਰਨਬੀਰ ਸਿੰਘ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਆਧੁਨਿਕਤਾ ਦੀ ਲੁਕਵੀਂ ਚਾਲਕ ਸ਼ਕਤੀ 'ਤਰੱਕੀ ਦੀ ਮਿੱਥ' (Myth of Progess) ਹੈ। ਤਰੱਕੀ ਦੀ ਮਿੱਥ ਯੌਰਪ ਵਿੱਚ ਜਾਗ੍ਰਤੀ ਦੌਰ ਦੌਰਾਨ ਹੋਂਦ ਵਿਚ ਆਈ ਜਦੋਂ ਵਿਗਿਆਨ ਅਤੇ ਤਕਨਾਲੋਜੀ ਦੀਆਂ ਖੋਜਾਂ ਪੁਰਾਣੀਆਂ ਵਿਸ਼ਵ-ਦ੍ਰਿਸ਼ਟੀਆਂ ਲਈ ਨਿੱਤ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀਆਂ ਸਨ। ਇਸ ਮਿੱਥ ਅਨੁਸਾਰ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨਾਲ ਇੱਕ ਦਿਨ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਇੱਕ ਆਦਰਸ਼ਕ ਜਗਤ (Utopia) ਦੀ ਸਥਾਪਨਾ ਹੋ ਜਾਵੇਗੀ। ਇਸੇ ਮਿੱਥ ਨੇ ਹੀ ਆਧੁਨਿਕ ਜੀਵਨ ਤਰਜ਼ ਨੂੰ ਇਸਦਾ ਨੈਤਿਕ ਆਧਾਰ ਮੁਹੱਈਆ ਕਰਵਾਇਆ। ਗਿਣਾਤਮਕ ਤਰਕਸ਼ੀਲਤਾ (Calculative Rationality) ਨੂੰ ਹਰ ਇੱਕ ਚੀਜ਼, ਸਮੇਤ ਜ਼ਿੰਦਗੀ ਦੇ ਸੂਖਮ ਮਸਲਿਆਂ ਦੇ, ਦਾ ਆਖਰੀ ਪੈਮਾਨਾ ਮਿਥ ਲਿਆ ਗਿਆ। ਜ਼ਿੰਦਗੀ ਵਿੱਚੋਂ ਕੋਮਲ ਕਲਾਵਾਂ, ਕਵਿਤਾ, ਅਤੇ ਪਵਿੱਤਰਤਾ ਦੀ ਹਾਜ਼ਰੀ ਘਟਣ ਲੱਗੀ। ਬੇਸ਼ੁਮਾਰ ਸੁੱਖ-ਸਹੂਲਤਾਂ ਪੈਦਾ ਹੋਣ ਦੇ ਨਾਲ ਨਾਲ ਜ਼ਿੰਦਗੀ ਨੇ ਬਹੁਤ ਕੁਝ ਗੁਆਇਆ ਵੀ। ਵੀਹਵੀਂ ਸਦੀ ਦੇ ਆਗਾਜ਼ ਨਾਲ ਆਧੁਨਿਕਤਾ ਦੇ ਹਨ੍ਹੇਰੇ ਪੱਖ ਬਹੁਤ ਬੇਕਿਰਕ ਤਰੀਕੇ ਨਾਲ ਦੁਨੀਆਂ ਦੇ ਸਾਹਮਣੇ ਆਏ। ਦੋਹਾਂ ਸੰਸਾਰ ਜੰਗਾਂ ਦੌਰਾਨ ਜਿਹੜੀ ਭਿਆਨਕ ਤਬਾਹੀ ਹੋਈ ਉਸਨੇ ਮਨੁੱਖੀ ਇਤਿਹਾਸ ਦੇ ਸਭ ਤੋਂ ਸਿਆਹ ਪੰਨਿਆਂ ਨੂੰ ਵੀ ਫਿੱਕਾ ਪਾ ਦਿੱਤਾ। ਏਨੀ ਵਿਆਪਕ ਤਬਾਹੀ ਦਾ ਇੱਕ ਵੱਡਾ ਕਾਰਨ ਇਹ ਵੀ …